ਬੈਲਟੀਮੋਰ ਹਾਦਸੇ ਦੌਰਾਨ ਮਾਰੇ ਗਏ ਚੌਥੇ ਸ਼ਖਸ ਦੀ ਲਾਸ਼ ਬਰਾਮਦ

ਬੈਲਟੀਮੋਰ ਹਾਦਸੇ ਦੌਰਾਨ ਮਾਰੇ ਗਏ ਚੌਥੇ ਸ਼ਖਸ ਦੀ ਲਾਸ਼ ਬਰਾਮਦ

ਬੈਲਟੀਮੋਰ, 17 ਅਪ੍ਰੈਲ (ਵਿਸ਼ੇਸ਼ ਪ੍ਰਤੀਨਿਧ) : ਬੈਲਟੀਮੋਰ ਹਾਦਸੇ ਦੌਰਾਨ ਮਾਰੇ ਗਏ ਛੇ ਜਣਿਆਂ ਵਿਚੋਂ ਚੌਥੀ ਲਾਸ਼ ਮਿਲ ਗਈ ਹੈ ਜਦਕਿ ਐਫ.ਬੀ.ਆਈ. ਨੇ ਮਾਮਲੇ ਦੀ ਪੜਤਾਲ ਆਰੰਭ ਕਰ ਦਿਤੀ। ਸੂਤਰਾਂ ਨੇ ਦੱਸਿਆ ਕਿ ਫੈਡਰਲ ਏਜੰਟ ਸੋਮਵਾਰ ਨੂੰ ਜਹਾਜ਼ ’ਤੇ ਪੁੱਜੇ ਅਤੇ ਹਾਦਸੇ ਦੇ ਕਾਰਨਾਂ ਬਾਰੇ ਜਾਣਕਾਰੀ ਇਕੱਤਰ ਕਰਨੀ ਸ਼ੁਰੂ ਕਰ ਦਿਤੀ। ਹਾਦਸੇ ਵਾਲੇ ਦਿਨ ਪੁਲ ’ਤੇ ਅੱਠ ਜਣੇ ਕੰਮ ਕਰ ਰਹੇ ਸਨ ਜਿਨ੍ਹਾਂ ਵਿਚੋਂ ਦੋ ਨੂੰ ਬਚਾ ਲਿਆ ਗਿਆ ਪਰ ਛੇ ਜਣੇ ਪਾਣੀ ਵਿਚ ਰੁੜ੍ਹ ਗਏ। ਮਰਨ ਵਾਲੇ ਚੌਥੇ ਸ਼ਖਸ ਦੇ ਪਰਵਾਰਕ ਮੈਂਬਰਾਂ ਨੇ ਸ਼ਨਾਖਤ ਜਨਤਕ ਕੀਤੇ ਜਾਣ ਤੋਂ ਨਾਂਹ ਕਰ ਦਿਤੀ।

ਐਫ.ਬੀ.ਆਈ. ਨੇ ਆਰੰਭੀ ਹਾਦਸੇ ਦੇ ਕਾਰਨਾਂ ਦੀ ਪੜਤਾਲ

ਮੈਰੀਲੈਂਡ ਸਟੇਟ ਪੁਲਿਸ ਦੇ ਜੂਨੀਅਰ ਸੁਪਰਡੈਂਟ ਰੋਲੈਂਡ ਬਟਲਰ ਨੇ ਕਿਹਾ ਕਿ ਫਿਲਹਾਲ ਪਰਵਾਰ ਡੂੰਘੇ ਦੁੱਖ ਵਿਚੋਂ ਲੰਘ ਰਿਹਾ ਹੈ ਅਤੇ ਅਸੀ ਸਾਰੇ ਇਹ ਗੱਲ ਚੰਗੀ ਤਰ੍ਹਾਂ ਸਮਝਦੇ ਹਾਂ। ਇਸੇ ਦੌਰਾਨ ਇਕ ਬੁਲਾਰੇ ਨੇ ਕਿਹਾ ਕਿ ਐਫ.ਬੀ.ਆਈ. ਦੇ ਏਜੰਟ ਸੋਮਵਾਰ ਨੂੰ ਕਾਰਗੋ ਸ਼ਿਪ ’ਤੇ ਪੁੱਜ ਗਏ ਅਤੇ ਹਰ ਕੋਨੇ ਦਾ ਬਾਰੀਕੀ ਨਾਲ ਮੁਆਇਨਾ ਕੀਤਾ। ਇਸ ਤੋਂ ਇਲਾਵਾ ਕੋਈ ਪੜਤਾਲ ਨਾਲ ਸਬੰਧਤ ਕੋਈ ਜਾਣਕਾਰੀ ਸਾਂਝੀ ਨਹੀਂ ਕੀਤੀ ਜਾ ਸਕਦੀ। ਅਮਰੀਕਾ ਦੇ ਨੈਸ਼ਨਲ ਟ੍ਰਾਂਸਪੋਰਟੇਸ਼ਨ ਸੇਫਟੀ ਬੋਰਡ ਵੱਲੋਂ ਹਾਦਸੇ ਦੀ ਪੜਤਾਲ ਵੱਖਰੇ ਤੌਰ ’ਤੇ ਕੀਤੀ ਜਾ ਰਹੀ ਹੈ। ਇਸੇ ਦੌਰਾਨ ਬੈਲਟੀਮੋਰ ਦੇ ਮੇਅਰ ਬਰੈਂਡਨ ਸਕੌਟ ਨੇ ਦੱਸਿਆ ਕਿ ਦੋ ਨੈਸ਼ਨਲ ਲਾਅ ਫਰਮਜ਼ ਸਾਹਮਣੇ ਆਈਆਂ ਹਨ ਅਤੇ ਜੋ ਵੀ ਕੋਤਾਹੀ ਦਾ ਜ਼ਿੰਮੇਵਾਰ ਹੋਵੇਗਾ, ਉਸ ਵਿਰੁੱਧ ਕਾਰਵਾਈ ਕੀਤੀ ਜਾਵੇਗੀ। ਲਾਅ ਫਰਮਜ਼ ਦਾ ਮਕਸਦ ਹਾਦਸੇ ਦੇ ਜ਼ਿੰਮੇਵਾਰ ਲੋਕਾਂ ਨੂੰ ਜਵਾਬਦੇਹ ਬਣਾਉਣਾ ਹੈ।

Related post

46ਵੇਂ ਨਗਰ ਕੀਰਤਨ ਮੌਕੇ ਟੋਰਾਂਟੋ ਕੇਸਰੀ ਰੰਗ ਵਿਚ ਰੰਗਿਆ ਗਿਆ

46ਵੇਂ ਨਗਰ ਕੀਰਤਨ ਮੌਕੇ ਟੋਰਾਂਟੋ ਕੇਸਰੀ ਰੰਗ ਵਿਚ ਰੰਗਿਆ…

ਟੋਰਾਂਟੋ, 28 ਅਪ੍ਰੈਲ: (ਗੁਰਜੀਤ ਕੌਰ) ਕੈਨੇਡਾ ਦਾ ਤੀਸਰਾ ਸਭ ਤੋਂ ਵੱਡਾ ਨਗਰ ਕੀਰਤਨ 28 ਅਪ੍ਰੈਲ ਨੂੰ ਟੋਰੌਂਟੋ ਵਿਚ ਸਜਾਇਆ ਗਿਆ। ਖ਼ਾਲਸਾ…
ਵਿਕਟੋਰੀਆ ‘ਚ ਸਜਾਇਆ ਗਿਆ ਵਿਸ਼ਾਲ ਨਗਰ ਕੀਰਤਨ, ਵੱਡੀ ਗਿਣਤੀ ‘ਚ ਸੰਗਤਾਂ ਨੇ ਕੀਤੀ ਸ਼ਮੂਲੀਅਤ

ਵਿਕਟੋਰੀਆ ‘ਚ ਸਜਾਇਆ ਗਿਆ ਵਿਸ਼ਾਲ ਨਗਰ ਕੀਰਤਨ, ਵੱਡੀ ਗਿਣਤੀ…

ਵੈਨਕੂਵਰ, 28 ਅਪ੍ਰੈਲ (ਮਲਕੀਤ ਸਿੰਘ)- ਖਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਦੀ ਰਾਜਧਾਨੀ ਵਿਕਟੋਰੀਆ ‘ਚ ਵਿਸ਼ਾਲ ਨਗਰ…
ਵੈਨਕੂਵਰ ਦੇ ਲਾਈਵ ਸ਼ੋਅ ‘ਚ ਦਲਜੀਤ ਦੋਸਾਂਝ ਨੇ ਕਰਵਾਈ ਬੱਲੇ-ਬੱਲੇ

ਵੈਨਕੂਵਰ ਦੇ ਲਾਈਵ ਸ਼ੋਅ ‘ਚ ਦਲਜੀਤ ਦੋਸਾਂਝ ਨੇ ਕਰਵਾਈ…

ਵੈਨਕੂਵਰ, 28 ਅਪ੍ਰੈਲ (ਮਲਕੀਤ ਸਿੰਘ)- ਮਸ਼ਹੂਰ ਪੰਜਾਬੀ ਗਾਇਕ ਅਤੇ ਅਦਾਕਾਰ ਦਲਜੀਤ ਦੋਸਾਂਝ ਦਾ ਇੱਥੋਂ ਦੇ ਬੀ.ਸੀ. ਪੈਲੇਸ ‘ਚ ਸ਼ਨੀਵਾਰ ਰਾਤ ਨੂੰ…