ਬੀ.ਸੀ. ਵਿਚ ਓਵਰਡੋਜ਼ ਨਾਲ 2500 ਤੋਂ ਵੱਧ ਮੌਤਾਂ

ਬੀ.ਸੀ. ਵਿਚ ਓਵਰਡੋਜ਼ ਨਾਲ 2500 ਤੋਂ ਵੱਧ ਮੌਤਾਂ

ਵੈਨਕੂਵਰ, 15 ਅਪ੍ਰੈਲ (ਵਿਸ਼ੇਸ਼ ਪ੍ਰਤੀਨਿਧ) : ਬੀ.ਸੀ. ਵਿਚ ਓਵਰਡੋਜ਼ ਨਾਲ ਮੌਤਾਂ ਦੇ ਮੱਦੇਨਜ਼ਰ ਐਲਾਨੀ ਪਬਲਿਕ ਹੈਲਥ ਐਮਰਜੰਸੀ ਨੂੰ ਅੱਠ ਸਾਲ ਹੋ ਚੁੱਕੇ ਹਨ ਪਰ ਇਸ ਖਤਰਨਾਕ ਰੁਝਾਨ ਤੋਂ ਰਾਹਤ ਮਿਲਦੀ ਨਜ਼ਰ ਨਹੀਂ ਆ ਰਹੀ। 2023 ਵਿਚ ਢਾਈ ਹਜ਼ਾਰ ਤੋਂ ਵੱਧ ਲੋਕਾਂ ਨੇ ਆਪਣੀ ਜਾਨ ਗਵਾਈ ਜਦਕਿ ਇਸ ਸਾਲ ਫਰਵਰੀ ਵਿਚ 177 ਜਣਿਆਂ ਦੀ ਜਾਨ ਗਈ। ਫਰਵਰੀ ਦਾ ਅੰਕੜਾ ਪਿਛਲੇ ਸਾਲ ਦੇ ਮੁਕਾਬਲੇ ਘੱਟ ਮੰਨਿਆ ਜਾ ਸਕਦਾ ਹੈ ਪਰ ਸਮੱਸਿਆ ਜਿਉਂ ਦੀ ਤਿਉਂ ਬਰਕਰਾਰ ਹੈ।

ਪਬਲਿਕ ਹੈਲਥ ਐਮਰਜੰਸੀ ਦੇ 8 ਸਾਲ ਹੋਏ ਮੁਕੰਮਲ

ਬੀ.ਸੀ. ਦੇ ਪ੍ਰੀਮੀਅਰ ਡੇਵਿਡ ਈਬੀ ਨੇ ਇਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਇਸ ਐਲਾਨੀਆ ਸੰਕਟ ਨੂੰ ਅੱਠ ਸਾਲ ਹੋ ਚੁੱਕੇ ਹਨ ਅਤੇ ਜਦੋਂ ਵੀ ਕੋਈ ਜਾਨ ਜਾਂਦੀ ਹੈ ਤਾਂ ਸਬੰਧਤ ਸ਼ਖਸ ਦੇ ਪਰਵਾਰ, ਦੋਸਤਾਂ ਅਤੇ ਹੋਰ ਜਾਣਕਾਰਾਂ ਨੂੰ ਵੱਡਾ ਝਟਕਾ ਲਗਦਾ ਹੈ। ਸੂਬਾ ਸਰਕਾਰ ਲੋਕਾਂ ਦੀਆਂ ਜਾਨਾਂ ਬਚਾਉਣ ਲਈ ਵਚਨਬੱਧ ਹੈ ਅਤੇ ਇਸ ਬਾਬਤ ਲੋੜੀਂਦੇ ਉਪਾਅ ਕੀਤੇ ਜਾ ਰਹੇ ਹਨ। ਦੱਸ ਦੇਈਏ ਕਿ ਬੀ.ਸੀ. ਵਿਚ ਮਾਮੂਲੀ ਤੌਰ ’ਤੇ ਨਸ਼ਾ ਰੱਖਣ ਵਾਲਿਆਂ ਵਿਰੁੱਧ ਕੋਈ ਕਾਰਵਾਈ ਨਾ ਕਰਨ ਦਾ ਉਪਾਅ ਵੀ ਕੰਮ ਨਹੀਂ ਆ ਸਕਿਆ ਅਤੇ ਨਸ਼ਿਆਂ ਦੀ ਓਵਰਡੋਜ਼ ਕਾਰਨ ਮਰਨ ਵਾਲਿਆਂ ਦੀ ਗਿਣਤੀ ਬਾਦਸਤੂਰ ਜਾਰੀ ਰਹੀ। ਸਭ ਤੋਂ ਵੱਧ ਮੌਤਾਂ ਵੈਨਕੂਵਰ, ਸਰੀ ਅਤੇ ਗਰੇਟਰ ਵਿਕਟੋਰੀਆ ਵਿਖੇ ਹੋਈਆਂ ਜਦਕਿ ਸੈਂਟਰਲ ਵੈਨਕੂਵਰ ਆਇਲੈਂਡ ਅਤੇ ਨਨੀਮੋ ਵਰਗੇ ਇਲਾਕੇ ਵੀ ਬੁਰੀ ਤਰ੍ਹਾਂ ਪ੍ਰਭਾਵਤ ਦੱਸੇ ਜਾ ਰਹੇ ਹਨ। ਬੀ.ਸੀ. ਕੌਰੋਨਰ ਸਰਵਿਸ ਦੇ ਅੰਕੜਿਆਂ ਮੁਤਾਬਕ ਸੂਬੇ ਵਿਚ ਕਤਲ, ਖੁਦਕੁਸ਼ੀਆਂ, ਹਾਦਸਿਆਂ ਅਤੇ ਕੁਦਰਤੀ ਬਿਮਾਰੀਆਂ ਨਾਲ ਐਨੀਆਂ ਮੌਤਾਂ ਨਹੀਂ ਹੁੰਦੀਆਂ ਜਿੰਨੀਆਂ ਜ਼ਹਿਰੀਲੇ ਨਸ਼ਿਆਂ ਕਾਰਨ ਹੋ ਰਹੀਆਂ ਹਨ। ਚੀਫ਼ ਕੌਰੋਨਰ ਨੇ ਸੀ.ਬੀ.ਸੀ. ਨਾਲ ਗੱਲਬਾਤ ਕਰਦਿਆਂ ਦੱਸਿਆ ਕਿ 2022 ਵਿਚ 2,383 ਜਣਿਆਂ ਨੇ ਜ਼ਹਿਰੀਲੇ ਨਸ਼ਿਆਂ ਕਾਰਨ ਦਮ ਤੋੜਿਆ ਪਰ ਹੁਣ ਇਹ ਅੰਕੜਾ ਢਾਈ ਹਜ਼ਾਰ ਤੋਂ ਟੱਪ ਗਿਆ ਹੈ।

ਖਤਰਨਾਕ ਰੁਝਾਨ ਨੂੰ ਮੋੜਾ ਪੈਣ ਦੇ ਆਸਾਰ ਨਹੀਂ

2016 ਵਿਚ ਓਵਰਡੋਜ਼ ਕਾਰਨ ਹੋਣ ਵਾਲੀਆਂ ਮੌਤਾਂ ਨੂੰ ਪਬਲਿਕ ਹੈਲਥ ਐਮਰਜੰਸੀ ਐਲਾਨੇ ਜਾਣ ਤੋਂ ਹੁਣ ਤੱਕ 16 ਹਜ਼ਾਰ ਤੋਂ ਵੱਧ ਲੋਕ ਦਮ ਤੋੜ ਚੁੱਕੇ ਹਨ। ਉਨ੍ਹਾਂ ਕਿਹਾ ਕਿ ਅਸੀਂ ਆਪਣੇ ਦੋਸਤ ਗੁਆ ਰਹੇ ਹਾਂ, ਆਪਣੇ ਗੁਆਂਢੀ ਗੁਆ ਰਹੇ ਹਾਂ। ਇਹ ਵੱਡਾ ਜਾਨੀ ਨੁਕਸਾਨ ਤੁਰਤ ਹੁੰਗਾਰਾ ਮੰਗਦਾ ਹੈ। ਰੋਜ਼ਾਨਾ ਸੱਤ ਮੌਤਾਂ ਬਰਦਾਸ਼ਤ ਨਹੀਂ ਕੀਤੀਆਂ ਜਾ ਸਕਦੀਆਂ। ਇਥੇ ਦਸਣਾ ਬਣਦਾ ਹੈ ਕਿ ਹੁਣ ਛੋਟੀ ਉਮਰ ਦੇ ਅੱਲ੍ਹੜ ਵੀ ਇਸ ਸਮੱਸਿਆ ਵਿਚ ਘਿਰਦੇ ਜਾ ਰਹੇ ਹਨ ਜਿਸ ਦੇ ਅਸਰਦਾਰ ਹੱਲ ਲੱਭਣੇ ਲਾਜ਼ਮੀ ਹਨ। ਵੀਰਵਾਰ ਨੂੰ ਪੂਰੀ ਦੁਨੀਆਂ ਵਿਚ ਕੌਮਾਂਤਰੀ ਓਵਰਡੋਜ਼ ਜਾਗਰੂਕਤਾ ਦਿਹਾੜਾ ਮਨਾਇਆ ਜਾ ਰਿਹਾ ਹੈ ਅਤੇ ਇਸ ਮੌਕੇ ਸਾਨੂੰ ਨਵਾਂ ਅਹਿਦ ਕਰਨਾ ਹੋਵੇਗਾ ਤਾਂਕਿ ਕੀਮਤੀ ਜਾਨਾਂ ਬਚਾਈਆਂ ਜਾ ਸਕਣ। ਦੱਸ ਦੇਈਏ ਕਿ ਬੀਤੀ 31 ਜਨਵਰੀ ਤੋਂ ਬੀ.ਸੀ. ਵਿਚ ਨਿਜੀ ਵਰਤੋਂ ਲਈ 2.5 ਗ੍ਰਾਮ ਤੋਂ ਘੱਟ ਕੋਕੀਨ, ਹੈਰੋਇਨ ਜਾਂ ਮੇਥਮਫੈਟਾਮਿਨ ਰੱਖਣਾ ਅਪਰਾਧ ਨਹੀਂ ਰਹਿ ਗਿਆ। ਇਹ ਕਦਮ ਓਵਰਡੋਜ਼ ਕਾਰਨ ਹੋਣ ਵਾਲੀਆਂ ਮੌਤਾਂ ਨੂੰ ਰੋਕਣ ਦੇ ਮਕਸਦ ਨਾਲ ਹੀ ਉਠਾਇਆ ਗਿਆ ਪਰ ਹੁਣ ਤੱਕ ਕੋਈ ਤਸੱਲੀਬਖਸ਼ ਸਿੱਟਾ ਸਾਹਮਣੇ ਨਹੀਂ ਆਇਆ।

Related post

ਅਫਗਾਨਿਸਤਾਨ ‘ਚ ਮੀਂਹ ਅਤੇ ਹੜ੍ਹ ਨੇ ਮਚਾਈ ਤਬਾਹੀ, 370 ਲੋਕਾਂ ਦੀ ਮੌਤ, 1600 ਲੋਕ ਜ਼ਖਮੀ

ਅਫਗਾਨਿਸਤਾਨ ‘ਚ ਮੀਂਹ ਅਤੇ ਹੜ੍ਹ ਨੇ ਮਚਾਈ ਤਬਾਹੀ, 370…

ਅਫਗਾਨਿਸਤਾਨ, 19 ਮਈ, ਪਰਦੀਪ ਸਿੰਘ : ਅਫਗਾਨਿਸਤਾਨ ‘ਚ ਤਿੰਨ ਹਫਤਿਆਂ ਤੋਂ ਹੋ ਰਹੀ ਭਾਰੀ ਬਾਰਿਸ਼ ਕਾਰਨ 370 ਤੋਂ ਵੱਧ ਲੋਕਾਂ ਦੀ…
ਪੀਐੱਮ ਮੋਦੀ 23 ਤੇ 24 ਮਈ ਨੂੰ ਆਉਣਗੇ ਪੰਜਾਬ

ਪੀਐੱਮ ਮੋਦੀ 23 ਤੇ 24 ਮਈ ਨੂੰ ਆਉਣਗੇ ਪੰਜਾਬ

ਨਵੀਂ ਦਿੱਲੀ, 19 ਮਈ, ਪਰਦੀਪ ਸਿੰਘ: ‘ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲੋਕ ਸਭਾ ਚੋਣਾਂ ਦੌਰਾਨ ਪੰਜਾਬ ‘ਚ ਭਾਜਪਾ ਦੇ ਉਮੀਦਵਾਰਾਂ…