ਗੁਰਪਤਵੰਤ ਸਿੰਘ ਪਨੂੰ ਦੇ ਕਤਲ ਦੀ ਸਾਜ਼ਿਸ਼ ਦੇ ਦੋਸ਼ਾਂ ਦੀ ਜਾਂਚ ਕਰੇਗਾ ਭਾਰਤ

ਗੁਰਪਤਵੰਤ ਸਿੰਘ ਪਨੂੰ ਦੇ ਕਤਲ ਦੀ ਸਾਜ਼ਿਸ਼ ਦੇ ਦੋਸ਼ਾਂ ਦੀ ਜਾਂਚ ਕਰੇਗਾ ਭਾਰਤ

ਨਵੀਂ ਦਿੱਲੀ, 29 ਨਵੰਬਰ (ਵਿਸ਼ੇਸ਼ ਪ੍ਰਤੀਨਿਧ) : ਅਮਰੀਕਾ ਦੀ ਧਰਤੀ ’ਤੇ ਗੁਰਪਤਵੰਤ ਸਿੰਘ ਪਨੂੰ ਦੇ ਕਤਲ ਦੀ ਸਾਜ਼ਿਸ਼ ਘੜਨ ਦੇ ਦੋਸ਼ਾਂ ਮਗਰੋਂ ਭਾਰਤ ਸਰਕਾਰ ਵੱਲੋਂ ਇਕ ਉਚ ਪੱਧਰੀ ਜਾਂਚ ਕਮੇਟੀ ਗਠਤ ਕੀਤੀ ਗਈ ਹੈ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਰਿੰਦਮ ਬਾਗਚੀ ਨੇ ਦੱਸਿਆ ਕਿ ਮਾਮਲੇ ਨਾਲ ਸਬੰਧਤ ਪਹਿਲੂਆਂ ਨੂੰ ਘੋਖਣ ਲਈ 18 ਨਵੰਬਰ ਨੂੰ ਹੀ ਜਾਂਚ ਕਮੇਟੀ ਗਠਤ ਕਰ ਦਿਤੀ ਗਈ ਸੀ। ਇਥੇ ਦਸਣਾ ਬਣਦਾ ਹੈ ਕਿ ਫ਼ਾਇਨੈਂਸ਼ੀਅਲ ਟਾਈਮਜ਼ ਵੱਲੋਂ ਪਿਛਲੇ ਦਿਨੀਂ ਪ੍ਰਕਾਸ਼ਤ ਇਕ ਰਿਪੋਰਟ ਵਿਚ ਦਾਅਵਾ ਕੀਤਾ ਗਿਆ ਸੀ ਕਿ ਅਮਰੀਕਾ ਨੇ ਸਿੱਖਸ ਫਾਰ ਜਸਟਿਸ ਦੇ ਗੁਰਪਤਵੰਤ ਸਿੰਘ ਪਨੂੰ ਦੀ ਹੱਤਿਆ ਦੀ ਸਾਜ਼ਿਸ਼ ਦਾ ਪਰਦਾ ਫਾਸ਼ ਕਰਦਿਆਂ ਇਸ ਬਾਰੇ ਭਾਰਤ ਸਰਕਾਰ ਨੂੰ ਚਿਤਾਵਨੀ ਦਿਤੀ ਸੀ।

Related post

4100 ਨਰਸਾਂ ਨੂੰ ਲੰਡਨ ‘ਚੋਂ ਵਾਪਸ ਭਾਰਤ ਪਰਤਣ ਦਾ ਡਰ, ਜਾਣੋ ਕਾਰਨ

4100 ਨਰਸਾਂ ਨੂੰ ਲੰਡਨ ‘ਚੋਂ ਵਾਪਸ ਭਾਰਤ ਪਰਤਣ ਦਾ…

ਲੰਡਨ, 17 ਮਈ, ਪਰਦੀਪ ਸਿੰਘ: ਬ੍ਰਿਟੇਨ ਵਿੱਚ ਹਜ਼ਾਰਾਂ ਭਾਰਤੀ ਨਰਸਾਂ ਨੂੰ ਦੇਸ਼ ਨਿਕਾਲੇ ਦੇ ਖ਼ਤਰੇ ਦਾ ਸਾਹਮਣਾ ਕਰਨਾ ਪੈ ਰਿਹਾ ਹੈ।…
ਪ੍ਰਭਾਕਰ ਹੱਤਿਆ ਕਾਂਡ ਵਿਚ ਐਨਆਈਏ ਵਲੋਂ ਜਾਂਚ ਸ਼ੁਰੂ

ਪ੍ਰਭਾਕਰ ਹੱਤਿਆ ਕਾਂਡ ਵਿਚ ਐਨਆਈਏ ਵਲੋਂ ਜਾਂਚ ਸ਼ੁਰੂ

ਜਲੰਧਰ, 15 ਮਈ, ਨਿਰਮਲ : ਕੇਂਦਰੀ ਰਾਸ਼ਟਰੀ ਜਾਂਚ ਏਜੰਸੀ (ਐਨਆਈਏ) ਨੇ ਹੁਣ ਪੰਜਾਬ ਦੇ ਨੰਗਲ ਵਿੱਚ ਵਿਸ਼ਵ ਹਿੰਦੂ ਪ੍ਰੀਸ਼ਦ (ਵੀਐਚਪੀ) ਦੇ…
ਚਾਬਹਾਰ ਬੰਦਰਗਾਹ ਸਮਝੌਤੇ ’ਤੇ ਅਮਰੀਕਾ ਵਲੋਂ ਚਿਤਾਵਨੀ

ਚਾਬਹਾਰ ਬੰਦਰਗਾਹ ਸਮਝੌਤੇ ’ਤੇ ਅਮਰੀਕਾ ਵਲੋਂ ਚਿਤਾਵਨੀ

ਵਾਸ਼ਿੰਗਟਨ, 14 ਮਈ, ਨਿਰਮਲ : ਭਾਰਤ ਅਤੇ ਈਰਾਨ ਵਿਚਾਲੇ ਚਾਬਹਾਰ ਬੰਦਰਗਾਹ ਸਮਝੌਤੇ ਤੋਂ ਬਾਅਦ ਅਮਰੀਕਾ ਨੇ ਚੇਤਾਵਨੀ ਦਿੱਤੀ ਹੈ। ਅਮਰੀਕਾ ਨੇ…