ਕੈਲਗਰੀ ’ਚ ਪੰਜਾਬੀ ਪਿਉ-ਪੁੱਤ ਗ੍ਰਿਫ਼ਤਾਰ

ਕੈਲਗਰੀ ’ਚ ਪੰਜਾਬੀ ਪਿਉ-ਪੁੱਤ ਗ੍ਰਿਫ਼ਤਾਰ

ਅੱਲ੍ਹੜ ਕੁੜੀਆਂ ਨੂੰ ਵਰਗਲਾ ਕੇ ਜਿਸਮਾਨੀ ਸ਼ੋਸ਼ਣ ਕਰਨ ਦੇ ਦੋਸ਼ ਲੱਗੇ

ਕੈਲਗਰੀ, 6 ਜੂਨ (ਵਿਸ਼ੇਸ਼ ਪ੍ਰਤੀਨਿਧ) : ਕੈਨੇਡਾ ਵਿਚ ਨਾਬਾਲਗ ਕੁੜੀਆਂ ਦਾ ਜਿਸਮਾਨੀ ਸ਼ੋਸ਼ਣ ਕਰਨ ਅਤੇ ਨਸ਼ਾ ਵੇਚਣ ਦੇ ਮਾਮਲੇ ਵਿਚ ਪੁਲਿਸ ਨੇ ਗੁਰਪ੍ਰਤਾਪ ਵਾਲੀਆ ਅਤੇ ਉਸ ਦੇ ਬੇਟੇ ਸੁਮਰਿਤ ਵਾਲੀਆ ਨੂੰ ਗ੍ਰਿਫ਼ਤਾਰ ਕੀਤਾ ਹੈ। ਕੈਲਗਰੀ ਪੁਲਿਸ ਨੇ ਦੱਸਿਆ ਕਿ ਮਾਮਲੇ ਦੀ ਪੜਤਾਲ ਅਪ੍ਰੈਲ ਵਿਚ ਸ਼ੁਰੂ ਹੋਈ ਜਦੋਂ 13 ਸਾਲ ਦੀ ਇਕ ਬੱਚੀ ਅਚਾਨਕ ਲਾਪਤਾ ਹੋ ਗਈ। ਪੁਲਿਸ ਨੇ ਬੱਚੀ ਦੀ ਭਾਲ ਕੀਤੀ ਤਾਂ ਪਤਾ ਲੱਗਾ ਕਿ ਉਸ ਦਾ 24 ਸਾਲ ਦੇ ਸੁਮਰਿਤ ਵਾਲੀਆ ਨਾਲ ਅਫੇਅਰ ਚੱਲ ਰਿਹਾ ਸੀ। ਬੱਚੀ ਨੇ ਦੱਸਿਆ ਕਿ ਉਸ ਸ਼ਰਾਬ ਅਤੇ ਡਰੱਗਜ਼ ਦਿਤੀਆਂ ਜਾਂਦੀਆਂ ਸਨ। ਦੱਸਿਆ ਜਾ ਰਿਹਾ ਹੈ ਕਿ 56 ਸਾਲ ਦਾ ਗੁਰਪ੍ਰਤਾਪ ਵਾਲੀਆ ਅਤੇ ਉਸ ਦਾ ਬੇਟਾ 208, ਹੈਡਨ ਰੋਡ ’ਤੇ ਸਥਿਤ ਇਕ ਕਨਵੀਨੀਐਂਸ ਸਟੋਰ ਦੇ ਮਾਲਕ ਹਨ। ਪੁਲਿਸ ਨੇ ਦੋਹਾਂ ਕੋਲੋਂ ਇਕ ਕੰਪਿਊਟਰ ਬਰਾਮਦ ਕੀਤਾ ਜਿਸ ਵਿਚ ਕਈ ਕੁੜੀਆਂ ਦੀਆਂ ਅਸ਼ਲੀਲ ਵੀਡੀਓ ਸਨ।

Related post

ਮਹਿਲਾਵਾਂ ਸਥਾਈ ਨੌਕਰੀਆਂ ਤੋਂ ਅੱਕੀਆ, ਹੁਣ ਬਿਜਨਸ ਵੱਲ ਵਧਿਆ ਰੁਝਾਨ

ਮਹਿਲਾਵਾਂ ਸਥਾਈ ਨੌਕਰੀਆਂ ਤੋਂ ਅੱਕੀਆ, ਹੁਣ ਬਿਜਨਸ ਵੱਲ ਵਧਿਆ…

ਚੰਡੀਗੜ੍ਹ, 20 ਮਈ, ਪਰਦੀਪ ਸਿੰਘ: ਵਿੱਤੀ ਸਾਲ 2024 ਦੀ ਮਾਰਚ ਤਿਮਾਹੀ ਵਿੱਚ ਸ਼ਹਿਰੀ ਇਲਾਕਿਆ ਵਿੱਚ ਨਿਯਮਤ ਵੇਤਨ ਉੱਤੇ ਨੌਕਰੀ ਕਰਨ ਵਾਲੀਆਂ…
ਲੁਧਿਆਣਾ ਵਿੱਚ ਜ਼ਿਲ੍ਹਾ ਕਾਂਗਰਸ ਮਹਿਲਾ ਪ੍ਰਧਾਨ ‘ਆਪ’ ਵਿਚ ਸ਼ਾਮਲ

ਲੁਧਿਆਣਾ ਵਿੱਚ ਜ਼ਿਲ੍ਹਾ ਕਾਂਗਰਸ ਮਹਿਲਾ ਪ੍ਰਧਾਨ ‘ਆਪ’ ਵਿਚ ਸ਼ਾਮਲ

ਲੁਧਿਆਣਾ, 20 ਮਈ, ਨਿਰਮਲ : ਲੁਧਿਆਣਾ ਵਿੱਚ ਜ਼ਿਲ੍ਹਾ ਕਾਂਗਰਸ ਮਹਿਲਾ ਪ੍ਰਧਾਨ ਮਨੀਸ਼ਾ ਕਪੂਰ ਅੱਜ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਈ…
ਭੀਲਵਾੜਾ ਕਤਲ ਕਾਂਡ ਦੇ ਦੋ ਦੋਸ਼ੀਆਂ ਨੂੰ ਫਾਂਸੀ ਦੀ ਸਜ਼ਾ

ਭੀਲਵਾੜਾ ਕਤਲ ਕਾਂਡ ਦੇ ਦੋ ਦੋਸ਼ੀਆਂ ਨੂੰ ਫਾਂਸੀ ਦੀ…

ਜੈਪੁਰ,20 ਮਈ, ਪਰਦੀਪ ਸਿੰਘ : ਰਾਜਸਥਾਨ ਦੇ ਭੀਲਵਾੜਾ ਜ਼ਿਲ੍ਹੇ ਦੀ ਇੱਕ ਪੋਕਸੋ ਅਦਾਲਤ ਨੇ ਸੋਮਵਾਰ ਨੂੰ ਦੋ ਦੋਸ਼ੀਆਂ ਨੂੰ ਇੱਕ ਨਾਬਾਲਗ…