ਕੈਨੇਡਾ ਵਿਚ ਤੇਲ ਕੀਮਤਾਂ 14 ਸੈਂਟ ਪ੍ਰਤੀ ਲਿਟਰ ਵਧੀਆਂ

ਕੈਨੇਡਾ ਵਿਚ ਤੇਲ ਕੀਮਤਾਂ 14 ਸੈਂਟ ਪ੍ਰਤੀ ਲਿਟਰ ਵਧੀਆਂ

ਟੋਰਾਂਟੋ, 18 ਅਪ੍ਰੈਲ (ਵਿਸ਼ੇਸ਼ ਪ੍ਰਤੀਨਿਧ) : ਕੈਨੇਡਾ ਵਿਚ ਗੈਸੋਲੀਨ ਰਾਤੋ ਰਾਤ 14 ਸੈਂਟ ਪ੍ਰਤੀ ਲਿਟਰ ਤੱਕ ਮਹਿੰਗਾ ਹੋਣ ਦੀ ਰਿਪੋਰਟ ਹੈ। ਪੈਟਰੋਲੀਅਮ ਖੇਤਰ ਦੇ ਜਾਣਕਾਰਾਂ ਮੁਤਾਬਕ ਅਗਸਤ 2022 ਮਗਰੋਂ ਪਹਿਲੀ ਵਾਰ ਤੇਲ ਕੀਮਤਾਂ ਵਿਚ ਐਨਾ ਵਾਧਾ ਹੋਇਆ ਜੋ ਵੱਖ ਵੱਖ ਰਾਜਾਂ ਵਿਚ ਵੱਖੋ ਵੱਖਰਾ ਹੋ ਸਕਦਾ ਹੈ। ਕਿਊਬੈਕ ਦੇ ਲੋਕਾਂ ਉਤੇ ਸਭ ਤੋਂ ਜ਼ਿਆਦਾ ਬੋਝ ਪਿਆ ਹੈ ਜਿਥੇ ਪ੍ਰਤੀ ਲਿਟਰ ਗੈਸ ਦੀ ਕੀਮਤ 1.88 ਡਾਲਰ ਤੱਕ ਪੁੱਜ ਗਈ ਹੈ। ਤੇਲ ਕੀਮਤਾਂ ਵਿਚ ਵਾਧੇ ਬਾਰੇ ਪਤਾ ਲੱਗਾ ਤਾਂ ਬੱਚਤ ਦੇ ਮਕਸਦ ਨਾਲ ਬੁੱਧਵਾਰ ਸ਼ਾਮ ਗੈਸ ਸਟੇਸ਼ਨਾਂ ’ਤੇ ਗੱਡੀਆਂ ਦੀਆਂ ਕਤਾਰਾਂ ਦੇਖਣ ਨੂੰ ਮਿਲੀਆਂ।

ਕਿਊਬੈਕ ਅਤੇ ਉਨਟਾਰੀਓ ਦੇ ਲੋਕਾਂ ਉਤੇ ਸਭ ਤੋਂ ਜ਼ਿਆਦਾ ਬੋਝ

ਕੈਨੇਡੀਅਨਜ਼ ਫੌਰ ਅਫੌਰਡੇਬਲ ਐਨਰਜੀ ਦੇ ਪ੍ਰੈਜ਼ੀਡੈਂਟ ਡੈਨ ਮਕਟੀਗ ਨੇ ਦੱਸਿਆ ਕਿ ਉਨਟਾਰੀਓ ਵਿਚ ਤੇਲ ਕੀਮਤਾਂ 1.79 ਸੈਂਟ ਪ੍ਰਤੀ ਲਿਟਰ ਤੱਕ ਪੁੱਜ ਚੁੱਕੀਆਂ ਹਨ। ਉਨ੍ਹਾਂ ਕਿਹਾ ਕਿ ਇਹ ਵਾਧਾ ਗਰਮੀਆਂ ਦੌਰਾਨ ਵਰਤੇ ਜਾਣ ਵਾਲੇ ਗੈਸੋਲੀਨ ’ਤੇ ਹੋਣ ਵਾਲੇ ਵੱਧ ਖਰਚੇ ਕਾਰਨ ਹੋਇਆ ਹੈ। ਮਕਟੀਗ ਵੱਲੋਂ ਪਿਛਲੇ ਮਹੀਨੇ ਹੀ ਗੱਡੀਆਂ ਦੇ ਮਾਲਕਾਂ ਨੂੰ ਸੁਚੇਤ ਕਰ ਦਿਤਾ ਗਿਆ ਸੀ ਜਿਉਂ ਗਰਮੀਆਂ ਵਾਲਾ ਤੇਲ ਪਵਾਉਣ ਦਾ ਸਿਲਸਿਲਾ ਸ਼ੁਰੂ ਹੋਵੇਗਾ, ਤੇਲ ਕੀਮਤਾਂ ਵਿਚ ਵਾਧਾ ਹੋ ਸਕਦਾ ਹੈ। ਇਸੇ ਦੌਰਾਨ ਸ਼ਿਕਾਗੋ ਦੀ ਵੈਬਸਾਈਟ ਗੈਸਬਡੀ ਦੇ ਪੈਟ੍ਰੋਲੀਅਮ ਵਿਸ਼ਲੇਸ਼ਕ ‘ਪੈਟ੍ਰਿਕ ਦ ਹਾਂ’ ਨੇ ਕਿਹਾ ਕਿ ਉਨਟਾਰੀਓ, ਕਿਊਬੈਕ, ਨਿਊਫਾਊਂਡਲੈਂਡ ਐਂਡ ਲੈਬਰਾਡੌਰ, ਨਿਊ ਬ੍ਰਨਜ਼ਵਿਕ ਅਤੇ ਨੋਵਾ ਸਕੋਸ਼ੀਆ ਵਿਚ ਆਉਣ ਵਾਲੇ ਦਿਨਾਂ ਦੌਰਾਨ ਤੇਲ ਹੋਰ ਮਹਿੰਗਾ ਹੋ ਸਕਦਾ ਹੈ। ਮੈਨੀਟੋਬਾ ਅਤੇ ਐਲਬਰਟਾ ਦੇ ਲੋਕਾਂ ’ਤੇ ਤੇਲ ਕੀਮਤਾਂ ਦਾ ਜ਼ਿਆਦਾ ਬੋਝ ਪੈਣ ਦੇ ਆਸਾਰ ਨਹੀਂ ਪਰ ਬਾਕੀ ਰਾਜਾਂ ਦੇ ਲੋਕ ਪ੍ਰਭਾਵਤ ਹੋਣਗੇ।

ਆਉਣ ਵਾਲੇ ਦਿਨਾਂ ਵਿਚ ਮੁੜ ਵਧ ਸਕਦੀਆਂ ਨੇ ਕੀਮਤਾਂ

ਪੈਟ੍ਰਿਕ ਨੇ ਦੱਸਿਆ ਕਿ ਕੁਝ ਗੈਸ ਸਟੇਸ਼ਨਾਂ ’ਤੇ ਕੀਮਤਾਂ ਵਧ ਚੁੱਕੀਆਂ ਹਨ ਜਦਕਿ ਕੁਝ ਗੈਸ ਸਟੇਸ਼ਨਾਂ ’ਤੇ ਇਕ ਜਾਂ ਦੋ ਦਿਨ ਵਿਚ ਵਾਧਾ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਤਾਪਮਾਨ ਵਧਣਾ ਸ਼ੁਰੂ ਹੋ ਗਿਆ ਹੈ ਅਤੇ ਇਸ ਦੇ ਨਾਲ ਹੀ ਤੇਲ ਦੀ ਮੰਗ ਵੀ ਤੇਜ਼ੀ ਨਾਲ ਵਧ ਰਹੀ ਹੈ। ਈਰਾਨ ਅਤੇ ਇਜ਼ਰਾਇਲ ਵਿਚਾਲੇ ਪੈਦਾ ਹੋਏ ਤਣਾਅ ਦਾ ਤੇਲ ਕੀਮਤਾਂ ’ਤੇ ਬਹੁਤਾ ਅਸਰ ਨਹੀਂ ਪਿਆ ਪਰ ਫਿਰ ਵੀ ਪਿਛਲੇ ਹਫਤੇ ਕੌਮਾਂਤਰੀ ਬਾਜ਼ਾਰ ਵਿਚ ਕੱਚੇ ਤੇਲ ਦਾ ਭਾਅ ਛੇ ਮਹੀਨੇ ਦੇ ਸਿਖਰ ’ਤੇ ਪੁੱਜ ਗਿਆ। ਟੋਰਾਂਟੋ ਮੈਟਰੋਪੌਲੀਟਨ ਯੂਨੀਵਰਸਿਟੀ ਵਿਚ ਗਲੋਬਲ ਮੈਨੇਜਮੈਂਟ ਸਟੱਡੀਜ਼ ਦੇ ਪ੍ਰੋਫੈਸਰ ਮਾਈਕਲ ਮਨਜੂਰਿਸ ਦਾ ਕਹਿਣਾ ਸੀ ਕਿ ਮੌਜੂਦਾ ਵਰ੍ਹੇ ਦੌਰਾਨ ਕੈਨੇਡਾ ਵਿਚ ਤੀਜੀ ਵਾਰ ਤੇਲ ਕੀਮਤਾਂ ਵਿਚ ਮੋਟਾ ਵਾਧਾ ਹੋਇਆ ਹੈ।

Related post

ਸਿੱਧੂ ਮੂਸੇਵਾਲਾ ਕਤਲ ਮਾਮਲੇ ‘ਚ ਵੱਡੀ ਅਪਡੇਟ, ਸਾਰੇ ਮੁਲਜ਼ਮਾਂ ਵਿਰੁੱਧ ਦੋਸ਼ ਤੈਅ, ਜਾਣੋ ਕਦੋ ਸ਼ੁਰੂ ਹੋਵੇਗਾ ਟਰਾਈਲ

ਸਿੱਧੂ ਮੂਸੇਵਾਲਾ ਕਤਲ ਮਾਮਲੇ ‘ਚ ਵੱਡੀ ਅਪਡੇਟ, ਸਾਰੇ ਮੁਲਜ਼ਮਾਂ…

ਮਾਨਸਾ, 1 ਮਈ, ਪਰਦੀਪ ਸਿੰਘ : ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਮਾਮਲੇ ਵਿੱਚ ਵੱਡੀ ਅਪਡੇਟ ਸਾਹਮਣੇ ਆਈ ਹੈ। ਮਾਨਸਾ ਕੋਰਟ ਨੇ…
PU ਵਿਦਿਆਰਥੀਆਂ ਤੇ ਸਟਾਫ਼ ਨੂੰ ID ਕਾਰਡ ਪਾ ਕੇ ਰੱਖਣਾ ਹੋਇਆ ਲਾਜ਼ਮੀ

PU ਵਿਦਿਆਰਥੀਆਂ ਤੇ ਸਟਾਫ਼ ਨੂੰ ID ਕਾਰਡ ਪਾ ਕੇ…

ਚੰਡੀਗੜ੍ਹ, 1 ਮਈ, ਪਰਦੀਪ ਸਿੰਘ: ਪੰਜਾਬ ਯੂਨੀਵਰਸਿਟੀ ਪ੍ਰਸ਼ਾਸਨ ਵੱਲੋਂ ਇਕ ਵੱਡਾ ਫੈਸਲਾ ਲਿਆ ਗਿਆ ਹੈ। ਹੁਣ ਪੰਜਾਬ ਯੂਨੀਵਰਸਿਟੀ ਵਿੱਚ ਬਾਹਰੀਆਂ ਦੇ…
ਕੀਨੀਆ ‘ਚ ਹੜ੍ਹ ਨੇ ਮਚਾਈ ਤਬਾਹੀ, ਮਰਨ ਵਾਲਿਆਂ ਦੀ ਗਿਣਤੀ ਹੋਈ 169

ਕੀਨੀਆ ‘ਚ ਹੜ੍ਹ ਨੇ ਮਚਾਈ ਤਬਾਹੀ, ਮਰਨ ਵਾਲਿਆਂ ਦੀ…

ਕੀਨੀਆ, 1 ਮਈ, ਪਰਦੀਪ ਸਿੰਘ: ਕੀਨੀਆ ਦੇ ਕਈ ਹਿੱਸਿਆਂ ਵਿੱਚ ਭਾਰੀ ਮੀਂਹ ਅਤੇ ਭਿਆਨਕ ਹੜ੍ਹਾਂ ਕਾਰਨ ਮਰਨ ਵਾਲਿਆਂ ਦੀ ਗਿਣਤੀ ਵੱਧ…