ਇੰਡੋਨੇਸ਼ੀਆ ’ਚ ਜਵਾਲਾਮੁਖੀ ਫਟਣ ਮਗਰੋਂ ਸੁਨਾਮੀ ਦਾ ਐਲਰਟ

ਇੰਡੋਨੇਸ਼ੀਆ ’ਚ ਜਵਾਲਾਮੁਖੀ ਫਟਣ ਮਗਰੋਂ ਸੁਨਾਮੀ ਦਾ ਐਲਰਟ

ਜਕਾਰਤਾ, 18 ਅਪ੍ਰੈਲ (ਵਿਸ਼ੇਸ਼ ਪ੍ਰਤੀਨਿਧ) : ਇੰਡੋਨੇਸ਼ੀਆ ਦੇ ਮਾਊਂਟ ਰੁਆਂਗ ਵਿਖੇ ਜਵਾਲਾਮੁਖੀ ਫਟਣ ਕਾਰਨ ਸੁਨਾਮੀ ਦਾ ਐਲਰਟ ਜਾਰੀ ਕਰਦਿਆਂ 11 ਹਜ਼ਾਰ ਤੋਂ ਵੱਧ ਲੋਕਾਂ ਨੂੰ ਸੁਰੱਖਿਅਤ ਟਿਕਾਣਿਆਂ ਵੱਲ ਲਿਜਾਇਆ ਗਿਆ ਹੈ। ਸਰਕਾਰ ਵੱਲੋਂ ਜਾਰੀ ਬਿਆਨ ਮੁਤਾਬਕ ਜਵਾਲਾ ਮੁਖੀ ਵਿਚ 24 ਘੰਟੇ ਦੌਰਾਨ 5 ਧਮਾਕੇ ਹੋਏ। ਡਿਜ਼ਾਸਟਰ ਮੈਨੇਜਮੈਂਟ ਦੇ ਅਧਿਕਾਰੀਆਂ ਨੇ ਅਗਲੇ 24 ਘੰਟੇ ਤੱਕ ਹਵਾਈ ਅੱਡਾ ਬੰਦ ਰੱਖਣ ਦੇ ਹੁਕਮ ਦਿਤੇ ਹਨ। ਜਵਾਲਾ ਮੁਖੀ ਵਿਚੋਂ ਐਨੀ ਤੇਜ਼ੀ ਨਾਲ ਲਾਵਾ ਨਿਕਲ ਰਿਹਾ ਹੈ ਕਿ ਇਸ ਨਾਲ ਸੁਨਾਮੀ ਆ ਸਕਦੀ ਹੈ। ਮੀਡੀਆ ਰਿਪੋਰਟਾਂ ਮੁਤਾਬਕ ਮਾਊਂਟ ਰੁਆਂਗ ’ਤੇ ਪਹਿਲਾ ਧਮਾਕਾ ਮੰਗਲਵਾਰ ਰਾਤ ਪੌਣੇ ਦਸ ਵਜੇ ਹੋਇਆ ਅਤੇ ਇਸ ਮਗਰੋਂ ਲਗਾਤਾਰ ਵਕਫੇ ’ਤੇ ਧਮਾਕੇ ਹੋਣ ਲੱਗੇ। ਆਲੇ ਦੁਆਲੇ ਦੇ ਕਈ ਕਿਲੋਮੀਟਰ ਇਲਾਕੇ ਵਿਚ ਸੁਆਲ ਖਿੱਲਰ ਚੁੱਕੀ ਹੈ ਅਤੇ ਲਾਵਾ ਰੁਕਦਾ ਨਜ਼ਰ ਨਹੀਂ ਆ ਰਿਹਾ।

11 ਹਜ਼ਾਰ ਤੋਂ ਵੱਧ ਲੋਕਾਂ ਨੂੰ ਸੁਰੱਖਿਅਤ ਟਿਕਾਣਿਆਂ ’ਤੇ ਪਹੁੰਚਾਇਆ

ਇਥੇ ਦਸਣਾ ਬਣਦਾ ਹੈ ਕਿ 1871 ਵਿਚ ਇੰਡੋਨੇਸ਼ੀਆ ਵਿਚ ਹੁਣ ਤੱਕ ਦਾ ਸਭ ਤੋਂ ਵੱਡਾ ਜਵਾਲਾਮੁਖੀ ਧਮਾਕਾ ਹੋਇਆ ਸੀ। ਇੰਡੋਨੇਸ਼ੀਆ ਦਾ ਡਿਜ਼ਾਸਟਰ ਮੈਨੇਜਮੈਂਟ ਵਿਭਾਗ ਐਲਰਟ ਮੋਡ ’ਤੇ ਹੈ ਅਤੇ ਕਿਸੇ ਵੀ ਵੇਲੇ ਹੋਰ ਜ਼ਿਆਦਾ ਲੋਕਾਂ ਨੂੰ ਸੁਰੱਖਿਅਤ ਟਿਕਾਣਿਆਂ ਵੱਲ ਲਿਜਾਣਾ ਪੈ ਸਕਦਾ ਹੈ। ਇੰਡੋਨੇਸ਼ੀਆ ਵਿਚ ਇਸ ਵੇਲੇ 120 ਐਕਟਿਵ ਵੌਲਕੈਨੋ ਦੱਸੇ ਜਾ ਰਹੇ ਹਨ ਅਤੇ ਤਾਜ਼ਾ ਧਮਾਕੇ ਮਗਰੋਂ ਅਸਮਾਨ ਵਿਚ ਦੋ ਕਿਲੋਮੀਟਰ ਉਚਾਈ ਤੱਕ ਧੂੰਆਂ ਉਠਦਾ ਨਜ਼ਰ ਆਇਆ। ਹਵਾਈ ਅੱਡਾ ਬੰਦ ਹੋਣ ਕਾਰਨ ਚੀਨ, ਸਿੰਗਾਪੁਰ ਅਤੇ ਦੱਖਣੀ ਕੋਰੀਆ ਜਾਣ ਵਾਲੀਆਂ ਫਲਾਈਟਸ ਪ੍ਰਭਾਵਤ ਹੋਈਆਂ ਜਦਕਿ ਧਮਾਕਿਆਂ ਦਾ ਅਸਰ ਗੁਆਂਢੀ ਮੁਲਕ ਮਲੇਸ਼ੀਆ ਤੱਕ ਦੇਖਣ ਨੂੰ ਮਿਲ ਰਿਹਾ ਹੈ।

Related post

ਸਿੱਧੂ ਮੂਸੇਵਾਲਾ ਕਤਲ ਮਾਮਲੇ ‘ਚ ਵੱਡੀ ਅਪਡੇਟ, ਸਾਰੇ ਮੁਲਜ਼ਮਾਂ ਵਿਰੁੱਧ ਦੋਸ਼ ਤੈਅ, ਜਾਣੋ ਕਦੋ ਸ਼ੁਰੂ ਹੋਵੇਗਾ ਟਰਾਈਲ

ਸਿੱਧੂ ਮੂਸੇਵਾਲਾ ਕਤਲ ਮਾਮਲੇ ‘ਚ ਵੱਡੀ ਅਪਡੇਟ, ਸਾਰੇ ਮੁਲਜ਼ਮਾਂ…

ਮਾਨਸਾ, 1 ਮਈ, ਪਰਦੀਪ ਸਿੰਘ : ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਮਾਮਲੇ ਵਿੱਚ ਵੱਡੀ ਅਪਡੇਟ ਸਾਹਮਣੇ ਆਈ ਹੈ। ਮਾਨਸਾ ਕੋਰਟ ਨੇ…
PU ਵਿਦਿਆਰਥੀਆਂ ਤੇ ਸਟਾਫ਼ ਨੂੰ ID ਕਾਰਡ ਪਾ ਕੇ ਰੱਖਣਾ ਹੋਇਆ ਲਾਜ਼ਮੀ

PU ਵਿਦਿਆਰਥੀਆਂ ਤੇ ਸਟਾਫ਼ ਨੂੰ ID ਕਾਰਡ ਪਾ ਕੇ…

ਚੰਡੀਗੜ੍ਹ, 1 ਮਈ, ਪਰਦੀਪ ਸਿੰਘ: ਪੰਜਾਬ ਯੂਨੀਵਰਸਿਟੀ ਪ੍ਰਸ਼ਾਸਨ ਵੱਲੋਂ ਇਕ ਵੱਡਾ ਫੈਸਲਾ ਲਿਆ ਗਿਆ ਹੈ। ਹੁਣ ਪੰਜਾਬ ਯੂਨੀਵਰਸਿਟੀ ਵਿੱਚ ਬਾਹਰੀਆਂ ਦੇ…
ਕੀਨੀਆ ‘ਚ ਹੜ੍ਹ ਨੇ ਮਚਾਈ ਤਬਾਹੀ, ਮਰਨ ਵਾਲਿਆਂ ਦੀ ਗਿਣਤੀ ਹੋਈ 169

ਕੀਨੀਆ ‘ਚ ਹੜ੍ਹ ਨੇ ਮਚਾਈ ਤਬਾਹੀ, ਮਰਨ ਵਾਲਿਆਂ ਦੀ…

ਕੀਨੀਆ, 1 ਮਈ, ਪਰਦੀਪ ਸਿੰਘ: ਕੀਨੀਆ ਦੇ ਕਈ ਹਿੱਸਿਆਂ ਵਿੱਚ ਭਾਰੀ ਮੀਂਹ ਅਤੇ ਭਿਆਨਕ ਹੜ੍ਹਾਂ ਕਾਰਨ ਮਰਨ ਵਾਲਿਆਂ ਦੀ ਗਿਣਤੀ ਵੱਧ…