ਕੈਨੇਡਾ ਵਿਚ ਛਿੜ ਸਕਦੈ ਘਰੇਲੂ ਯੁੱਧ

ਕੈਨੇਡਾ ਵਿਚ ਛਿੜ ਸਕਦੈ ਘਰੇਲੂ ਯੁੱਧ

ਟੋਰਾਂਟੋ, 21 ਮਾਰਚ (ਵਿਸ਼ੇਸ਼ ਪ੍ਰਤੀਨਿਧ) : ਆਰ.ਸੀ.ਐਮ.ਪੀ. ਨੇ ਫੈਡਰਲ ਸਰਕਾਰ ਨੂੰ ਚਿਤਾਵਨੀ ਦਿਤੀ ਹੈ ਕਿ ਮਾੜੇ ਆਰਥਿਕ ਹਾਲਾਤ ਕਦੇ ਖ਼ਤਮ ਨਾ ਹੋਣ ਦਾ ਝੋਰਾ ਕੈਨੇਡਾ ਵਾਸੀਆਂ ਨੂੰ ਬਗਾਵਤ ਕਰਨ ਲਈ ਮਜਬੂਰ ਕਰ ਸਕਦਾ ਹੈ ਅਤੇ ਮੁਲਕ ਵਿਚ ਘਰੇਲੂ ਯੁੱਧ ਛਿੜ ਸਕਦਾ ਹੈ। ‘ਨੈਸ਼ਨਲ ਪੋਸਟ’ ਵੱਲੋਂ ਪ੍ਰਕਾਸ਼ਤ ਰਿਪੋਰਟ ਮੁਤਾਬਕ ਪੁਲਿਸ ਦਾ ਮੰਨਣਾ ਹੈ ਕਿ ਆਉਂਦੇ ਪੰਜ ਸਾਲ ਦੌਰਾਨ ਹਾਲਾਤ ਬਦਤਰ ਹੋ ਸਕਦੇ ਹਨ। ਪੁਲਿਸ ਦੀ ਖੁਫੀਆ ਰਿਪੋਰਟ ਕਹਿੰਦੀ ਹੈ ਕਿ ਭਵਿੱਖ ਦੇ ਰਿਸੈਸ਼ਨ ਦੌਰਾਨ ਰਹਿਣ-ਸਹਿਣ ਦਾ ਪੱਧਰ ਤੇਜ਼ੀ ਨਾਲ ਹੇਠਾਂ ਜਾਵੇਗਾ। ਮਿਸਾਲ ਵਜੋਂ 35 ਸਾਲ ਤੋਂ ਘੱਟ ਉਮਰ ਦੇ ਕੈਨੇਡੀਅਨ ਆਪਣੇ ਵਾਸਤੇ ਘਰ ਖਰੀਦਣ ਦੇ ਸਮਰੱਥ ਨਹੀਂ ਹੋਣਗੇ।

ਆਰ.ਸੀ.ਐਮ.ਪੀ. ਦੀ ਗੁਪਤ ਰਿਪੋਰਟ ਵਿਚ ਦਾਅਵਾ

ਰਿਪੋਰਟ ਨੂੰ ਬੇਹੱਦ ਖੁਫੀਆ ਕਰਾਰ ਦਿੰਦਿਆਂ ਸਿਰਫ ਆਰ.ਸੀ.ਐਮ.ਪੀ. ਅਤੇ ਫੈਡਰਲ ਸਰਕਾਰ ਦੇ ਸਿਖਰਲੇ ਨੁਮਾਇੰਦਿਆਂ ਤੱਕ ਸੀਮਤ ਰੱਖਿਆ ਗਿਆ ਪਰ ਬ੍ਰਿਟਿਸ਼ ਕੋਲੰਬੀਆ ਦੀ ਥੌਂਪਸਨ ਰਿਵਰਜ਼ ਯੂਨੀਵਰਸਿਟੀ ਵਿਚ ਕਾਨੂੰਨ ਦੇ ਸਹਾਇਕ ਪ੍ਰੋਫੈਸਰ ਮੈਟ ਮੈਲੋਨ ਵੱਲੋਂ ਸੂਚਨਾ ਦੇ ਅਧਿਕਾਰ ਕਾਨੂੰਨ ਤਹਿਤ ਰਿਪੋਰਟ ਹਾਸਲ ਕਰਦਿਆਂ ਇਸ ਨੂੰ ਜਨਤਕ ਕਰ ਦਿਤਾ ਗਿਆ। ਖੁਫੀਆ ਰਿਪੋਰਟ ਵਿਚ ਵਿਦੇਸ਼ਾਂ ਵਿਚਲੇ ਹਾਲਾਤ ਅਤੇ ਇਨ੍ਹਾਂ ਦੇ ਕੈਨੇਡਾ ਉਪਰ ਪੈਣ ਵਾਲੇ ਅਸਰ ਦਾ ਜ਼ਿਕਰ ਵੀ ਕੀਤਾ ਗਿਆ ਹੈ। ਆਰ.ਸੀ.ਐਮ.ਪੀ. ਦਾ ਮੰਨਣਾ ਹੈ ਕਿ ਭਵਿੱਖ ਵਿਚ ਸਿਰਫ ਰਹਿਣ-ਸਹਿਣ ਦੇ ਹਾਲਾਤ ਵਿਚ ਨਿਘਾਰ ਨਹੀਂ ਆਵੇਗਾ ਸਗੋਂ ਖਰਾਬ ਮੌਸਮ ਅਤੇ ਜੰਗਲਾਂ ਦੀ ਅੱਗ ਤੇ ਹੜ੍ਹਾਂ ਵਰਗੀਆਂ ਕੁਦਰਤੀ ਆਫਤਾਂ ਬੇਹੱਦ ਵਧ ਜਾਣਗੀਆਂ।

ਆਉਂਦੇ 5 ਸਾਲ ਵਿਚ ਹਾਲਾਤ ਬਦਤਰ ਹੋ ਜਾਣਗੇ

ਰਿਪੋਰਟ ਦਾ ਇਕ ਹੋਰ ਅਹਿਮ ਪੱਖ ਕੈਨੇਡਾ ਵਾਸੀਆਂ ਤੱਕ ਪੁੱਜਣ ਵਾਲੀ ਗੁੰਮਰਾਹਕੁਨ ਜਾਣਕਾਰੀ ਨੂੰ ਮੰਨਿਆ ਗਿਆ ਹੈ ਜਿਸ ਰਾਹੀਂ ਲੋਕਤੰਤਰੀ ਸੰਸਥਾਵਾਂ ’ਤੇ ਬੇਵਿਸਾਹੀ ਵਧੇਗੀ। ਰਿਪੋਰਟ ਦੇ ਇਕ ਹਿੱਸੇ ਵਿਚ ‘ਭਰੋਸੇ ਦਾ ਖਾਤਮਾ’ ਸਿਰਲੇਖ ਦੀ ਵਰਤੋਂ ਵੀ ਕੀਤੀ ਗਈ ਹੈ ਅਤੇ ਪਹਿਲੇ ਵਾਕ ਵਿਚ ਲਿਖਿਆ ਹੈ ਕਿ ਪਿਛਲੇ ਸੱਤ ਸਾਲ ਦੌਰਾਨ ਪੱਛਮੀ ਦੁਨੀਆਂ ਵਿਚ ਸਮਾਜਿਕ ਅਤੇ ਸਿਆਸੀ ਵੰਡੀਆਂ ਪੈ ਚੁੱਕੀਆਂ ਹਨ। ਇਸ ਤੋਂ ਬਾਅਦ ਵਾਲੇ ਸਾਰੇ ਵਾਕ ਸਰਕਾਰੀ ਸੈਂਸਰ ਕਾਰਨ ਹਟਾ ਦਿਤੇ ਗਏ।

Related post

ਅਫਗਾਨਿਸਤਾਨ ‘ਚ ਮੀਂਹ ਅਤੇ ਹੜ੍ਹ ਨੇ ਮਚਾਈ ਤਬਾਹੀ, 370 ਲੋਕਾਂ ਦੀ ਮੌਤ, 1600 ਲੋਕ ਜ਼ਖਮੀ

ਅਫਗਾਨਿਸਤਾਨ ‘ਚ ਮੀਂਹ ਅਤੇ ਹੜ੍ਹ ਨੇ ਮਚਾਈ ਤਬਾਹੀ, 370…

ਅਫਗਾਨਿਸਤਾਨ, 19 ਮਈ, ਪਰਦੀਪ ਸਿੰਘ : ਅਫਗਾਨਿਸਤਾਨ ‘ਚ ਤਿੰਨ ਹਫਤਿਆਂ ਤੋਂ ਹੋ ਰਹੀ ਭਾਰੀ ਬਾਰਿਸ਼ ਕਾਰਨ 370 ਤੋਂ ਵੱਧ ਲੋਕਾਂ ਦੀ…
ਪੀਐੱਮ ਮੋਦੀ 23 ਤੇ 24 ਮਈ ਨੂੰ ਆਉਣਗੇ ਪੰਜਾਬ

ਪੀਐੱਮ ਮੋਦੀ 23 ਤੇ 24 ਮਈ ਨੂੰ ਆਉਣਗੇ ਪੰਜਾਬ

ਨਵੀਂ ਦਿੱਲੀ, 19 ਮਈ, ਪਰਦੀਪ ਸਿੰਘ: ‘ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲੋਕ ਸਭਾ ਚੋਣਾਂ ਦੌਰਾਨ ਪੰਜਾਬ ‘ਚ ਭਾਜਪਾ ਦੇ ਉਮੀਦਵਾਰਾਂ…