ਕੈਨੇਡਾ ਪੜ੍ਹਨ ਆਇਆ ਭਾਰਤੀ ਨੌਜਵਾਨ ਕਸੂਤਾ ਫਸਿਆ

ਕੈਨੇਡਾ ਪੜ੍ਹਨ ਆਇਆ ਭਾਰਤੀ ਨੌਜਵਾਨ ਕਸੂਤਾ ਫਸਿਆ

ਟੋਰਾਂਟੋ, 9 ਅਪ੍ਰੈਲ (ਵਿਸ਼ੇਸ਼ ਪ੍ਰਤੀਨਿਧ) : ਸਟੋਰ ਲੁੱਟਣ ਆਏ ਸ਼ੱਕੀ ਦਾ ਟਾਕਰਾ ਕਰਨਾ ਭਾਰਤੀ ਵਿਦਿਆਰਥੀ ਨੂੰ ਮਹਿੰਗਾ ਪੈ ਗਿਆ ਅਤੇ ਹੁਣ ਉਸ ਨੂੰ ਨਜ਼ਰਬੰਦ ਕਰ ਦਿਤਾ ਗਿਆ ਹੈ। ਸਿਰਫ ਐਨਾ ਹੀ ਨਹੀਂ, ਕੈਨੇਡਾ ਦੀ ਮਹਿੰਗੀ ਕਾਨੂੰਨੀ ਲੜਾਈ ਲੜਨ ਵਾਸਤੇ ਉਸ ਕੋਲ ਪੈਸੇ ਨਹੀਂ ਅਤੇ ਅਦਾਲਤ ਨੇ ਦੋਸ਼ੀ ਕਰਾਰ ਦਿਤਾ ਤਾਂ 14 ਸਾਲ ਤੱਕ ਦੀ ਕੈਦ ਭੁਗਤਣੀ ਪੈ ਸਕਦੀ ਹੈ। ਨੌਜਵਾਨ ਦੀ ਸ਼ਨਾਖਤ 22 ਸਾਲ ਦੇ ਤੇਜੇਸ਼ਵਰ ਕਾਲੀਆ ਵਜੋਂ ਕੀਤੀ ਗਈ ਹੈ ਜੋ ਪੀਟਰਬ੍ਰੋਅ ਦੇ ਸਰ ਸੈਂਡਫਰਡ ਫਲੈਮਿੰਗ ਕਾਲਜ ਵਿਚ ਪੜ੍ਹਦਾ ਹੈ।

ਲੁਟੇਰੇ ਦਾ ਟਾਕਰਾ ਕਰਨ ’ਤੇ ਪੁਲਿਸ ਨੇ ਕੀਤੀ ਕਾਰਵਾਈ

ਘਰ ਵਿਚ ਨਜ਼ਰਬੰਦੀ ਦੌਰਾਨ ਉਸ ਨੂੰ ਆਪਣੇ ਖਰਚਾ ਚਲਾਉਣ ਲਈ ਰਾਤ ਵੇਲੇ ਕੰਮ ਕਰਨ ਦੀ ਇਜਾਜ਼ਤ ਮਿਲੀ ਹੋਈ ਹੈ ਪਰ ਕਈ ਬੰਦਿਸ਼ਾਂ ਵੀ ਲਾਗੂ ਹਨ। ਤੇਜੇਸ਼ਵਰ ਦੇ ਦੋਸਤ ਦੀਪਕ ਸ਼ਰਮਾ ਵੱਲੋਂ ਅਦਾਲਤੀ ਲੜਾਈ ਵਾਸਤੇ ਗੋਫੰਡਮੀ ਪੇਜ ਸਥਾਪਤ ਕੀਤਾ ਗਿਆ ਹੈ ਜਿਸ ਰਾਹੀਂ 12 ਹਜ਼ਾਰ ਡਾਲਰ ਇਕੱਤਰ ਹੋ ਚੁੱਕੇ ਹਨ। ਤੇਜੇਸ਼ਵਰ ਨੂੰ ਕਾਨੂੰਨੀ ਸੰਘਰਸ਼ ਵਾਸਤੇ ਤਕਰੀਬਨ 25 ਹਜ਼ਾਰ ਡਾਲਰ ਦੀ ਜ਼ਰੂਰਤ ਹੈ। ਦੀਪਕ ਸ਼ਰਮਾ ਨੇ ਕਿਹਾ ਕਿ ਹਿੰਸਕ ਕਾਰਜੈਕਿੰਗ ਕਰਨ ਵਾਲਿਆਂ ਵਿਰੁੱਧ ਐਨੀ ਸਖਤ ਕਾਰਵਾਈ ਨਹੀਂ ਕੀਤੀ ਜਾਂਦੀ ਜਿੰਨੀ ਉਸ ਦੇ ਦੋਸਤ ਵਿਰੁੱਧ ਕੀਤੀ ਗਈ ਹੈ।

ਅਦਾਲਤ ਵੱਲੋਂ ਸੁਣਾਈ ਜਾ ਸਕਦੀ ਹੈ 14 ਸਾਲ ਤੱਕ ਦੀ ਸਜ਼ਾ

ਦੂਜੇ ਪਾਸੇ ਪੀਟਰਬ੍ਰੋਅ ਪੁਲਿਸ ਦੇ ਮੁਖੀ ਸਟੂ ਬੈਟਸ ਨੇ ਕਿਹਾ ਕਿ ਉਨ੍ਹਾਂ ਦੇ ਅਫਸਰ ਬਿਹਤਰੀਨ ਕੰਮ ਕਰ ਰਹੇ ਹਨ ਅਤੇ ਅਜਿਹੀ ਧਾਰਨਾ ਬਿਲਕੁਲ ਕਾਇਮ ਨਹੀਂ ਕਰਨੀ ਚਾਹੀਦੀ ਕਿ ਅਪਰਾਧੀਆਂ ਨੂੰ ਖੁੱਲ੍ਹਾ ਛੱਡ ਦਿਤਾ ਜਾਂਦਾ ਹੈ ਅਤੇ ਪੀੜਤਾਂ ਨੂੰ ਸਤਾਇਆ ਜਾਂਦਾ ਹੈ। ਪੁਲਿਸ ਸਿਰਫ ਕਾਨੂੰਨ ਮੁਤਾਬਕ ਕੰਮ ਕਰ ਰਹੀ ਹੈ। ਇਥੇ ਦਸਣਾ ਬਣਦਾ ਹੈ ਕਿ ਕੈਨੇਡਾ ਆਉਣ ਤੋਂ ਪਹਿਲਾਂ ਤੇਜੇਸ਼ਵਰ ਭਾਰਤ ਦੀ ਅੰਡਰ 17 ਸੌਕਰ ਟੀਮ ਦਾ ਹਿੱਸਾ ਸੀ। ਹੁਣ ਅਦਾਲਤੀ ਲੜਾਈ ਵਿਚ ਤੇਜੇਸ਼ਵਰ ਦੇ ਦੋਸਤ ਉਸ ਦੀ ਮਦਦ ਤਾਂ ਕਰ ਰਹੇ ਹਨ ਪਰ ਮਾੜੇ ਸਿੱਟਿਆਂ ਦਾ ਡਰ ਵੀ ਵੱਢ ਵੱਢ ਖਾ ਰਿਹਾ ਹੈ।

Related post

8 ਵਾਰ ਵੋਟ ਪਾਉਣ ਵਾਲਾ ਵਿਅਕਤੀ ਗ੍ਰਿਫ਼ਤਾਰ

8 ਵਾਰ ਵੋਟ ਪਾਉਣ ਵਾਲਾ ਵਿਅਕਤੀ ਗ੍ਰਿਫ਼ਤਾਰ

ਲਖਨਊ, 20 ਮਈ, ਨਿਰਮਲ : ਇੱਕ ਵਿਅਕਤੀ ਵੱਲੋਂ ਕਈ ਵਾਰ ਵੋਟ ਪਾਉਣ ਦੇ ਮਾਮਲੇ ਵਿੱਚ ਚੋਣ ਕਮਿਸ਼ਨ ਨੇ ਸਖ਼ਤ ਕਾਰਵਾਈ ਕੀਤੀ…
Iran ਈਰਾਨ ਦੇ ਰਾਸ਼ਟਰਪਤੀ ਰਾਏਸੀ ਸਮੇਤ 9 ਜਣਿਆਂ ਦੀ ਹੋਈ ਮੌਤ, ਪ੍ਰਧਾਨ ਮੰਤਰੀ ਮੋਦੀ ਨੇ ਰਾਸ਼ਟਰਪਤੀ ਦੀ ਮੌਤ ’ਤੇ ਦੁੱਖ ਜਤਾਇਆ

Iran ਈਰਾਨ ਦੇ ਰਾਸ਼ਟਰਪਤੀ ਰਾਏਸੀ ਸਮੇਤ 9 ਜਣਿਆਂ ਦੀ…

ਤਹਿਰਾਨ, 20 ਮਈ, ਨਿਰਮਲ : ਈਰਾਨ ਦੇ ਰਾਸ਼ਟਰਪਤੀ ਰਾਏਸੀ ਦੀ ਮੌਤ ਹੋ ਗਈ ਹੈ। ਪ੍ਰਧਾਨ ਮੰਤਰੀ ਮੋਦੀ ਨੇ ਇਸ ਘਟਨਾ ’ਤੇ…
ਹਰਿਆਣਾ : ਸੜਕ ਹਾਦਸੇ ਵਿਚ ਦੋ ਔਰਤਾਂ ਸਮੇਤ 3 ਦੀ ਮੌਤ

ਹਰਿਆਣਾ : ਸੜਕ ਹਾਦਸੇ ਵਿਚ ਦੋ ਔਰਤਾਂ ਸਮੇਤ 3…

ਰੇਵਾੜੀ, 20 ਮਈ, ਨਿਰਮਲ : ਹਰਿਆਣਾ ਦੇ ਰੇਵਾੜੀ ਵਿਚ ਸੋਮਵਾਰ ਸਵੇਰੇ ਸੜਕ ਹਾਦਸਾ ਵਾਪਰ ਗਿਆ। ਹਾਦਸੇ ਵਿਚ 2 ਮਹਿਲਾਵਾਂ ਸਮੇਤ 3…