ਕੈਨੇਡਾ ਦਾ ਬਜਟ ਪਾਸ, ਵਿਰੋਧੀ ਧਿਰ ਦੇ ਇਰਾਦੇ ਹੋਏ ਨਾਕਾਮ

ਕੈਨੇਡਾ ਦਾ ਬਜਟ ਪਾਸ, ਵਿਰੋਧੀ ਧਿਰ ਦੇ ਇਰਾਦੇ ਹੋਏ ਨਾਕਾਮ

ਵੋਟਿੰਗ ਦੌਰਾਨ ਸੰਸਦ ਵਿਚ ਨਜ਼ਰ ਹੀ ਨਾ ਆਏ ਪੌਇਲੀਐਵਰਾ

ਔਟਵਾ, 9 ਜੂਨ (ਵਿਸ਼ੇਸ਼ ਪ੍ਰਤੀਨਿਧ) : ਟਰੂਡੋ ਸਰਕਾਰ ਦਾ ਬਜਟ ਰੋਕਣ ’ਤੇ ਬਜ਼ਿੱਦ ਕੰਜ਼ਰਵੇਟਿਵ ਪਾਰਟੀ ਦੇ ਇਰਾਦੇ ਨਾਕਾਮ ਹੋ ਗਏ ਜਦੋਂ ਸੱਤਾਧਾਰੀ ਧਿਰ ਬੇਹੱਦ ਆਸਾਨੀ ਨਾਲ ਬਿਲ ਸੀ-47 ਪਾਸ ਕਰਵਾਉਣ ਵਿਚ ਸਫ਼ਲ ਰਹੀ। ਵਿਰੋਧੀ ਧਿਰ ਦੇ ਆਗੂ ਪਿਅਰੇ ਪੌਇਲੀਐਵਰਾ ਵੱਲੋਂ ਬਜਟ ਵਿਚ 900 ਤੋਂ ਵੱਧ ਸੋਧਾਂ ਕਰਨ ਦੀ ਭਾਰੀ ਭਰਕਮ ਮੰਗ ਰੱਖੀ ਗਈ ਪਰ ਵੋਟਿੰਗ ਦੌਰਾਨ ਉਹ ਸਦਨ ਵਿਚ ਨਜ਼ਰ ਹੀ ਨਾ ਆਏ ਅਤੇ ਵਰਚੁਅਲ ਤਰੀਕੇ ਨਾਲ ਵੋਟ ਪਾਈ। ਜਗਮੀਤ ਸਿੰਘ ਦੀ ਅਗਵਾਈ ਵਾਲੀ ਐਨ.ਡੀ.ਪੀ. ਦੀ ਮਦਦ ਨਾਲ ਬਜਟ ਦੇ ਹੱਕ ਵਿਚ 177 ਅਤੇ ਵਿਰੋਧ ਵਿਚ 146 ਵੋਟਾਂ ਪਈਆਂ। ਦੱਸ ਦੇਈਏ ਕਿ ਵਿਰੋਧੀ ਧਿਰ ਦੇ ਆਗੂ ਨੇ ਇਹ ਵੀ ਕਿਹਾ ਸੀ ਕਿ ਦੋ ਸ਼ਰਤਾਂ ਪੂਰੀਆਂ ਹੋਣ ’ਤੇ ਉਹ ਬਜਟ ਪਾਸ ਹੋਣ ਦੇ ਰਾਹ ਵਿਚ ਅੜਿੱਕੇ ਪੈਦਾ ਨਹੀਂ ਕਰਨਗੇ।

Related post

ਸਿਨਸਿਨੈਟੀ ਉਹਾਇਓ ਵਿੱਖੇ ਸਿੱਖ ਯੂਥ ਸਿਮਪੋਜ਼ੀਅਮ 2024 ਦਾ ਆਯੋਜਨ

ਸਿਨਸਿਨੈਟੀ ਉਹਾਇਓ ਵਿੱਖੇ ਸਿੱਖ ਯੂਥ ਸਿਮਪੋਜ਼ੀਅਮ 2024 ਦਾ ਆਯੋਜਨ

ਨਿਰਮਲ ਨਿਊਯਾਰਕ, 20 ਮਈ (ਰਾਜ ਗੋਗਨਾ )-ਸਲਾਨਾ ਸਿੱਖ ਯੂਥ ਸਿਮਪੋਜ਼ੀਅਮ- 2024 ਦੇ ਸਥਾਨਕ ਪੱਧਰ ਦੇ ਭਾਸ਼ਣ ਮੁਕਾਬਲੇ ਲਈ ਅਮਰੀਕਾ ਦੇ ਸੂਬੇ…
ਯਾਮੀ ਗੌਤਮ ਬਣੀ ਮਾਂ, ਜਾਣੋ ਕੀ ਰੱਖਿਆ ਨਾਮ

ਯਾਮੀ ਗੌਤਮ ਬਣੀ ਮਾਂ, ਜਾਣੋ ਕੀ ਰੱਖਿਆ ਨਾਮ

ਮੁੰਬਈ, 20 ਮਈ, ਪਰਦੀਪ ਸਿੰਘ: ‘ਵਿੱਕੀ ਡੋਨਰ’ ਫੇਮ ਅਦਾਕਾਰਾ ਭਾਵੇਂ ਫਿਲਮ ‘ਚ ਮਾਂ ਨਹੀਂ ਬਣੀ ਪਰ ਅਸਲ ਜ਼ਿੰਦਗੀ ‘ਚ ਯਾਮੀ ਗੌਤਮ…
ਹੰਸਰਾਜ ਹੰਸ ਦਾ ਮੋਗਾ ਵਿਚ ਮੁੜ ਵਿਰੋਧ

ਹੰਸਰਾਜ ਹੰਸ ਦਾ ਮੋਗਾ ਵਿਚ ਮੁੜ ਵਿਰੋਧ

ਮੋਗਾ, 20 ਮਈ, ਨਿਰਮਲ : ਫਰੀਦਕੋਟ ਤੋਂ ਉਮੀਦਵਾਰ ਹੰਸ ਰਾਜ ਹੰਸ ਨੂੰ ਇੱਕ ਵਾਰ ਮੁੜ ਤੋਂ ਮੋਗਾ ਵਿਚ ਵਿਰੋਧ ਦਾ ਸਾਹਮਣਾ…