ਕੈਨੇਡਾ ’ਚ 3 ਸਿੱਖਾਂ ਦੇ ਕਤਲ ਬਾਰੇ ਪੁਲਿਸ ਵੱਲੋਂ ਅਹਿਮ ਖੁਲਾਸੇ

ਕੈਨੇਡਾ ’ਚ 3 ਸਿੱਖਾਂ ਦੇ ਕਤਲ ਬਾਰੇ ਪੁਲਿਸ ਵੱਲੋਂ ਅਹਿਮ ਖੁਲਾਸੇ

ਮਿਸੀਸਾਗਾ, 22 ਮਾਰਚ (ਵਿਸ਼ੇਸ਼ ਪ੍ਰਤੀਨਿਧ) : ਮਿਸੀਸਾਗਾ ਅਤੇ ਕੈਲੇਡਨ ਵਿਚ ਤਿੰਨ ਸਿੱਖਾਂ ਦੇ ਕਤਲ ਅਤੇ ਬਰੈਂਪਟਨ ਦੇ ਰਿਹਾਇਸ਼ੀ ਇਲਾਕਿਆਂ ਵਿਚ ਹੋਈਆਂ ਗੋਲੀਬਾਰੀ ਦੀਆਂ ਵਾਰਦਾਤਾਂ ਨੂੰ ਇਕ-ਦੂਜੇ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ। ਹਰ ਵਾਰਦਾਤ ਪਿਛਲੇ ਸਾਲ ਨਵੰਬਰ ਵਿਚ ਵਾਪਰੀ ਅਤੇ ਪੁਲਿਸ ਵੱਲੋਂ ਹਮਲਾਵਰਾਂ ਦੀ ਪਛਾਣ ਲਈ ਲੋਕਾਂ ਤੋਂ ਮਦਦ ਮੰਗੀ ਗਈ ਹੈ। ਪੀਲ ਰੀਜਨਲ ਪੁਲਿਸ ਅਤੇ ਉਨਟਾਰੀਓ ਪ੍ਰੋਵਿਨਸ਼ੀਅਲ ਪੁਲਿਸ ਵੱਲੋਂ ‘ਪ੍ਰੌਜੈਕਟ ਮਿਡਨਾਈਟ’ ਅਧੀਨ ਸਾਂਝੀ ਪੜਤਾਲ ਦਾ ਐਲਾਨ ਕਰਦਿਆਂ ਵੀਰਵਾਰ ਨੂੰ ਪ੍ਰੈਸ ਕਾਨਫਰੰਸ ਦੌਰਾਨ ਕਈ ਅਹਿਮ ਖੁਲਾਸੇ ਕੀਤੇ ਗਏ। ਪੁਲਿਸ ਨੇ ਕਿਹਾ ਕਿ ਫੌਰੈਂਸਿਕ ਸਬੂਤਾਂ ਤੋਂ ਸਪੱਸ਼ਟ ਹੋ ਗਿਆ ਹੈ ਕਿ ਪੀਲ ਰੀਜਨ ਵਿਚ ਗੋਲੀਬਾਰੀ ਦੀਆਂ ਪੰਜ ਵਾਰਦਾਤਾਂ ਆਪਸ ਵਿਚ ਜੁੜੀਆਂ ਹੋਈਆਂ ਹਨ।

ਬਰੈਂਪਟਨ ਵਿਖੇ ਘਰਾਂ ’ਤੇ ਚੱਲੀਆਂ ਗੋਲੀਆਂ ਨਾਲ ਜੋੜੇ ਜਾ ਰਹੇ ਮਾਮਲੇ

ਦੋ ਵਾਰਦਾਤਾਂ ਦੌਰਾਨ ਤਿੰਨ ਜਣਿਆਂ ਦੀ ਜਾਨ ਗਈ ਜਦਕਿ ਤਿੰਨ ਵਾਰਦਾਤਾਂ ਦੌਰਾਨ ਜਾਨੀ ਨੁਕਸਾਨ ਨਹੀਂ ਹੋਇਆ। 7 ਨਵੰਬਰ ਨੂੰ ਕੌਟ੍ਰਲ ਬੁਲੇਵਾਰਡ ਅਤੇ ਥੌਰਨਡੇਲ ਰੋਡ ’ਤੇ ਪੁਲਿਸ ਨੂੰ ਸੱਦਿਆ ਗਿਆ ਜਿਥੇ ਦੋ ਸ਼ੱਕੀਆਂ ਨੇ ਇਕ ਘਰ ’ਤੇ ਗੋਲੀਆਂ ਚਲਾਈਆਂ ਅਤੇ ਡੌਜ ਰੈਮ 1500 ਪਿਕਅੱਪ ਟਰੱਕ ਵਿਚ ਫਰਾਰ ਹੋ ਗਏ। 11 ਨਵੰਬਰ ਨੂੰ ਲੌਰੈਨਵਿਲ ਡਰਾਈਵ ਅਤੇ ਐਲਬਰਨ ਮਾਰਕਲ ਡਰਾਈਵ ਨੇੜੇ ਇਕ ਘਰ ’ਤੇ ਗੋਲੀਆਂ ਚੱਲਣ ਦੀ ਇਤਲਾਹ ਮਿਲੀ ਅਤੇ ਦੋ ਸ਼ੱਕੀ ਬਰਗੰਡੀ ਕਲਰ ਦੇ ਡੌਜਰੈਮ 1500 ਪਿਕਅੱਪ ਟਰੱਕ ਵਿਚ ਫਰਾਰ ਹੋ ਗਏ। 14 ਨਵੰਬਰ ਨੂੰ ਮੁੜ ਇਸੇ ਘਰ ’ਤੇ ਗੋਲੀਬਾਰੀ ਹੋਈ ਇਕ ਸ਼ੱਕੀ ਸਿਲਵਰ ਕਲਰ ਦੀ ਮਾਜ਼ਦਾ 3 ਹੈਚਬੈਕ ਵਿਚ ਫਰਾਰ ਹੋ ਗਿਆ।

ਕੈਲੇਡਨ ਵਿਖੇ ਹੋਇਆ ਸੀ ਜਗਤਾਰ ਸਿੰਘ ਅਤੇ ਹਰਭਜਨ ਕੌਰ ਦਾ ਕਤਲ

ਤਿੰਨੋ ਵਾਰਦਾਤਾਂ ਦੌਰਾਨ ਕੋਈ ਜ਼ਖਮੀ ਨਹੀਂ ਹੋਇਆ ਪਰ 15 ਨਵੰਬਰ ਨੂੰ ਮਿਸੀਸਾਗਾ ਦੇ ਰਾਯਲ ਵਿੰਡਸਰ ਡਰਾਈਵ ਅਤੇ ਵਿੰਸਟਨ ਚਰਚਿਲ ਬੁਲੇਵਾਰਡ ਇਲਾਕੇ ਵਿਚ ਇਕ ਜਣੇ ਦਾ ਗੋਲੀਆਂ ਮਾਰ ਕੇ ਕਤਲ ਕਰ ਦਿਤਾ ਗਿਆ। ਪੁਲਿਸ ਮੁਤਾਬਕ ਦੋ ਸ਼ੱਕੀ ਇਕ ਕਾਰੋਬਾਰੀ ਅਦਾਰੇ ਵਿਚ ਦਾਖਲ ਹੋਏ ਅਤੇ ਉਥੇ ਕੰਮ ਕਰ ਰਹੇ ਇਕ ਜਣੇ ਦਾ ਕਤਲ ਕਰ ਕੇ ਫਰਾਰ ਹੋ ਗਏ। ਮਰਨ ਵਾਲੇ ਸ਼ਨਾਖਤ ਬਰੈਂਪਟਨ ਦੇ 29 ਸਾਲਾ ਜਗਰਾਜ ਸਿੰਘ ਵਜੋਂ ਕੀਤੀ ਗਈ ਅਤੇ ਪੜਤਾਲ ਦੌਰਾਨ ਸਾਹਮਣੇ ਆਇਆ ਕਿ ਜਗਰਾਜ ਸਿੰਘ ਅਸਲ ਨਿਸ਼ਾਨਾ ਨਹੀਂ ਸੀ। ਹਮਲਾਵਰ ਮਾਰਨਾ ਕਿਸੇ ਹੋਰ ਨੂੰ ਚਾਹੁੰਦੇ ਸਨ ਪਰ ਸਾਹਮਣੇ ਜਗਰਾਜ ਸਿੰਘ ਆ ਗਿਆ।

ਮਿਸੀਸਾਗਾ ਵਿਖੇ ਜਗਰਾਜ ਸਿੰਘ ਨੂੰ ਮਾਰੀ ਗਈ ਸੀ ਗੋਲੀ

ਕਤਲ ਮਗਰੋਂ ਸ਼ੱਕੀ ਬਲੂ ਕਲਰ ਦੀ ਡੌਜ ਚੈਲੈਂਜਰ ਵਿਚ ਫਰਾਰ ਹੋਏ। ਇਸ ਮਗਰੋਂ 20 ਨਵੰਬਰ ਨੂੰ ਕੈਲੇਡਨ ਦੇ ਮੇਅਫੀਲਡ ਰੋਡ ਇਲਾਕੇ ਦੇ ਇਕ ਘਰ ਵਿਚ ਜਗਤਾਰ ਸਿੰਘ ਸਿੱਧੂ ਅਤੇ ਹਰਭਜਨ ਕੌਰ ਸਿੱਧੂ ਦਾ ਗੋਲੀਆਂ ਮਾਰ ਕੇ ਕਤਲ ਕਰ ਦਿਤਾ ਗਿਆ। ਹਮਲੇ ਦੌਰਾਨ ਇਨ੍ਹਾਂ ਦੀ ਬੇਟੀ ਵੀ ਗੰਭੀਰ ਜ਼ਖਮੀ ਹੋਈ ਪਰ ਉਸ ਦੀ ਜਾਨ ਬਚ ਗਈ।

Related post

ਅਫਗਾਨਿਸਤਾਨ ‘ਚ ਮੀਂਹ ਅਤੇ ਹੜ੍ਹ ਨੇ ਮਚਾਈ ਤਬਾਹੀ, 370 ਲੋਕਾਂ ਦੀ ਮੌਤ, 1600 ਲੋਕ ਜ਼ਖਮੀ

ਅਫਗਾਨਿਸਤਾਨ ‘ਚ ਮੀਂਹ ਅਤੇ ਹੜ੍ਹ ਨੇ ਮਚਾਈ ਤਬਾਹੀ, 370…

ਅਫਗਾਨਿਸਤਾਨ, 19 ਮਈ, ਪਰਦੀਪ ਸਿੰਘ : ਅਫਗਾਨਿਸਤਾਨ ‘ਚ ਤਿੰਨ ਹਫਤਿਆਂ ਤੋਂ ਹੋ ਰਹੀ ਭਾਰੀ ਬਾਰਿਸ਼ ਕਾਰਨ 370 ਤੋਂ ਵੱਧ ਲੋਕਾਂ ਦੀ…
ਪੀਐੱਮ ਮੋਦੀ 23 ਤੇ 24 ਮਈ ਨੂੰ ਆਉਣਗੇ ਪੰਜਾਬ

ਪੀਐੱਮ ਮੋਦੀ 23 ਤੇ 24 ਮਈ ਨੂੰ ਆਉਣਗੇ ਪੰਜਾਬ

ਨਵੀਂ ਦਿੱਲੀ, 19 ਮਈ, ਪਰਦੀਪ ਸਿੰਘ: ‘ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲੋਕ ਸਭਾ ਚੋਣਾਂ ਦੌਰਾਨ ਪੰਜਾਬ ‘ਚ ਭਾਜਪਾ ਦੇ ਉਮੀਦਵਾਰਾਂ…