ਕੈਨੇਡਾ ’ਚ 3 ਪੰਜਾਬੀ ਨਸ਼ਿਆਂ ਸਣੇ ਕਾਬੂ

ਕੈਨੇਡਾ ’ਚ 3 ਪੰਜਾਬੀ ਨਸ਼ਿਆਂ ਸਣੇ ਕਾਬੂ

ਐਡਮਿੰਟਨ, 28 ਮਾਰਚ (ਵਿਸ਼ੇਸ਼ ਪ੍ਰਤੀਨਿਧ) : ਕੈਨੇਡਾ ਵਿਚ ਤਿੰਨ ਪੰਜਾਬੀਆਂ ਨੂੰ ਨਸ਼ਾ ਤਸਕਰੀ ਦੇ ਮਾਮਲੇ ਵਿਚ ਗ੍ਰਿਫ਼ਤਾਰ ਕਰਦਿਆਂ ਚੌਥੇ ਦੀ ਭਾਲ ਕੀਤੀ ਜਾ ਰਹੀ ਹੈ। ਐਡਮਿੰਟਨ ਪੁਲਿਸ ਨੇ ਦੱਸਿਆ ਕਿ ਤਕਰੀਬਨ ਢਾਈ ਲੱਖ ਡਾਲਰ ਦਾ ਨਸ਼ਾ ਬਰਾਮਦ ਕਰਦਿਆਂ 22 ਸਾਲ ਦੇ ਹਰਸ਼ਦੀਪ ਸਿੰਘ ਸੋਹਲ, 20 ਸਾਲ ਦੇ ਪ੍ਰਭਜੋਤ ਸਿੰਘ ਅਟਵਾਲ ਅਤੇ 20 ਸਾਲ ਦੇ ਹਰਮਨ ਸੰਧੂ ਵਿਰੁੱਧ ਵੱਖ ਵੱਖ ਦੋਸ਼ ਆਇਦ ਕੀਤੇ ਗਏ ਹਨ ਜਦਕਿ 36 ਸਾਲ ਦਾ ਜੌਹਨਪ੍ਰੀਤ ਸਿੰਘ ਕੰਗ ਫਰਾਰ ਹੈ।

ਜੌਹਨਪ੍ਰੀਤ ਕੰਗ ਦੀ ਭਾਲ ਕਰ ਰਹੀ ਐਡਮਿੰਟਨ ਪੁਲਿਸ

ਪੁਲਿਸ ਮੁਤਾਬਕ ਨਸ਼ਾ ਤਸਕਰੀ ਦੇ ਨੈਟਵਰਕ ਦਾ ਪਰਦਾ ਫਾਸ਼ ਕਰਨ ਲਈ ਨਵੰਬਰ 2023 ਵਿਚ ਪੜਤਾਲ ਆਰੰਭੀ ਗਈ ਅਤੇ ਇਸ ਦੌਰਾਨ ਸ਼ੱਕੀਆਂ ਦੀ ਪਛਾਣ ਕਰਦਿਆਂ ਕਈ ਰਿਹਾਇਸ਼ੀ ਟਿਕਾਣਿਆਂ ’ਤੇ ਛਾਪੇ ਮਾਰੇ ਗਏ। ਜਾਂਚਕਰਤਾਵਾਂ ਨੇ 1 ਲੱਖ 76 ਹਜ਼ਾਰ ਡਾਲਰ ਮੁੱਲ ਦੀ ਦੋ ਕਿਲੋ ਤੋਂ ਵੱਧ ਕੋਕੀਨ, 27,500 ਡਾਲਰ ਮੁੱਲ ਦੀ 450 ਗ੍ਰਾਮ ਮੇਥਮਫੈਟਾਮਿਨ ਅਤੇ 13 ਹਜ਼ਾਰ ਡਾਲਰ ਮੁੱਲ ਦੀ 85 ਗ੍ਰਾਮ ਫੈਂਟਾਨਿਲ ਤੋਂ ਇਲਾਵਾ ਸਾਢੇ ਪੰਜ ਹਜ਼ਾਰ ਡਾਲਰ ਮੁੱਲ ਦੀ 65 ਗ੍ਰਾਮ ਕਰੈਕ ਕੋਕੀਨ ਅਤੇ ਇਕ ਹਜ਼ਾਰ ਤੋਂ ਵੱਧ ਨਸ਼ੇ ਦੀਆਂ ਗੋਲੀਆਂ ਬਰਾਮਦ ਕੀਤੀਆਂ ਜਿਨ੍ਹਾਂ ਦੀ ਅੰਦਾਜ਼ਨ ਕੀਮਤ ਪੰਜ ਹਜ਼ਾਰ ਡਾਲਰ ਬਣਦੀ ਹੈ। ਐਡਮਿੰਟਨ ਪੁਲਿਸ ਦੀ ਸਾਊਥ ਵੈਸਟ ਬ੍ਰਾਂਚ ਦੀ ਸਪੈਸ਼ਲ ਪ੍ਰੌਜੈਕਟ ਟੀਮ ਦੇ ਸਾਰਜੈਂਟ ਇਆਨ ਵਿਕਰ ਨੇ ਕਿਹਾ ਕਿ ਨਸ਼ਾ ਤਸਕਰੀ ਦਾ ਸਾਡੀ ਕਮਿਊਨਿਟੀ ’ਤੇ ਬੇਹੱਦ ਮਾੜਾ ਅਸਰ ਪੈਂਦਾ ਹੈ। ਨਸ਼ਾ ਵੇਚਣ ਵਾਲੇ ਪੂਰੇ ਸ਼ਹਿਰ ਦਾ ਗੇੜਾ ਲਾਉਂਦੇ ਹਨ ਅਤੇ ਨਸ਼ੇ ਦੇ ਆਦੀ ਲੋਕਾਂ ਨੂੰ ਇਹ ਚੀਜ਼ਾਂ ਵੇਚੀਆਂ ਜਾਂਦੀਆਂ ਹਨ।

2.50 ਲੱਖ ਡਾਲਰ ਦੇ ਨਸ਼ੀਲੇ ਪਦਾਰਥ ਬਰਾਮਦ

ਸ਼ਹਿਰ ਦੇ ਲੋਕਾਂ ਨੂੰ ਵਧੇਰੇ ਜਾਗਰੂਕ ਹੋਣ ਦੀ ਜ਼ਰੂਰਤ ਹੈ ਅਤੇ ਉਹ ਗੁਪਤ ਤਰੀਕੇ ਨਾਲ ਕ੍ਰਾਈਮ ਸਟੌਪਰਜ਼ ਨੂੰ ਜਾਣਕਾਰੀ ਮੁਹੱਈਆ ਕਰਵਾ ਸਕਦੇ ਹਨ। ਪੁਲਿਸ ਵੱਲੋਂ ਹਰਸ਼ਦੀਪ ਸਿੰਘ ਸੋਹਲ ਵਿਰੁੱਧ ਤਸਕਰੀ ਦੇ ਮਕਸਦ ਨਾਲ ਨਸ਼ੀਲੇ ਪਦਾਰਥ ਰੱਖਣ ਦੇ 12 ਦੋਸ਼ ਆਇਦ ਕੀਤੇ ਗਏ ਹਨ ਜਦਕਿ ਪ੍ਰਭਜੋਤ ਅਟਵਾਲ ਵਿਰੁੱਧ ਪਾਬੰਦੀਸ਼ੁਦਾ ਪਦਾਰਥ ਰੱਖਣ ਦੇ ਦੋ ਅਤੇ ਹਥਿਆਰ ਰੱਖਣ ਦਾ ਇਕ ਦੋਸ਼ ਆਇਦ ਕੀਤਾ ਗਿਆ ਹੈ। ਇਸੇ ਤਰ੍ਹਾਂ ਹਰਮਨ ਸੰਧੂ ਵਿਰੁੱਧ ਪਾਬੰਦੀਸ਼ੁਦਾ ਪਦਾਰਥ ਦੀ ਤਸਕਰੀ ਅਤੇ ਤਸਕਰੀ ਦੇ ਮਕਸਦ ਨਾਲ ਨਸ਼ੀਲਾ ਪਦਾਰਥ ਰੱਖਣ ਦੇ ਦੋਸ਼ ਆਇਦ ਕੀਤੇ ਗਏ ਹਨ। ਦੂਜੇ ਪਾਸੇ ਜੌਹਨਪ੍ਰੀਤ ਸਿੰਘ ਕੰਗ ਦੀ ਭਾਲ ਕਰ ਰਹੀ ਪੁਲਿਸ ਨੇ ਲੋਕਾਂ ਤੋਂ ਮਦਦ ਮੰਗੀ ਹੈ ਜੋ ਹੁਣ ਤੱਕ ਫਰਾਰ ਹੈ। ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇ ਕਿਸੇ ਕੋਲ ਜੌਹਨਪ੍ਰੀਤ ਕੰਗ ਦੇ ਪਤੇ-ਟਿਕਾਣੇ ਬਾਰੇ ਕੋਈ ਜਾਣਕਾਰੀ ਹੋਵੇ ਤਾਂ ਉਹ 780 423 4567 ’ਤੇ ਕਾਲ ਕਰ ਸਕਦਾ ਹੈ। ਮੋਬਾਈਲ ਫੋਨ ਤੋਂ ਕਾਲ ਕਰਨ ਵਾਲੇ ਹੈਸ਼ 377 ’ਤੇ ਵੀ ਕਾਲ ਕਰ ਸਕਦੇ ਹਨ ਅਤੇ ਕ੍ਰਾਈਮ ਸਟੌਪਰਜ਼ ਨਾਲ 1800 222 8477 ’ਤੇ ਕਾਲ ਕੀਤੀ ਜਾ ਸਕਦੀ ਹੈ।

Related post

ਹੈਲੀਕਾਪਟਰ ’ਚ ਚੜ੍ਹਦੇ ਸਮੇਂ ਮਮਤਾ ਬੈਨਰਜੀ ਡਿੱਗੀ

ਹੈਲੀਕਾਪਟਰ ’ਚ ਚੜ੍ਹਦੇ ਸਮੇਂ ਮਮਤਾ ਬੈਨਰਜੀ ਡਿੱਗੀ

ਦੁਰਗਾਪੁਰ, 27 ਅਪ੍ਰੈਲ, ਨਿਰਮਲ : ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਸ਼ਨਿੱਚਰਵਾਰ ਨੂੰ ਹੈਲੀਕਾਪਟਰ ਵਿਚ ਚੜ੍ਹਨ ਦੌਰਾਨ ਡਿੱਗ ਗਈ। ਇਹ…
ਅਮਰੀਕਾ ਵਿੱਚ ਭਾਰਤੀ-ਅਮਰੀਕੀ ਪਰਿਵਾਰ ਦੇ ਚਾਰ ਮੈਂਬਰਾਂ ਦੀ ਮੌਤ

ਅਮਰੀਕਾ ਵਿੱਚ ਭਾਰਤੀ-ਅਮਰੀਕੀ ਪਰਿਵਾਰ ਦੇ ਚਾਰ ਮੈਂਬਰਾਂ ਦੀ ਮੌਤ

ਨਿਰਮਲ ਨਿਊਯਾਰਕ, 27 ਅਪ੍ਰੈਲ (ਰਾਜ ਗੋਗਨਾ)- ਬੀਤੀ ਰਾਤ ਅਮਰੀਕਾ ਦੇ ਸੂਬੇ ਕੈਲੀਫੋਰਨੀਆ ਵਿਚ ਇੱਕ ਕਾਰ ਸੜਕ ਹਾਦਸੇ ਚ’ ਭਾਰਤ ਦੇ ਕੇਰਲਾ…
ਅਮਰੀਕਾ : ਸੜਕ ਹਾਦਸੇ ’ਚ 3 ਗੁਜਰਾਤੀ ਔਰਤਾਂ ਦੀ ਮੌਤ

ਅਮਰੀਕਾ : ਸੜਕ ਹਾਦਸੇ ’ਚ 3 ਗੁਜਰਾਤੀ ਔਰਤਾਂ ਦੀ…

ਨਿਊਯਾਰਕ, 27 ਅਪ੍ਰੈਲ (ਰਾਜ ਗੋਗਨਾ)-ਬੀਤੇਂ ਦਿਨ ਅਮਰੀਕਾ ਦੇ ਅਟਲਾਟਾਂ ਰਾਜ ਤੋਂ ਇੱਕ ਦੁਖਦਾਈ ਖ਼ਬਰ ਸਾਹਮਣੇ ਆਈ ਹੈ। ਜਿਸ ਵਿੱਚ ਇੱਕ ਕਾਰ…