ਐਡਮਿੰਟਨ ਵਿਖੇ ਜਾਨਲੇਵਾ ਹਾਦਸੇ ਦੇ ਮਾਮਲੇ ਤਹਿਤ ਭਾਰਤੀ ਵਿਰੁੱਧ ਦੋਸ਼ ਆਇਦ

ਐਡਮਿੰਟਨ ਵਿਖੇ ਜਾਨਲੇਵਾ ਹਾਦਸੇ ਦੇ ਮਾਮਲੇ ਤਹਿਤ ਭਾਰਤੀ ਵਿਰੁੱਧ ਦੋਸ਼ ਆਇਦ

ਐਡਮਿੰਟਨ, 20 ਅਕਤੂਬਰ (ਵਿਸ਼ੇਸ਼ ਪ੍ਰਤੀਨਿਧ) : ਐਡਮਿੰਟਨ ਵਿਖੇ 29 ਜੁਲਾਈ ਨੂੰ ਵਾਪਰੇ ਜਾਨਲੇਵਾ ਹਾਦਸੇ ਦੀ ਪੜਤਾਲ ਕਰ ਰਹੀ ਪੁਲਿਸ ਨੇ 19 ਸਾਲ ਦੇ ਤਰਨਤੇਜ ਧਾਰੀਵਾਲ ਵਿਰੁੱਧ ਨਸ਼ੇ ਵਿਚ ਗੱਡੀ ਚਲਾਉਣ ਸਣੇ ਵੱਖ ਵੱਖ ਦੋਸ਼ ਆਇਦ ਕਰ ਦਿਤੇ। ਐਡਮਿੰਟਨ ਦੇ ਦੱਖਣ-ਪੱਛਮੀ ਇਲਾਕੇ ਵਿਚ ਵਾਪਰੇ ਹਾਦਸੇ ਦੌਰਾਨ ਇਕ ਜਣੇ ਦੀ ਮੌਤ ਹੋ ਗਈ ਸੀ ਜਦਕਿ ਪੰਜ ਜ਼ਖਮੀ ਹੋਏ ਸਨ। ਪੁਲਿਸ ਨੇ ਦੱਸਿਆ ਕਿ 29 ਜੁਲਾਈ ਨੂੰ ਸਵੇਰੇ 4.30 ਵਜੇ ਕੈਡੀਲੈਕ ਐਸਕਲੇਡ ਗੱਡੀ ਵਿਚ ਛੇ ਜਣੇ ਜਾ ਰਹੇ ਸਨ ਜਦੋਂ 17ਵੀਂ ਸਟ੍ਰੀਟ ਅਤੇ 34ਵੇਂ ਐਵੇਨਿਊ ਵਿੇ ਗੱਡੀ ਬੇਕਾਬੂ ਹੋ ਕੇ ਖਤਾਨਾਂ ਵਿਚ ਜਾ ਡਿੱਗੀ।

ਤਰਨਤੇਜ ਧਾਰੀਵਾਲ ਵਿਰੁੱਧ ਸ਼ਰਾਬ ਪੀ ਕੇ ਗੱਡੀ ਚਲਾਉਣ ਸਣੇ ਕਈ ਦੋਸ਼ ਆਇਦ

ਹਾਦਸਾ ਵੇਖ ਮੌਕੇ ’ਤੇ ਪੁੱਜੇ ਲੋਕਾਂ ਨੇ ਦੱਸਿਆ ਕਿ ਕਈ ਪਲਟੀਆਂ ਖਾਣ ਮਗਰੋਂ ਗੱਡੀ ਵਿਚ ਅੱਗ ਲੱਗ ਗਈ। ਇਸੇ ਦੌਰਾਨ ਪੈਰਾਮੈਡਿਕਸ ਮੌਕੇ ’ਤੇ ਪੁੰਜ ਗਏ ਅਤੇ ਪੰਜ ਜਣਿਆਂ ਨੂੰ ਹਸਪਤਾਲ ਲਿਜਾਇਆ ਗਿਆ ਪਰ 19 ਸਾਲ ਦੇ ਇਕ ਨੌਜਵਾਨ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਸੀ। ਜਾਂਚਕਰਤਾਵਾਂ ਦਾ ਮੰਨਣਾ ਹੈ ਕਿ ਕੈਡੀਲੈਕ ਵਿਚ ਸਵਾਰ ਨੌਜਵਾਨ ਸੰਭਾਵਤ ਤੌਰ ’ਤੇ ਕਿਸੇ ਹੋਰ ਗੱਡੀ ਨਾਲ ਰੇਸ ਲਾ ਰਹੇ ਸਨ ਪਰ ਇਸੇ ਦੌਰਾਨ ਗੱਡੀ ਬੇਕਾਬੂ ਹੋ ਕੇ ਖਤਾਨਾਂ ਵਿਚ ਪਹੁੰਚ ਗਈ।

Related post

ਹੈਲੀਕਾਪਟਰਾਂ ਦੀ ਟੱਕਰ ਵਿਚ 10 ਮੌਤਾਂ

ਹੈਲੀਕਾਪਟਰਾਂ ਦੀ ਟੱਕਰ ਵਿਚ 10 ਮੌਤਾਂ

ਮਲੇਸ਼ੀਆ, 23 ਅਪ੍ਰੈਲ, ਨਿਰਮਲ : ਮਲੇਸ਼ੀਆ ਵਿੱਚ ਮੰਗਲਵਾਰ ਸਵੇਰੇ ਇੱਕ ਦਰਦਨਾਕ ਘਟਨਾ ਵਾਪਰੀ। ਇੱਥੇ ਜਲ ਸੈਨਾ ਦੇ ਦੋ ਹੈਲੀਕਾਪਟਰ ਇੱਕ ਦੂਜੇ…
ਵਾਈਟ ਹਾਊਸ ਦੇ ਗੇਟ ਵਿਚ ਵੱਜੀ ਕਾਰ, 1 ਗ੍ਰਿਫ਼ਤਾਰ

ਵਾਈਟ ਹਾਊਸ ਦੇ ਗੇਟ ਵਿਚ ਵੱਜੀ ਕਾਰ, 1 ਗ੍ਰਿਫ਼ਤਾਰ

ਵਾਸ਼ਿੰਗਟਨ, 9 ਜਨਵਰੀ (ਵਿਸ਼ੇਸ਼ ਪ੍ਰਤੀਨਿਧ) : ਅਮਰੀਕਾ ਵਿਚ ਇਕ ਅਣਪਛਾਤੇ ਸ਼ਖਸ ਨੇ ਸੋਮਵਾਰ ਸ਼ਾਮ ਆਪਣੀ ਕਾਰ ਵਾਈਟ ਹਾਊਸ ਵਿਚ ਦਾਖਲ ਕਰਵਾਉਣ…
ਕੈਨੇਡਾ ’ਚ ਭਾਰਤੀ ਕਾਰੋਬਾਰੀਆਂ ਤੋਂ ਜਬਰੀ ਵਸੂਲੀ ਮਾਮਲੇ ’ਚ ਵੱਡੀ ਕਾਰਵਾਈ

ਕੈਨੇਡਾ ’ਚ ਭਾਰਤੀ ਕਾਰੋਬਾਰੀਆਂ ਤੋਂ ਜਬਰੀ ਵਸੂਲੀ ਮਾਮਲੇ ’ਚ…

ਐਡਮਿੰਟਨ, 5 ਜਨਵਰੀ (ਵਿਸ਼ੇਸ਼ ਪ੍ਰਤੀਨਿਧ) : ਕੈਨੇਡਾ ਵਿਚ ਭਾਰਤੀ ਕਾਰੋਬਾਰੀਆਂ ਤੋਂ ਜਬਰੀ ਵਸੂਲੀ ਦੇ ਮਾਮਲੇ ਵਿਚ ਐਡਮਿੰਟਨ ਪੁਲਿਸ ਵੱਲੋਂ ਛੇ ਜਣਿਆਂ…