‘ਉਨਟਾਰੀਓ ਵਾਸੀਆਂ ਨੂੰ ਸ਼ਰਾਬ ਦੀਆਂ ਬੋਤਲਾਂ ਵਾਸਤੇ ਲਿਫਾਫੇ ਦੇਣ ਸਟੋਰ’

‘ਉਨਟਾਰੀਓ ਵਾਸੀਆਂ ਨੂੰ ਸ਼ਰਾਬ ਦੀਆਂ ਬੋਤਲਾਂ ਵਾਸਤੇ ਲਿਫਾਫੇ ਦੇਣ ਸਟੋਰ’

ਟੋਰਾਂਟੋ, 9 ਅਪ੍ਰੈਲ (ਵਿਸ਼ੇਸ਼ ਪ੍ਰਤੀਨਿਧ) : ਉਨਟਾਰੀਓ ਵਿਚ ਸ਼ਰਾਬ ਦੀਆਂ ਬੋਤਲਾਂ ਵਾਸਤੇ ਲਿਫਾਫਿਆਂ ਦਾ ਮਸਲਾ ਭਖਦਾ ਨਜ਼ਰ ਆ ਰਿਹਾ ਹੈ। ਪ੍ਰੀਮੀਅਰ ਡਗ ਫੋਰਡ ਵੱਲੋਂ ਐਲ.ਸੀ.ਬੀ.ਓ. ਨੂੰ ਹਦਾਇਤ ਦਿਤੀ ਗਈ ਹੈ ਕਿ ਖਰੀਦਾਰਾਂ ਨੂੰ ਕਾਗਜ਼ ਦੇ ਲਿਫਾਫੇ ਮੁਹੱਈਆ ਕਰਵਾਏ ਜਾਣ ਜੋ ਪਿਛਲੇ ਸਮੇਂ ਦੌਰਾਨ ਬੰਦ ਕਰ ਦਿਤੇ ਗਏ। ਦੂਜੇ ਪਾਸੇ ਵਿਰੋਧੀ ਧਿਰ ਨੇ ਦੋਸ਼ ਲਾਇਆ ਕਿ ਡਗ ਫੋਰਡ ਸਿਹਤ ਸੇਵਾਵਾਂ ਵਰਗੇ ਗੰਭੀਰ ਮਸਲਿਆਂ ਨੂੰ ਛੱਡ ਕੇ ਸ਼ਰਾਬ ਦੇ ਸਟੋਰਾਂ ’ਤੇ ਲਿਫਾਫੇ ਯਕੀਨੀ ਬਣਾਉਣ ਵਿਚ ਉਲਝੇ ਹੋਏ ਹਨ। ਪ੍ਰੀਮੀਅਰ ਡਗ ਫੋਰਡ ਨੇ ਐਲ.ਸੀ.ਬੀ.ਓ. ਦੇ ਮੁੱਖ ਕਾਰਜਕਾਰੀ ਅਫਸਰ ਨੂੰ ਲਿਖੇ ਪੱਤਰ ਵਿਚ ਕਿਹਾ ਹੈ ਕਿ ਉਨਟਾਰੀਓ ਦੇ ਲੋਕ ਇਸ ਵੇਲੇ ਆਪਣੀਆਂ ਜ਼ਰੂਰਤਾਂ ਪੂਰੀਆਂ ਕਰਨ ਵਾਸਤੇ ਸੰਘਰਸ਼ ਕਰ ਰਹੇ ਹਨ ਅਤੇ ਅਜਿਹੇ ਵਿਚ ਮੁੜ ਵਰਤੇ ਜਾ ਸਕਣ ਵਾਲੇ ਲਿਫਾਫਿਆਂ ਦਾ ਖਰਚਾ ਉਨ੍ਹਾਂ ਉਤੇ ਨਾ ਪਾਇਆ ਜਾਵੇ ਅਤੇ ਕਾਗਜ਼ ਦੇ ਲਿਫਾਫੇ ਹੀ ਦਿਤੇ ਜਾਣ।

ਪ੍ਰੀਮੀਅਰ ਡਗ ਫੋਰਡ ਵੱਲੋਂ ਐਲ.ਸੀ.ਬੀ.ਓ. ਨੂੰ ਹਦਾਇਤ

ਇਥੇ ਦਸਣਾ ਬਣਦਾ ਹੈ ਕਿ ਲਿਕਰ ਕੰਟਰੋਲ ਬੋਰਡ ਆਫ ਉਨਟਾਰੀਓ ਵੱਲੋਂ ਅਪ੍ਰੈਲ 2023 ਵਿਚ ਕਾਗਜ਼ ਦੇ ਮੁਫਤ ਲਿਫਾਫੇ ਦੇਣ ਦੀ ਪ੍ਰਕਿਰਿਆ ਪੜਾਅਵਾਰ ਤਰੀਕੇ ਨਾਲ ਬੰਦ ਕਰਨ ਦਾ ਐਲਾਨ ਕੀਤਾ ਸੀ। ਬੋਰਡ ਦਾ ਮੰਨਣਾ ਹੈ ਕਿ ਇਸ ਤਰੀਕੇ ਨਾਲ 2,665 ਟਨ ਕਾਗਜ਼ ਨੂੰ ਕੂੜੇ ਵਿਚ ਜਾਣ ਤੋਂ ਬਚਾਇਆ ਜਾ ਸਕਦਾ ਹੈ। ਸਿਰਫ ਐਨਾ ਹੀ ਨਹੀਂ ਹਰ ਸਾਲ 1 ਲੱਖ 88 ਹਜ਼ਾਰ ਦਰੱਖਤ ਵੱਢਣ ਤੋਂ ਬਚ ਸਕਦੇ ਹਨ। ਪ੍ਰੀਮੀਅਰ ਡਗ ਫੋਰਡ ਨੇ ਕਿਹਾ ਕਿ ਕਾਗਜ਼ ਦੇ ਲਿਫਾਫੇ ਬੰਦ ਹੋਣ ਮਗਰੋਂ ਕਈ ਲੋਕ ਬੋਤਲਾਂ ਹੱਥ ਵਿਚ ਫੜ ਕੇ ਸੜਕ ’ਤੇ ਆ ਜਾਂਦੇ ਹਨ ਜੋ ਬਿਲਕੁਲ ਵੀ ਠੀਕ ਨਹੀਂ ਲਗਦਾ। ਦੱਸ ਦੇਈਏ ਕਿ ਐਲ.ਸੀ.ਬੀ.ਓ. ਵੱਲੋਂ ਦਿਤੇ ਜਾਣ ਵਾਲੇ ਰੀਯੂਜ਼ੇਬਲ ਬੈਗ ਦੀ ਕੀਮਤ ਸਵਾ ਡਾਲਰ ਤੋਂ 2.95 ਸੈਂਟ ਤੱਕ ਜਾਂਦੀ ਹੈ ਜਦਕਿ ਸੂਤੀ ਬੈਗ 15 ਡਾਲਰ ਵਿਚ ਮੁਹੱਈਆ ਕਰਵਾਇਆ ਜਾਂਦਾ ਹੈ। ਡਗ ਫੋਰਡ ਦੀ ਚਿੱਠੀ ਬਾਰੇ ਐਨ.ਡੀ.ਪੀ. ਦੀ ਆਗੂ ਮੈਰਿਟ ਸਟਾਈਲਜ਼ ਨੇ ਸਵਾਲ ਉਠਾਇਆ ਕਿ ਉਹ ਸਰਕਾਰ ਦੀਆਂ ਤਰਜੀਹਾਂ ਜਾਣਨਾ ਚਾਹੁੰਦੇ ਹਨ। ਉਧਰ ਲਿਬਰਲ ਪਾਰਟੀ ਦੇ ਜੌਹਨ ਫਰੇਜ਼ਰ ਨੇ ਕਿਹਾ ਕਿ ਸ਼ਰਾਬ ਦੀਆਂ ਬੋਤਲਾਂ ਵਾਸਤੇ ਲਿਫਾਫੇ ਐਨੀ ਗੰਭੀਰ ਸਮੱਸਿਆ ਨਹੀਂ। ਗਰੀਨ ਪਾਰਟੀ ਦੇ ਮਾਈਕ ਸ਼ਰੀਨਰ ਨੇ ਆਖਿਆ ਕਿ ਪੀ.ਸੀ. ਪਾਰਟੀ ਦੀ ਸਰਕਾਰ ਅਸਲ ਮੁੱਦਿਆਂ ਤੋਂ ਧਿਆਨ ਭਟਕਾਉਣ ਦਾ ਯਤਨ ਕਰ ਰਹੀ ਹੈ।

Related post

ਅਫਗਾਨਿਸਤਾਨ ‘ਚ ਮੀਂਹ ਅਤੇ ਹੜ੍ਹ ਨੇ ਮਚਾਈ ਤਬਾਹੀ, 370 ਲੋਕਾਂ ਦੀ ਮੌਤ, 1600 ਲੋਕ ਜ਼ਖਮੀ

ਅਫਗਾਨਿਸਤਾਨ ‘ਚ ਮੀਂਹ ਅਤੇ ਹੜ੍ਹ ਨੇ ਮਚਾਈ ਤਬਾਹੀ, 370…

ਅਫਗਾਨਿਸਤਾਨ, 19 ਮਈ, ਪਰਦੀਪ ਸਿੰਘ : ਅਫਗਾਨਿਸਤਾਨ ‘ਚ ਤਿੰਨ ਹਫਤਿਆਂ ਤੋਂ ਹੋ ਰਹੀ ਭਾਰੀ ਬਾਰਿਸ਼ ਕਾਰਨ 370 ਤੋਂ ਵੱਧ ਲੋਕਾਂ ਦੀ…
ਪੀਐੱਮ ਮੋਦੀ 23 ਤੇ 24 ਮਈ ਨੂੰ ਆਉਣਗੇ ਪੰਜਾਬ

ਪੀਐੱਮ ਮੋਦੀ 23 ਤੇ 24 ਮਈ ਨੂੰ ਆਉਣਗੇ ਪੰਜਾਬ

ਨਵੀਂ ਦਿੱਲੀ, 19 ਮਈ, ਪਰਦੀਪ ਸਿੰਘ: ‘ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲੋਕ ਸਭਾ ਚੋਣਾਂ ਦੌਰਾਨ ਪੰਜਾਬ ‘ਚ ਭਾਜਪਾ ਦੇ ਉਮੀਦਵਾਰਾਂ…