ਉਨਟਾਰੀਓ ’ਚ 13 ਮਿਲੀਅਨ ਡਾਲਰ ਦੇ ਨਸ਼ਿਆਂ ਸਣੇ 9 ਗ੍ਰਿਫ਼ਤਾਰ

ਉਨਟਾਰੀਓ ’ਚ 13 ਮਿਲੀਅਨ ਡਾਲਰ ਦੇ ਨਸ਼ਿਆਂ ਸਣੇ 9 ਗ੍ਰਿਫ਼ਤਾਰ

ਟੋਰਾਂਟੋ, 14 ਮਾਰਚ (ਵਿਸ਼ੇਸ਼ ਪ੍ਰਤੀਨਿਧ) : ਉਨਟਾਰੀਓ ਪ੍ਰੋਵਿਨਸ਼ੀਅਲ ਪੁਲਿਸ ਨੇ ਇਕ ਵੱਡੀ ਕਾਰਵਾਈ ਕਰਦਿਆਂ 13 ਮਿਲੀਅਨ ਡਾਲਰ ਮੁੱਲ ਦੇ ਨਸ਼ੇ ਬਰਾਮਦ ਕੀਤੇ ਅਤੇ 9 ਜਣਿਆਂ ਨੂੰ ਗ੍ਰਿਫ਼ਤਾਰ ਕਰ ਲਿਆ। ਪੁਲਿਸ ਮੁਤਾਬਕ ਦੋ ਸ਼ੱਕੀ ਨਸ਼ਾ ਤਸਕਰਾਂ ਦੀ ਲਗਾਤਾਰ ਨਿਗਰਾਨੀ ਸਦਕਾ ਇਹ ਸੰਭਵ ਹੋ ਸਕਿਆ। ਮਾਮਲੇ ਨਾਲ ਸਬੰਧਤ ਜਾਂਚਕਰਤਾਵਾਂ ਨੇ ਦੱਸਿਆ ਕਿ ਪ੍ਰੌਜੈਕਟ ਕ੍ਰੇਨੀਅਮ ਅਧੀਨ 2023 ਦੇ ਫਾਲ ਸੀਜ਼ਨ ਵਿਚ ਬੈਰੀ ਜਾਲ ਵਿਛਾਇਆ ਗਿਆ ਜਿਥੇ ਦੋ ਜਣਿਆਂ ਵੱਲੋਂ ਲਗਾਤਾਰ ਨਸ਼ੀਲੇ ਪਦਾਰਥ ਵੇਚਣ ਦੀਆਂ ਰਿਪੋਰਟਾਂ ਮਿਲ ਰਹੀਆਂ ਸਨ। ਪੜਤਾਲ ਅੱਗੇ ਵਧੀ ਤਾਂ ਗਰੇਟਰ ਟੋਰਾਂਟੋ ਏਰੀਆ, ਸਿਮਕੋਅ ਕਾਊਂਟੀ ਅਤੇ ਡਰਹਮ ਰੀਜਨ ਵਿਚ ਨਸ਼ਾ ਤਸਕਰੀ ਦੇ ਵੱਡੇ ਨੈਟਵਰਕ ਬਾਰੇ ਪਤਾ ਲੱਗਾ। ਇਕ ਸਪਲਾਇਰ ਤੋਂ ਨਸ਼ੀਲੇ ਪਦਾਰਥ ਖਰੀਦ ਕੇ ਵੱਖ ਵੱਖ ਇਲਾਕਿਆਂ ਵਿਚ ਵੇਚੇ ਜਾ ਰਹੇ ਸਨ।

ਪੁਲਿਸ ਨੇ 6 ਲੱਖ ਡਾਲਰ ਨਕਦ ਅਤੇ 2 ਬੰਦੂਕਾਂ ਵੀ ਬਰਾਮਦ ਕੀਤੀਆਂ

ਪੱਕੇ ਸਬੂਤਾਂ ਦੇ ਆਧਾਰ ’ਤੇ ਪੁਲਿਸ ਨੇ 21 ਜਨਵਰੀ 2024 ਨੂੰ 16 ਤਲਾਸ਼ੀ ਵਾਰੰਟਾਂ ਦੀ ਤਾਮੀਲ ਕਰਦਿਆਂ 13 ਮਿਲੀਅਨ ਡਾਲਰ ਮੁੱਲ ਦੇ ਨਸ਼ੇ ਬਰਾਮਦ ਕੀਤੇ। ਛਾਪੇ ਵਾਲੀਆਂ ਥਾਵਾਂ ਵਿਚ ਜਿਥੇ ਟੋਰਾਂਟੋ ਦੇ ਕਈ ਘਰ ਸ਼ਾਮਲ ਸਨ, ਉਥੇ ਹੀ ਗੱਡੀਆਂ ਅਤੇ ਸਟੋਰੇਜ ਲੌਕਰ ਵੀ ਫਰੋਲਿਆ ਗਿਆ। ਨਸ਼ਿਆਂ ਤੋਂ ਇਲਾਵਾ 6 ਲੱਖ ਡਾਲਰ ਨਕਦ ਅਤੇ ਦੋ ਗੈਰਕਾਨੂੰਨੀ ਬੰਦੂਕਾਂ ਵੀ ਬਰਾਮਦ ਕੀਤੀਆਂ ਗਈਆਂ। ਗ੍ਰਿਫ਼ਤਾਰ ਕੀਤੇ 9 ਜਣਿਆਂ ਕੋਲੋਂ 173 ਕਿਲੋ ਕ੍ਰਿਸਟਲ ਮੇਥਮਫੈਟਾਮਿਨ, 56 ਕਿਲੋ ਕੋਕੀਨ ਅਤੇ ਚਾਰ ਗੱਡੀਆਂ ਪੁਲਿਸ ਜ਼ਬਤ ਕਰ ਚੁੱਕੀ ਹੈ। ਉਨਟਾਰੀਓ ਪ੍ਰੋਵਿਨਸ਼ੀਅਲ ਪੁਲਿਸ ਨੇ ਕਿਹਾ ਕਿ ਨਸ਼ਾ ਤਿਆਰ ਕਰਨ ਵਾਲੀਆਂ ਲੈਬਜ਼ ਅਤੇ ਇਥੇ ਤਿਆਰ ਨਸ਼ੇ ਲੋਕਾਂ ਵਾਸਤੇ ਗੰਭੀਰ ਖਤਰਾ ਪੈਦਾ ਕਰ ਰਹੇ ਸਨ ਅਤੇ ਹੁਣ ਪੁਲਿਸ ਤਸੱਲੀ ਜ਼ਾਹਰ ਕਰ ਸਕਦੀ ਹੈ ਕਿ ਭਾਰੀ ਮਾਤਰਾ ਵਿਚ ਨਸ਼ਾ ਗਲੀਆਂ ਵਿਚ ਵਿਕਣ ਤੋਂ ਰੋਕ ਦਿਤਾ ਗਿਆ।

Related post

ਅਫਗਾਨਿਸਤਾਨ ‘ਚ ਮੀਂਹ ਅਤੇ ਹੜ੍ਹ ਨੇ ਮਚਾਈ ਤਬਾਹੀ, 370 ਲੋਕਾਂ ਦੀ ਮੌਤ, 1600 ਲੋਕ ਜ਼ਖਮੀ

ਅਫਗਾਨਿਸਤਾਨ ‘ਚ ਮੀਂਹ ਅਤੇ ਹੜ੍ਹ ਨੇ ਮਚਾਈ ਤਬਾਹੀ, 370…

ਅਫਗਾਨਿਸਤਾਨ, 19 ਮਈ, ਪਰਦੀਪ ਸਿੰਘ : ਅਫਗਾਨਿਸਤਾਨ ‘ਚ ਤਿੰਨ ਹਫਤਿਆਂ ਤੋਂ ਹੋ ਰਹੀ ਭਾਰੀ ਬਾਰਿਸ਼ ਕਾਰਨ 370 ਤੋਂ ਵੱਧ ਲੋਕਾਂ ਦੀ…
ਪੀਐੱਮ ਮੋਦੀ 23 ਤੇ 24 ਮਈ ਨੂੰ ਆਉਣਗੇ ਪੰਜਾਬ

ਪੀਐੱਮ ਮੋਦੀ 23 ਤੇ 24 ਮਈ ਨੂੰ ਆਉਣਗੇ ਪੰਜਾਬ

ਨਵੀਂ ਦਿੱਲੀ, 19 ਮਈ, ਪਰਦੀਪ ਸਿੰਘ: ‘ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲੋਕ ਸਭਾ ਚੋਣਾਂ ਦੌਰਾਨ ਪੰਜਾਬ ‘ਚ ਭਾਜਪਾ ਦੇ ਉਮੀਦਵਾਰਾਂ…