ਉਤਰ-ਪੱਛਮ ਰਾਜਾਂ ਵਿਚ 12 ਗੁਣਾ ਤੱਕ ਜ਼ਿਆਦਾ ਬਾਰਸ਼, ਦੋ ਦਿਨਾਂ ਵਿਚ 7 ਰਾਜਾਂ ਵਿਚ 31 ਲੋਕਾਂ ਦੀ ਮੌਤ

ਉਤਰ-ਪੱਛਮ ਰਾਜਾਂ ਵਿਚ 12 ਗੁਣਾ ਤੱਕ ਜ਼ਿਆਦਾ ਬਾਰਸ਼, ਦੋ ਦਿਨਾਂ ਵਿਚ 7 ਰਾਜਾਂ ਵਿਚ 31 ਲੋਕਾਂ ਦੀ ਮੌਤ

ਹਿਮਾਚਲ ਪ੍ਰਦੇਸ਼ ਵਿਚ 150 ਤੋਂ ਜ਼ਿਆਦਾ ਰੋਡ ਬੰਦ
ਨਵੀਂ ਦਿੱਲੀ, 27 ਜੂਨ, ਹ.ਬ. : ਕੁਝ ਦਿਨਾਂ ਦੀ ਸੁਸਤੀ ਤੋਂ ਬਾਅਦ ਮਾਨਸੂਨ ਲਗਭਗ ਪੂਰੇ ਉੱਤਰ ਅਤੇ ਉੱਤਰ ਪੱਛਮ ਭਾਰਤ ਵਿਚ ਪਹੁੰਚ ਗਿਆ ਹੈ। ਉਤਰ-ਪੱਛਮੀ ਰਾਜਾਂ ਵਿੱਚ 24 ਘੰਟਿਆਂ ਵਿੱਚ ਆਮ ਨਾਲੋਂ 2 ਤੋਂ 12 ਗੁਣਾ ਜ਼ਿਆਦਾ ਮੀਂਹ ਪਿਆ ਹੈ। ਮਾਨਸੂਨ ਸੋਮਵਾਰ ਨੂੰ ਪੰਜਾਬ ਅਤੇ ਗੁਜਰਾਤ ਵਿੱਚ ਅੱਗੇ ਵਧਿਆ। ਦੇਸ਼ ਦੇ ਪੂਰਬੀ, ਮੱਧ, ਉੱਤਰ-ਪੱਛਮ ਅਤੇ ਪੱਛਮੀ ਰਾਜਾਂ ਵਿੱਚ ਮਾਨਸੂਨ ਪੰਜ ਦਿਨ ਸਰਗਰਮ ਰਹੇਗਾ। ਅਗਲੇ 24 ਘੰਟਿਆਂ ’ਚ 24 ਸੂਬਿਆਂ ’ਚ ਭਾਰੀ ਮੀਂਹ ਦੀ ਸੰਭਾਵਨਾ ਹੈ। ਦੋ ਦਿਨਾਂ ਵਿੱਚ ਸੱਤ ਰਾਜਾਂ ਵਿੱਚ ਮੀਂਹ ਅਤੇ ਜ਼ਮੀਨ ਖਿਸਕਣ ਵਰਗੀਆਂ ਘਟਨਾਵਾਂ ਕਾਰਨ 31 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਨ੍ਹਾਂ ਵਿੱਚੋਂ 9 ਹਿਮਾਚਲ ਪ੍ਰਦੇਸ਼ ਵਿੱਚ, 6 ਮੁੰਬਈ ਵਿੱਚ, 6 ਰਾਜਸਥਾਨ ਵਿੱਚ, 2 ਹਰਿਆਣਾ ਅਤੇ 2 ਪੰਜਾਬ ਵਿਚ ਹੋਈਆਂ। ਇਸ ਤੋਂ ਇਲਾਵਾ ਛੱਤੀਸਗੜ੍ਹ ’ਚ ਅਸਮਾਨੀ ਬਿਜਲੀ ਡਿੱਗਣ ਕਾਰਨ 5 ਲੋਕਾਂ ਦੀ ਮੌਤ ਹੋ ਗਈ ਹੈ। ਦਿੱਲੀ ’ਚ ਕਰੰਟ ਲੱਗਣ ਨਾਲ 1 ਔਰਤ ਦੀ ਮੌਤ ਹੋ ਗਈ ਹੈ। ਹਿਮਾਚਲ ਦੇ ਮੰਡੀ ਜ਼ਿਲ੍ਹੇ ਵਿੱਚ 48 ਘੰਟਿਆਂ ਵਿੱਚ ਦੋ ਜ਼ਮੀਨ ਖਿਸਕਣ ਦੀਆਂ ਘਟਨਾਵਾਂ ਵਾਪਰੀਆਂ। ਇਸ ਕਾਰਨ ਚੰਡੀਗੜ੍ਹ-ਮਨਾਲੀ ਨੈਸ਼ਨਲ ਹਾਈਵੇ-21 ਦੋ ਥਾਵਾਂ ’ਤੇ ਘੰਟਿਆਂਬੱਧੀ ਬੰਦ ਰਿਹਾ। ਇਸ ਰੂਟ ’ਤੇ ਲੱਗਿਆ ਜਾਮ 20 ਘੰਟੇ ਬਾਅਦ ਖੁੱਲ੍ਹਿਆ। ਹੁਣ ਵੀ ਇੱਥੇ 150 ਸੜਕਾਂ ਬੰਦ ਹਨ। ਅੱਜ ਲਈ ਔਰੇਂਜ ਅਲਰਟ ਜਾਰੀ ਕੀਤਾ ਗਿਆ ਹੈ। ਸੂਬੇ ਵਿੱਚ 102.5 ਕਰੋੜ ਰੁਪਏ ਦਾ ਨੁਕਸਾਨ ਹੋਣ ਦੀ ਸੰਭਾਵਨਾ ਹੈ।

Related post

ਸਿਨਸਿਨੈਟੀ ਉਹਾਇਓ ਵਿੱਖੇ ਸਿੱਖ ਯੂਥ ਸਿਮਪੋਜ਼ੀਅਮ 2024 ਦਾ ਆਯੋਜਨ

ਸਿਨਸਿਨੈਟੀ ਉਹਾਇਓ ਵਿੱਖੇ ਸਿੱਖ ਯੂਥ ਸਿਮਪੋਜ਼ੀਅਮ 2024 ਦਾ ਆਯੋਜਨ

ਨਿਰਮਲ ਨਿਊਯਾਰਕ, 20 ਮਈ (ਰਾਜ ਗੋਗਨਾ )-ਸਲਾਨਾ ਸਿੱਖ ਯੂਥ ਸਿਮਪੋਜ਼ੀਅਮ- 2024 ਦੇ ਸਥਾਨਕ ਪੱਧਰ ਦੇ ਭਾਸ਼ਣ ਮੁਕਾਬਲੇ ਲਈ ਅਮਰੀਕਾ ਦੇ ਸੂਬੇ…
ਯਾਮੀ ਗੌਤਮ ਬਣੀ ਮਾਂ, ਜਾਣੋ ਕੀ ਰੱਖਿਆ ਨਾਮ

ਯਾਮੀ ਗੌਤਮ ਬਣੀ ਮਾਂ, ਜਾਣੋ ਕੀ ਰੱਖਿਆ ਨਾਮ

ਮੁੰਬਈ, 20 ਮਈ, ਪਰਦੀਪ ਸਿੰਘ: ‘ਵਿੱਕੀ ਡੋਨਰ’ ਫੇਮ ਅਦਾਕਾਰਾ ਭਾਵੇਂ ਫਿਲਮ ‘ਚ ਮਾਂ ਨਹੀਂ ਬਣੀ ਪਰ ਅਸਲ ਜ਼ਿੰਦਗੀ ‘ਚ ਯਾਮੀ ਗੌਤਮ…
ਹੰਸਰਾਜ ਹੰਸ ਦਾ ਮੋਗਾ ਵਿਚ ਮੁੜ ਵਿਰੋਧ

ਹੰਸਰਾਜ ਹੰਸ ਦਾ ਮੋਗਾ ਵਿਚ ਮੁੜ ਵਿਰੋਧ

ਮੋਗਾ, 20 ਮਈ, ਨਿਰਮਲ : ਫਰੀਦਕੋਟ ਤੋਂ ਉਮੀਦਵਾਰ ਹੰਸ ਰਾਜ ਹੰਸ ਨੂੰ ਇੱਕ ਵਾਰ ਮੁੜ ਤੋਂ ਮੋਗਾ ਵਿਚ ਵਿਰੋਧ ਦਾ ਸਾਹਮਣਾ…