ਆਸਟ੍ਰੇਲੀਆ ਦੇ ਸ਼ੌਪਿੰਗ ਮਾਲ ਵਿਚ ਕਤਲੇਆਮ, 5 ਹਲਾਕ

ਆਸਟ੍ਰੇਲੀਆ ਦੇ ਸ਼ੌਪਿੰਗ ਮਾਲ ਵਿਚ ਕਤਲੇਆਮ, 5 ਹਲਾਕ

ਸਿਡਨੀ, 13 ਅਪ੍ਰੈਲ (ਵਿਸ਼ੇਸ਼ ਪ੍ਰਤੀਨਿਧ) : ਆਸਟ੍ਰੇਲੀਆ ਦੇ ਸਿਡਨੀ ਸ਼ਹਿਰ ਵਿਚ ਇਕ ਸਿਰਫਿਰੇ ਨੇ ਭੀੜ-ਭਾੜ ਵਾਲੇ ਸ਼ੌਪਿੰਗ ਮਾਲ ਵਿਚ ਦਾਖਲ ਹੁੰਦਿਆਂ ਕਤਲੇਆਮ ਸ਼ੁਰੂ ਕਰ ਦਿਤਾ। ਹਮਲਾਵਰ ਤੇਜ਼ਧਾਰ ਹਥਿਆਰ ਨਾਲ ਲੈਸ ਦੱਸਿਆ ਗਿਆ ਜਿਸ ਨੂੰ ਪੁਲਿਸ ਨੇ ਮਾਰ ਮੁਕਾਇਆ। ਹੁਣ ਤੱਕ 5 ਜਣਿਆਂ ਦੀ ਮੌਤ ਹੋ ਚੁੱਕੀ ਹੈ ਅਤੇ ਦਰਜਨਾਂ ਜ਼ਖਮੀ ਦੱਸੇ ਜਾ ਰਹੇ ਹਨ। ਕਤਲੇਆਮ ਦੇ ਮਕਸਦ ਬਾਰੇ ਫਿਲਹਾਲ ਪਤਾ ਨਹੀਂ ਲੱਗ ਸਕਿਆ ਅਤੇ ਪੁਲਿਸ ਅਤਿਵਾਦੀ ਹਮਲੇ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕਰ ਰਹੀ।

ਸਿਡਨੀ ਪੁਲਿਸ ਨੇ ਮਾਰ ਮੁਕਾਇਆ ਹਮਲਾਵਰ

ਸਹਾਇਕ ਪੁਲਿਸ ਕਮਿਸ਼ਨਰ ਐਂਥਨੀ ਕੁਕ ਨੇ ਦੱਸਿਆ ਕਿ ਸ਼ੌਪਿੰਗ ਮਾਲ ਦੇ ਨੇੜੇ ਮੌਜੂਦ ਮਹਿਲਾ ਪੁਲਿਸ ਮੁਲਾਜ਼ਮ ਤੁਰਤ ਮੌਕਾ ਏ ਵਾਰਦਾਤ ’ਤੇ ਪੁੱਜੀ ਅਤੇ ਹਮਲਾਵਰ ਨੂੰ ਹਥਿਆਰ ਸੁੱਟਣ ਲਈ ਆਖਿਆ ਪਰ ਉਹ ਵਾਰ ਕਰਨ ਦੇ ਇਰਾਦੇ ਨਾਲ ਛੁਰਾ ਲੈ ਕੇ ਪੁਲਿਸ ਅਫਸਰ ਵੱਲ ਵਧਿਆ ਤਾਂ ਉਸ ਨੇ ਗੋਲੀ ਚਲਾ ਦਿਤੀ। ਜ਼ਖਮੀਆਂ ਦੇ ਅਸਲ ਗਿਣਤੀ ਦੱਸਣ ਤੋਂ ਅਸਮਰੱਥ ਸਹਾਇਕ ਪੁਲਿਸ ਕਮਿਸ਼ਨ ਨੇ ਆਖਿਆ ਕਿ ਕਈਆਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਮੁਢਲੀ ਪੜਤਾਲ ਦੌਰਾਨ ਸਪੱਸ਼ਟ ਹੋ ਗਿਆ ਕਿ ਹਮਲਾਵਰ ਇਕੱਲਾ ਸੀ ਅਤੇ ਆਮ ਲੋਕਾਂ ਦੀ ਸੁਰੱਖਿਆ ਵਾਸਤੇ ਹੁਣ ਕੋਈ ਖਤਰਾ ਪੈਦਾ ਨਹੀਂ ਹੁੰਦਾ।

ਦਰਜਨਾਂ ਜ਼ਖਮੀਆਂ ਵਿਚੋਂ ਕਈ ਦੀ ਹਾਲਤ ਨਾਜ਼ੁਕ

Related post

ਮੈਲਬੌਰਨ ‘ਚ ਸਕੇ ਭੈਣ-ਭਰਾ ‘ਤੇ ਟੁੱਟਿਆਂ ਦੁੱਖਾਂ ਦਾ ਪਹਾੜ

ਮੈਲਬੌਰਨ ‘ਚ ਸਕੇ ਭੈਣ-ਭਰਾ ‘ਤੇ ਟੁੱਟਿਆਂ ਦੁੱਖਾਂ ਦਾ ਪਹਾੜ

ਮੈਲਬੌਰਨ ‘ਚ ਦੋ ਬੱਚਿਆਂ ਦੇ ਪਿਓ ਵੱਲੋਂ ਉਨ੍ਹਾਂ ਦੀ ਮਾਂ ਦੀ ਕਥਿਤ ਤੌਰ ‘ਤੇ ਹੱਤਿਆ ਕਰ ਦਿੱਤੀ ਗਈ ਸੀ ਅਤੇ ਉਹ…
ਟੋਰਾਂਟੋ ਦੇ ਸ਼ੈਲਟਰ ਵਿਚ ਛੁਰੇਬਾਜ਼ੀ ਦੌਰਾਨ ਇਕ ਹਲਾਕ

ਟੋਰਾਂਟੋ ਦੇ ਸ਼ੈਲਟਰ ਵਿਚ ਛੁਰੇਬਾਜ਼ੀ ਦੌਰਾਨ ਇਕ ਹਲਾਕ

ਟੋਰਾਂਟੋ, 1 ਜਨਵਰੀ (ਵਿਸ਼ੇਸ਼ ਪ੍ਰਤੀਨਿਧ) : ਟੋਰਾਂਟੋ ਦੇ ਇਕ ਸ਼ੈਲਟਰ ਵਿਚ ਛੁਰੇਬਾਜ਼ੀ ਦੌਰਾਨ ਇਕ ਜਣੇ ਦੀ ਮੌਤ ਹੋ ਗਈ। ਟੋਰਾਂਟੋ ਪੁਲਿਸ…
ਵੈਨਕੂਵਰ ’ਚ ਭਾਰਤੀ ਨੇ ਕਬੂਲ ਕੀਤੇ ਛੁਰੇਬਾਜ਼ੀ ਦੇ 2 ਗੁਨਾਹ

ਵੈਨਕੂਵਰ ’ਚ ਭਾਰਤੀ ਨੇ ਕਬੂਲ ਕੀਤੇ ਛੁਰੇਬਾਜ਼ੀ ਦੇ 2…

ਵੈਨਕੂਵਰ, 25 ਅਕਤੂਬਰ (ਵਿਸ਼ੇਸ਼ ਪ੍ਰਤੀਨਿਧ) : ਪਿਛਲੇ ਸਾਲ ਸਤੰਬਰ ਵਿਚ 26 ਸਾਲ ਦੇ ਹਮੀਦਉਲਾ ਹਬੀਬੀ ਨੂੰ ਮੌਤ ਦੇ ਦਰਵਾਜ਼ੇ ’ਤੇ ਪਹੁੰਚਾਉਣ…