ਅਮਰੀਕੀ ਸੰਸਦ ’ਚ ਬਣੇਗਾ ਹਿੰਦੂ ਕੌਕਸ

ਅਮਰੀਕੀ ਸੰਸਦ ’ਚ ਬਣੇਗਾ ਹਿੰਦੂ ਕੌਕਸ

ਭਾਰਤੀ-ਅਮਰੀਕੀ ਐਮਪੀ ਨੇ ਕੀਤਾ ਐਲਾਨ

ਵਾਸ਼ਿੰਗਟਨ, 15 ਜੂਨ (ਹਮਦਰਦ ਨਿਊਜ਼ ਸਰਵਿਸ) : ਅਮਰੀਕੀ ਕੈਪਿਟਲ ਹਿੱਲ ਵਿੱਚ ਹਿੰਦੂ-ਅਮਰੀਕੀ ਸ਼ਿਖਰ ਸੰਮੇਲਨ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਬੋਲਦੇ ਹੋਏ ਭਾਰਤੀ ਮੂਲ ਦੇ ਅਮਰੀਕੀ ਐਮਪੀ ਸ੍ਰੀ ਥਾਣੇਦਾਰ ਨੇ ਵੱਡਾ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਉਹ ਅਮਰੀਕੀ ਸੰਸਦ ਵਿੱਚ ਹਿੰਦੂ ਕੌਕਸ ਬਣਾਉਣਗੇ, ਜਿਸ ਵਿੱਚ ਇੱਕੋ ਜਿਹੀ ਸੋਚ ਰੱਖਣ ਵਾਲੇ ਨੇਤਾਵਾਂ ਨੂੰ ਸ਼ਾਮਲ ਕੀਤਾ ਜਾਵੇਗਾ।
ਇਸ ਕੌਕਸ ਦਾ ਮੰਤਵ ਹੈ ਕਿ ਦੇਸ਼ ਵਿੱਚ ਹਿੰਦੂਆਂ ਵਿਰੁੱਧ ਨਫ਼ਰਤ ਅਤੇ ਭੇਦਭਾਵ ਨੂੰ ਖਤਮ ਕੀਤਾ ਜਾਵੇ। ਕੈਪੀਟਲ ਹਿੱਲ ਵਿੱਚ ਆਯੋਜਤ ਹੋਏ ਹਿੰਦੂ ਅਮੈਰੀਕਨ ਸੰਮੇਲਨ ਵਿੱਚ ਸ੍ਰੀ ਥਾਣੇਦਾਰ ਨੇ ਇਹ ਗੱਲ ਆਖੀ। ਥਾਣੇਦਾਰ 13ਵੇਂ ਡਿਸਟ੍ਰਿਕਟ ਆਫ਼ ਮਿਸ਼ੀਗਨ ਦੀ ਨੁਮਾਇੰਦਗੀ ਕਰਦੇ ਨੇ। ਹਿੰਦੂ ਅਮੈਰੀਕਨ ਸੰਮੇਲਨ ਵਿੱਚ ਬੋਲਦੇ ਹੋਏ ਥਾਣੇਦਾਰ ਨੇ ਕਿਹਾ ਕਿ ਹਰ ਵਿਅਕਤੀ ਨੂੰ ਆਪਣਾ ਧਰਮ ਚੁਣਨ ਦਾ ਅਧਿਕਾਰ ਹੋਣਾ ਚਾਹੀਦਾ ਹੈ। ਇਸ ਦੇ ਨਾਲ ਹੀ ਉਹ ਬਿਨਾ ਕਿਸੇ ਡਰ ਅਤੇ ਭੇਦਭਾਵ ਦੇ ਆਪਣੇ ਭਗਵਾਨ ਦੀ ਪ੍ਰਾਰਥਨਾ ਕਰ ਸਕੇ, ਇੰਨੀ ਸੁਤੰਤਰਤਾ ਉਸ ਨੂੰ ਹੋਣੀ ਚਾਹੀਦੀ ਹੈ। ਇਹ ਵਿਅਕਤੀ ਦਾ ਮੌਲਿਕ ਅਧਿਕਾਰ ਹੈ।
ਦੱਸ ਦੇਈਏ ਕਿ ਅਮਰੀਕੀ ਸੰਸਦ ਵਿੱਚ ਕੌਕਸ ਨੇਤਾਵਾਂ ਦੇ ਉਨ੍ਹਾਂ ਸਮੂਹਾਂ ਨੂੰ ਕਿਹਾ ਜਾਂਦਾ ਹੈ, ਜਿਨ੍ਹਾਂ ਦਾ ਇੱਕ ਆਮ ਵਿਧਾਨਕ ਉਦੇਸ਼ ਹੁੰਦਾ ਹੈ। ਇਨ੍ਹਾਂ ਕੌਕਸ ਦਾ ਪ੍ਰਸ਼ਾਸਨ ਚੈਂਬਰ ਦੇ ਨਿਯਮਾਂ ਦੇ ਮੁਤਾਬਕ ਹੁੰਦਾ ਹੈ। ਥਾਣੇਦਾਰ ਪਹਿਲਾਂ ਹੀ ਅਮਰੀਕੀ ਸੰਸਦ ਵਿੱਚ ਮੌਜੂਦ ਸਮੋਸਾ ਕੌਕਸ ਦੇ ਮੈਂਬਰ ਵੀ ਹਨ। ਸਮੋਸਾ ਕੌਕਸ ਭਾਰਤੀ ਮੂਲ ਦੇ ਐਮਪੀਜ਼ ਦਾ ਸਮੂਹ ਹੈ, ਜੋ ਭਾਰਤ ਨਾਲ ਜੁੜੇ ਮੁੱਦੇ ਅਮਰੀਕੀ ਸੰਸਦ ਵਿੱਚ ਚੁੱਕਦਾ ਹੈ। ਹੁਣ ਹਿੰਦੂ ਕੌਕਸ ਦੇ ਐਲਾਨ ’ਤੇ ਭਾਰਤੀ ਮੂਲ ਦੇ ਲੋਕਾਂ ਨੇ ਖੁਸ਼ੀ ਜ਼ਾਹਰ ਕੀਤੀ ਹੈ। ਥਾਣੇਦਾਰ ਨੇ ਸਾਰਿਆਂ ਦਾ ਇਸ ਕੌਕਸ ਵਿੱਚ ਸ਼ਾਮਲ ਹੋਣ ਲਈ ਸਵਾਗਤ ਕੀਤਾ।

Related post

ਅਫਗਾਨਿਸਤਾਨ ‘ਚ ਮੀਂਹ ਅਤੇ ਹੜ੍ਹ ਨੇ ਮਚਾਈ ਤਬਾਹੀ, 370 ਲੋਕਾਂ ਦੀ ਮੌਤ, 1600 ਲੋਕ ਜ਼ਖਮੀ

ਅਫਗਾਨਿਸਤਾਨ ‘ਚ ਮੀਂਹ ਅਤੇ ਹੜ੍ਹ ਨੇ ਮਚਾਈ ਤਬਾਹੀ, 370…

ਅਫਗਾਨਿਸਤਾਨ, 19 ਮਈ, ਪਰਦੀਪ ਸਿੰਘ : ਅਫਗਾਨਿਸਤਾਨ ‘ਚ ਤਿੰਨ ਹਫਤਿਆਂ ਤੋਂ ਹੋ ਰਹੀ ਭਾਰੀ ਬਾਰਿਸ਼ ਕਾਰਨ 370 ਤੋਂ ਵੱਧ ਲੋਕਾਂ ਦੀ…
ਪੀਐੱਮ ਮੋਦੀ 23 ਤੇ 24 ਮਈ ਨੂੰ ਆਉਣਗੇ ਪੰਜਾਬ

ਪੀਐੱਮ ਮੋਦੀ 23 ਤੇ 24 ਮਈ ਨੂੰ ਆਉਣਗੇ ਪੰਜਾਬ

ਨਵੀਂ ਦਿੱਲੀ, 19 ਮਈ, ਪਰਦੀਪ ਸਿੰਘ: ‘ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲੋਕ ਸਭਾ ਚੋਣਾਂ ਦੌਰਾਨ ਪੰਜਾਬ ‘ਚ ਭਾਜਪਾ ਦੇ ਉਮੀਦਵਾਰਾਂ…