ਅਮਰੀਕਾ ਵਿਚ ਤਿਲ ਨੂੰ ਐਲਰਜੀ ਕਰਨ ਵਾਲੇ ਖੁਰਾਕੀ ਪਦਾਰਥਾਂ ਵਿਚ ਕੀਤਾ ਸ਼ਾਮਲ

ਅਮਰੀਕਾ ਵਿਚ ਤਿਲ ਨੂੰ ਐਲਰਜੀ ਕਰਨ ਵਾਲੇ ਖੁਰਾਕੀ ਪਦਾਰਥਾਂ ਵਿਚ ਕੀਤਾ ਸ਼ਾਮਲ

ਨਿਊਯਾਰਕ, 28 ਅਪ੍ਰੈਲ, ਹ.ਬ. : ਅਮਰੀਕਾ ਵਿਚ ਹੁਣ ਤਿਲ ਨੂੰ ਐਲਰਜੀ ਕਰਨ ਵਾਲੇ ਖੁਰਾਕੀ ਪਦਾਰਥਾਂ ਦੀ ਸੂਚੀ ਵਿਚ ਸ਼ਾਮਲ ਕਰ ਲਿਆ ਗਿਆ ਹੈ। ਕੰਪਨੀਆਂ ਨੂੰ ਉਤਪਾਦ ਵਿਚ ਤਿਲ ਹੋਣ ਅਤੇ ਇਸ ਨਾਲ ਐਲਰਜੀ ਦੀ ਚਿਤਾਵਨੀ ਦੇਣੀ ਹੋਵੇਗੀ। ਅਮਰੀਕੀ ਰਾਸ਼ਟਰਪਤੀ ਜੋਅ ਬਾਈਡਨ ਨੇ ਇਸ ਨਾਲ ਜੁੜੇ ਫਾਸਟਰ ਐਕਟ ’ਤੇ ਦਸਤਖਤ ਕਰ ਦਿੱਤੇ ਹਨ।

ਤਿਲ ਨੂੰ ਮਿਲਾ ਕੇ ਅਮਰੀਕਾ ਵਿਚ ਹੁਣ ਤੱਕ ਨੌਂ ਖੁਰਾਕੀ ਪਦਾਰਥਾਂ ਨੂੰ ਐਲਰਜੀ ਦਾ ਕਾਰਨ ਮੰਨਦੇ ਹੋਏ ਸੂਚੀਬੱਧ ਕੀਤਾ ਜਾ ਚੁੱਕਾ ਹੈ। ਜੇਕਰ ਇਨ੍ਹਾਂ ਕਿਸੇ ਉਤਪਾਦ ਵਿਚ ਮਿਲਾਇਆ ਜਾਂਦਾ ਹੇ ਤਾਂ ਇਨ੍ਹਾਂ ਦੇ ਖ਼ਤਰੇ ਦੇ ਬਾਰੇ ਵਿਚ ਕੰਪਨੀ ਨੂੰ ਜਾਣਕਾਰੀ ਦੇਣੀ ਹੋਵੇਗੀ। ਬਾਕੀ 8 ਖੁਰਾਕੀ ਪਦਾਰਥਾਂ ਵਿਚ ਦੁੱਧ, ਅੰਡੇ, ਮੱਛੀ, ਮੂੰਗਫਲੀ, ਕਣਕ, ਸੋਇਆਬੀਨ ਅਤੇ ਟਰੀ ਨਟ ਤੇ ਸ਼ੈਲਫਿਸ਼ ਸ਼ਾਮਲ ਹੈ।

ਅਮਰੀਕੀ ਸਰਕਾਰ ਦੇ ਅਨੁਸਾਰ ਇਹੀ 9 ਖੁਰਾਕੀ ਪਦਾਰਥ ਦੇਸ਼ ਵਿਚ ਖੁਰਾਕੀ ਚੀਜ਼ਾਂ ਤੋਂ ਹੋਣ ਵਾਲੀ 90 ਫੀਸਦੀ ਐਲਰਜੀ ਦੇ ਜ਼ਿੰਮੇਵਾਰ ਹਨ। ਮਾਹਰਾਂ ਦਾ ਮੰੰਨਣਾ ਹੈ ਕਿ ਕਾਨੂੰਨ ਬਦਲਣ ਦੇ ਬਾਅਦ ਤਿਲ ਦੀ ਐਲਰਜੀ ਦੇ ਸ਼ਿਕਾਰ ਲੋਕਾਂ ਨੂੰ ਵੱਡੀ ਰਾਹਤ ਮਿਲੇਗੀ। ਹੁਦ ਤੱਕ ਇਹ ਸੂਚੀ ਵਿਚ ਸ਼ਾਮਲ ਨਹੀਂ ਸੀ, ਇਸ ਨਾਲ ਐਲਰਜੀ ਦੇ ਸ਼ਿਕਾਰ ਲੋਕ ਅਣਜਾਣੇ ਵਿਚ ਤਿਲ ਦੇ ਬਣੇ ਉਤਪਾਦ ਖਾ ਲੈਂਦੇ ਸਨ ਅਤੇ ਹਸਪਤਾਲ ਜਾਂਦੇ ਸੀ।

ਹਰਬਲ ਮਾਹਰ ਅਤੇ ਵਿਗਿਆਨਕ ਡਾ. ਦੀਪਕ ਆਚਾਰਿਆ ਕਹਿੰਦੇ ਹਨ ਕਿ ਤਿਲ ਨਾਲ ਐਲਰਜੀ ਦੇ ਖਾਸ ਕਾਰਨ ਨਹੀਂ ਹੁੰਦੀ। ਇਹ ਵਿਅਕਤੀਆਂ ’ਤੇ ਨਿਰਭਰ ਕਰਦਾ ਹੈ , ਕਈ ਲੋਕਾਂ ਨੂੰ ਅਲੱਗ ਅਲੱਗ ਚੀਜ਼ਾਂ ਤੋਂ ਐਲਰਜੀ ਹੁੰਦੀ ਹੈ।

Related post

ਅਫਗਾਨਿਸਤਾਨ ‘ਚ ਮੀਂਹ ਅਤੇ ਹੜ੍ਹ ਨੇ ਮਚਾਈ ਤਬਾਹੀ, 370 ਲੋਕਾਂ ਦੀ ਮੌਤ, 1600 ਲੋਕ ਜ਼ਖਮੀ

ਅਫਗਾਨਿਸਤਾਨ ‘ਚ ਮੀਂਹ ਅਤੇ ਹੜ੍ਹ ਨੇ ਮਚਾਈ ਤਬਾਹੀ, 370…

ਅਫਗਾਨਿਸਤਾਨ, 19 ਮਈ, ਪਰਦੀਪ ਸਿੰਘ : ਅਫਗਾਨਿਸਤਾਨ ‘ਚ ਤਿੰਨ ਹਫਤਿਆਂ ਤੋਂ ਹੋ ਰਹੀ ਭਾਰੀ ਬਾਰਿਸ਼ ਕਾਰਨ 370 ਤੋਂ ਵੱਧ ਲੋਕਾਂ ਦੀ…
ਪੀਐੱਮ ਮੋਦੀ 23 ਤੇ 24 ਮਈ ਨੂੰ ਆਉਣਗੇ ਪੰਜਾਬ

ਪੀਐੱਮ ਮੋਦੀ 23 ਤੇ 24 ਮਈ ਨੂੰ ਆਉਣਗੇ ਪੰਜਾਬ

ਨਵੀਂ ਦਿੱਲੀ, 19 ਮਈ, ਪਰਦੀਪ ਸਿੰਘ: ‘ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲੋਕ ਸਭਾ ਚੋਣਾਂ ਦੌਰਾਨ ਪੰਜਾਬ ‘ਚ ਭਾਜਪਾ ਦੇ ਉਮੀਦਵਾਰਾਂ…