ਅਮਰੀਕਾ ’ਚ ਕਈ ਦਿਨ ਤੋਂ ਲਾਪਤਾ ਭਾਰਤੀ ਵਿਦਿਆਰਥੀ ਦੀ ਲਾਸ਼ ਮਿਲੀ

ਅਮਰੀਕਾ ’ਚ ਕਈ ਦਿਨ ਤੋਂ ਲਾਪਤਾ ਭਾਰਤੀ ਵਿਦਿਆਰਥੀ ਦੀ ਲਾਸ਼ ਮਿਲੀ

ਫਰੀਮੌਂਟ, 6 ਨਵੰਬਰ (ਵਿਸ਼ੇਸ਼ ਪ੍ਰਤੀਨਿਧ) : ਅਮਰੀਕਾ ਵਿਚ ਕਈ ਦਿਨ ਤੋਂ ਲਾਪਤਾ ਭਾਰਤੀ ਵਿਦਿਆਰਥੀ ਦੀ ਲਾਸ਼ ਕੈਲੇਫੋਰਨੀਆ ਦੇ ਇਕ ਹੋਟਲ ਵਿਚੋਂ ਮਿਲੀ। ਫਰੀਮੌਂਟ ਪੁਲਿਸ ਨੇ ਦੱਸਿਆ ਕਿ ਸ੍ਰੀਨਿਵਾਸ ਦੀ ਭਾਰਤ ਰਹਿੰਦੀ ਮਾਂ 28 ਅਕਤੂਬਰ ਤੋਂ ਉਸ ਨਾਲ ਸੰਪਰਕ ਕਰਨ ਦਾ ਯਤਨ ਕਰ ਰਹੀ ਸੀ ਪਰ ਸੰਭਵ ਨਾ ਹੋ ਸਕਿਆ। ਆਖਰਵਾਰ ਪਹਿਲੀ ਨਵੰਬਰ ਨੂੰ ਸ੍ਰੀਨਿਵਾਸ ਨੂੰ ਗੁੰਮਸ਼ੁਦਾ ਐਲਾਨ ਦਿਤਾ ਗਿਆ। ਸ੍ਰੀਨਿਵਾਸ ਅਲਤੂਰੀ ਦੇ ਮੌਤ ਦੇ ਕਾਰਨਾਂ ਬਾਰੇ ਫਿਲਹਾਲ ਪਤਾ ਨਹੀਂ ਲੱਗ ਸਕਿਆ ਅਤੇ ਫਰੀਮੌਂਟ ਪੁਲਿਸ ਮਾਮਲੇ ਦੀ ਪੜਤਾਲ ਕਰ ਰਹੀ ਹੈ।

ਫਰੀਮੌਂਟ ਦੇ ਹੋਟਲ ਵਿਚੋਂ ਮਿਲੀ ਸ੍ਰੀਨਿਵਾਸ ਦੀ ਦੇਹ

ਪਿਛਲੇ ਸਾਲ ਹੀ ਸ੍ਰੀਨਿਵਾਸ ਦੀ ਪਿਤਾ ਦੀ ਮੌਤ ਹੋਈ ਸੀ ਅਤੇ ਉਹ ਅੰਤਮ ਰਸਮਾਂ ਵਿਚ ਸ਼ਾਮਲ ਹੋਣ ਭਾਰਤ ਨਹੀਂ ਸੀ ਜਾ ਸਕਿਆ। ਸ੍ਰੀਨਿਵਾਸ ਦੇ ਛੋਟੇ ਭਰਾ ਨੂੰ ਬੋਲਣ ਅਤੇ ਸੁਣਨ ਵਿਚ ਦਿੱਕਤ ਆਉਂਦੀ ਹੈ ਅਤੇ ਉਹ ਆਪਣੀ ਗੱਲ ਕਿਸੇ ਨੂੰ ਸਮਝਾ ਨਹੀਂ ਸਕਦਾ। ਅਮਰੀਕਾ ਪੜ੍ਹਨ ਆਏ ਸ੍ਰੀਨਿਵਾਸ ਨੇ ਸਖਤ ਮਿਹਨਤ ਕੀਤੀ ਅਤੇ ਖੁਸ਼ਹਾਲ ਜ਼ਿੰਦਗੀ ਦੀ ਨੀਂਹ ਤਿਆਰ ਕਰਨ ਲੱਗਾ ਪਰ ਇਸ ਤੋਂ ਪਹਿਲਾਂ ਹੀ ਅਣਹੋਣੀ ਵਾਪਰ ਗਈ।

Related post

ਅਮਰੀਕਾ ਦੇ ਜਾਰਜੀਆ ਵਿੱਚ ਭਿਆਨਕ ਸੜਕ ਹਾਦਸੇ ਵਿੱਚ ਤਿੰਨ ਭਾਰਤੀ ਵਿਦਿਆਰਥੀਆਂ ਦੀ ਮੌਤ

ਅਮਰੀਕਾ ਦੇ ਜਾਰਜੀਆ ਵਿੱਚ ਭਿਆਨਕ ਸੜਕ ਹਾਦਸੇ ਵਿੱਚ ਤਿੰਨ…

ਨਿਰਮਲ ਨਿਊਯਾਰਕ, 16 ਮਈ (ਰਾਜ ਗੋਗਨਾ)- ਬੀਤੇਂ ਦਿਨ ਜਾਰਜੀਆ ਸੂਬੇ ਦੇ ਅਲਫਾਰੇਟਾ ਵਿੱਚ ਇੱਕ ਕਾਰ ਸੜਕ ਹਾਦਸੇ ਵਿੱਚ ਤਿੰਨ ਭਾਰਤੀ ਵਿਦਿਆਰਥੀਆਂ…
ਇੰਦੌਰ ਵਿਚ ਖੜ੍ਹੇ ਟਰੱਕ ’ਚ ਟਕਰਾਈ ਕਾਰ, 8 ਮੌਤਾਂ

ਇੰਦੌਰ ਵਿਚ ਖੜ੍ਹੇ ਟਰੱਕ ’ਚ ਟਕਰਾਈ ਕਾਰ, 8 ਮੌਤਾਂ

ਬੇਟਮਾ, 16 ਮਈ, ਨਿਰਮਲ : ਇੰਦੌਰ ਨੇੜੇ ਬੇਟਮਾ ’ਚ ਵੱਡਾ ਸੜਕ ਹਾਦਸਾ ਵਾਪਰਿਆ। ਇੰਦੌਰ-ਅਹਿਮਦਾਬਾਦ ਫੋਰ ਲੇਨ ’ਤੇ ਇਕ ਕਾਰ ਖੜ੍ਹੇ ਟਰੱਕ…
ਗੁਜਰਾਤ : ਨਰਮਦਾ ਨਦੀ ਵਿਚ ਨਹਾਉਣ ਗਏ ਇੱਕੋ ਪਰਿਵਾਰ ਦੇ 7 ਲੋਕ ਡੁੱਬੇ

ਗੁਜਰਾਤ : ਨਰਮਦਾ ਨਦੀ ਵਿਚ ਨਹਾਉਣ ਗਏ ਇੱਕੋ ਪਰਿਵਾਰ…

ਵਡੋਦਰਾ, 15 ਮਈ, ਨਿਰਮਲ : ਗੁਜਰਾਤ ਦੇ ਪੋਈਚਾ ਵਿਚ ਨਰਮਦਾ ਨਦੀ ਵਿਚ ਇੱਕੋ ਪਰਿਵਾਰ ਦੇ 7 ਲੋਕਾਂ ਦੇ ਡੁੱਬਣ ਦੀ ਖ਼ਬਰ…