ਮੋਬਾਇਲ ਫੋਨ

ਮੋਬਾਇਲ ਫੋਨ

ਜਦੋਂ ਦੇ ਆਏ ਨੇ ਮੋਬਾਇਲ ਮਿੱਤਰੋ

ਲੋਕ ਹੋਏ ਏਨਾਂ ਦੇ ਨੇ ਕੈਲ ਮਿੱਤਰੋ
ਚਿੱਠੀਆਂ ਪੱਤਰ ਹੋਏ ਬੰਦ ਮਿੱਤਰੋ
ਰੋਜ਼ ਨਵੇਂ ਚੜਦੇ ਨੇ ਚੰਨ ਮਿੱਤਰੋ।
ਘਰਾਂ ਵਿੱਚ ਪਏ ਨੇ ਕਲੇਸ਼ ਮਿੱਤਰੋ
ਚੱਲੇ ਕਚਿਹਰੀਆਂ ਚ, ਕੇਸ਼ ਮਿੱਤਰੋ
ਕੰਧਾਂ ਦੇ ਵੀ ਹੋਗੇ ਇੱਥੇ ਕੰਨ ਮਿੱਤਰੋ
ਰੋਜ਼ ਨਵੇਂ ਚੜਦੇ ਨੇ ਚੰਨ ਮਿੱਤਰੋ।
ਰਿਸ਼ਤਿਆਂ ਵਿੱਚ ਟੁੱਟ-ਭੱਜ ਮਿੱਤਰੋ
ਪਰਦੇ ਨਾ ਸਕੇ ਕੋਈ ਕੱਜ ਮਿੱਤਰੋ
ਦਰ ਆਈ ਮੁੜ ਜਾਵੇ ਜੰਨ ਮਿੱਤਰੋ
ਰੋਜ਼ ਨਵੇਂ ਚੜਦੇ ਨੇ ਚੰਨ ਮਿੱਤਰੋ।
ਟੱਚ ਸਕਰੀਨਾਂ ਦੇ ਨੇ ਦੌਰ ਮਿੱਤਰੋ
ਫੁੱਲਾਂ ਉੱਤੇ ਬੈਠੇ ਜਿਵੇਂ ਭੌਰ ਮਿੱਤਰੋ
ਗੇਮਾਂ ਵਿੱਚ ਚੱਲੇ ਹੁਣ ਗੰਨ ਮਿੱਤਰੋ
ਰੋਜ਼ ਨਵੇਂ ਚੜਦੇ ਨੇ ਚੰਨ ਮਿੱਤਰੋ।
ਕੀਹਦੀ ਕੀਹਦੇ ਨਾਲ ਗੱਲ ਮਿੱਤਰੋ
ਅੱਡੇ ਉੱਤੇ ਸੁਣਿਆ ਮੈਂ ਕੱਲ ਮਿੱਤਰੋ
ਭੱਜ ਗਈ ਕਿਸੇ ਦੀ ਰੰਨ ਮਿੱਤਰੋ
ਰੋਜ਼ ਨਵੇਂ ਚੜਦੇ ਨੇ ਚੰਨ ਮਿੱਤਰੋ।
ਚੰਗੇ ਚੱਲਦੇ ਨੇ ਆਈ ਫੌਨ ਮਿੱਤਰੋ
ਜਿੱਦ ਜਿੱਦ ਕੇ ਪੈਸੇ ਲਾਉਣ ਮਿੱਤਰੋ
ਬਹੁਤੇ ਦਿੰਦੇ ਨਸ਼ੇ ਵਿੱਚ ਭੰਨ ਮਿੱਤਰੋ
ਰੋਜ਼ ਨਵੇਂ ਚੜਦੇ ਨੇ ਚੰਨ ਮਿੱਤਰੋ।
ਫੇਸਬੁੱਕ ਵਟਸਐਪ ਚੱਲੇ ਮਿੱਤਰੋ
ਸਭ ਨੂੰ ਸੁਨੇਹੇ ਇਹ ਘੱਲੇ ਮਿੱਤਰੋ
ਸੁਖਚੈਨ,ਲਿਖ ਨਜ਼ਾਰੇ ਦੇਵੇਂ ਬੰਨ ਮਿੱਤਰੋ
ਰੋਜ਼ ਨਵੇਂ ਚੜਦੇ ਨੇ ਚੰਨ ਮਿੱਤਰੋ।
ਸੁਖਚੈਨ ਸਿੰਘ,ਠੱਠੀ ਭਾਈ,
00971527632924

Related post

ਅਫਗਾਨਿਸਤਾਨ ‘ਚ ਮੀਂਹ ਅਤੇ ਹੜ੍ਹ ਨੇ ਮਚਾਈ ਤਬਾਹੀ, 370 ਲੋਕਾਂ ਦੀ ਮੌਤ, 1600 ਲੋਕ ਜ਼ਖਮੀ

ਅਫਗਾਨਿਸਤਾਨ ‘ਚ ਮੀਂਹ ਅਤੇ ਹੜ੍ਹ ਨੇ ਮਚਾਈ ਤਬਾਹੀ, 370…

ਅਫਗਾਨਿਸਤਾਨ, 19 ਮਈ, ਪਰਦੀਪ ਸਿੰਘ : ਅਫਗਾਨਿਸਤਾਨ ‘ਚ ਤਿੰਨ ਹਫਤਿਆਂ ਤੋਂ ਹੋ ਰਹੀ ਭਾਰੀ ਬਾਰਿਸ਼ ਕਾਰਨ 370 ਤੋਂ ਵੱਧ ਲੋਕਾਂ ਦੀ…
ਪੀਐੱਮ ਮੋਦੀ 23 ਤੇ 24 ਮਈ ਨੂੰ ਆਉਣਗੇ ਪੰਜਾਬ

ਪੀਐੱਮ ਮੋਦੀ 23 ਤੇ 24 ਮਈ ਨੂੰ ਆਉਣਗੇ ਪੰਜਾਬ

ਨਵੀਂ ਦਿੱਲੀ, 19 ਮਈ, ਪਰਦੀਪ ਸਿੰਘ: ‘ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲੋਕ ਸਭਾ ਚੋਣਾਂ ਦੌਰਾਨ ਪੰਜਾਬ ‘ਚ ਭਾਜਪਾ ਦੇ ਉਮੀਦਵਾਰਾਂ…