ਹੜਤਾਲ ਦੀ ਕੱਟੀ ਤਨਖਾਹ ਨਾ ਦੇਣ ’ਤੇ ਸੰਘਰਸ਼ ਦੀ ਚੇਤਾਵਨੀ

ਹੜਤਾਲ ਦੀ ਕੱਟੀ ਤਨਖਾਹ ਨਾ ਦੇਣ ’ਤੇ ਸੰਘਰਸ਼ ਦੀ ਚੇਤਾਵਨੀ

ਨਿਰਮਲ

ਲਹਿਰਾਗਾਗਾ, 2 ਅਪ੍ਰੈਲ, ਦਲਜੀਤ ਕੌਰ : 16 ਫਰਵਰੀ ਦੀ ਟਰੇਡ ਜਥੇਬੰਦੀਆਂ ਦੀ ਦੇਸ਼-ਵਿਆਪੀ ਹੜਤਾਲ ਵਿੱਚ ਹਿੱਸਾ ਲੈਣ ਕਾਰਨ ਲਹਿਰਾਗਾਗਾ ਬਲਾਕ ਦੇ ਦੋ ਪ੍ਰਾਇਮਰੀ ਅਧਿਆਪਕਾਂ ਦੀ ਤਨਖਾਹ ਕੱਟਣ ਦੇ ਮਸਲੇ ’ਤੇ ਅੱਜ ਇਸ ਹੜਤਾਲ ਸਬੰਧੀ ਬਣੇ ਅਧਿਆਪਕਾਂ ਦੇ ਸਾਂਝੇ ਮੋਰਚੇ ਅਤੇ ਸੰਯੁਕਤ ਕਿਸਾਨ ਮੋਰਚੇ ਦਾ ਸਾਂਝਾ ਵੱਡਾ ਵਫ਼ਦ ਬੀ.ਪੀ.ਈ.ਓ. ਲਹਿਰਾਗਾਗਾ ਨੂੰ ਮਿਲਿਆ। ਵਫ਼ਦ ਨੇ ਬੀ.ਪੀ.ਈ.ਓ. ਦੀ ਅਧਿਆਪਕ ਵਿਰੋਧੀ ਕਾਰਵਾਈ ਵਿਰੁੱਧ ਜ਼ਬਰਦਸਤ ਰੋਸ ਦਰਜ ਕਰਵਾਇਆ। ਵਫ਼ਦ ਨੇ ਅਧਿਕਾਰੀ ਨੂੰ ਕਿਹਾ ਕਿ ਹੜਤਾਲ ਕਰਨਾ ਮਿਹਨਤਕਸ਼ ਅਧਿਆਪਕਾਂ ਦਾ ਜ਼ਮਹੂਰੀ ਹੱਕ ਹੈ ਜਿਸਦਾ ਇਸਤੇਮਾਲ ਉਹ ਸਰਕਾਰ ਤੋਂ ਆਪਣੀਆਂ ਹੱਕੀ ਮੰਗਾਂ ਮਨਵਾਉਣ ਲਈ ਕਰਦੀਆਂ ਹਨ ਅਤੇ ਹੜਤਾਲ ਦੇ ਹੱਕ ਦੀ ਰਾਖੀ ਲਈ ਟਰੇਡ ਜਥੇਬੰਦੀਆਂ ਡਟ ਕੇ ਸੰਘਰਸ਼ ਕਰਨਗੀਆਂ।

ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਵਫ਼ਦ ਨੇ ਕਿਹਾ ਕਿ ਇੱਕ ਪਾਸੇ ਤਾਂ ਬੀ.ਪੀ.ਈ.ਓ. ਨੇ ਮੰਨਿਆ ਹੈ ਕਿ ਉਸਨੇ ਹੜਤਾਲ ਵਾਲੇ ਦਿਨ ਦੀ ਤਨਖ਼ਾਹ ਸਬੰਧੀ ਜ਼ਿਲ੍ਹਾ ਸਿੱਖਿਆ ਅਫ਼ਸਰ ਤੋਂ ਅਗਵਾਈ ਮੰਗੀ ਹੈ ਅਤੇ ਦੂਜੇ ਪਾਸੇ ਅਗਵਾਈ ਦੀ ਉਡੀਕ ਕੀਤੇ ਬਿਨਾਂ ਹੀ ਉਸਨੇ ਤਨਖਾਹ ਕੱਟ ਕੇ ਮਨਮਰਜ਼ੀ ਕੀਤੀ ਹੈ। ਵਫ਼ਦ ਨੇ ਅਧਿਕਾਰੀ ਦੇ ਕਹਿਣ ’ਤੇ ਉਸਨੂੰ ਅਧਿਆਪਕਾਂ ਦੀ ਕੱਟੀ ਤਨਖਾਹ ਦੋ ਦਿਨਾਂ ਵਿੱਚ ਜਾਰੀ ਕਰਨ ਦਾ ਅਲਟੀਮੇਟਮ ਦਿੱਤਾ ਅਤੇ ਚੇਤਾਵਨੀ ਦਿੱਤੀ ਕਿ 3 ਅਪ੍ਰੈਲ ਤੱਕ ਤਨਖਾਹ ਜਾਰੀ ਨਾ ਕਰਨ ਦੀ ਸੂਰਤ ਵਿੱਚ ਮੋਰਚੇ ਦੀਆਂ ਜਥੇਬੰਦੀਆਂ ਬੀ.ਪੀ.ਈ.ਓ. ਦਫ਼ਤਰ ਲਹਿਰਾਗਾਗਾ ਵਿਖੇ ਕਰੜਾ ਜਥੇਬੰਦਕ ਐਕਸ਼ਨ ਕਰਨਗੀਆਂ।

ਵਫ਼ਦ ਵਿੱਚ ਸਾਂਝੇ ਅਧਿਆਪਕ ਮੋਰਚੇ ਵੱਲੋਂ ਬਲਵੀਰ ਚੰਦ ਲੌਂਗੋਵਾਲ, ਦਾਤਾ ਸਿੰਘ ਨਮੋਲ, ਸਤਵੰਤ ਆਲਮਪੁਰ, ਸੁਖਵਿੰਦਰ ਗਿਰ, ਸੋਨੂ, ਲਖਵਿੰਦਰਜੀਤ ਜੋਸ਼ੀ, ਮਨੋਜ ਕੁਮਾਰ, ਮਨਜੀਤ ਸਿੰਘ, ਹਰਭਗਵਾਨ ਗੁਰਨੇ, ਕਿਰਨਪਾਲ ਗਾਗਾ, ਗੁਰਪ੍ਰੀਤ ਪਸ਼ੌਰ, ਗੁਰਮੀਤ ਸੇਖੂਵਾਸ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਅਧਿਆਪਕ ਸ਼ਾਮਿਲ ਹੋਏ ਅਤੇ ਸੰਯੁਕਤ ਕਿਸਾਨ ਮੋਰਚੇ ਵੱਲੋਂ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਬਲਾਕ ਆਗੂ ਸਰਬਜੀਤ ਸਰਬੀ ਆਪਣੇ ਸਾਥੀਆਂ ਸਮੇਤ ਸ਼ਾਮਲ ਹੋਏ।

ਇਹ ਖ਼ਬਰ ਵੀ ਪੜ੍ਹੋ

ਕੇਂਦਰ ਸਰਕਾਰ ਵਲੋਂ ਸਾਂਸਦ ਸੁਸ਼ੀਲ ਰਿੰਕੂ ਤੇ ਸ਼ੀਤਲ ਅੰਗੁਰਾਲ ਨੂੰ ਵਾਈ ਪਲੱਸ ਕੈਟਾਗਿਰੀ ਸੁਰੱਖਿਆ ਮਿਲ ਗਈ ਹੈ। ਦੱਸਦੇ ਚਲੀਏ ਕਿ ਪੰਜਾਬ ਸਰਕਾਰ ਨੇ ਉਨ੍ਹਾਂ ਦੀ ਸੁਰੱਖਿਆ ਵਿਚ ਕਟੌਤੀ ਕਰ ਦਿੱਤੀ ਸੀ।
ਭਾਜਪਾ ਵਿਚ ਸ਼ਾਮਲ ਹੋਏ ਐਮ ਪੀ ਸੁਸ਼ੀਲ ਰਿੰਕੂ ਅਤੇ ਸ਼ੀਤਲ ਅੰਗੂਰਾਲ ਨੂੰ ਕੇਂਦਰ ਸਰਕਾਰ ਵੱਲੋਂ ਵਾਈ ਪਲੱਸ ਕੈਟਾਗਿਰੀ ਸੁਰੱਖਿਆ ਦਿੱਤੀ ਹੈ। ਜ਼ਿਕਰਯੋਗ ਹੈ ਜਦ ਦੋਵੇਂ ਲੀਡਰ ਆਪ ਛੱਡ ਕੇ ਭਾਜਪਾ ਵਿਚ ਸ਼ਾਮਲ ਹੋਏ ਸੀ, ਉਸ ਤੋਂ ਬਾਅਦ ਪੰਜਾਬ ਪੁਲਿਸ ਨੇ ਇਹਨਾਂ ਦੀ ਸੁਰੱਖਿਆ ਵਿਚ ਕਟੌਤੀ ਕਰ ਦਿੱਤੀ ਸੀ।

ਜਿਸ ਤੋਂ ਬਾਅਦ ਇਨ੍ਹਾਂ ਦੋਵਾਂ ਲੀਡਰਾਂ ਨੇ ਕੇਂਦਰ ਕੋਲੋਂ ਸੁਰੱਖਿਆ ਦੀ ਮੰਗ ਕੀਤੀ ਸੀ, ਜਿਸ ਤੋਂ ਬਾਅਦ ਹੁਣ ਸੁਸ਼ੀਲ ਰਿੰਕੂ ਅਤੇ ਸ਼ੀਤਲ ਅੰਗੂਰਾਲ ਨੂੰ ਕੇਂਦਰ ਸਰਕਾਰ ਵੱਲੋਂ ਵਾਈ ਪਲੱਸ ਕੈਟਾਗਿਰੀ ਸੁਰੱਖਿਆ ਦਿੱਤੀ ਹੈ। ਵਾਈ ਪਲੱਸ ਕੈਟਾਗਿਰੀ ਸੁਰੱਖਿਆ ਮਿਲਣ ਮਗਰੋਂ ਦੋਵਾਂ ਆਗੂਆਂ ਦੇ ਘਰਾਂ ਵਿਚ ਸੁਰੱਖਿਆ ਟੀਮਾਂ ਤਾਇਨਾਤ ਹੋ ਗਈਆਂ ਹਨ।

ਸੂਤਰਾਂ ਮੁਤਾਬਕ ਸੁਸ਼ੀਲ ਰਿੰਕੂ ਦੀ ਸੁਰੱਖਿਆ ’ਚ ਕੁਲ 18 ਤੇ ਵਿਧਾਇਕ ਸ਼ੀਤਲ ਅੰਗੁਰਾਲ ਦੀ ਸੁਰੱਖਿਆ ’ਚ 11 ਸੁਰੱਖਿਆ ਕਰਮਚਾਰੀ ਤਾਇਨਾਤ ਹੋਣਗੇ। ਜ਼ਿਕਰਯੋਗ ਹੈ ਕਿ ਭਾਜਪਾ ’ਚ ਸ਼ਾਮਲ ਹੋਣ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਵਰਕਰਾਂ ਨੇ ਸੰਸਦ ਮੈਂਬਰ ਸੁਸ਼ੀਲ ਰਿੰਕੂ ਤੇ ਸ਼ੀਤਲ ਅੰਗੁਰਾਲ ਖ਼ਿਲਾਫ਼ ਪ੍ਰਦਰਸ਼ਨ ਕੀਤਾ ਸੀ ਤੇ ਪੁਤਲਾ ਫੂਕਿਆ ਸੀ। ਇਸ ਤੋਂ ਦੋਵਾਂ ਆਗੂਆਂ ਦੇ ਘਰਾਂ ਨੂੰ ਜਾਂਦੀ ਸੜਕ ’ਤੇ ਲੱਗੇ ਸਾਈਨ ਬੋਰਡ ਵੀ ਤੋੜ ਦਿੱਤੇ ਸਨ।

ਦੱਸਦੇ ਚਲੀਏ ਕਿ ਸੁਸ਼ੀਲ ਰਿੰਕੂ ਤੇ ਅੰਗੁਰਾਲ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਕੀਤੀ ਸੀ। ਮੀਟਿੰਗ ਵਿਚ ਮੁੱਖ ਤੌਰ ’ਤੇ ਉਨ੍ਹਾਂ ਦੀ ਘਟਾਈ ਗਈ ਸੁਰੱਖਿਆ ਨੂੰ ਲੈ ਕੇ ਚਰਚਾ ਕੀਤੀ ਸੀ। ਦੋਵੇਂ ਨੇਤਾਵਾਂ ਦਾ ਕਹਿਣਾ ਸੀ ਕਿ ਉਨ੍ਹਾਂ ਦੀ ਜਾਨ ਨੂੰ ਖਤਰਾ ਹੈ। ਇਸ ਤੋਂ ਬਾਅਦ ਕੇਂਦਰ ਨੇ ਦੋਵਾਂ ਨੂੰ ਵਾਈ ਪਲੱਸ ਸਕਿਓਰਿਟੀ ਦਿੱਤੀ।

Related post

ਅਫਗਾਨਿਸਤਾਨ ‘ਚ ਮੀਂਹ ਅਤੇ ਹੜ੍ਹ ਨੇ ਮਚਾਈ ਤਬਾਹੀ, 370 ਲੋਕਾਂ ਦੀ ਮੌਤ, 1600 ਲੋਕ ਜ਼ਖਮੀ

ਅਫਗਾਨਿਸਤਾਨ ‘ਚ ਮੀਂਹ ਅਤੇ ਹੜ੍ਹ ਨੇ ਮਚਾਈ ਤਬਾਹੀ, 370…

ਅਫਗਾਨਿਸਤਾਨ, 19 ਮਈ, ਪਰਦੀਪ ਸਿੰਘ : ਅਫਗਾਨਿਸਤਾਨ ‘ਚ ਤਿੰਨ ਹਫਤਿਆਂ ਤੋਂ ਹੋ ਰਹੀ ਭਾਰੀ ਬਾਰਿਸ਼ ਕਾਰਨ 370 ਤੋਂ ਵੱਧ ਲੋਕਾਂ ਦੀ…
ਪੀਐੱਮ ਮੋਦੀ 23 ਤੇ 24 ਮਈ ਨੂੰ ਆਉਣਗੇ ਪੰਜਾਬ

ਪੀਐੱਮ ਮੋਦੀ 23 ਤੇ 24 ਮਈ ਨੂੰ ਆਉਣਗੇ ਪੰਜਾਬ

ਨਵੀਂ ਦਿੱਲੀ, 19 ਮਈ, ਪਰਦੀਪ ਸਿੰਘ: ‘ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲੋਕ ਸਭਾ ਚੋਣਾਂ ਦੌਰਾਨ ਪੰਜਾਬ ‘ਚ ਭਾਜਪਾ ਦੇ ਉਮੀਦਵਾਰਾਂ…