ਏਜੰਟ ਦੇ ਧੋਖੇ ਕਾਰਨ ਅਰਮੀਨੀਆ ’ਚ ਬੁਰੇ ਫਸੇ ਪੰਜਾਬੀ ਮੁੰਡੇ

ਏਜੰਟ ਦੇ ਧੋਖੇ ਕਾਰਨ ਅਰਮੀਨੀਆ ’ਚ ਬੁਰੇ ਫਸੇ ਪੰਜਾਬੀ ਮੁੰਡੇ

ਖੰਨਾ : ਠੱਗ ਟਰੈਵਲ ਏਜੰਟਾਂ ਦੇ ਚੱਕਰਾਂ ਵਿਚ ਆ ਕੇ ਅਨੇਕਾਂ ਪੰਜਾਬੀ ਨੌਜਵਾਨ ਵਿਦੇਸ਼ਾਂ ਵਿਚ ਫਸੇ ਹੋਏ ਨੇ, ਜਿਨ੍ਹਾਂ ਨੂੰ ਨਿਕਲਣ ਦਾ ਰਾਹ ਤੱਕ ਨਹੀਂ ਲੱਭ ਰਿਹਾ। ਅਜਿਹਾ ਹੀ ਇਕ ਮਾਮਲਾ ਖੰਨਾ ਤੋਂ ਸਾਹਮਣੇ ਆਇਆ ਏ, ਜਿੱਥੋਂ ਦੇ ਦੋ ਨੌਜਵਾਨ ਅਰਮੀਨੀਆ ਵਿਚ ਫਸ ਚੁੱਕੇ ਨੇ, ਜਿੱਥੇ ਉਨ੍ਹਾਂ ਨੂੰ ਕਈ ਕਈ ਦਿਨ ਤੱਕ ਭੁੱਖੇ ਰਹਿਣਾ ਪੈ ਰਿਹਾ ਏ ਅਤੇ ਕੰਮ ਦੇ ਪੈਸੇ ਵੀ ਨਹੀਂ ਦਿੱਤੇ ਜਾ ਰਹੇ।

ਖੰਨਾ ਦੇ ਦੋ ਨੌਜਵਾਨਾਂ ਦੇ ਅਰਮੀਨੀਆ ਵਿਚ ਫਸੇ ਹੋਣ ਦੀ ਖ਼ਬਰ ਸਾਹਮਣੇ ਆ ਰਹੀ ਐ, ਜਿਨ੍ਹਾਂ ਵਿਚੋਂ ਇਕ ਨੌਜਵਾਨ ਪਿੰਡ ਗੱਗੜਮਾਜਰਾ ਦਾ ਰਹਿਣ ਵਾਲਾ ਏ ਤੇ ਦੂਜਾ ਪਿੰਡ ਅਜਲੌਦ ਦਾ ਰਹਿਣ ਵਾਲਾ ਏ। ਇਨ੍ਹਾਂ ਨੌਜਵਾਨਾਂ ਨੇ ਅਰਮੀਨੀਆ ਤੋਂ ਵੀਡੀਓ ਜਾਰੀ ਕਰਕੇ ਆਪਣੇ ਹਾਲਾਤ ਬਿਆਨ ਕੀਤੇ। ਨੌਜਵਾਨਾਂ ਨੇ ਦੱਸਿਆ ਕਿ ਏਜੰਟ ਨੇ ਕਿਹਾ ਸੀ ਕਿ ਉਨ੍ਹਾਂ ਨੂੰ ਵਰਕ ਪਰਮਿਟ ਦਿਵਾਇਆ ਜਾਵੇਗਾ ਪਰ ਧੋਖੇ ਨਾਲ ਉਨ੍ਹਾਂ ਨੂੰ ਇੱਥੇ ਫਸਾ ਦਿੱਤਾ।

ਇਸ ਮਾਮਲੇ ਨੂੰ ਲੈ ਕੇ ਪੀੜਤ ਨੌਜਵਾਨਾਂ ਦੇ ਪਰਿਵਾਰਕ ਮੈਂਬਰਾਂ ਵੱਲੋਂ ਖੰਨਾ ਦੇ ਐਸਐਸਪੀ ਕੋਲ ਸ਼ਿਕਾਇਤ ਦਰਜ ਕਰਵਾਈ ਗਈ ਐ। ਪੀੜਤ ਮਾਪਿਆਂ ਨੇ ਦੱਸਿਆ ਕਿ ਮੁਹਾਲੀ ਦੇ ਟਰੈਵਲ ਏਜੰਟ ਨੇ ਉਨ੍ਹਾਂ ਦੇ ਨਾਲ 9 ਲੱਖ ਰੁਪਏ ਦੀ ਠੱਗੀ ਮਾਰੀ ਐ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਬੱਚੇ ਅਰਮੀਨੀਆ ਵਿਚ ਭੁੱਖੇ ਰਹਿ ਕੇ ਕੰਮ ਕਰਨ ਲਈ ਮਜਬੂਰ ਨੇ ਅਤੇ ਉਨ੍ਹਾਂ ਨੂੰ ਪੈਸੇ ਵੀ ਨਹੀਂ ਦਿੱਤੇ ਜਾ ਰਹੇ।

ਉਧਰ ਜਦੋਂ ਇਸ ਸਬੰਧੀ ਪੁਲਿਸ ਨਾਲ ਗੱਲਬਾਤ ਕੀਤੀ ਗਈ ਤਾਂ ਪੁਲਿਸ ਅਧਿਕਾਰੀ ਨੇ ਆਖਿਆ ਕਿ ਪੁਲਿਸ ਕੋਲ ਪੀੜਤ ਪਰਿਵਾਰਾਂ ਵੱਲੋਂ ਸ਼ਿਕਾਇਤ ਦਰਜ ਕਰਵਾਈ ਗਈ ਐ, ਜਿਸ ਦੀ ਪੁਲਿਸ ਵੱਲੋਂ ਪੜਤਾਲ ਕੀਤੀ ਜਾ ਰਹੀ ਐ। ਜਾਂਚ ਤੋਂ ਬਾਅਦ ਹੀ ਬਣਦੀ ਕਾਰਵਾਈ ਕੀਤੀ ਜਾਵੇਗੀ।

ਦੱਸ ਦਈਏ ਕਿ ਪੁਲਿਸ ਨੇ ਇਸ ਮਾਮਲੇ ਵਿਚ ਜਾਂਚ ਸ਼ੁਰੂ ਕਰ ਦਿੱਤੀ ਐ, ਜਾਂਚ ਤੋਂ ਬਾਅਦ ਹੀ ਅਗਲੀ ਕਾਰਵਾਈ ਕੀਤੀ ਜਾਵੇਗੀ।

Related post

ਟਰਾਂਸਜੈਂਡਰਾਂ ਲਈ ਵੱਖਰੀ ਬੈਰਕ ਕਿਉਂ ਨਹੀਂ? ਹਾਈਕੋਰਟ ਨੇ ਚੰਡੀਗੜ੍ਹ ਤੇ ਪੰਜਾਬ ਨੂੰ ਨੋਟਿਸ ਕੀਤਾ ਜਾਰੀ

ਟਰਾਂਸਜੈਂਡਰਾਂ ਲਈ ਵੱਖਰੀ ਬੈਰਕ ਕਿਉਂ ਨਹੀਂ? ਹਾਈਕੋਰਟ ਨੇ ਚੰਡੀਗੜ੍ਹ…

ਚੰਡੀਗੜ੍ਹ, 9 ਮਈ, ਪਰਦੀਪ ਸਿੰਘ: ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਤੋਂ ਉਨ੍ਹਾਂ ਵਿਦੇਸ਼ੀ ਕੈਦੀਆਂ ਬਾਰੇ ਜਾਣਕਾਰੀ ਮੰਗੀ…
ਰਾਹੁਲ ਗਾਂਧੀ ਨੂੰ ਲੈ ਕੇ ਪੀਐੱਮ ਮੋਦੀ ਦਾ ਵੱਡਾ ਬਿਆਨ, ਸ਼ਹਿਜਾਦੇ ਨੇ ਅਡਾਨੀ-ਅੰਬਾਨੀ ਨੂੰ ਗਾਲਾਂ ਕੱਢਣੀਆਂ ਕੀਤੀਆਂ ਬੰਦ, ਰਾਤੋਂ-ਰਾਤ ਅਜਿਹੀ ਕਿਹੜੀ ਹੋਈ ਡੀਲ

ਰਾਹੁਲ ਗਾਂਧੀ ਨੂੰ ਲੈ ਕੇ ਪੀਐੱਮ ਮੋਦੀ ਦਾ ਵੱਡਾ…

ਨਵੀਂ ਦਿੱਲੀ, 8 ਮਈ, ਪਰਦੀਪ ਸਿੰਘ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੁੱਧਵਾਰ ਨੂੰ ਤੇਲੰਗਾਨਾ ਦੇ ਕਰੀਮਨਗਰ ‘ਚ ਪਹਿਲੀ ਵਾਰ ਅਡਾਨੀ-ਅੰਬਾਨੀ…
ਕੋਰਟ ਨੇ ਵਿਅਕਤੀ ਨੂੰ ਸੁਣਾਈ 106 ਸਾਲ ਦੀ ਸਜ਼ਾ, ਜਾਣੋ ਪੂਰਾ ਮਾਮਲਾ

ਕੋਰਟ ਨੇ ਵਿਅਕਤੀ ਨੂੰ ਸੁਣਾਈ 106 ਸਾਲ ਦੀ ਸਜ਼ਾ,…

ਕੇਰਲ, 30 ਅਪ੍ਰੈਲ, ਪਰਦੀਪ ਸਿੰਘ : ਕੇਰਲ ਦੀ ਦੇਵੀਕੁਲਮ ਫਾਸਟ ਟ੍ਰੈਕ ਕੋਰਟ ਨੇ ਸੋਮਵਾਰ ਨੂੰ 15 ਸਾਲ ਦੀ ਮਾਨਸਿਕ ਤੌਰ ‘ਤੇ…