Begin typing your search above and press return to search.

ਕੋਰਟ ਨੇ ਵਿਅਕਤੀ ਨੂੰ ਸੁਣਾਈ 106 ਸਾਲ ਦੀ ਸਜ਼ਾ, ਜਾਣੋ ਪੂਰਾ ਮਾਮਲਾ

ਕੇਰਲ, 30 ਅਪ੍ਰੈਲ, ਪਰਦੀਪ ਸਿੰਘ : ਕੇਰਲ ਦੀ ਦੇਵੀਕੁਲਮ ਫਾਸਟ ਟ੍ਰੈਕ ਕੋਰਟ ਨੇ ਸੋਮਵਾਰ ਨੂੰ 15 ਸਾਲ ਦੀ ਮਾਨਸਿਕ ਤੌਰ 'ਤੇ ਕਮਜ਼ੋਰ ਲੜਕੀ ਨਾਲ ਬਲਾਤਕਾਰ ਕਰਨ ਦੇ ਦੋਸ਼ੀ ਵਿਅਕਤੀ ਨੂੰ 106 ਸਾਲ ਦੀ ਸਜ਼ਾ ਸੁਣਾਈ ਹੈ। ਫਾਸਟ ਟ੍ਰੈਕ ਕੋਰਟ ਦੇ ਜੱਜ ਸਿਰਾਜੁਦੀਨ ਪੀਏ ਨੇ 44 ਸਾਲਾ ਦੋਸ਼ੀ ਨੂੰ ਪੋਕਸੋ ਐਕਟ ਦੀਆਂ ਵੱਖ-ਵੱਖ ਧਾਰਾਵਾਂ ਦੇ ਤਹਿਤ […]

ਕੋਰਟ ਨੇ ਵਿਅਕਤੀ ਨੂੰ ਸੁਣਾਈ 106 ਸਾਲ ਦੀ ਸਜ਼ਾ, ਜਾਣੋ ਪੂਰਾ ਮਾਮਲਾ

Editor EditorBy : Editor Editor

  |  30 April 2024 2:09 AM GMT

  • whatsapp
  • Telegram

ਕੇਰਲ, 30 ਅਪ੍ਰੈਲ, ਪਰਦੀਪ ਸਿੰਘ : ਕੇਰਲ ਦੀ ਦੇਵੀਕੁਲਮ ਫਾਸਟ ਟ੍ਰੈਕ ਕੋਰਟ ਨੇ ਸੋਮਵਾਰ ਨੂੰ 15 ਸਾਲ ਦੀ ਮਾਨਸਿਕ ਤੌਰ 'ਤੇ ਕਮਜ਼ੋਰ ਲੜਕੀ ਨਾਲ ਬਲਾਤਕਾਰ ਕਰਨ ਦੇ ਦੋਸ਼ੀ ਵਿਅਕਤੀ ਨੂੰ 106 ਸਾਲ ਦੀ ਸਜ਼ਾ ਸੁਣਾਈ ਹੈ। ਫਾਸਟ ਟ੍ਰੈਕ ਕੋਰਟ ਦੇ ਜੱਜ ਸਿਰਾਜੁਦੀਨ ਪੀਏ ਨੇ 44 ਸਾਲਾ ਦੋਸ਼ੀ ਨੂੰ ਪੋਕਸੋ ਐਕਟ ਦੀਆਂ ਵੱਖ-ਵੱਖ ਧਾਰਾਵਾਂ ਦੇ ਤਹਿਤ ਦੋਸ਼ੀ ਠਹਿਰਾਇਆ ਅਤੇ ਉਸ ਨੂੰ ਵੱਖ-ਵੱਖ ਸਜ਼ਾਵਾਂ ਸੁਣਾਈਆਂ, ਜੋ ਕਿ ਮਿਲ ਕੇ 106 ਸਾਲ ਦੀ ਸਜ਼ਾ ਹੈ। ਸਾਰੀਆਂ ਸਜ਼ਾਵਾਂ ਇੱਕੋ ਸਮੇਂ ਚੱਲਣਗੀਆਂ ਪਰ ਸਭ ਤੋਂ ਲੰਬੀ ਸਜ਼ਾ 22 ਸਾਲ ਹੈ।

60 ਹਜ਼ਾਰ ਰੁਪਏ ਜੁਰਮਾਨਾ
ਜੱਜ ਨੇ ਮੁਲਜ਼ਮ ਨੂੰ ਸਜ਼ਾ ਹੀ ਨਹੀਂ ਸੁਣਾਈ ਸਗੋਂ ਉਸ ਨੂੰ 60 ਹਜ਼ਾਰ ਰੁਪਏ ਜੁਰਮਾਨਾ ਵੀ ਲਗਾਇਆ ਹੈ। ਕੋਰਟ ਦਾ ਕਹਿਣਾ ਹੈ ਕਿ ਜੇਕਰ ਦੋਸ਼ੀ ਜੁਰਮਾਨ ਦੀ ਰਕਮ ਨਹੀਂ ਦਿੰਦੀ ਤਾਂ ਉਸ ਹੋਰ 22 ਮਹੀਨੇ ਜੇਲ੍ਹ ਵਿੱਚ ਕੱਟਣੇ ਪੈਣਗੇ। ਕੋਰਟ ਦਾ ਕਹਿਣਾ ਹੈ ਕਿ ਮਾਨਸਿਕ ਤੌਰ ਉੱਤੇ ਵਿਕਲਾਂਗ ਮਹਿਲਾ ਨਾਲ ਅਜਿਹਾ ਕਰਨ ਉੱਤੇ ਸਖ਼ਤ ਤੋਂ ਸਖ਼ਤ ਸਜ਼ਾ ਦੇਣ ਦਾ ਉਦੇਸ਼ ਹੈ ਕਿ ਕੋਈ ਵੀ ਵਿਅਕਤੀ ਅੱਗੇ ਤੋਂ ਜਿਹੀ ਘਨੌਣੀ ਹਰਕਤ ਨਹੀ ਕਰੇਗਾ।

ਕੀ ਹੈ ਸਾਰਾ ਮਾਮਲਾ
ਜਾਣਕਾਰੀ ਮੁਤਾਬਕ ਇਹ ਮਾਮਲਾ 2022 'ਚ ਸਾਹਮਣੇ ਆਇਆ ਸੀ। ਦੋਸ਼ੀ ਅਤੇ ਪੀੜਤਾ ਦੀ ਮਾਂ ਆਦਿਮਾਲੀ ਇਲਾਕੇ 'ਚ ਸਥਿਤ ਇਕ ਹੋਟਲ 'ਚ ਇਕੱਠੇ ਕੰਮ ਕਰਦੇ ਸਨ। ਦੋਸ਼ੀ ਪੀੜਤਾ ਦੇ ਘਰ ਕਿਰਾਏ 'ਤੇ ਰਹਿੰਦਾ ਸੀ। ਜਦੋਂ ਵੀ ਪੀੜਤਾ ਦੀ ਮਾਂ ਅਤੇ ਹੋਰ ਪਰਿਵਾਰਕ ਮੈਂਬਰ ਬਾਹਰ ਜਾਂਦੇ ਤਾਂ ਉਹ ਬੱਚੀ ਨਾਲ ਬਲਾਤਕਾਰ ਕਰਦਾ ਸੀ। ਇਕ ਦਿਨ ਲੜਕੀ ਦੀ ਸਿਹਤ ਵਿਗੜ ਗਈ ਅਤੇ ਉਸ ਨੇ ਪੇਟ ਵਿਚ ਦਰਦ ਦੀ ਸ਼ਿਕਾਇਤ ਕੀਤੀ।

ਡਾਕਟਰ ਨੇ ਗਰਭਵਤੀ ਹੋਣ ਦੀ ਕੀਤੀ ਸੀ ਪੁਸ਼ਟੀ
ਜਦੋਂ ਪਰਿਵਾਰ ਵਾਲੇ ਲੜਕੀ ਨੂੰ ਡਾਕਟਰ ਕੋਲ ਲੈ ਕੇ ਗਏ ਤਾਂ ਡਾਕਟਰਾਂ ਨੇ ਖੁਲਾਸਾ ਕੀਤਾ ਕਿ ਉਹ ਗਰਭਵਤੀ ਹੈ। ਪੁੱਛ-ਪੜਤਾਲ ਦੌਰਾਨ ਲੜਕੀ ਨੇ ਆਪਣੀ ਮਾਂ ਨੂੰ ਸਾਰੀ ਗੱਲ ਦੱਸੀ। ਪੁਲਿਸ ਅਨੁਸਾਰ ਦੋਸ਼ੀ ਪੀੜਤਾ ਨੂੰ ਡਰਾਉਂਦਾ ਰਹਿੰਦਾ ਸੀ ਅਤੇ ਇਸ ਬਾਰੇ ਕਿਸੇ ਨੂੰ ਸੂਚਿਤ ਕਰਨ 'ਤੇ ਪੂਰੇ ਪਰਿਵਾਰ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦਾ ਸੀ। ਡੀਐਨਏ ਟੈਸਟ ਰਾਹੀਂ ਇਸ ਮਾਮਲੇ ਵਿੱਚ ਦੋਸ਼ੀ ਦਾ ਖੁਲਾਸਾ ਹੋਇਆ ਹੈ।

ਇਹ ਵੀ ਪੜ੍ਹੋ:-

ਸ਼ਰਾਬ ਪੀਣ ਵਾਲੀਆਂ ਮਹਿਲਾਵਾਂ ਨੂੰ ਸਾਵਧਾਨ ਹੋ ਜਾਣਾ ਚਾਹੀਦਾ ਹੈ ਕਿਉਕਿ ਸ਼ਰਾਬ ਮਹਿਲਾਵਾਂ ਲਈ ਬੇਹੱਦ ਖ਼ਤਰਨਾਕ ਹੈ। ਇਕ ਅਧਿਐਨ ਵਿੱਚ ਸਾਹਮਣੇ ਆਇਆ ਹੈ ਕਿ ਸ਼ਰਾਬ ਪੀਣ ਨਾਲ ਮਹਿਲਾਵਾਂ ਨੂੰ ਮਰਦਾਂ ਨਾਲੋ ਵਧੇਰੇ ਬਿਮਾਰੀਆਂ ਲੱਗਦੀਆਂ ਹਨ।

ਸੈਂਟਰ ਆਫ ਡਿਸੀਜ ਐਂਡ ਪ੍ਰਿਵੇਸ਼ਨ ਦੇ ਮੁਤਾਬਿਕ ਜੇਕਰ ਕੋਈ ਪੁਰਸ਼ ਇਕ ਵਾਰ ਵਿੱਚ 5 ਡਰਿੰਕ ਅਤੇ ਮਹਿਲਾ 4 ਡਰਿੰਕ ਲੈਂਦੀ ਹੈ ਤਾਂ ਉਸ ਨੂੰ ਜ਼ਿਆਦਾ ਸ਼ਰਾਬ ਪੀਣ ਵਾਲਿਆ ਦੀ ਕੈਟੇਗਰੀ ਵਿੱਚ ਰੱਖਿਆ ਜਾਂਦਾ ਹੈ। ਹਾਲ ਹੀ ਵਿੱਚ ਅਲਕੋਹਲਕ ਡਰਿੰਕ ਉੱਤੇ ਸਟੱਡੀ ਹੋਈ ਹੈ ਜਿਸ ਵਿੱਚ ਪਾਇਆ ਗਿਆ ਹੈ ਕਿ ਮਹਿਲਾਵਾਂ ਨੂੰ ਹਫ਼ਤੇ ਵਿੱਚ 8 ਪੈੱਗ ਤੋਂ ਜਿਆਦਾ ਪੀਂਦੀਆਂ ਉਸ ਨਾਲ ਹਾਰਟ ਕਮਜ਼ੋਰ ਹੁੰਦਾ ਹੈ ਅਤੇ ਹਾਰਟ ਅਟੈਕ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

ਅਮੈਰੀਕਨ ਕਾਲਜ ਆਫ ਕਾਰਡੀਓਲੋਜੀ ਦੀ ਰਿਸਰਚ ਵਿੱਚ ਪਾਇਆ ਗਿਆ ਹੈ ਕਿ ਜ਼ਿਆਦਾ ਸ਼ਰਾਬ ਪੀਣ ਨਾਲ ਹਾਰਟ ਅਟੈਕ ਦਾ ਖ਼ਤਰਾ ਵਧੇਰੇ ਹੋ ਜਾਂਦਾ ਹੈ। ਦੂਜੇ ਵਾਲੇ ਕੈਂਸਰ ਉੱਤੇ ਰਿਸਰਚ ਕਰ ਰਹੇ ਡਾਕਟਰਾਂ ਨੇ 18-65 ਸਾਲ ਦੀਆਂ ਉਮਰ ਦੇ 4 ਲੱਖ ਤੋਂ ਵਧੇਰੇ ਲੋਕਾਂ ਉੱਤੇ ਅਧਿਐਨ ਕੀਤਾ ਹੈ।

ਖੋਜ ਨੇ ਪਾਇਆ ਹੈ ਕਿ ਮਰਦਾਂ ਅਤੇ ਔਰਤਾਂ ਦੋਵਾਂ ਲਈ ਹਰ ਹਫ਼ਤੇ 1-2 ਡ੍ਰਿੰਕ ਘੱਟ ਸ਼ਰਾਬ ਪੀਣ ਦਾ ਪੱਧਰ ਹੈ। ਅਮੈਰੀਕਨ ਕਾਲਜ ਆਫ ਕਾਰਡੀਓਲੋਜੀ ਦੇ ਅਨੁਸਾਰ, ਪੁਰਸ਼ਾਂ ਲਈ ਪ੍ਰਤੀ ਹਫਤੇ 3-14 ਡਰਿੰਕਸ ਅਤੇ ਔਰਤਾਂ ਲਈ ਪ੍ਰਤੀ ਹਫਤੇ 3-7 ਡਰਿੰਕਸ ਨੂੰ ਮੱਧਮ ਸ਼ਰਾਬ ਮੰਨਿਆ ਜਾਂਦਾ ਹੈ। ਜਦੋਂ ਕਿ ਪੁਰਸ਼ਾਂ ਲਈ ਹਫ਼ਤੇ ਵਿੱਚ 15 ਜਾਂ ਇਸ ਤੋਂ ਵੱਧ ਡਰਿੰਕਸ ਅਤੇ ਔਰਤਾਂ ਲਈ 8 ਜਾਂ ਇਸ ਤੋਂ ਵੱਧ ਡ੍ਰਿੰਕਸ ਨੂੰ ਜ਼ਿਆਦਾ ਪੀਣ ਦੀ ਸ਼੍ਰੇਣੀ ਵਿੱਚ ਰੱਖਿਆ ਗਿਆ ਸੀ।

Next Story
ਤਾਜ਼ਾ ਖਬਰਾਂ
Share it