ਪੰਜਾਬੀ ਫ਼ਿਲਮ ‘ਮੌਜਾਂ ਹੀ ਮੌਜਾਂ’ ਦਾ ਟਰੇਲਰ ਲਾਂਚ

ਪੰਜਾਬੀ ਫ਼ਿਲਮ ‘ਮੌਜਾਂ ਹੀ ਮੌਜਾਂ’ ਦਾ ਟਰੇਲਰ ਲਾਂਚ

ਚੰਡੀਗੜ, 22 ਸਤੰਬਰ (ਹਮਦਰਦ ਨਿਊਜ਼ ਸਰਵਿਸ) : ਦਰਸ਼ਕਾਂ ਵੱਲੋਂ ਬੇਸਬਰੀ ਨਾਲ ਉਡੀਕੀ ਜਾ ਰਹੀ ਪੰਜਾਬੀ ਫ਼ਿਲਮ ‘ਮੌਜਾਂ ਹੀ ਮੌਜਾਂ’ 20 ਅਕਤੂਬਰ ਨੂੰ ਸਿਨੇਮਾਘਰਾਂ ਦਾ ਸ਼ਿੰਗਾਰ ਬਣਨ ਜਾ ਰਹੀ ਹੈ। ਅੱਜ ਬਾਲੀਵੁਡ ਅਦਾਕਾਰ ਸਲਮਾਨ ਖਾਨ ਦੀ ਮੌਜੂਦਗੀ ਵਿੱਚ ਇਸ ਫ਼ਿਲਮ ਦਾ ਟਰੇਲਰ ਲਾਂਚ ਕੀਤਾ ਗਿਆ। ਇਸ ਦੇ ਚਲਦਿਆਂ ਇਹ ਟਰੇਲਰ ਹੋਰ ਵੀ ਸ਼ਾਨਦਾਰ ਬਣ ਗਿਆ। ਇਹ ਸਿਤਾਰਿਆਂ ਨਾਲ ਭਰਿਆ ਮੌਕਾ ਕਿਸੇ ਵੱਡੇ ਧਮਾਕੇ ਤੋਂ ਘੱਟ ਨਹੀਂ ਸੀ।

‘ਮੌਜਾਂ ਹੀ ਮੌਜਾਂ’ ਤੁਹਾਨੂੰ ਕਾਮੇਡੀ ਅਤੇ ਮਨੋਰੰਜਨ ਦੀ ਇੱਕ ਰੋਲਰਕੋਸਟਰ ਰਾਈਡ ’ਤੇ ਲੈ ਕੇ ਜਾਣ ਲਈ ਤੇ ਆਪਣੇ ਕਾਮੇਡੀ ਡਾਇਲੌਗ ਦੇ ਨਾਲ ਹੱਸਣ ਲਈ ਮਜਬੂਰ ਕਰ ਦੇਵੇਗੀ। ‘ਮੌਜਾਂ ਹੀ ਮੌਜਾਂ’ ਵਿੱਚ ਪੰਜਾਬੀ ਸਿਨੇਮਾ ਦੇ ਮਸ਼ਹੂਰ ਅਦਾਕਾਰ ਗਿੱਪੀ ਗਰੇਵਾਲ, ਬਿੰਨੂ ਢਿੱਲੋਂ, ਕਰਮਜੀਤ ਅਨਮੋਲ, ਤਨੂ ਗਰੇਵਾਲ, ਜਿੰਮੀ ਸ਼ਰਮਾ ਅਤੇ ਹਸ਼ਨੀਨ ਚੌਹਾਨ ਦੇਖਣ ਨੂੰ ਮਿਲਣਗੇ।
ਦੇਖੋ ਫਿਲਮ ਦਾ ਜ਼ਬਰਦਸਤ ਟ੍ਰੇਲਰ :

ਈਸਟ ਸਨਸ਼ਾਈਨ ਪ੍ਰੋਡਕਸ਼ਨ ਦੁਆਰਾ ਪੇਸ਼ ਕੀਤੇ ਗਏ, ਓਮਜੀ ਗਰੁੱਪ ਵਰਲਡ ਦੁਆਰਾ ਪੂਰੇ ਵਿਸ਼ਵ ਵਿੱਚ ਰਿਲੀਜ਼ ਕੀਤੀ ਜਾਵੇਗੀ, ਫਿਲਮ ਮਸ਼ਹੂਰ ਸਮੀਪ ਕੰਗ ਦੁਆਰਾ ਨਿਰਦੇਸ਼ਤ ਅਤੇ ਦੂਰਅੰਦੇਸ਼ੀ ਅਮਰਦੀਪ ਗਰੇਵਾਲ ਦੁਆਰਾ ਨਿਰਮਿਤ ਹੈ। ‘ਮੌਜਾਂ ਹੀ ਮੌਜਾਂ’ ਇੱਕ ਸਿਨੇਮੈਟਿਕ ਮਾਸਟਰਪੀਸ ਬਣਨ ਲਈ ਤਿਆਰ ਹੈ ਜੋ ਪੰਜਾਬੀ ਸਿਨੇਮਾ ਦੀ ਜੀਵੰਤਤਾ ਦਾ ਜਸ਼ਨ ਮਨਾਉਂਦੀ ਹੈ।

ਨਿਰਮਾਤਾ ਅਮਰਦੀਪ ਗਰੇਵਾਲ ਨੇ ਆਪਣੇ ਉਤਸ਼ਾਹ ਨੂੰ ਸਾਂਝਾ ਕੀਤਾ, ਅਤੇ ਕਿਹਾ ‘ਬਾਲੀਵੁੱਡ ਦੇ ਮਸ਼ਹੂਰ ਸਟਾਰ ਸਲਮਾਨ ਖਾਨ ਦੁਆਰਾ ਸਾਡੀ ਆਉਣ ਵਾਲੀ ਪੰਜਾਬੀ ਫਿਲਮ ‘ਮੌਜਾਂ ਹੀ ਮੌਜਾਂ’ ਦਾ ਟ੍ਰੇਲਰ ਲਾਂਚ ਕਰਕੇ ਮੈਂ ਬਹੁਤ ਰੋਮਾਂਚਿਤ ਅਤੇ ਬਹੁਤ ਮਾਣ ਮਹਿਸੂਸ ਕਰ ਰਿਹਾ ਹਾਂ। ਉਹਨਾਂ ਦਾ ਸਮਰਥਨ ਫਿਲਮ ਵਿੱਚ ਕੀਤੀ ਸਾਡੀ ਮਿਹਨਤ ਦਾ ਹੀ ਪਰਿਣਾਮ ਹੈ, ਅਸੀਂ ਉਮੀਦ ਕਰਦੇ ਹਾਂ ਕਿ ਦਰਸ਼ਕ ਸਾਡੀ ਕੀਤੀ ਮਿਹਨਤ ਦੀ ਪ੍ਰਸ਼ੰਸਾ ਕਰਨਗੇ ਤੇ ਆਪਣੇ ਪਰਿਵਾਰ ਨਾਲ ਫਿਲਮ ਦਾ ਆਨੰਦ ਮਾਣਨਗੇ।

ਗਿੱਪੀ ਗਰੇਵਾਲ ਨੇ ਆਪਣੇ ਉਤਸ਼ਾਹ ਨੂੰ ਸਾਂਝਾ ਕਰਦੇ ਹੋਏ ਕਿਹਾ, ”ਮੈਂ ”ਮੌਜਾਂ ਹੀ ਮੌਜਾਂ” ਦਾ ਹਿੱਸਾ ਬਣ ਕੇ ਬਹੁਤ ਰੋਮਾਂਚਿਤ ਹਾਂ, ਜੋ ਕਿ ਨਾਨ-ਸਟਾਪ ਕਾਮੇਡੀ ਦਾ ਵਾਅਦਾ ਕਰਦੀ ਹੈ। ਮੈਂ ਬਹੁਤ ਮਾਣ ਮਹਿਸੂਸ ਕਰਦਾ ਹਾਂ ਕਿ ਸਾਡੀ ਫਿਲਮ ਦੇ ਟ੍ਰੇਲਰ ਲਾਂਚ ਤੇ ਬਾਲੀਵੁੱਡ ਦੇ ਸੁਪਰਸਟਾਰ ਸਲਮਾਨ ਖਾਨ ਮੌਜੂਦ ਰਹੇ, ਜਿਹਨਾਂ ਨੇ ਸਾਡੇ ਈਵੈਂਟ ਵਿੱਚ ਚਾਰ ਚੰਨ ਲਗਾ ਦਿੱਤੇ। ਮੈਂ ਉਮੀਦ ਕਰਦਾ ਹਾਂ ਕਿ ਦਰਸ਼ਕ ਸਾਡੀ ਕੀਤੀ ਮਿਹਨਤ ਨੂੰ ਪਸੰਦ ਕਰਨਗੇ!’

Related post

ਨਗਰ ਨਿਗਮ ਚੋਣਾਂ ਲਈ ‘ਆਪ’ ਦਾ ਜ਼ਬਰਦਸਤ ਪਲਾਨ

ਨਗਰ ਨਿਗਮ ਚੋਣਾਂ ਲਈ ‘ਆਪ’ ਦਾ ਜ਼ਬਰਦਸਤ ਪਲਾਨ

ਚੰਡੀਗੜ੍ਹ, 18 ਨਵੰਬਰ : ਪੰਜਾਬ ਦੇ ਪੰਜ ਸਭ ਤੋਂ ਵੱਡੇ ਸ਼ਹਿਰਾਂ ਵਿਚ ਨਗਰ ਨਿਗਮਾਂ ਦੀਆਂ ਚੋਣਾਂ ਦਸੰਬਰ ਮਹੀਨੇ ਵਿਚ ਕਰਵਾਈਆਂ ਜਾ…
ਅਸ਼ਲੀਲ ਟਿੱਪਣੀ ਮਾਮਲੇ ਵਿੱਚ ਅਭਿਨੇਤਰੀ ਜਯਾਪ੍ਰਦਾ ਖ਼ਿਲਾਫ਼ ਵਾਰੰਟ

ਅਸ਼ਲੀਲ ਟਿੱਪਣੀ ਮਾਮਲੇ ਵਿੱਚ ਅਭਿਨੇਤਰੀ ਜਯਾਪ੍ਰਦਾ ਖ਼ਿਲਾਫ਼ ਵਾਰੰਟ

ਉੱਤਰ ਪ੍ਰਦੇਸ਼ : ਅਭਿਨੇਤਰੀ ਅਤੇ ਰਾਮਪੁਰ ਦੀ ਸਾਬਕਾ ਸੰਸਦ ਮੈਂਬਰ ਜਯਾਪ੍ਰਦਾ ਅਸ਼ਲੀਲ ਟਿੱਪਣੀ ਮਾਮਲੇ ‘ਚ ਸੋਮਵਾਰ ਨੂੰ ਵੀ ਅਦਾਲਤ ‘ਚ ਪੇਸ਼…
‘ਜਿਸ ਦੀ ਲਾਠੀ ਉਸ ਦੀ ਭੈਂਸ’ ਦੀ ਸਮੁੰਦਰੀ ਪ੍ਰਣਾਲੀ ‘ਚ ਕੋਈ ਥਾਂ ਨਹੀਂ: ਰਾਜਨਾਥ

‘ਜਿਸ ਦੀ ਲਾਠੀ ਉਸ ਦੀ ਭੈਂਸ’ ਦੀ ਸਮੁੰਦਰੀ ਪ੍ਰਣਾਲੀ…

ਨਵੀਂ ਦਿੱਲੀ, 30 ਅਕਤੂਬਰ- ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਸੋਮਵਾਰ ਨੂੰ ਕਿਹਾ ਕਿ “ਜਿਸ ਦੀ ਲਾਠੀ ਉਸ ਦੀ ਭੈਂਸ” ਦੇ ਰਵੱਈਏ…