ਦੁਨੀਆ ਵਿੱਚ ‘ਧੱਕ’ ਪਾਉਣ ਵਾਲਾ ਪਹਿਲਵਾਨ ਪੁੱਜਾ ਦਰਬਾਰ ਸਾਹਿਬ

ਦੁਨੀਆ ਵਿੱਚ ‘ਧੱਕ’ ਪਾਉਣ ਵਾਲਾ ਪਹਿਲਵਾਨ ਪੁੱਜਾ ਦਰਬਾਰ ਸਾਹਿਬ

ਅੰਮ੍ਰਿਤਸਰ (ਹਿਮਾਂਸ਼ੂ ਸ਼ਰਮਾ) : ਪਹਿਲਵਾਨੀ ਦੇ ਖੇਤਰ ਵਿੱਚ ਦੁਨੀਆ ਭਰ ’ਚ ਭਾਰਤ ਦਾ ਨਾਮ ਰੌਸ਼ਨ ਕਰਨ ਵਾਲੇ ਰੁਸਤਮ-ਏ-ਹਿੰਦ ਕਰਤਾਰ ਪਹਿਲਵਾਨ ਅੱਜ ਸੱਚਖੰਡ ਸ੍ਰੀ ਹਰਿਮੰਦਿਰ ਸਾਹਿਬ ਵਿਖੇ ਪੁੱਜੇ, ਜਿੱਥੇ ਉਨ੍ਹਾਂ ਨੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ। ਇਸ ਮੌਕੇ ਉਨ੍ਹਾਂ ਕਿਹਾ ਕਿ ਗੁਰੂ ਘਰ ਵਿੱਚ ਆ ਕੇ ਮਨ ਨੂੰ ਸਕੂਨ ਤੇ ਸ਼ਾਂਤੀ ਮਿਲਦੀ ਹੈ। ਇਸ ਦੇ ਲਈ ਕਿਹਾ ਕਿ ਪੰਜਾਬ ਦੀ ਵਿਰਾਸਤੀ ਖੇਡ ਪਹਿਲਵਾਨੀ ਭਾਰਤ ਦਾ ਸਰਮਾਇਆ ਹੈ, ਜਿਸ ਨੂੰ ਅੱਜ ਸੰਭਾਲ਼ਣ ਦੀ ਲੋੜ ਹੈ। ਇਸ ਦੇ ਲਈ ਸਰਕਾਰਾਂ ਨੂੰ ਅੱਗੇ ਆਉਣਾ ਚਾਹੀਦਾ ਹੈ।

ਅਮਰੀਕਾ ’ਚ ਤੁਰਕੀ ਦੇ ਪਹਿਲਵਾਨ ਨੂੰ 18 ਸਕਿੰਟ ’ਚ ਕੀਤਾ ਸੀ ਚਿੱਤ

ਰੁਸਤਮ–ਏ-ਹਿੰਦ ਕਰਤਾਰ ਪਹਿਲਵਾਨ ਨੇ ਗੁਰੂ ਘਰ ਵਿੱਚ ਮੱਥਾ ਟੇਕਣ ਉਪਰੰਤ ਕਿਹਾ ਕਿ ਇੱਥੇ ਆ ਕੇ ਮਨ ਨੂੰ ਸਕੂਨ ਮਿਲਦਾ ਹੈ। ਸਾਨੂੰ ਮਾਣ ਹੈ ਕਿ ਅਸੀਂ ਗੁਰੂ ਰਾਮਦਾਸ ਜੀ ਦੀ ਛੋਹ ਪ੍ਰਾਪਤ ਇਸ ਪਵਿੱਤਰ ਧਰਤੀ ’ਤੇ ਜਨਮੇ ਹਾਂ। ਕਰਤਾਰ ਪਹਿਲਵਾਨ ਨੇ ਕਿਹਾ ਕਿ ਉਨ੍ਹਾਂ ਨੇ 1973 ਵਿੱਚ ਪਹਿਲੀ ਵਾਰ ਨੈਸ਼ਨਲ ਖੇਡਾਂ ਵਿੱਚ ਹਿੱਸਾ ਲਿਆ ਸੀ। ਉਸ ਤੋਂ ਬਾਅਦ ਕਦੇ ਪਿੱਛੇ ਮੁੜ ਨੇ ਨਹੀਂ ਦੇਖਿਆ। ਉਨ੍ਹਾਂ ਨੇ ਏਸ਼ੀਆ ਵਿਚੋਂ ਦੋ ਵਾਰ ਗੋਲਡ ਮੈਡਲ ਜਿੱਤਿਆ ਅਤੇ ਵਿਸ਼ਵ ਵੈਟਰਨ ਕੁਸ਼ਤੀਆਂ ਵਿੱਚ 18ਵੀਂ ਵਾਰ ਸੋਨ ਤਮਗਾ ਜਿੱਤਿਆ।

ਉਹ ਪਦਮਸ਼੍ਰੀ, ਅਰਜੁਨ ਪੁਰਸਕਾਰ ਅਤੇ ਰੁਸਤਮ-ਏ-ਹਿੰਦ ਵਰਗੇ ਸਨਮਾਨ ਹਾਸਲ ਕਰ ਚੁੱਕਾ ਹੈ। ਅਮਰੀਕਾ ਦੇ ਸ਼ਹਿਰ ਬੈਲਗਰੇਡ ਵਿੱਚ 27 ਅਗਸਤ, 2014 ਨੂੰ ਵੈਟਰਨ ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ ਵਿੱਚ 97 ਕਿਲੋ ਭਾਰ ਵਰਗ ਵਿੱਚ ਕਰਤਾਰ ਸਿੰਘ ਨੇ ਤੁਰਕੀ ਦੇ ਪਹਿਲਵਾਨ ਬਾਗੀ ਇਸਮਤ ਨੂੰ ਮਹਿਜ਼ 18 ਸਕਿੰਟਾਂ ’ਚ ਹਰਾ ਦਿੱਤਾ।
ਪਹਿਲਵਾਨੀ ਤੋਂ ਸੇਵਾਮੁਕਤ ਹੋਣ ਮਗਰੋਂ ਉਹ ਸੰਗਠਨ ਨਾਲ ਜੁੜੇ ਗਏ। ਇਸ ਮਗਰੋਂ ਉਹ ਪਹਿਲਵਾਨੀ ਲਈ ਵੱਡੇ ਉਪਰਾਲੇ ਕਰਦੇ ਆ ਰਹੇ ਨੇ। ਉਨ੍ਹਾਂ ਵੱਲੋਂ ਵੱਖ-ਵੱਖ ਥਾਈਂ ਟੂਰਨਾਮੈਂਟ ਕਰਵਾਏ ਜਾ ਰਹੇ ਨੇ। ਉਨ੍ਹਾਂ ਕਿਹਾ ਕਿ ਉਨ੍ਹਾਂ ਵੱਲੋਂ ਕੁਸ਼ਤੀ ਨੂੰ ਪ੍ਰਮੋਟ ਕਰਨ ਲਈ ਉਪਰਾਲਾ ਕੀਤਾ ਜਾ ਰਿਹਾ ਹੈ।


ਉਹਨਾਂ ਕਿਹਾ ਕਿ ਨਸ਼ੇ ਨੂੰ ਲੈ ਕੇ ਸਭ ਤੋਂ ਵੱਡਾ ਬੇਰੁਜ਼ਗਾਰੀ ਦਾ ਯੋਗਦਾਨ ਹੈ ਉਹਨਾਂ ਕਿਹਾ ਪੜ੍ਹ ਲਿਖ ਕੇ ਬੱਚੇ ਉਹਨਾਂ ਨੂੰ ਨੌਕਰੀ ਨਹੀਂ ਮਿਲਣੀ ਉਹ ਗਲਤ ਪਾਸੇ ਲੱਗ ਜਾਂਦੇ ਹਨ ਘਰਦਿਆਂ ਵੱਲੋਂ ਵੀ ਉਹਨਾਂ ਨੂੰ ਤਾਨੇ ਮਿਹਣੇ ਮਾਰੇ ਜਾਂਦੇ ਹਨ ਉਹ ਤਾਨੇ ਮਿਲੇ ਤੇ ਡਰਦੇ ਨਸ਼ੇ ਦੇ ਵਿੱਚ ਰੁੱਝ ਜਾਂਦੇ ਹਨ। ਉਹਨਾਂ ਕਿਹਾ ਖੇਡਾਂ ਅਜਿਹਾ ਜਰੀਆ ਹੈ ਜਿਸ ਵਿੱਚ ਬੱਚਿਆਂ ਨੂੰ ਚੰਗੀ ਸਿਹਤ ਬਣਦੀ ਹੈ ਤੇ ਸਰੀਰ ਤੰਦਰੁਸਤ ਰਹਿੰਦੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਵੀ ਬਹੁਤ ਵਧੀਆ ਉਪਰਾਲਾ ਕੀਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਜਦੋਂ ਬੱਚਾ ਗਰਾਊਂਡ ਵਿੱਚ ਜਾਂਦਾ ਹੈ ਤੇ ਬਹੁਤ ਕੁਝ ਸਿੱਖਦਾ ਹੈ। ਚੰਗਾ ਖਿਡਾਰੀ ਬਣ ਕੇ ਬਾਹਰ ਆਉਂਦਾ ਹੈ ਉਹਨਾਂ ਕਿਹਾ ਸਰਕਾਰ ਨੂੰ ਵੀ ਬੱਚਿਆਂ ਨੂੰ ਰੋਜ਼ਗਾਰ ਦੇਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਇੱਕ ਸਮਾਂ ਸੀ ਪੰਜਾਬ ਹਰ ਕੰਮ ਵਿੱਚ ਮੋਹਰੀ ਹੁੰਦਾ ਸੀ ਕੁਝ ਸਾਲਾਂ ਤੋਂ ਸਾਡੇ ਨੌਜਵਾਨ ਪੀੜੀ ਕਮਜ਼ੋਰ ਹੋ ਗਈ। ਕੁਝ ਨਸ਼ੇ ਕਰਕੇ ਕੁਝ ਬੇਰੋਜ਼ਗਾਰੀ ਕਰਕੇ ਜਿਸ ਕਾਰਨ ਨੌਜਵਾਨ ਵਿਦੇਸ਼ਾਂ ਦਾ ਰੁੱਖ ਕਰ ਰਹੇ ਹਨ।

ਉਨ੍ਹਾਂ ਕਿਹਾ ਕਿ ਸਾਡੇ ਪੰਜਾਬ ਵਰਗਾ ਕੋਈ ਵੀ ਮੁਲਕ ਜਾਂ ਸੂਬਾ ਨਹੀਂ ਹੈ। ਪੰਜਾਬੀਆਂ ਦੇ ਬੱਚੇ ਹਰ ਨੰਬਰ ਤੇ ਪਹਿਲ ਤੇ ਆਉਂਦੇ ਸੀ ਪਰ ਹੁਣ ਪੰਜਾਬੀਆਂ ਦੇ ਬੱਚੇ ਮਿਹਨਤ ਨਹੀਂ ਕਰਦੇ ਜੇ ਇਹਨਾਂ ਮਿਹਨਤ ਕਰਨਗੇ ਤੇ ਇਸ ਜਗ੍ਹਾ ਤੇ ਕੋਈ ਵੀ ਕਿਸੇ ਚੀਜ ਦੀ ਕਮੀ ਨਹੀਂ ਹੈ। ਇਸ ਦੇ ਨਾਲ ਉਹਨਾਂ ਕਿਹਾ ਕਿ ਕਾਮਨ ਵੈਲਥ ਗੇਮਾਂ ਵਿੱਚ ਭਾਰਤ ਨੂੰ ਬਾਹਰ ਕੱਢ ਦਿੱਤਾ ਗਿਆ ਇਹ ਬਹੁਤ ਮਾੜੀ ਗੱਲ ਹੈ। ਉਹਨਾਂ ਨੇ ਬੱਚਿਆਂ ਤੇ ਬੱਚਿਆਂ ਦੇ ਮਾਂ ਪਿਓ ਨੂੰ ਅਪੀਲ ਕੀਤੀ ਬੱਚਿਆਂ ਦਾ ਖੇਡਾਂ ਵੱਲ ਰੁਜ਼ਾਨ ਕਰੋ ਤਾਂ ਜੋ ਬੱਚਿਆਂ ਦੀ ਚੰਗੀ ਸਿਹਤ ਬਣ ਸਕੇ ਤੇ ਨਸ਼ਿਆਂ ਤੋਂ ਦੂਰ ਰਹਿ ਸਕਣ ਤੇ ਸਰਕਾਰਾਂ ਨੂੰ ਵੀ ਚਾਹੀਦਾ ਹੈ ਬੱਚਿਆਂ ਨੂੰ ਵੱਧ ਤੋਂ ਵੱਧ ਗਰਾਊਂਡਾਂ ਬਣਾ ਕੇ ਖੇਡਾਂ ਵੱਲ ਜਾਗਰੂਕ ਕਰਨ।

Related post

20 ਸਾਲ ਬਾਅਦ ਦੁਨੀਆ ਦਾ ਸਭ ਤੋਂ ਵੱਡਾ ਤੂਫਾਨ ਆਇਆ

20 ਸਾਲ ਬਾਅਦ ਦੁਨੀਆ ਦਾ ਸਭ ਤੋਂ ਵੱਡਾ ਤੂਫਾਨ…

ਫਲੋਰੀਡਾ, 12 ਮਈ, ਨਿਰਮਲ : ਦੁਨੀਆ ਦਾ ਸਭ ਤੋਂ ਸ਼ਕਤੀਸ਼ਾਲੀ ਸੂਰਜੀ ਤੂਫਾਨ 10 ਮਈ ਸ਼ੁੱਕਰਵਾਰ ਨੂੰ 20 ਸਾਲਾਂ ਬਾਅਦ ਧਰਤੀ ਨਾਲ…
ਮੂਸੇਵਾਲਾ ਦੇ ਮਾਪਿਆਂ ਨੇ ਨਵਜੰਮੇ ਪੁੱਤਰ ਸਮੇਤ ਦਰਬਾਰ ਸਾਹਿਬ ’ਚ ਮੱਥਾ ਟੇਕਿਆ

ਮੂਸੇਵਾਲਾ ਦੇ ਮਾਪਿਆਂ ਨੇ ਨਵਜੰਮੇ ਪੁੱਤਰ ਸਮੇਤ ਦਰਬਾਰ ਸਾਹਿਬ…

ਅੰਮ੍ਰਿਤਸਰ, 11 ਮਈ, ਨਿਰਮਲ : ਸ੍ਰੀ ਦਰਬਾਰ ਸਾਹਿਬ ਜਿੱਥੇ ਵੱਡੀ ਗਿਣਤੀ ਵਿੱਚ ਸੰਗਤਾਂ ਆ ਕੇ ਮੱਥਾ ਟੇਕ ਕੇ ਆਪਣੀ ਸ਼ਰਧਾ ਦਾ…
AAP candidate in Darbar Sahib‘ਆਪ’ ਉਮੀਦਵਾਰ ਨੇ ਦਰਬਾਰ ਸਾਹਿਬ ਮੱਥਾ ਟੇਕਿਆ

AAP candidate in Darbar Sahib‘ਆਪ’ ਉਮੀਦਵਾਰ ਨੇ ਦਰਬਾਰ ਸਾਹਿਬ…

ਅੰਮ੍ਰਿਤਸਰ, 19 ਅਪ੍ਰੈਲ, ਨਿਰਮਲ : ਲੋਕ ਸਭਾ ਚੋਣਾਂ 2024 ਦੇ ਮੱਦੇਨਜ਼ਰ ਆਮ ਆਦਮੀ ਪਾਰਟੀ ਵੱਲੋਂ ਆਪਣੇ 13 ਉਮੀਦਵਾਰਾਂ ਦਾ ਐਲਾਨ ਕਰ…