ਵਿਦੇਸ਼ ਤੋਂ ਪਰਤੀ ਕੁੜੀਆਂ ਨੇ ਸੁਣਾਈ ਹੱਡਬੀਤੀ

ਵਿਦੇਸ਼ ਤੋਂ ਪਰਤੀ ਕੁੜੀਆਂ ਨੇ ਸੁਣਾਈ ਹੱਡਬੀਤੀ


ਕਪੂਰਥਲਾ, 19 ਮਾਰਚ, ਨਿਰਮਲ : ਵਿਦੇਸ਼ ਤੋਂ ਪਰਤੀ ਕੁੜੀਆਂ ਨੇ ਹੱਡਬੀਤੀ ਸੁਣਾਈ ਹੈ।
ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਦੀ ਕੋਸ਼ਿਸ਼ਾਂ ਸਦਕਾ ਸਾਊਦੀ ਅਰਬ ਅਤੇ ਓਮਾਨ ਤੋਂ ਪਰਤੀ ਕੁੜੀਆਂ ਨੇ ਹੱਡਬੀਤੀ ਸੁਣਾਉਂਦੇ ਕਿਹਾ ਕਿ ਉਥੇ ਉਨ੍ਹਾਂ ਕੋਲੋਂ 18 ਤੋਂ 20 ਘੰਟੇ ਕੰਮ ਕਰਵਾਇਆ ਜਾਂਦਾ ਸੀ। ਸਿਹਤ ਖਰਾਬ ਹੋਣ ’ਤੇ ਇਲਾਜ ਨਹੀਂ ਕਰਵਾਇਆ ਜਾਂਦਾ ਸੀ ਜਦਕਿ ਬਿਮਾਰੀ ਦੌਰਾਨ ਵੀ ਕੰਮ ਲਿਆ ਜਾਂਦਾ ਸੀ। ਨਿਰਮਲ ਕੁਟੀਆ ਸੁਲਤਾਨਪੁਰ ਲੋਧੀ ਪਹੁੰਚੀ ਇਨ੍ਹਾਂ ਲੜਕੀਆਂ ਨੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਉਨ੍ਹਾਂ ਦੀਆਂ ਕੋਸ਼ਿਸ਼ਾਂ ਸਦਕਾ ਹੀ ਉਹ ਅਪਣੇ ਪਰਵਾਰ ਕੋਲ ਪਰਤ ਸਕੀ। ਅਰਬ ਦੇਸ਼ਾਂ ਤੋਂ ਪਰਤੀ ਲੜਕੀਆਂ ਹੁਸ਼ਿਆਰਪੁਰ, ਤਰਨਤਾਰਨ ਅਤੇ ਕਪੂਰਥਲਾ ਜ਼ਿਲ੍ਹਿਆਂ ਦੀਆਂ ਹਨ। ਉਨ੍ਹਾਂ ਨੇ ਦੱਸਿਆ ਕਿ ਜਨਵਰੀ ਅਤੇ ਫਰਵਰੀ ਮਹੀਨੇ ਦੌਰਾਨ 2 ਲੜਕੀਆਂ ਸਮੇਤ 4 ਹੋਰ ਲੜਕੀਆਂ ਵਾਪਸ ਪਰਤ ਆਈਆਂ ਹਨ।

ਸਾਊਦੀ ਅਰਬ ਅਤੇ ਓਮਾਨ ਤੋਂ ਪਰਤੀ ਲੜਕੀਆਂ ਨੇ ਦਿਲ ਦਹਿਲਾ ਦੇਣ ਵਾਲੀ ਗੱਲਾਂ ਸਾਂਝਾ ਕੀਤੀਆਂ ਕਿ ਕਿਉਂ ਉਨ੍ਹਾਂ ’ਤੇ ਅੱਤਿਆਚਾਰ ਕੀਤਾ ਜਾ ਰਿਹਾ ਸੀ। ਉਨ੍ਹਾਂ ਕਿਹਾ ਕਿ ਇਨ੍ਹਾਂ ਏਜੰਟਾਂ ਦੁਆਰਾ ਅਜੇ ਵੀ ਉਥੇ ਕਈ ਕੁੜੀਆਂ ਫਸਾਈਆਂ ਗਈਆਂ ਹਨ। ਜੋ ਨਾ ਸਿਰਫ ਭਾਰਤ ਦੀ ਬਲਕਿ ਨੇਪਾਲ ਸਮੇਤ ਹੋਰ ਦੇਸ਼ਾਂ ਦੀਆਂ ਵੀ ਹਨ। ਉਨ੍ਹਾਂ ਨੇ ਕਿਹਾ ਕਿ ਉਥੇ ਲੜਕੀਆਂ ਦੇ ਨਾਲ ਬਹੁਤ ਬੁਰਾ ਸਲੂਕ ਕੀਤਾ ਜਾਂਦਾ ਹੈ।
ਸੰਤ ਸੀਚੇਵਾਲ ਨੇ ਕਿਹਾ ਕਿ ਖਾੜੀ ਦੇਸ਼ਾਂ ਵਿਚ ਟਰੈਵਲ ਏਜੰਟਾਂ ਦੇ ਜ਼ਰੀਏ ਲੜਕੀਆਂ ਦਾ ਸ਼ੋਸ਼ਣ ਨਹੀਂ ਰੁਕ ਰਿਹਾ ਹੈ। ਟਰੈਵਲ ਏਜੰਟ ਪੰਜਾਬ ਦੀ ਲੜਕੀਆਂ ਨੂੰ ਬਿਹਤਰ ਭਵਿੱਖ, ਭਾਰੀ ਤਨਖਾਹ ਅਤੇ ਘਰ ’ਤੇ ਕੰਮ ਦਾ ਵਾਅਦਾ ਕਰਕੇ ਫਸਾ ਰਹੇ ਹਨ। ਸੰਤ ਸੀਚੇਵਾਲ ਨੇ ਕਿਹਾ ਕਿ ਅਰਬ ਦੇਸ਼ਾਂ ਵਿਚ ਲੜਕੀਆਂ ਦਾ ਸ਼ੋਸ਼ਣ ਚਿੰਤਾਜਨਕ ਹੈ।

ਇਹ ਵੀ ਪੜ੍ਹੋ

ਫਾਜ਼ਿਲਕਾ ਵਿਚ ਅਫੀਮ ਦੀ ਖੇਤੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।
ਪੰਜਾਬ ਦੇ ਫਾਜ਼ਿਲਕਾ ਵਿਚ ਬੀਐਸਐਫ ਦੀ ਇੰਟੈਲੀਜੈਂਸ ਵਿੰਗ ਨੇ ਸਰਹੱਦੀ ਇਲਾਕੇ ਵਿਚ ਕੀਤੀ ਜਾ ਰਹੀ ਨਾਜਾਇਜ਼ ਪੋਸਤ ਦੀ ਖੇਤੀ ਨੂੰ ਜ਼ਬਤ ਕੀਤਾ ਹੈ। ਇਸ ਅਪਰੇਸ਼ਨ ਵਿਚ ਬੀਐਸਐਫ ਦੇ ਨਾਲ ਪੰਜਾਬ ਪੁਲਿਸ ਦੀ ਟੀਮਾਂ ਵੀ ਸ਼ਾਮਲ ਸੀ। ਮੁਢਲੀ ਜਾਂਚ ਵਿਚ ਪੁਲਿਸ ਨੇ ਫਿਲਹਾਲ ਕਰੀਬ 14.47 ਕਿਲੋ ਅਫੀਮ ਦੇ ਬੂਟੇ ਬਰਾਮਦ ਕੀਤੇ ਹਨ। ਇਸ ਨੂੰ ਲੈ ਕੇ ਪੁਲਿਸ ਨੇ ਐਫਆਈਆਰ ਦਰਜ ਕੀਤੀ ਹੈ।

ਮਿਲੀ ਜਾਣਕਾਰੀ ਅਨੁਸਾਰ ਬੀਐਸਐਫ ਦੀ ਇੰਟੈਲਜੈਂਸ ਵਿੰਗ ਨੂੰ ਸੂਚਨਾ ਮਿਲੀ ਸੀ ਕਿ ਫਾਜ਼ਿਲਕਾ ਦੇ ਸਰਹੱਦੀ ਇਲਾਕੇ ਵਿਚ ਵੱਡੇ ਪੱਧਰ ’ਤੇ ਪੋਸਤ ਦੀ ਖੇਤੀ ਕੀਤੀ ਜਾ ਰਹੀ ਸੀ। ਜਿਸ ਦੀ ਖੇਤੀ ’ਤੇ ਪਾਬੰਦੀ ਹੈ। ਸੂਚਨਾ ਦੇ ਆਧਾਰ ’ਤੇ ਸਰਹੱਦੀ ਇਲਾਕੇ ਦੀ ਜਾਂਚ ਲਈ ਬੀਐਸਐਫ ਅਤੇ ਪੰਜਾਬ ਪੁਲਿਸ ਦੁਆਰਾ ਸਾਂਝੀ ਤਲਾਸ਼ੀ ਮੁਹਿੰਮ ਚਲਾਈ ਗਈ। ਪਿੰਡ ਚੱਕ ਖੇਵਾ ਢਾਣੀ ਦੇ ਕੋਲ ਹੋ ਰਹੀ ਇੱਕ ਸ਼ੱਕੀ ਖੇਤੀ ਬਾਰੇ ਪਤਾ ਚਲਿਆ। ਜਿਸ ਤੋਂ ਬਾਅਦ ਉਨ੍ਹਾਂ ਨੇ ਉਕਤ ਜਗ੍ਹਾ ’ਤੇ ਰੇਡ ਕਰਕੇ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ। ਜਿਸ ਨੂੰ ਪੰਜਾਬ ਪੁਲਿਸ ਦੁਆਰਾ ਕੋਰਟ ਵਿਚ ਪੇਸ਼ ਕਰਕੇ ਰਿਮਾਂਡ ਲਿਆ ਜਾਵੇਗਾ।
ਪੁਲਿਸ ਨੇ ਦੇਖਿਆ ਕਿ ਅਫੀਮ ਦੇ ਬੂਟਿਆਂ ਦੇ ਨਾਲ ਸਰ੍ਹੋਂ ਦੀ ਫਸਲ ਦੇ ਬੂਟੇ ਵੀ ਲਗਾਏ ਗਏ ਸੀ। ਜਿਸ ਨਾਲ ਕਿਸੇ ਨੂੰ ਸ਼ੱਕ ਨਾ ਹੋਵੇ। ਗ੍ਰਿਫਤਾਰ ਕੀਤੇ ਗਏ ਮੁਲਜ਼ਮ ਦੇ ਖੇਤ ਤੋਂ ਟੀਮ ਨੇ ਸਾਰੇ ਪੋਸਤ ਦੇ ਬੂਟੇ ਪੁੱਟ ਦਿੱਤੇ।

Related post

15 ਕਿਲੋ ਅਫੀਮ ਮਾਮਲੇ ਵਿਚ 3 ਜਣਿਆਂ ਨੂੰ ਹੋਈ ਸਜ਼ਾ

15 ਕਿਲੋ ਅਫੀਮ ਮਾਮਲੇ ਵਿਚ 3 ਜਣਿਆਂ ਨੂੰ ਹੋਈ…

ਮੁਹਾਲੀ, 24 ਅਪ੍ਰੈਲ, ਨਿਰਮਲ : 15 ਕਿਲੋ ਅਫੀਮ ਮਾਮਲੇ ਵਿਚ ਸਾਬਕਾ ਡੀਐਸਪੀ ਸਣੇ 3 ਜਣਿਆਂ ਨੂੰ ਸਜ਼ਾ ਸੁਣਾਈ ਗਈ ਹੈ। ਦੱਸਦੇ…
ਆਸਟ੍ਰੇਲੀਆ ’ਚ ਪੰਜਾਬੀ ਨੌਜਵਾਨ ਦੀ ਮੌਤ

ਆਸਟ੍ਰੇਲੀਆ ’ਚ ਪੰਜਾਬੀ ਨੌਜਵਾਨ ਦੀ ਮੌਤ

Highlights : ਆਸਟ੍ਰੇਲੀਆ ’ਚ ਪੰਜਾਬੀ ਨੌਜਵਾਨ ਦੀ ਮੌਤਭਿਆਨਕ ਸੜਕ ਹਾਦਸੇ ਦੌਰਾਨ ਗਈ ਜਾਨਹਾਦਸੇ ਮਗਰੋਂ ਟਰਾਲੇ ਨੂੰ ਲੱਗੀ ਭਿਆਨਕ ਅੱਗਕਪੂਰਥਲਾ ਦਾ ਰਹਿਣ…
ਕੈਨੇਡੀਅਨ ਨਾਗਰਿਕਤਾ ਲੈਣ ਲਈ ਲੋਕਾਂ ਦੀ ਦਿਲਚਸਪੀ ਘਟੀ

ਕੈਨੇਡੀਅਨ ਨਾਗਰਿਕਤਾ ਲੈਣ ਲਈ ਲੋਕਾਂ ਦੀ ਦਿਲਚਸਪੀ ਘਟੀ

ਨਿਰਮਲਔਟਵਾ , 20 ਮਾਰਚ (ਰਾਜ ਗੋਗਨਾ )-ਕਈ ਸਾਲ ਪਹਿਲਾਂ ਲੋਕਾਂ ਵਿੱਚ ਕੈਨੇਡਾ ਦਾ ਨਾਗਰਿਕ ਬਣਨ ਦਾ ਹੁਣ ਕ੍ਰੇਜ਼ ਘੱਟ ਗਿਆ ਹੈ।…