ਜਸਟਿਨ ਟਰੂਡੋ ਦੀ ਸਾਬਕਾ ਪਤਨੀ ਬਾਰੇ ਹੈਰਾਨਕੁੰਨ ਤੱਥ ਆਏ ਸਾਹਮਣੇ

ਜਸਟਿਨ ਟਰੂਡੋ ਦੀ ਸਾਬਕਾ ਪਤਨੀ ਬਾਰੇ ਹੈਰਾਨਕੁੰਨ ਤੱਥ ਆਏ ਸਾਹਮਣੇ

ਔਟਵਾ, 14 ਫਰਵਰੀ (ਵਿਸ਼ੇਸ਼ ਪ੍ਰਤੀਨਿਧ) : ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਸਾਬਕਾ ਪਤਨੀ ਸੋਫੀ ਗ੍ਰੈਗਵਾ ਬਾਰੇ ਹੈਰਾਨਕੁੰਨ ਤੱਥ ਸਾਹਮਣੇ ਆਏ ਹਨ। ਜੀ ਹਾਂ, ਪਹਿਲੀ ਵਾਰ ਆਪਣੇ ਤਿੰਨ ਬੱਚਿਆਂ ਅਤੇ ਨਵੇਂ ਸਾਥੀ ਨਾਲ ਜਨਤਕ ਤੌਰ ’ਤੇ ਵਿਚਰਦੀ ਦੇਖੀ ਗਈ ਸੋਫੀ ਨੇ ਜਸਟਿਨ ਟਰੂਡੋ ਨਾਲ ਰਸਮੀ ਤੋੜ ਵਿਛੋੜੇ ਤੋਂ ਕਈ ਮਹੀਨੇ ਪਹਿਲਾਂ ਹੀ ਡਾ. ਮਾਰਕੋਸ ਬੈਟੋਲੀ ਨਾਲ ਰਹਿਣਾ ਸ਼ੁਰੂ ਕਰ ਦਿਤਾ ਸੀ। ਇਹ ਦਾਅਵਾ ਡਾ. ਮਾਰਕੋਸ ਦੀ ਸਾਬਕਾ ਪਤਨੀ ਐਨਾ ਰਮੈਂਡਾ ਵੱਲੋਂ ਅਦਾਲਤ ਵਿਚ ਦਾਇਰ ਤਲਾਕ ਦਸਤਾਵੇਜ਼ਾਂ ਵਿਚ ਕੀਤਾ ਗਿਆ ਹੈ।

ਪਹਿਲੀ ਵਾਰ ਆਪਣੇ ਬੱਚਿਆਂ ਅਤੇ ਨਵੇਂ ਸਾਥੀ ਨਾਲ ਜਨਤਕ ਤੌਰ ’ਤੇ ਆਈ ਨਜ਼ਰ

‘ਡੇਲੀ ਮੇਲ’ ਦੀ ਰਿਪੋਰਟ ਮੁਤਾਬਕ ਸੋਫੀ ਅਤੇ ਡਾ. ਮਾਰਕੋਸ ਇਕ ਸੰਪੂਰਨ ਪਰਵਾਰ ਦੇ ਤੌਰ ’ਤੇ ਨਜ਼ਰ ਆਏ ਜਿਨ੍ਹਾਂ ਨਾਲ 16 ਸਾਲ ਦਾ ਜਸਟਿਨ ਜ਼ੇਵੀਅਰ, 15 ਸਾਲ ਦੀ ਐਲਾ ਗਰੇਸ ਅਤੇ 10 ਸਾਲ ਦਾ ਹੈਡ੍ਰੀਅਨ ਮੌਜੂਦ ਸਨ। ਦੱਸਿਆ ਜਾ ਰਿਹਾ ਹੈ ਕਿ ਬੱਚਿਆਂ ਨੇ ਡਾ. ਮਾਰਕੋਸ ਦੇ ਘਰ ਵਿਚ ਦੋ ਦਿਨ ਗੁਜ਼ਾਰੇ ਅਤੇ ਰੈਸਟੋਰੈਂਟ ਵਿਚੋਂ ਬਾਹਰ ਆਉਣ ਮਗਰੋਂ ਡਾ. ਮਾਰਕੋਸ, ਹੈਡ੍ਰੀਅਨ ਦੀ ਬਾਂਹ ਫੜ ਕੇ ਸੜਕ ਪਾਰ ਕਰਵਾਉਂਦੇ ਦੇਖੇ ਗਏ। ਇਥੇ ਦਸਣਾ ਬਣਦਾ ਹੈ ਕਿ ਡਾ. ਮਾਰਕੋਸ ਦਾ ਘਰ ਪ੍ਰਧਾਨ ਮੰਤਰੀ ਦੀ ਸਰਕਾਰੀ ਰਿਹਾਇਸ਼ ਤੋਂ ਇਕ ਮੀਲ ਤੋਂ ਵੀ ਘੱਟ ਦੂਰੀ ’ਤੇ ਸਥਿਤ ਹੈ। ਸੋਫੀ ਗ੍ਰੈਗਵਾ, ਉਨ੍ਹਾਂ ਦੇ ਤਿੰਨ ਬੱਚੇ ਅਤੇ ਨਵਾਂ ਸਾਥੀ ਔਟਵਾ ਦੇ ਚਾਇਨਾਟਾਊਨ ਇਲਾਕੇ ਦੇ ਇਕ ਰੈਸਟੋਰੈਂਟ ਵਿਚ ਪੁੱਜੇ ਜਿਥੇ ਇਨ੍ਹਾਂ ਨਾਲ ਕੁਝ ਹੋਰ ਦੋਸਤ ਵੀ ਸਨ।

ਤੋੜ-ਵਿਛੋੜੇ ਤੋਂ ਕਈ ਮਹੀਨੇ ਪਹਿਲਾਂ ਹੀ ਡਾ. ਮਾਰਕੋਸ ਨਾਲ ਜੁੜ ਗਈ ਸੀ ਸੋਫੀ

ਤਕਰੀਬਨ ਚਾਰ ਸਾਲ ਪਹਿਲਾਂ ਡਾ. ਮਾਰਕੋਸ ਤੋਂ ਵੱਖ ਹੋ ਚੁੱਕੀ ਐਨਾ ਰਮੈਂਡਾ ਨੇ ਆਪਣੀ ਤਲਾਕ ਪਟੀਸ਼ਨ ਵਿਚ ਆਪਣਾ ਸਾਬਕਾ ਪਤੀ ਵਿਰੁੱਧ ਵਿਆਹ ਬਾਹਰੇ ਸਬੰਧ ਬਣਾਉਣ ਦਾ ਦੋਸ਼ ਵੀ ਲਾਇਆ ਹੈ। ਰਮੈਂਡਾ ਵੱਲੋਂ ਅਦਾਲਤ ਨੂੰ ਗੁਜ਼ਾਰਿਸ਼ ਕੀਤੀ ਗਈ ਹੈ ਕਿ ਉਸ ਦੀ ਅਤੇ ਉਸ ਦੇ ਦੋ ਬੱਚਿਆਂ ਦੀ ਪ੍ਰਾਈਵੇਸੀ ਅਤੇ ਸੁਰੱਖਿਆ ਯਕੀਨੀ ਬਣਾਈ ਜਾਵੇ। ਡਾ. ਮਾਰਕੋਸ ਬੈਟੋਲੀ ਬੱਚਿਆਂ ਦੇ ਹਸਪਤਾਲ ਵਿਚ ਕੰਮ ਕਰਦਾ ਹੈ ਅਤੇ ਉਸ ਨੇ ਪਟੀਸ਼ਨ ਵਿਚ ਲੱਗੇ ਦੋਸ਼ਾਂ ਦੇ ਜਵਾਬ ਵਿਚ ਕਿਹਾ ਕਿ ਰਮੈਂਡਾ ਦਾ ਵਤੀਰਾ ਦੋਹਾਂ ਦੇ ਬੱਚਿਆਂ ਦੇ ਹਿਤ ਵਿਚ ਨਹੀਂ ਸੀ। ਡਾ. ਬੈਟੋਲੀ ਨੇ ਦੋਸ਼ ਲਾਇਆ ਕਿ ਐਨਾ ਰਮੈਂਡਾ ਨੇ ਕੈਨੇਡਾ ਛੱਡ ਕੇ ਅਰਜਨਟੀਨਾ ਵਾਪਸ ਜਾਣ ਦੀ ਧਮਕੀ ਵੀ ਦਿਤੀ ਜਿਥੇ ਉਹ ਜੰਮੀ ਅਤੇ ਬਾਅਦ ਵਿਚ ਕੈਨੇਡਾ ਪੁੱਜੀ।

Related post

ਤੋਸ਼ੀਬਾ ਨੇ ਇੰਨੇ ਹਜ਼ਾਰ ਕਰਮਚਾਰੀਆਂ ਦੀ ਛਾਂਟੀ ਦਾ ਕੀਤਾ ਐਲਾਨ, ਜਾਣੋ ਕਾਰਨ

ਤੋਸ਼ੀਬਾ ਨੇ ਇੰਨੇ ਹਜ਼ਾਰ ਕਰਮਚਾਰੀਆਂ ਦੀ ਛਾਂਟੀ ਦਾ ਕੀਤਾ…

ਨਵੀਂ ਦਿੱਲੀ, 16 ਮਈ, ਪਰਦੀਪ ਸਿੰਘ : ਕੋਰੋਨਾ ਕਾਲ ਤੋਂ ਬਾਅਦ ਜਿਵੇਂ ਹੀ ਕਾਰੋਬਾਰ ਦੁਆਰਾ ਸ਼ੁਰੂ ਹੋਏ ਤਾਂ ਨਾਲ ਹੀ ਕਰਮਚਾਰੀਆਂ…
ਅਮਰੀਕਾ ਵੱਲੋਂ ਹਜ਼ਾਰਾਂ ਭਾਰਤੀਆਂ ਨੂੰ ਵੱਡੀ ਰਾਹਤ

ਅਮਰੀਕਾ ਵੱਲੋਂ ਹਜ਼ਾਰਾਂ ਭਾਰਤੀਆਂ ਨੂੰ ਵੱਡੀ ਰਾਹਤ

ਵਾਸ਼ਿੰਗਟਨ, 16 ਮਈ (ਵਿਸ਼ੇਸ਼ ਪ੍ਰਤੀਨਿਧ) : ਅਮਰੀਕਾ ਦੇ ਇੰਮੀਗ੍ਰੇਸ਼ਨ ਵਿਭਾਗ ਨੇ ਹਜ਼ਾਰਾਂ ਭਾਰਤੀਆਂ ਨੂੰ ਵੱਡੀ ਰਾਹਤ ਦਿੰਦਿਆਂ ਕਿਹਾ ਹੈ ਕਿ ਪਿਛਲੇ…
ਪੰਜਾਬੀ ਮੁੰਡੇ-ਕੁੜੀਆਂ ਸਣੇ ਪੀਲ ਪੁਲਿਸ ’ਚ ਭਰਤੀ ਹੋਏ 50 ਨਵੇਂ ਅਫ਼ਸਰ

ਪੰਜਾਬੀ ਮੁੰਡੇ-ਕੁੜੀਆਂ ਸਣੇ ਪੀਲ ਪੁਲਿਸ ’ਚ ਭਰਤੀ ਹੋਏ 50…

ਬਰੈਂਪਟਨ, 16 ਮਈ (ਵਿਸ਼ੇਸ਼ ਪ੍ਰਤੀਨਿਧ) : ਪੀਲ ਰੀਜਨਲ ਪੁਲਿਸ ਵਿਚ 50 ਨਵੇਂ ਅਫਸਰਾਂ ਦਾ ਸਵਾਗਤ ਕਰਦਿਆਂ ਮੇਅਰ ਪੈਟ੍ਰਿਕ ਬ੍ਰਾਊਨ ਕਿਹਾ ਕਿ…