ਦਾਨੀ ਸੱਜਣਾਂ ਦੇ ਸਹਾਰੇ ਇਨ੍ਹਾਂ ਸਿੱਖ ਬੱਚੀਆਂ ਦਾ ਭਵਿੱਖ

ਦਾਨੀ ਸੱਜਣਾਂ ਦੇ ਸਹਾਰੇ ਇਨ੍ਹਾਂ ਸਿੱਖ ਬੱਚੀਆਂ ਦਾ ਭਵਿੱਖ

ਅੰਮ੍ਰਿਤਸਰ : ਸਿੱਖ ਸੰਸਥਾ ਭਾਈ ਧਰਮ ਸਿੰਘ ਖ਼ਾਲਸਾ ਚੈਰੀਟੇਬਲ ਟਰੱਸਟ ਕਿਸੇ ਜਾਣ ਪਛਾਣ ਦਾ ਮੁਥਾਜ਼ ਨਹੀਂ। ਇਸ ਸਿੱਖ ਸੰਸਥਾ ਵੱਲੋਂ ਬੜੇ ਲੰਬੇ ਸਮੇਂ ਤੋਂ ਮਾਪਿਆਂ ਤੋਂ ਵਾਂਝੀਆਂ ਸੈਂਕੜੇ ਸਿੱਖ ਬੱਚੀਆਂ ਦਾ ਪਾਲਣ ਪੋਸ਼ਣ ਕੀਤਾ ਜਾ ਰਿਹਾ ਏ, ਜਿਸ ਦੇ ਤਹਿਤ ਬਹੁਤ ਸਾਰੀਆਂ ਸਿੱਖ ਬੱਚੀਆਂ ਇਸ ਸਮੇਂ ਉਚ ਵਿਦਿਆ ਹਾਸਲ ਕਰ ਰਹੀਆਂ ਨੇ। ਇਨ੍ਹਾਂ ਬੱਚਿਆਂ ਦੀ ਪੜ੍ਹਾਈ ਅਤੇ ਸੰਸਥਾ ਦਾ ਸਾਰਾ ਖ਼ਰਚਾ ਦਾਨੀ ਸੱਜਣਾਂ ਵੱਲੋਂ ਦਿੱਤੇ ਗਏ ਦਾਨ ਤੋਂ ਹੀ ਕੀਤਾ ਜਾਂਦਾ ਏ।

ਮੌਜੂਦਾ ਸਮੇਂ ਸ੍ਰੀ ਗੁਰੂ ਰਾਮਦਾਸ ਯੂਨੀਵਰਸਿਟੀ ਆਫ਼ ਹੈਲਥ ਸਾਇੰਸ ਐਂਡ ਰਿਸਰਚ ਅੰਮ੍ਰਿਤਸਰ ਵਿਖੇ ਐਮਬੀਬੀਐਸ ਕਰ ਰਹੀਆਂ ਸੰਸਥਾ ਦੀਆਂ ਦੋ ਬੱਚੀਆਂ ਸੁਮਨਪ੍ਰੀਤ ਕੌਰ ਅਤੇ ਧਮਨਪ੍ਰੀਤ ਕੌਰ ਦੀ 15-15 ਲੱਖ ਰੁਪਏ ਫ਼ੀਸ ਜਾਣੀ ਐ, ਜਿਸ ਦੇ ਲਈ ਸੰਸਥਾ ਵੱਲੋਂ ਦਾਨੀ ਸੱਜਣਾਂ ਨੂੰ ਅਪੀਲ ਕੀਤੀ ਗਈ ਐ ਕਿ ਉਹ ਇਨ੍ਹਾਂ ਬੱਚਿਆਂ ਦੇ ਭਵਿੱਖ ਨੂੰ ਸੰਵਾਰਨ ਲਈ ਸੰਸਥਾ ਦੀ ਮਦਦ ਕਰਨ ਤਾਂ ਜੋ ਇਹ ਬੱਚੀਆਂ ਡਾਕਟਰ ਬਣ ਕੇ ਲੋਕਾਂ ਦੀ ਸੇਵਾ ਕਰ ਸਕਣ। ਪਹਿਲਾਂ ਵੀ ਦਾਨੀ ਸੱਜਣਾਂ ਵੱਲੋਂ ਕੀਤੀ ਗਈ ਮਦਦ ਸਦਕਾ ਹੀ ਸੰਸਥਾ ਦੀਆਂ ਬਹੁਤ ਸਾਰੀਆਂ ਬੱਚੀਆਂ ਉਚ ਵਿਦਿਆ ਹਾਸਲ ਕਰ ਰਹੀਆਂ ਨੇ।

ਸ਼ਹੀਦ ਸਿੰਘਾਂ ਦੇ ਪਰਿਵਾਰਾਂ ਦੀ ਸਾਂਭ ਸੰਭਾਲ ਦੇ ਨਾਲ ਨਾਲ ਭਾਈ ਧਰਮ ਸਿੰਘ ਖ਼ਾਲਸਾ ਚੈਰੀਟੇਬਲ ਟਰੱਸਟ ਵਿਚ ਉਹ ਬੱਚੀਆਂ ਪੜ੍ਹ ਰਹੀਆਂ ਨੇ, ਜਿਨ੍ਹਾਂ ਦੇ ਮਾਤਾ ਜਾਂ ਪਿਤਾ ਨਹੀਂ ਹਨ।

ਸੋ ਜ਼ਿਆਦਾ ਜਾਣਕਾਰੀ ਲਈ ਸੰਸਥਾ ਦੀ ਚੇਅਰਪਰਸਨ ਬੀਬੀ ਸੰਦੀਪ ਕੌਰ ਦੇ ਨਾਲ ਫ਼ੋਨ ਨੰਬਰ 98558-03391 ਅਤੇ 98558-31284 ’ਤੇ ਸੰਪਰਕ ਕੀਤਾ ਜਾ ਸਕਦਾ ਏ।

ਇਹ ਖ਼ਬਰ ਵੀ ਪੜ੍ਹੋ :

ਚੰਡੀਗੜ੍ਹ : ਫਾਸਟੈਗ ਨੂੰ ਲੈ ਕੇ ਇਸ ਵੇਲੇ ਦੀ ਵੱਡੀ ਖ਼ਬਰ ਸਾਹਮਣੇ ਆ ਰਹੀ ਐ। ਨੈਸ਼ਨਲ ਹਾਈਵੇਅ ਅਥਾਰਟੀ ਆਫ ਇੰਡੀਆ ਵੱਲੋਂ ਪੇਟੀਐਮ ਪੇਮੈਂਟ ਬੈਂਕ ਲਿਮਟਿਡ ਨੂੰ ਫਾਸਟੈਗ ਜਾਰੀ ਕਰਨ ਵਾਲੇ ਬੈਂਕਾਂ ਦੀ ਸੂਚੀ ਤੋਂ ਹਟਾ ਦਿੱਤਾ ਗਿਆ ਏ। ਹੁਣ ਫਾਸਟੈਗ ਕਰਨ ਵਾਲੇ ਨਵੇਂ ਬੈਂਕਾਂ ਦੀ ਸੂਚੀ ਜਾਰੀ ਕੀਤੀ ਗਈ ਐ।

ਇਹ ਫ਼ੈਸਲਾ ਪੇਟੀਐਮ ਪੇਮੈਂਟ ਬੈਂਕ ’ਤੇ ਲਗਾਈ ਗਈ ਪਾਬੰਦੀ ਤੋਂ ਬਾਅਦ ਲਿਆ ਗਿਆ ਏ। ਸੋ ਆਓ ਤੁਹਾਨੂੰ ਦੱਸਦੇ ਆਂ ਕਿ ਹੁਣ ਨਵੀਂ ਗਾਈਡਲਾਈਨਜ਼ ਦੇ ਮੁਤਾਬਕ ਕਿੱਥੋਂ ਖ਼ਰੀਦਿਆ ਜਾ ਸਕੇਗਾ ਫਾਸਟੈਗ ਅਤੇ ਕਿਹੜੀਆਂ ਕਿਹੜੀਆਂ ਬੈਂਕਾਂ ਨੂੰ ਦਿੱਤੇ ਗਏ ਨੇ ਫਾਸਟੈਗ ਵੇਚਣ ਦੇ ਅਧਿਕਾਰ?

ਨੈਸ਼ਨਲ ਹਾਈਵੇਅ ਅਥਾਰਟੀ ਆਫ਼ ਇੰਡੀਆ ਨੇ ਪੇਟੀਐਮ ਪੇਮੈਂਟ ਬੈਂਕ ਲਿਮਟਿਡ ਨੂੰ ਫਾਸਟੈਗ ਜਾਰੀ ਕਰਨ ਵਾਲੇ ਬੈਂਕਾਂ ਦੀ ਸੂਚੀ ਤੋਂ ਹਟਾ ਦਿੱਤਾ ਗਿਆ ਏ, ਜਿਸ ਤੋਂ ਬਾਅਦ ਹੁਣ ਕਮਿਸ਼ਨ ਵੱਲੋਂ ਫਾਸਟੈਗ ਪ੍ਰਦਾਨ ਕਰਨ ਵਾਲੇ ਬੈਂਕਾਂ ਦੀ ਨਵੀਂ ਸੂਚੀ ਜਾਰੀ ਕੀਤੀ ਗਈ ਐ। ਯਾਨੀ ਕਿ ਹੁਣ ਨਵੀਂ ਸੂਚੀ ਵਿਚ ਸ਼ਾਮਲ ਬੈਂਕਾਂ ਤੋਂ ਹੀ ਫਾਸਟੈਗ ਖ਼ਰੀਦਿਆ ਜਾ ਸਕੇਗਾ। ਐਨਐਚਏਆਈ ਵੱਲੋਂ ਜਾਰੀ ਕੀਤੀ ਗਈ ਨਵੀਂ ਸੂਚੀ ਵਿਚ 39 ਬੈਂਕ ਅਤੇ ਗੈਰ-ਬੈਂਕਿੰਗ ਵਿੱਤੀ ਕੰਪਨੀਆਂ ਨੂੰ ਸ਼ਾਮਲ ਕੀਤਾ ਗਿਆ ਏ ਜੋ ਕਾਰ ਮਾਲਕਾਂ ਨੂੰ ਫਾਸਟੈਗ ਜਾਰੀ ਕਰ ਸਕਣਗੀਆਂ।

ਇਨ੍ਹਾਂ ਬੈਂਕਾਂ ਵਿਚ ਏਅਰਟੈਲ ਪੇਮੈਂਟਸ ਬੈਂਕ, ਐਕਸਿਸ ਬੈਂਕ ਲਿਮਿਟੇਡ, ਬੰਧਨ ਬੈਂਕ, ਬੈਂਕ ਆਫ ਬੜੌਦਾ, ਬੈਂਕ ਆਫ ਮਹਾਰਾਸ਼ਟਰ, ਕੇਨਰਾ ਬੈਂਕ, ਇਲਾਹਾਬਾਦ ਬੈਂਕ, ਏਯੂ ਸਮਾਲ ਫਾਈਨਾਂਸ ਬੈਂਕ, ਸੈਂਟਰਲ ਬੈਂਕ ਆਫ ਇੰਡੀਆ, ਸਿਟੀ ਯੂਨੀਅਨ ਬੈਂਕ ਲਿਮਿਟੇਡ, ਐਚਡੀਐਫਸੀ ਬੈਂਕ, ਆਈਸੀਆਈਸੀਆਈ ਬੈਂਕ, ਆਈਡੀਬੀਆਈ ਬੈਂਕ, ਕੋਸਮੌਸ ਬੈਂਕ, ਡੋਂਬੀਵਲੀ ਨਗਰੀ ਸਹਿਕਾਰੀ ਬੈਂਕ, ਇਕੁਇਟਾਸ ਸਮਾਲ ਫਾਈਨਾਂਸ ਬੈਂਕ, ਫੈਡਰਲ ਬੈਂਕ, ਫਿਨੋ ਪੇਮੈਂਟ ਬੈਂਕ, ਆਈਡੀਐਫਸੀ ਫਸਟ ਬੈਂਕ,

ਇੰਡੀਅਨ ਬੈਂਕ, ਇੰਡੀਅਨ ਓਵਰਸੀਜ਼ ਬੈਂਕ, ਇੰਡਸਲੈਂਡ ਬੈਂਕ, ਜੇ ਐਂਡ ਕੇ ਬੈਂਕ, ਕਰਨਾਟਕ ਬੈਂਕ, ਕਰੂਰ ਵੈਸ਼ਿਆ ਬੈਂਕ, ਕੋਟਕ ਮਹਿੰਦਰਾ ਬੈਂਕ, ਲਿਵਕੁਇਕ ਟੈਕਨਾਲੋਜੀ ਪ੍ਰਾਈਵੇਟ ਲਿਮਟਿਡ, ਨਾਗਪੁਰ ਸਿਟੀਜ਼ਨਜ਼ ਕੋ-ਅਪ੍ਰੇਟਿਵ ਬੈਂਕ ਲਿਮਟਿਡ, ਪੰਜਾਬ ਮਹਾਰਾਸ਼ਟਰ ਬੈਂਕ, ਪੰਜਾਬ ਨੈਸ਼ਨਲ ਬੈਂਕ, ਸਾਰਸਵਤ ਬੈਂਕ, ਸਾਊਥ ਇੰਡੀਅਨ ਬੈਂਕ, ਸਟੇਟ ਬੈਂਕ ਆਫ ਇੰਡੀਆ, ਸਿੰਡੀਕੇਟ ਬੈਂਕ, ਜਲਗਾਓਂ ਪੀਪਲਜ਼ ਕੋ-ਆਪ ਬੈਂਕ, ਤ੍ਰਿਸ਼ੂਰ ਡਿਸਟ੍ਰਿਕਟ ਕੋ-ਆਪ ਬੈਂਕ, ਯੂ.ਸੀ.ਓ. ਬੈਂਕ, ਯੂਨੀਅਨ ਬੈਂਕ ਆਫ ਇੰਡੀਆ ਅਤੇ ਯੈੱਸ ਬੈਂਕ ਦੇ ਨਾਮ ਸ਼ਾਮਲ ਨੇ।

ਹੁਣ ਫਾਸਟੈਗ ਖ਼ਰੀਦਣ ਵਾਲੇ ਲੋਕ ਇਨ੍ਹਾਂ 39 ਬੈਂਕਾਂ ਅਤੇ ਗੈਰ-ਬੈਂਕਿੰਗ ਵਿੱਤੀ ਕੰਪਨੀਆਂ ਤੋਂ ਫਾਸਟੈਗ ਖਰੀਦ ਸਕਦੇ ਨੇ। ਜੇਕਰ ਕਿਸੇ ਵੀ ਪੇਟੀਐਮ ਫਾਸਟੈਗ ਖ਼ਪਤਕਾਰ ਦੇ ਕਾਰਡ ਵਿਚ ਬੈਲੇਂਸ ਬਾਕੀ ਬਚਿਆ ਹੋਇਆ ਏ ਤਾਂ ਉਹ ਕਾਰਡ ਵਿਚਲੀ ਬਕਾਇਆ ਰਾਸ਼ੀ ਖਤਮ ਹੋਣ ਤੱਕ ਉਸ ਕਾਰਡ ਦੀ ਵਰਤੋਂ ਕਰ ਸਕਦਾ ਏ।

ਐਨਐਚਏਆਈ ਅਤੇ ਆਰਬੀਆਈ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ 15 ਮਾਰਚ ਤੋਂ ਬਾਅਦ ਕਿਸੇ ਵੀ ਪੇਟੀਐਮ ਫਾਸਟੈਗ ਵਿਚ ਟਾਪ-ਅੱਪ ਦੀ ਸਹੂਲਤ ਵੀ ਬੰਦ ਕਰ ਦਿੱਤੀ ਜਾਵੇਗੀ, ਜਿਸ ਤੋਂ ਬਾਅਦ ਪੇਟੀਐਮ ਫਾਸਟੈਗ ਖ਼ਪਤਕਾਰਾਂ ਨੂੰ ਤੁਰੰਤ ਕਿਸੇ ਹੋਰ ਅਧਿਕਾਰਤ ਬੈਂਕ ਤੋਂ ਫਾਸਟੈਗ ਖਰੀਦਣਾ ਹੋਵੇਗਾ।

Related post

ਆਦਰਸ਼ ਚੋਣ ਜਾਬਤੇ ਦੀ ਉਲੰਘਣਾ ਸਬੰਧੀ ਸ਼ਿਕਾਇਤਾਂ ਸੀ-ਵੀਜਿਲ ਐਪ ਰਾਹੀਂ ਹੋਣਗੀਆਂ ਦਰਜ

ਆਦਰਸ਼ ਚੋਣ ਜਾਬਤੇ ਦੀ ਉਲੰਘਣਾ ਸਬੰਧੀ ਸ਼ਿਕਾਇਤਾਂ ਸੀ-ਵੀਜਿਲ ਐਪ…

ਸੰਗਰੂਰ, 8 ਮਈ, ਪਰਦੀਪ ਸਿੰਘ: ਭਾਰਤੀ ਚੋਣ ਕਮਿਸ਼ਨ ਵਲੋਂ ਬਣਾਏ ਗਏ ਸੀ-ਵੀਜਿਲ (ਸਿਟੀਜ਼ਨ ਵੀਜਿਲ) ਐਪ ਰਾਹੀਂ ਲੋਕ ਸਭਾ ਚੋਣਾਂ ਸਬੰਧੀ ਸ਼ਿਕਾਇਤ…
ਰਾਹੁਲ ਗਾਂਧੀ ਨੂੰ ਲੈ ਕੇ ਪੀਐੱਮ ਮੋਦੀ ਦਾ ਵੱਡਾ ਬਿਆਨ, ਸ਼ਹਿਜਾਦੇ ਨੇ ਅਡਾਨੀ-ਅੰਬਾਨੀ ਨੂੰ ਗਾਲਾਂ ਕੱਢਣੀਆਂ ਕੀਤੀਆਂ ਬੰਦ, ਰਾਤੋਂ-ਰਾਤ ਅਜਿਹੀ ਕਿਹੜੀ ਹੋਈ ਡੀਲ

ਰਾਹੁਲ ਗਾਂਧੀ ਨੂੰ ਲੈ ਕੇ ਪੀਐੱਮ ਮੋਦੀ ਦਾ ਵੱਡਾ…

ਨਵੀਂ ਦਿੱਲੀ, 8 ਮਈ, ਪਰਦੀਪ ਸਿੰਘ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੁੱਧਵਾਰ ਨੂੰ ਤੇਲੰਗਾਨਾ ਦੇ ਕਰੀਮਨਗਰ ‘ਚ ਪਹਿਲੀ ਵਾਰ ਅਡਾਨੀ-ਅੰਬਾਨੀ…
ਕੈਨੇਡੀਅਨ ਅਖ਼ਬਾਰ ‘ਦਿ ਗਲੋਬ ਐਂਡ ਮੇਲ’ ਦਾ ਵੱਡਾ ਖ਼ੁਲਾਸਾ, “ਭਾਰਤ ਨੇ ਟਰੂਡੋ ਨੂੰ ਕੈਪਟਨ ਨਾਲ ਮਿਲਣ ਲਈ ਕੀਤਾ ਸੀ ਮਜਬੂਰ!”

ਕੈਨੇਡੀਅਨ ਅਖ਼ਬਾਰ ‘ਦਿ ਗਲੋਬ ਐਂਡ ਮੇਲ’ ਦਾ ਵੱਡਾ ਖ਼ੁਲਾਸਾ,…

ਓਟਾਵਾ, 8 ਮਈ, ਪਰਦੀਪ ਸਿੰਘ:- ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਸਾਲ 2018 ਵਿਚ ਪੰਜਾਬ ਦੇ ਤਤਕਾਲੀ ਮੁੱਖ ਮੰਤਰੀ ਕੈਪਟਨ…