ਯੂਕਰੇਨ ‘ਤੇ ਪਰਮਾਣੂ ਹਮਲੇ ਦੀ ਤਿਆਰੀ ਕਰ ਰਿਹਾ ਸੀ ਰੂਸ… ਪਰ

ਯੂਕਰੇਨ ‘ਤੇ ਪਰਮਾਣੂ ਹਮਲੇ ਦੀ ਤਿਆਰੀ ਕਰ ਰਿਹਾ ਸੀ ਰੂਸ… ਪਰ

ਨਵੀਂ ਦਿੱਲੀ : ਰੂਸ ਅਤੇ ਯੂਕਰੇਨ ਵਿਚਾਲੇ ਜੰਗ ਨੂੰ ਲੈ ਕੇ ਵੱਡੀ ਜਾਣਕਾਰੀ ਸਾਹਮਣੇ ਆਈ ਹੈ। CNN ਦੀ ਰਿਪੋਰਟ ਮੁਤਾਬਕ ਰੂਸ ਯੂਕਰੇਨ ‘ਤੇ ਪ੍ਰਮਾਣੂ ਹਮਲਾ ਕਰ ਸਕਦਾ ਸੀ, ਜਿਸ ਨੂੰ ਰੋਕਣ ‘ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੱਡੀ ਭੂਮਿਕਾ ਨਿਭਾਈ। ਇਸ ਰਿਪੋਰਟ ਵਿੱਚ ਦੋ ਸੀਨੀਅਰ ਅਧਿਕਾਰੀਆਂ ਦੇ ਬਿਆਨਾਂ ਦਾ ਹਵਾਲਾ ਦਿੱਤਾ ਗਿਆ ਹੈ। ਅਮਰੀਕਾ ਯੂਕਰੇਨ ‘ਤੇ ਰੂਸ ਦੁਆਰਾ ਸੰਭਾਵਿਤ ਪ੍ਰਮਾਣੂ ਹਮਲੇ ਦੀ ਤਿਆਰੀ ‘ਚ ਰੁੱਝਿਆ ਹੋਇਆ ਸੀ। ਰਿਪੋਰਟ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਪੀਐਮ ਮੋਦੀ ਦੀ ਵਲਾਦੀਮੀਰ ਪੁਤਿਨ ਤੱਕ ਪਹੁੰਚ ਅਤੇ ਦੂਜੇ ਦੇਸ਼ਾਂ ਦੇ ਦਖਲ ਨੇ ਇਸ ਪਰਮਾਣੂ ਤਬਾਹੀ ਨੂੰ ਰੋਕਣ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ।

ਰਿਪੋਰਟ ਮੁਤਾਬਕ ਅਧਿਕਾਰੀਆਂ ਨੇ ਕਿਹਾ ਕਿ ਜੋ ਬਿਡੇਨ ਪ੍ਰਸ਼ਾਸਨ ਨੂੰ ਚਿੰਤਾ ਸੀ ਕਿ ਰੂਸ ਯੂਕਰੇਨ ਨੂੰ ਝਟਕਾ ਦੇਣ ਲਈ ਪ੍ਰਮਾਣੂ ਹਥਿਆਰਾਂ ਦੀ ਵਰਤੋਂ ਕਰ ਸਕਦਾ ਹੈ। ਉਨ੍ਹਾਂ ਕਿਹਾ ਕਿ ਇਸ ਸਬੰਧੀ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਅਤੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਸੰਪਰਕ ਕੀਤਾ ਗਿਆ ਸੀ। ਇਸ ਤੋਂ ਇਲਾਵਾ, ਇਸ ਮਾਮਲੇ ‘ਤੇ ਜਨਤਕ ਬਿਆਨਾਂ ਨੇ ਵੀ ਸੰਕਟ ਨੂੰ ਟਾਲਣ ਵਿਚ ਮਦਦ ਕੀਤੀ। ਅਧਿਕਾਰੀਆਂ ਨੇ ਦੱਸਿਆ, ‘ਅਸੀਂ ਇਸ ਸੰਕਟ ਨੂੰ ਟਾਲਣ ਲਈ ਕਈ ਕਦਮ ਚੁੱਕੇ ਹਨ। ਇਸ ਸਬੰਧੀ ਉਨ੍ਹਾਂ ਨੂੰ ਸਿੱਧਾ ਸੁਨੇਹਾ ਦਿੱਤਾ ਗਿਆ। ਪ੍ਰੈਸ ਅਤੇ ਹੋਰ ਦੇਸ਼ਾਂ ਨੂੰ ਵੀ ਅਪੀਲ ਕੀਤੀ ਗਈ ਸੀ। ਖਾਸ ਤੌਰ ‘ਤੇ ਉਨ੍ਹਾਂ ਦੇਸ਼ਾਂ ‘ਤੇ ਜ਼ਿਆਦਾ ਜ਼ੋਰ ਦਿੱਤਾ ਗਿਆ ਜਿਨ੍ਹਾਂ ਦੇ ਵਿਚਾਰਾਂ ਨੂੰ ਗੰਭੀਰਤਾ ਨਾਲ ਲਿਆ ਗਿਆ ਸੀ।

Related post

ਚੋਣਾਂ ’ਚ ਪ੍ਰਧਾਨ ਮੰਤਰੀ ਮੋਦੀ ਦੀ ਜਿੱਤ ਲਈ ਅਮਰੀਕਾ ਵਿੱਚ ਹਵਨ

ਚੋਣਾਂ ’ਚ ਪ੍ਰਧਾਨ ਮੰਤਰੀ ਮੋਦੀ ਦੀ ਜਿੱਤ ਲਈ ਅਮਰੀਕਾ…

ਨਿਰਮਲ ਨਿਊਯਾਰਕ , 20 ਮਾਰਚ (ਰਾਜ ਗੋਗਨਾ)-ਭਾਰਤੀ-ਅਮਰੀਕੀ ਤਕਨਾਲੋਜੀ ਦੇ ਅਮਰੀਕਾ ਵਿਚ ਵੱਸਦੇ ਪੇਸ਼ੇਵਰਾਂ ਨੇ ਆਗਾਮੀ ਲੋਕ ਸਭਾ ਚੋਣਾਂ ਵਿੱਚ ਪ੍ਰਧਾਨ ਮੰਤਰੀ…
PM ਮੋਦੀ ਦੀਆਂ ਤਸਵੀਰਾਂ ਹਟਾਈਆਂ ਜਾਣ, ਭੇਜਿਆ ਕਾਨੂੰਨੀ ਨੋਟਿਸ

PM ਮੋਦੀ ਦੀਆਂ ਤਸਵੀਰਾਂ ਹਟਾਈਆਂ ਜਾਣ, ਭੇਜਿਆ ਕਾਨੂੰਨੀ ਨੋਟਿਸ

ਨਵੀਂ ਦਿੱਲੀ : ਜਿਵੇਂ ਹੀ ਚੋਣ ਕਮਿਸ਼ਨ (ECI) ਨੇ ਲੋਕ ਸਭਾ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਕੀਤਾ, ਪੂਰੇ ਦੇਸ਼ ਵਿੱਚ ਆਦਰਸ਼…
ਚੋਣਾਂ ਦੇ ਐਲਾਨ ਤੋਂ ਪਹਿਲਾਂ PM ਮੋਦੀ ਵਲੋਂ ਦੇਸ਼ ਨੂੰ ਖੁੱਲ੍ਹਾ ਪੱਤਰ

ਚੋਣਾਂ ਦੇ ਐਲਾਨ ਤੋਂ ਪਹਿਲਾਂ PM ਮੋਦੀ ਵਲੋਂ ਦੇਸ਼…

ਨਵੀਂ ਦਿੱਲੀ : ਚੋਣਾਂ ਦੀਆਂ ਤਰੀਕਾਂ ਦੇ ਐਲਾਨ ਤੋਂ ਠੀਕ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇੱਕ ਹੋਰ ਨਵਾਂ ਕਦਮ ਚੁੱਕਿਆ…