ਪਾਕਿਸਤਾਨੀ ਸੰਸਦ ਵਿਚ ਹਿੰਦੂ ਲੜਕੀਆਂ ਦੇ ਧਰਮ ਪਰਿਵਰਤਨ ਦਾ ਮੁੱਦਾ ਚੁੱਕਿਆ

ਪਾਕਿਸਤਾਨੀ ਸੰਸਦ ਵਿਚ ਹਿੰਦੂ ਲੜਕੀਆਂ ਦੇ ਧਰਮ ਪਰਿਵਰਤਨ ਦਾ ਮੁੱਦਾ ਚੁੱਕਿਆ


ਇਸਲਾਮਾਬਾਦ, 2 ਮਈ, ਨਿਰਮਲ : ਪਾਕਿਸਤਾਨ ਦੀ ਸੰਸਦ ਵਿੱਚ ਇੱਕ ਹਿੰਦੂ ਸੰਸਦ ਮੈਂਬਰ ਨੇ ਹਿੰਦੂ ਕੁੜੀਆਂ ਦੇ ਜਬਰੀ ਧਰਮ ਪਰਿਵਰਤਨ ਦਾ ਮੁੱਦਾ ਉਠਾਇਆ ਹੈ। ਦਾਨੇਸ਼ ਕੁਮਾਰ ਪਲਾਨੀ ਨਾਂ ਦੇ ਸੰਸਦ ਮੈਂਬਰ ਦੇ ਭਾਸ਼ਣ ਦਾ ਵੀਡੀਓ ਹੁਣ ਵਾਇਰਲ ਹੋ ਰਿਹਾ ਹੈ।

ਸੰਸਦ ’ਚ ਭਾਸ਼ਣ ਦਿੰਦੇ ਹੋਏ ਦਾਨੇਸ਼ ਨੇ ਕਿਹਾ ਕਿ ਪਾਕਿਸਤਾਨ ਦੇ ਸਿੰਧ ਸੂਬੇ ’ਚ ਹਿੰਦੂ ਲੜਕੀਆਂ ਦਾ ਜ਼ਬਰਦਸਤੀ ਇਸਲਾਮ ਕਬੂਲ ਕੀਤਾ ਜਾ ਰਿਹਾ ਹੈ। ਇਸ ਵਿੱਚ ਇਲਾਕੇ ਦੇ ਪ੍ਰਭਾਵਸ਼ਾਲੀ ਲੋਕ ਵੀ ਸ਼ਾਮਲ ਹਨ। ਪਰ ਪਾਕਿਸਤਾਨ ਸਰਕਾਰ ਉਨ੍ਹਾਂ ਖਿਲਾਫ ਕੋਈ ਕਾਰਵਾਈ ਨਹੀਂ ਕਰ ਰਹੀ ਹੈ।

ਦੇਸ਼ ਦੇ ਸੰਵਿਧਾਨ ਅਤੇ ਕੁਰਾਨ ਦਾ ਹਵਾਲਾ ਦਿੰਦੇ ਹੋਏ ਦਾਨੇਸ਼ ਕੁਮਾਰ ਨੇ ਕਿਹਾ ਕਿ ਇਹ ਦੋਵੇਂ ਚੀਜ਼ਾਂ ਕਿਸੇ ਦਾ ਜਬਰੀ ਧਰਮ ਪਰਿਵਰਤਨ ਦੀ ਆਗਿਆ ਨਹੀਂ ਦਿੰਦੀ। ਉਨ੍ਹਾਂ ਕਿਹਾ ਕਿ ਹਿੰਦੂਆਂ ਦੀ ਧੀਆਂ ਕੋਈ ਲੁੱਟ ਨਹੀਂ ਹੈ ਕਿ ਕੋਈ ਉਨ੍ਹਾਂ ਦਾ ਜ਼ਬਰਦਸਤੀ ਧਰਮ ਬਦਲ ਦੇਵੇ, ਸਿੰਧ ਵਿੱਚ ਹਿੰਦੂ ਕੁੜੀਆਂ ਦਾ ਜ਼ਬਰਦਸਤੀ ਧਰਮ ਪਰਿਵਰਤਨ ਕੀਤਾ ਜਾ ਰਿਹਾ ਹੈ। ਪ੍ਰਿਆ ਕੁਮਾਰੀ ਨੂੰ ਅਗਵਾ ਹੋਏ ਦੋ ਸਾਲ ਹੋ ਗਏ ਹਨ।

ਪਰ ਸਰਕਾਰ ਨੇ ਇਨ੍ਹਾਂ ਪ੍ਰਭਾਵਸ਼ਾਲੀ ਵਿਅਕਤੀਆਂ ਖ਼ਿਲਾਫ਼ ਕੋਈ ਕਾਰਵਾਈ ਨਹੀਂ ਕੀਤੀ। ਕੁਝ ਗਲਤ ਲੋਕ ਸਾਡੇ ਪਾਕਿਸਤਾਨ ਦਾ ਨਾਮ ਖਰਾਬ ਕਰ ਰਹੇ ਹਨ।

ਦਾਨੇਸ਼ ਨੇ ਆਪਣੇ ਭਾਸ਼ਣ ਵਿੱਚ ਕਿਹਾ ਕਿ ਸਿੰਧ ਨੂੰ ਬਲੋਚਿਸਤਾਨ ਤੋਂ ਸਿੱਖਣਾ ਚਾਹੀਦਾ ਹੈ। ਇੱਥੇ ਹਿੰਦੂ ਕੁੜੀਆਂ ਦਾ ਜ਼ਬਰਦਸਤੀ ਧਰਮ ਪਰਿਵਰਤਨ ਨਹੀਂ ਕੀਤਾ ਜਾਂਦਾ। ਬਲੋਚਿਸਤਾਨ ਵਿੱਚ ਹਿੰਦੂ ਅਤੇ ਮੁਸਲਮਾਨ ਇਕੱਠੇ ਰਹਿੰਦੇ ਹਨ। ਸਾਨੂੰ ਦੱਸਿਆ ਗਿਆ ਕਿ ਧਰਮ ਪਰਿਵਰਤਨ ਦੀ ਜਾਂਚ ਲਈ ਇੱਕ ਸਾਂਝੀ ਜਾਂਚ ਟੀਮ ਬਣਾਈ ਗਈ ਹੈ।

ਪਰ ਇਹ ਜਾਂਚ ਟੀਮ ਮੁਲਜ਼ਮਾਂ ਨੂੰ ਏਸੀ ਕਮਰੇ ਵਿੱਚ ਬਿਠਾ ਕੇ ਪੁੱਛਗਿੱਛ ਕਰ ਰਹੀ ਹੈ। ਸਾਡੇ ਦੁਸ਼ਮਣ ਦੇਸ਼ ਇਨ੍ਹਾਂ ਮਾਮਲਿਆਂ ਕਾਰਨ ਮੇਰੀ ਜਨਮ ਭੂਮੀ ਵੱਲ ਉਂਗਲ ਉਠਾ ਰਹੇ ਹਨ। ਜੇਕਰ ਜਲਦ ਹੀ ਕੋਈ ਕਾਰਵਾਈ ਨਾ ਕੀਤੀ ਗਈ ਤਾਂ ਜਲਦ ਹੀ ਪਾਕਿਸਤਾਨ ’ਚ ਹਿੰਦੂਆਂ ਨੂੰ ਤਬਾਹ ਕਰ ਦਿੱਤਾ ਜਾਵੇਗਾ।

ਪਾਕਿਸਤਾਨ ਵਿੱਚ ਹਰ ਸਾਲ ਤਕਰੀਬਨ ਇੱਕ ਹਜ਼ਾਰ ਕੁੜੀਆਂ ਨੂੰ ਜ਼ਬਰਦਸਤੀ ਇਸਲਾਮ ਕਬੂਲ ਕੀਤਾ ਜਾਂਦਾ ਹੈ।

ਦਾਨੇਸ਼ ਕੁਮਾਰ ਹਾਲ ਹੀ ’ਚ ਹੋਈਆਂ ਚੋਣਾਂ ’ਚ ਘੱਟ ਗਿਣਤੀਆਂ ਲਈ ਰਾਖਵੀਂ ਸੀਟ ’ਤੇ ਬਲੋਚਿਸਤਾਨ ਅਵਾਮੀ ਪਾਰਟੀ ਤੋਂ ਸੰਸਦ ਮੈਂਬਰ ਚੁਣੇ ਗਏ ਸਨ। ਉਹ ਬਲੋਚਿਸਤਾਨ ਅਸੈਂਬਲੀ ਦੇ ਮੈਂਬਰ ਵੀ ਰਹਿ ਚੁੱਕੇ ਹਨ। ਉਸ ਨੇ ਆਪਣੇ ਸਾਥੀ ਸੰਸਦ ਮੈਂਬਰਾਂ ’ਤੇ 2023 ’ਚ ਧਰਮ ਪਰਿਵਰਤਨ ਲਈ ਦਬਾਅ ਪਾਉਣ ਦਾ ਦੋਸ਼ ਲਗਾਇਆ ਸੀ।

ਬਲੋਚਿਸਤਾਨ ਦੇ ਨੇਤਾ ਦਾਨੇਸ਼ ਕੁਮਾਰ ਨੇ ਸੰਸਦ ’ਚ ਕਿਹਾ ਸੀ ਕਿ ਉਨ੍ਹਾਂ ਨੂੰ ਇਸਲਾਮ ਦੀ ਸਿੱਖਿਆ ਨਹੀਂ ਦਿੱਤੀ ਜਾਣੀ ਚਾਹੀਦੀ। ਪਹਿਲਾਂ ਅਪਰਾਧੀ ਮੁਸਲਮਾਨਾਂ ਨੂੰ ਇਸਲਾਮ ਸਿਖਾਓ ਅਤੇ ਫਿਰ ਮੈਨੂੰ ਆਪਣਾ ਧਰਮ ਬਦਲਣ ਲਈ ਕਹੋ।

ਸੰਯੁਕਤ ਰਾਸ਼ਟਰ ਨੇ ਵੀ ਚਿੰਤਾ ਪ੍ਰਗਟਾਈ ਹੈ
ਪਿਛਲੇ ਮਹੀਨੇ ਸੰਯੁਕਤ ਰਾਸ਼ਟਰ ਨੇ ਵੀ ਪਾਕਿਸਤਾਨ ਵਿੱਚ ਘੱਟ ਗਿਣਤੀ ਭਾਈਚਾਰਿਆਂ ਦੀਆਂ ਲੜਕੀਆਂ ਦੇ ਜਬਰੀ ਧਰਮ ਪਰਿਵਰਤਨ ’ਤੇ ਚਿੰਤਾ ਪ੍ਰਗਟਾਈ ਹੈ। ਸੰਯੁਕਤ ਰਾਸ਼ਟਰ ਨੇ ਕਿਹਾ ਸੀ ਕਿ ਪਾਕਿਸਤਾਨ ਸਰਕਾਰ ਲੜਕੀਆਂ ਦੇ ਅਧਿਕਾਰਾਂ ਦੀ ਰੱਖਿਆ ਲਈ ਜ਼ਰੂਰੀ ਕਦਮ ਨਹੀਂ ਚੁੱਕ ਰਹੀ ਹੈ।

ਸੰਯੁਕਤ ਰਾਸ਼ਟਰ ਦੇ ਮਾਹਿਰਾਂ ਨੇ ਕਿਹਾ ਸੀ ਕਿ ਪਾਕਿਸਤਾਨ ਦੀਆਂ ਅਦਾਲਤਾਂ ਵੀ ਘੱਟ ਗਿਣਤੀ ਲੜਕੀਆਂ ਦੇ ਜਬਰੀ ਵਿਆਹ ਅਤੇ ਧਰਮ ਪਰਿਵਰਤਨ ਨੂੰ ਜਾਇਜ਼ ਠਹਿਰਾ ਰਹੀਆਂ ਹਨ। ਜਿਸ ਨਾਲ ਪੀੜਤ ਲੜਕੀਆਂ ਪ੍ਰਭਾਵਿਤ ਹੋ ਰਹੀਆਂ ਹਨ। ਕੁੜੀਆਂ ਨੂੰ ਉਨ੍ਹਾਂ ਦੀ ਮਰਜ਼ੀ ਵਿਰੁੱਧ ਨਵੇਂ ਪਤੀਆਂ ਨਾਲ ਰਹਿਣ ਲਈ ਮਜਬੂਰ ਕੀਤਾ ਜਾ ਰਿਹਾ ਹੈ।

Related post

ਸਵਾਤੀ ਮਾਲੀਵਾਲ ਦਾ ਦੇਰ ਰਾਤ ਹੋਇਆ ਮੈਡੀਕਲ

ਸਵਾਤੀ ਮਾਲੀਵਾਲ ਦਾ ਦੇਰ ਰਾਤ ਹੋਇਆ ਮੈਡੀਕਲ

ਕੇਜਰੀਵਾਲ ਦੇ ਪੀਏ ’ਤੇ ਸਵਾਤੀ ਮਾਲੀਵਾਲ ਨਾਲ ਕੁੱਟਮਾਰ ਦਾ ਕੇਸ ਨਵੀਂ ਦਿੱਲੀ, 17 ਮਈ, ਨਿਰਮਲ : ਕੁੱਟਮਾਰ ਮਾਮਲੇ ਵਿਚ ਸ਼ਿਕਾਇਤ ਦਰਜ…
ਅੱਜ ਦਾ ਹੁਕਮਨਾਮਾ, ਸ੍ਰੀ ਹਰਿਮੰਦਰ ਸਾਹਿਬ (17 ਮਈ 2024)

ਅੱਜ ਦਾ ਹੁਕਮਨਾਮਾ, ਸ੍ਰੀ ਹਰਿਮੰਦਰ ਸਾਹਿਬ (17 ਮਈ 2024)

ਧਨਾਸਰੀ ਮਹਲਾ ੫ ॥ ਜਤਨ ਕਰੈ ਮਾਨੁਖ ਡਹਕਾਵੈ ਓਹੁ ਅੰਤਰਜਾਮੀ ਜਾਨੈ ॥ ਪਾਪ ਕਰੇ ਕਰਿ ਮੂਕਰਿ ਪਾਵੈ ਭੇਖ ਕਰੈ ਨਿਰਬਾਨੈ ॥੧॥…
ਚੋਣ ਅਧਿਕਾਰੀ ਸਿਬਿਨ ਸੀ 17 ਮਈ ਨੂੰ ਫੇਸਬੁੱਕ ‘ਤੇ ਹੋਣਗੇ ਲਾਈਵ, ਲੋਕਾਂ ਨਾਲ ਕਰਨਗੇ ਰਾਬਤਾ

ਚੋਣ ਅਧਿਕਾਰੀ ਸਿਬਿਨ ਸੀ 17 ਮਈ ਨੂੰ ਫੇਸਬੁੱਕ ‘ਤੇ…

ਚੰਡੀਗੜ੍ਹ, 16 ਮਈ, ਪਰਦੀਪ ਸਿੰਘ: ਬੀਤੇ ਮਹੀਨੇ ਪਹਿਲੇ ਫੇਸਬੁੱਕ ਲਾਈਵ ਪ੍ਰੋਗਰਾਮ ਦੀ ਸਫ਼ਲਤਾ ਤੋਂ ਬਾਅਦ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਬਿਨ…