ਮੀਂਹ ਫਿਰ ਬਣਿਆ ਭਾਰਤ-ਪਾਕਿ ਮੈਚ ਦਾ ਦੁਸ਼ਮਣ, ਹੁਣ ਰਿਜ਼ਰਵ ਡੇਅ ‘ਤੇ ਹੋਵੇਗਾ ਮੈਚ

ਮੀਂਹ ਫਿਰ ਬਣਿਆ ਭਾਰਤ-ਪਾਕਿ ਮੈਚ ਦਾ ਦੁਸ਼ਮਣ, ਹੁਣ ਰਿਜ਼ਰਵ ਡੇਅ ‘ਤੇ ਹੋਵੇਗਾ ਮੈਚ

ਨਵੀਂ ਦਿੱਲੀ : ਭਾਰਤ ਅਤੇ ਪਾਕਿਸਤਾਨ ਵਿਚਾਲੇ ਮੈਚ ਨੂੰ ਹੁਣ ਮੀਂਹ ਕਾਰਨ ਰਿਜ਼ਰਵ ਡੇਅ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ। ਭਾਰਤੀ ਪਾਰੀ ਹੁਣ ਅੱਜ 11 ਸਤੰਬਰ (ਸੋਮਵਾਰ) ਨੂੰ ਫਿਰ ਤੋਂ ਅੱਗੇ ਵਧੇਗੀ। ਇਸ ਸਮੇਂ ਭਾਰਤ ਦਾ ਸਕੋਰ 24.1 ਓਵਰਾਂ ਵਿੱਚ 147/2 ਹੈ।

ਗਰੁੱਪ ਗੇੜ ਤੋਂ ਬਾਅਦ ਮੀਂਹ ਨੇ ਇਕ ਵਾਰ ਫਿਰ ਭਾਰਤ-ਪਾਕਿਸਤਾਨ ਮੈਚ ਦਾ ਮਜ਼ਾ ਖਰਾਬ ਕਰ ਦਿੱਤਾ। ਹਾਲਾਂਕਿ ਇਸ ਵਾਰ ਰਿਜ਼ਰਵ ਡੇਅ ਹੋਣ ਕਾਰਨ ਮੈਚ ਦਾ ਨਤੀਜਾ ਅਜੇ ਆਉਣਾ ਬਾਕੀ ਹੈ। ਮੈਚ ਰਿਜ਼ਰਵ ਡੇ ਤੱਕ ਜਾਣ ਤੋਂ ਪਹਿਲਾਂ ਭਾਰਤ ਨੇ 24.1 ਓਵਰਾਂ ਦੀ ਬੱਲੇਬਾਜ਼ੀ ਕੀਤੀ। ਹੁਣ ਅੱਜ ਭਾਰਤ ਦੀ ਬੱਲੇਬਾਜ਼ੀ ਇਸੇ ਥਾਂ ਤੋਂ ਸ਼ੁਰੂ ਹੋਵੇਗੀ।

ਮੀਂਹ ਆਉਣ ਤੋਂ ਪਹਿਲਾਂ ਟੀਮ ਇੰਡੀਆ ਨੇ 24.1 ਓਵਰਾਂ ‘ਚ ਦੋ ਵਿਕਟਾਂ ਦੇ ਨੁਕਸਾਨ ‘ਤੇ 147 ਦੌੜਾਂ ਬਣਾ ਲਈਆਂ ਸਨ। ਵਿਰਾਟ ਕੋਹਲੀ (8 ਦੌੜਾਂ) ਅਤੇ ਕੇਐਲ ਰਾਹੁਲ (17) ਦੌੜਾਂ ਬਣਾ ਕੇ ਅਜੇਤੂ ਹਨ।

ਇਸ ਤੋਂ ਪਹਿਲਾਂ ਸ਼ੁਭਮਨ ਗਿੱਲ (58 ਦੌੜਾਂ) ਅਤੇ ਕਪਤਾਨ ਰੋਹਿਤ ਸ਼ਰਮਾ (56 ਦੌੜਾਂ) ਆਊਟ ਹੋਏ। ਪਾਕਿਸਤਾਨ ਲਈ ਸ਼ਾਹੀਨ ਸ਼ਾਹ ਅਫਰੀਦੀ ਅਤੇ ਸ਼ਾਦਾਬ ਖਾਨ ਨੂੰ 1-1 ਵਿਕਟ ਮਿਲੀ।

Related post

ਚੰਡੀਗੜ੍ਹ ’ਚ ਕੱਲ੍ਹ ਨੂੰ ਪੈ ਸਕਦੈ ਮੀਂਹ

ਚੰਡੀਗੜ੍ਹ ’ਚ ਕੱਲ੍ਹ ਨੂੰ ਪੈ ਸਕਦੈ ਮੀਂਹ

ਚੰਡੀਗੜ੍ਹ, 3 ਮਈ, ਨਿਰਮਲ : ਜਦੋਂ ਤੋਂ ਗਰਮੀ ਦਾ ਮੌਸਮ ਸ਼ੁਰੂ ਹੋਇਆ ਹੈ। ਪੱਛਮੀ ਗੜਬੜੀ ਕਾਰਨ ਵਿਚ ਵਿਚਾਲੇ ਬਰਸਾਤ ਹੋ ਜਾਂਦੀ…
ਚੀਨ ਵਿਚ ਮੀਂਹ ਕਾਰਨ 34 ਲੋਕਾਂ ਦੀ ਮੌਤ

ਚੀਨ ਵਿਚ ਮੀਂਹ ਕਾਰਨ 34 ਲੋਕਾਂ ਦੀ ਮੌਤ

ਬੀਜਿੰਗ, 2 ਮਈ, ਨਿਰਮਲ : ਦੱਖਣੀ ਚੀਨ ਦੇ ਗੁਆਂਗਡੋਂਗ ਸੂਬੇ ਵਿੱਚ ਬੁੱਧਵਾਰ ਨੂੰ ਭਾਰੀ ਮੀਂਹ ਕਾਰਨ ਨੈਸ਼ਨਲ ਹਾਈਵੇਅ ਦਾ ਇੱਕ ਹਿੱਸਾ…
ਮੀਂਹ ਨੂੰ ਲੈ ਕੇ ਯੈਲੋ ਅਲਰਟ ਜਾਰੀ

ਮੀਂਹ ਨੂੰ ਲੈ ਕੇ ਯੈਲੋ ਅਲਰਟ ਜਾਰੀ

ਚੰਡੀਗੜ੍ਹ, 23 ਅਪ੍ਰੈਲ, ਨਿਰਮਲ : ਮੌਸਮ ਵਿਭਾਗ ਨੇ ਪੰਜਾਬ ਵਿਚ ਮੀਂਹ ਨੂੰ ਲੈ ਕੇ ਅਲਰਟ ਜਾਰੀ ਕੀਤਾ ਹੈ। ਇਹ ਤਬਦੀਲੀਆਂ ਇੱਕ…