ਇਕ ਹੋਰ ਮਾਂ ਦਾ ਪੁੱਤ ‘ਡੱਬਾ ਬੰਦ’ ਹੋ ਕੇ ਪੰਜਾਬ ਪੁੱਜਿਆ

ਇਕ ਹੋਰ ਮਾਂ ਦਾ ਪੁੱਤ ‘ਡੱਬਾ ਬੰਦ’ ਹੋ ਕੇ ਪੰਜਾਬ ਪੁੱਜਿਆ

ਮਹਿਲ ਕਲਾਂ : ਬਹੁਤ ਹੀ ਮੰਦਭਾਗੀ ਖ਼ਬਰ ਬਰਨਾਲਾ ਦੇ ਮਹਿਲ ਖ਼ੁਰਦ ਤੋਂ ਸਾਹਮਣੇ ਆ ਰਹੀ ਐ, ਜਿੱਥੋਂ ਦੇ ਨੌਜਵਾਨ ਦੀ ਇਟਲੀ ਵਿਚ ਮੌਤ ਹੋ ਗਈ, ਜਿਸ ਦੀ ਮ੍ਰਿਤਕ ਦੇਹ 24 ਦਿਨਾਂ ਮਗਰੋਂ ਪਿੰਡ ਪੁੱਜੀ। ਸੱਤ ਸਾਲ ਪਹਿਲਾਂ ਰੋਜ਼ੀ ਰੋਟੀ ਕਮਾਉਣ ਲਈ ਗਿਆ ਨੌਜਵਾਨ ਡੱਬੇ ਵਿਚ ਬੰਦ ਹੋ ਕੇ ਘਰ ਪੁੱਜਿਆ, ਜਿਸ ਨੂੰ ਦੇਖ ਹਰ ਕਿਸੇ ਦੀ ਭੁੱਬ ਨਿਕਲ ਗਈ। ਪਰਿਵਾਰਕ ਮੈਂਬਰਾਂ ਦਾ ਵਿਰਲਾਪ ਤਾਂ ਦੇਖਿਆ ਨਹੀਂ ਜਾ ਰਿਹਾ ਸੀ।

ਜ਼ਿਲ੍ਹਾ ਬਰਨਾਲਾ ਵਿਚ ਮਹਿਲ ਖ਼ੁਰਦ ਦੇ ਰਹਿਣ ਵਾਲੇ ਨੌਜਵਾਨ ਸਵਰਨ ਸਿੰਘ ਦੀ ਇਟਲੀ ਵਿਚ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ ਸੀ, ਪਰ ਹੁਣ ਜਦੋਂ 24 ਦਿਨਾਂ ਮਗਰੋਂ ਉਸ ਦੀ ਮ੍ਰਿਤਕ ਦੇਹ ਆਪਣੇ ਪਿੰਡ ਮਹਿਲ ਖ਼ੁਰਦ ਵਿਖੇ ਪੁੱਜੀ ਤਾਂ ਮਾਹੌਲ ਗ਼ਮਗ਼ੀਨ ਹੋ ਗਿਆ। ਪਰਿਵਾਰਕ ਮੈਂਬਰਾਂ ਦਾ ਹਾਲ ਦੇਖ ਹਰ ਕਿਸੇ ਦੀਆਂ ਅੱਖਾਂ ਵਿਚ ਅੱਥਰੂ ਵਗ ਰਹੇ ਸੀ।

ਜਾਣਕਾਰੀ ਅਨੁਸਾਰ ਨੌਜਵਾਨ ਸਵਰਨ ਸਿੰਘ ਟੋਟੂ ਕਰਜ਼ਾ ਚੁੱਕ ਕੇ ਕਰੀਬ 7 ਸਾਲ ਪਹਿਲਾਂ ਚੰਗਾ ਭਵਿੱਖ ਬਣਾਉਣ ਦੇ ਮਕਸਦ ਨਾਲ ਇਟਲੀ ਗਿਆ ਸੀ, ਜਿੱਥੇ ਉਹ ਵਧੀਆ ਕੰਮ ਕਾਰ ਕਰ ਰਿਹਾ ਸੀ ਪਰ ਬੀਤੇ ਕੁੱਝ ਦਿਨ ਪਹਿਲਾਂ ਉਸ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ ਸੀ। ਇਸ ਤੋਂ ਬਾਅਦ ਪਰਿਵਾਰ ਵੱਲੋਂ ਲਗਾਤਾਰ ਉਸ ਦੀ ਮ੍ਰਿਤਕ ਦੇਹ ਨੂੰ ਪਿੰਡ ਮੰਗਵਾਉਣ ਲਈ ਯਤਨ ਕੀਤੇ ਜਾ ਰਹੇ ਸੀ ਪਰ 24 ਦਿਨਾਂ ਮਗਰੋਂ ਸਵਰਨ ਸਿੰਘ ਦੀ ਮ੍ਰਿਤਕ ਪਿੰਡ ਮਹਿਲ ਖ਼ੁਰਦ ਵਿਖੇ ਪੁੱਜੀ

ਮਾਹੌਲ ਇੰਨਾ ਗ਼ਮਗੀਨ ਹੋ ਗਿਆ ਕਿ ਪਰਿਵਾਰਕ ਮੈਂਬਰਾਂ ਦੀਆਂ ਧਾਹਾਂ ਸੁਣ ਕੇ ਹਰ ਕਿਸੇ ਦਾ ਕਲੇਜਾ ਕੰਬ ਗਿਆ ਕਿਉਂਕਿ ਜਿਹੜਾ ਸਵਰਨ ਸਿੰਘ ਪਰਿਵਾਰਕ ਮੈਂਬਰਾਂ ਨੂੰ ਕਿਸੇ ਗੱਲ ਦੀ ਫ਼ਿਕਰ ਨਾ ਕਰਨ ਬਾਰੇ ਆਖਦਾ ਸੀ, ਉਹ ਅੱਜ ਖ਼ੁਦ ਬੇਫਿਕਰ ਹੋ ਕੇ ਸਦਾ ਦੀ ਨੀਂਦ ਸੁੱਤਾ ਹੋਇਆ ਸੀ। ਪਰਿਵਾਰਕ ਮੈਂਬਰਾਂ ਨੂੰ ਵਾਰ ਵਾਰ ਉਸ ਦੇ ਬੋਲ ਚੇਤੇ ਆ ਰਹੇ ਸੀ ਪਰ ਉਨ੍ਹਾਂ ਨੂੰ ਪਤਾ ਸੀ ਕਿ ਉਸ ਦੇ ਬੋਲ ਹੁਣ ਕਦੇ ਵੀ ਸੁਣਾਈ ਨਹੀਂ ਦੇਣਗੇ।

ਦੱਸ ਦਈਏ ਕਿ ਮ੍ਰਿਤਕ ਨੌਜਵਾਨ ਸਵਰਨ ਸਿੰਘ ਦੇ ਅੰਤਿਮ ਸਸਕਾਰ ਮੌਕੇ ਕਈ ਪਿੰਡਾਂ ਦੇ ਲੋਕ ਪੁੱਜੇ ਹੋਏ ਸੀ ਅਤੇ ਹਰ ਕਿਸੇ ਦੀਆਂ ਅੱਖਾਂ ਵਿਚੋਂ ਅੱਥਰੂ ਵਗ ਰਹੇ ਸੀ ਅਤੇ ਉਹ ਇਹੀ ਸੋਚ ਰਹੇ ਸੀ ਕਿ ਪਤਾ ਨਹੀਂ ਵਿਦੇਸ਼ਾਂ ਵਿਚ ਪੰਜਾਬੀ ਨੌਜਵਾਨਾਂ ਦੀਆਂ ਮੌਤਾਂ ਦਾ ਸਿਲਸਿਲਾ ਕਦੋਂ ਰੁਕੇਗਾ?
ਮਹਿਲਾ ਕਲਾਂ ਤੋਂ ਫ਼ਿਰੋਜ਼ ਖ਼ਾਨ ਦੀ ਰਿਪੋਰਟ, ਹਮਦਰਦ ਟੀਵੀ

Related post

ਅਫਗਾਨਿਸਤਾਨ ‘ਚ ਮੀਂਹ ਅਤੇ ਹੜ੍ਹ ਨੇ ਮਚਾਈ ਤਬਾਹੀ, 370 ਲੋਕਾਂ ਦੀ ਮੌਤ, 1600 ਲੋਕ ਜ਼ਖਮੀ

ਅਫਗਾਨਿਸਤਾਨ ‘ਚ ਮੀਂਹ ਅਤੇ ਹੜ੍ਹ ਨੇ ਮਚਾਈ ਤਬਾਹੀ, 370…

ਅਫਗਾਨਿਸਤਾਨ, 19 ਮਈ, ਪਰਦੀਪ ਸਿੰਘ : ਅਫਗਾਨਿਸਤਾਨ ‘ਚ ਤਿੰਨ ਹਫਤਿਆਂ ਤੋਂ ਹੋ ਰਹੀ ਭਾਰੀ ਬਾਰਿਸ਼ ਕਾਰਨ 370 ਤੋਂ ਵੱਧ ਲੋਕਾਂ ਦੀ…
ਪੀਐੱਮ ਮੋਦੀ 23 ਤੇ 24 ਮਈ ਨੂੰ ਆਉਣਗੇ ਪੰਜਾਬ

ਪੀਐੱਮ ਮੋਦੀ 23 ਤੇ 24 ਮਈ ਨੂੰ ਆਉਣਗੇ ਪੰਜਾਬ

ਨਵੀਂ ਦਿੱਲੀ, 19 ਮਈ, ਪਰਦੀਪ ਸਿੰਘ: ‘ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲੋਕ ਸਭਾ ਚੋਣਾਂ ਦੌਰਾਨ ਪੰਜਾਬ ‘ਚ ਭਾਜਪਾ ਦੇ ਉਮੀਦਵਾਰਾਂ…
ਪੰਜਾਬ ਦੇ ਮੁੱਖ ਚੋਣ ਅਧਿਕਾਰੀ ਵੱਲੋਂ ਸਾਰੇ ਉਮੀਦਵਾਰਾਂ ਨੂੰ ਚੋਣ ਨਿਸ਼ਾਨ ਅਲਾਟ

ਪੰਜਾਬ ਦੇ ਮੁੱਖ ਚੋਣ ਅਧਿਕਾਰੀ ਵੱਲੋਂ ਸਾਰੇ ਉਮੀਦਵਾਰਾਂ ਨੂੰ…

ਚੰਡੀਗੜ੍ਹ, 19 ਮਈ, ਪਰਦੀਪ ਸਿੰਘ : ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਬਿਨ ਸੀ ਨੇ ਦੱਸਿਆ ਹੈ ਕਿ ਪੰਜਾਬ ਦੀਆਂ 13 ਲੋਕ…