ਅਮਰੀਕਾ ’ਚ ਪੰਜਾਬੀ ਟਰੱਕ ਡਰਾਈਵਰ ਗ੍ਰਿਫ਼ਤਾਰ

ਅਮਰੀਕਾ ’ਚ ਪੰਜਾਬੀ ਟਰੱਕ ਡਰਾਈਵਰ ਗ੍ਰਿਫ਼ਤਾਰ

ਨਿਊਯਾਰਕ, 7 ਸਤੰਬਰ (ਰਾਜ ਗੋਗਨਾ) : ਅਮਰੀਕਾ ਵਿੱਚ ਪੁਲਿਸ ਨੇ ਇੱਕ ਪੰਜਾਬੀ ਟਰੱਕ ਡਰਾਈਵਰ ਨੂੰ ਗ਼ਿ੍ਰਫ਼ਤਾਰ ਕਰ ਲਿਆ, ਜਿਸ ’ਤੇ ਕਤਲ ਦੇ ਦੋਸ਼ ਲੱਗੇ। ਐਰੀਜ਼ੋਨਾ ਸੂਬੇ ਦੇ ਪਾਰਕਰ ਸ਼ਹਿਰ ਵਿੱਚ ਵਾਪਰੇ ਸੜਕ ਹਾਦਸੇ ਦੇ ਮਾਮਲੇ ਵਿੱਚ 28 ਸਾਲਾ ਜਸਕਰਨ ਸਿੰਘ ਦੀ ਗ੍ਰਿਫ਼ਤਾਰੀ ਹੋਈ ਹੈ।

ਪੁਲਿਸ ਦਾ ਕਹਿਣਾ ਹੈ ਕਿ ਜਸਕਰਨ ਸਿੰਘ ਨੇ ਲਾਲ ਬੱਤੀ ’ਤੇ ਖੜ੍ਹੀਆਂ ਤਿੰਨ ਗੱਡੀਆਂ ਨੂੰ ਪਿੱਛਿਓਂ ਟੱਕਰ ਮਾਰ ਦਿੱਤੀ, ਜਿਸ ਕਾਰਨ ਇੱਕ ਵਿਅਕਤੀ ਦੀ ਮੌਤ ਹੋ ਗਈ, ਜਦਕਿ ਜਣੇ ਗੰਭੀਰ ਜ਼ਖਮੀ ਹੋ ਗਏ।


ਐਰੀਜ਼ੋਨਾ ਸੂਬੇ ਦੇ ਪਾਰਕਰ ਦੀ ਪੁਲਿਸ ਦਾ ਕਹਿਣਾ ਹੈ ਕਿ ਤਿੰਨ ਗੱਡੀਆਂ ਰੈੱਡ ਸਟੌਪ ਲਾਈਟ ’ਤੇ ਖੜ੍ਹੀਆਂ ਹੋਈਆਂ ਸੀ। ਇਸੇ ਦੌਰਾਨ ਇੱਕ ਟਰੱਕ ਆਇਆ, ਜਿਸ ਨੇ ਇਨ੍ਹਾਂ ਨੂੰ ਪਿੱਛਿਓਂ ਜ਼ੋਰ ਦੀ ਟੱਕਰ ਮਾਰ ਦਿੱਤੀ। ਇਸ ਕਾਰਨ ਇੱਕ ਵਿਅਕਤੀ ਮੌਕੇ ’ਤੇ ਹੀ ਦਮ ਤੋੜ ਗਿਆ, ਜਦਕਿ ਦੋ ਜਣੇ ਗੰਭੀਰ ਜ਼ਖਮੀ ਹੋ ਗਏ, ਜਿਨ੍ਹਾਂ ਦਾ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ।

ਟਰੱਕ ਚਾਲਕ ਦੀ ਪਛਾਣ 28 ਸਾਲਾ ਜਸਕਰਨ ਸਿੰਘ ਵਜੋਂ ਹੋਈ, ਜੋ ਕਿ ਕੈਲੀਫੋਰਨੀਆ ਸੂਬੇ ਦੇ ਮਾਨਟੇਕਾ ਸ਼ਹਿਰ ਦਾ ਵਾਸੀ ਹੈ। ਪੁਲਿਸ ਨੇ ਉਸ ਨੂੰ ਬਾਅਦ ਵਿੱਚ ਗ੍ਰਿਫ਼ਤਾਰ ਕਰ ਲਿਆ ਅਤੇ ਉਸ ’ਤੇ ਸੈਕਿੰਡ ਡਿਗਰੀ ਮਰਡਰ ਦੇ ਚਾਰਜ ਲਾਏ ਤੇ ਜੇਲ੍ਹ ਭੇਜ ਦਿੱਤਾ।


ਟੱਕਰ ਏਨੀ ਭਿਆਨਕ ਸੀ ਕਿ ਗੱਡੀਆਂ ਹਵਾ ਵਿੱਚ ਉੱਛਲਕੇ ਕੌਰਨਰ ਵਿੱਚ ਗੈਸ ਸਟੇਸ਼ਨ ਦੀ ਪਾਰਕਿੰਗ ਵਿੱਚ ਜਾ ਪਲਟੀਆਂ। ਪੁਲਿਸ ਮੁਤਾਬਕ ਇਹ ਘਟਨਾ ਐਤਵਾਰ ਦੁਪਹਿਰ 3.30 ਵਜੇ ਦੇ ਕਰੀਬ ਵਾਪਰੀ।

Related post

ਅਫਗਾਨਿਸਤਾਨ ‘ਚ ਮੀਂਹ ਅਤੇ ਹੜ੍ਹ ਨੇ ਮਚਾਈ ਤਬਾਹੀ, 370 ਲੋਕਾਂ ਦੀ ਮੌਤ, 1600 ਲੋਕ ਜ਼ਖਮੀ

ਅਫਗਾਨਿਸਤਾਨ ‘ਚ ਮੀਂਹ ਅਤੇ ਹੜ੍ਹ ਨੇ ਮਚਾਈ ਤਬਾਹੀ, 370…

ਅਫਗਾਨਿਸਤਾਨ, 19 ਮਈ, ਪਰਦੀਪ ਸਿੰਘ : ਅਫਗਾਨਿਸਤਾਨ ‘ਚ ਤਿੰਨ ਹਫਤਿਆਂ ਤੋਂ ਹੋ ਰਹੀ ਭਾਰੀ ਬਾਰਿਸ਼ ਕਾਰਨ 370 ਤੋਂ ਵੱਧ ਲੋਕਾਂ ਦੀ…
ਪੀਐੱਮ ਮੋਦੀ 23 ਤੇ 24 ਮਈ ਨੂੰ ਆਉਣਗੇ ਪੰਜਾਬ

ਪੀਐੱਮ ਮੋਦੀ 23 ਤੇ 24 ਮਈ ਨੂੰ ਆਉਣਗੇ ਪੰਜਾਬ

ਨਵੀਂ ਦਿੱਲੀ, 19 ਮਈ, ਪਰਦੀਪ ਸਿੰਘ: ‘ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲੋਕ ਸਭਾ ਚੋਣਾਂ ਦੌਰਾਨ ਪੰਜਾਬ ‘ਚ ਭਾਜਪਾ ਦੇ ਉਮੀਦਵਾਰਾਂ…