ਜਲੰਧਰ ਵਿਚ ਕਾਂਗਰਸ ਵਲੋਂ ਰੋਸ ਪ੍ਰਦਰਸ਼ਨ

ਜਲੰਧਰ ਵਿਚ ਕਾਂਗਰਸ ਵਲੋਂ ਰੋਸ ਪ੍ਰਦਰਸ਼ਨ


ਜਲੰਧਰ,13 ਮਾਰਚ, ਨਿਰਮਲ : ਜਲੰਧਰ ਵਿਚ ਕਾਂਗਰਸੀ ਨੇਤਾਵਾਂ ਦੁਆਰਾ ਸਵੇਰੇ ਖੇਤਰੀ ਟਰਾਂਸਪੋਰਟ ਦਫ਼ਤਰ ਦੇ ਬਾਹਰ ਮੁੱਖ ਮੰਤਰੀ ਭਗਵੰਤ ਮਾਨ ਦਾ ਪੁਤਲਾ ਸਾੜਿਆ ਗਿਆ। ਇਸ ਦੀ ਅਗਵਾਈ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਅਤੇ ਸੈਂਟਰਲ ਹਲਕੇ ਤੋਂ ਸਾਬਕਾ ਵਿਧਾਇਕ ਰਹੇ ਰਾਜਿੰਦਰ ਬੇਰੀ ਨੇ ਕੀਤੀ। ਬੇਰੀ ਨੇ ਕਿਹਾ ਕਿ ਜ਼ਿਲ੍ਹੇ ਵਿਚ ਆਰਟੀਓ ਦਾ ਕੰਮ ਪੂਰੀ ਤਰ੍ਹਾਂ ਨਾਲ ਠੱਪ ਪਿਆ ਹੋਇਆ। ਜਿਸ ਕਾਰਨ ਜ਼ਿਲ੍ਹੇ ਦੇ ਲੋਕਾਂ ਨੂੰ ਕਾਫੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ।


ਸਾਬਕਾ ਵਿਧਾਇਕ ਬੇਰੀ ਨੇ ਕਿਹਾ ਕਿ ਪਿਛਲੇ ਕਾਫੀ ਸਮੇਂ ਤੋਂ ਲੋਕ ਨਾ ਤਾਂ ਅਪਣੀ ਆਰਸੀ ਬਣਵਾ ਪਾ ਰਹੇ ਹਨ ਅਤੇ ਨਾ ਹੀ ਆਰਟੀਓ ਨਾਲ ਸਬੰਧਤ ਅਪਣਾ ਕੋਈ ਵੀ ਕੰਮ ਪੂਰਾ ਕਰਵਾ ਪਾ ਰਹੇ ਹਨ। ਜ਼ਿਲ੍ਹੇ ਦੇ ਪੈਂਡਿੰਗ ਕੇਸ 20 ਹਜ਼ਾਰ ਤੋਂ ਪਾਰ ਜਾ ਚੁੱਕੇ ਹਨ। ਜਿਸ ਦੇ ਚਲਦਿਆਂ ਪ੍ਰਦਰਸ਼ਨ ਕਾਂਗਰਸ ਦੁਆਰਾ ਕੀਤਾ ਗਿਆ। ਇਸ ਦੌਰਾਨ ਸੁਰੱਖਿਆ ਲਈ ਪੁਲਿਸ ਵੀ ਤੈਨਾਤ ਕੀਤੀ ਗਈ ਸੀ।


ਰਾਜਿੰਦਰ ਬੇਰੀ ਨੇ ਕਿਹਾ ਕਿ ਆਪ ਸਰਕਾਰ ਨੇ ਲੋਕਾਂ ਨਾਲ ਵਾਅਦਾ ਕੀਤਾ ਸੀ ਕਿ ਉਹ ਲੋਕਾਂ ਦੇ ਘਰਾਂ ਵਿਚ ਜਾ ਕੇ ਕੰਮ ਕਰਾਉਣਗੇ। ਪ੍ਰੰਤੂ ਅਜਿਹਾ ਕੁਝ ਨਹੀਂ ਹੋਇਆ। ਬਲਕਿ ਦਫ਼ਤਰ ਵਿਚ ਹੋਣ ਵਾਲਾ ਕੰਮ ਵੀ ਠੱਪ ਹੋ ਗਿਆ। ਜਲੰਧਰ ਵੱਡਾ ਜ਼ਿਲ੍ਹਾ ਹੈ ਉਸ ਦਾ ਸਾਰਾ ਕੰਮ ਹੁਸ਼ਿਆਰਪੁਰ ਦੇ ਆਰਟੀਓ ਨੂੰ ਸੌਂਪ ਦਿੱਤਾ ਗਿਆ। ਉਹ ਪਹਿਲਾਂ ਅਪਣੇ ਜ਼ਿਲ੍ਹੇ ਦਾ ਕੰਮ ਖਤਮ ਕਰਨ ਜਾਂ ਫਿਰ ਜਲੰਧਰ ਦਾ। ਬੇਰੀ ਨੇ ਕਿਹਾ ਕਿ ਜਲਦ ਤੋਂ ਜਲਦ ਜਲੰਧਰ ਦੇ ਪੈਂਡਿੰਗ ਕੇਸ ਖਤਮ ਕੀਤੇ ਜਾਣ ਨਹੀਂ ਤਾਂ ਅਸੀਂ ਇਸ ਪ੍ਰਦਰਸ਼ਨ ਨੁੂੰ ਵੱਡੇ ਪੱਧਰ ਤੇ ਲੈ ਕੇ ਜਾਵਾਂਗੇ।


ਦੱਸਦੇ ਚਲੀਏ ਕਿ ਪਿਛਲੇ ਕਈ ਦਿਨਾਂ ਤੋਂ ਖੇਤਰੀ ਟਰਾਂਸਪੋਰਟ ਵਿਭਾਗ ਵਿਚ ਕੰਮਕਾਜ ਠੱਪ ਪਿਆ ਹੋਇਆ। ਸ਼ਹਿਰ ਦੇ ਸੈਂਕੜੇ ਲੋਕਾਂ ਦੀ ਫਾਈਲਾਂ ਪਾਸ ਹੋਣ ਲਈ ਰੁਕੀ ਹੋਈਆਂ ਹਨ। ਜਿਸ ਕਾਰਨ ਲੋਕ ਕਾਫੀ ਪ੍ਰੇਸ਼ਾਨ ਹੋ ਰਹੇ ਹਨ। ਇਸ ਨੂੰ ਲੈ ਕੇ ਕਾਂਗਰਸੀ ਨੇਤਾ ਬੇਰੀ ਕੋਲ ਕਾਫੀ ਸ਼ਿਕਾਇਤਾਂ ਆਈਆਂ ਸਨ। ਜਿਸ ਦੇ ਚਲਦਿਆਂ ਪ੍ਰਦਰਸ਼ਨ ਦਾ ਐਲਾਨ ਕੀਤਾ ਸੀ।

ਇਹ ਵੀ ਪੜ੍ਹੋ

ਹੁਸ਼ਿਆਰਪੁਰ ਵਿਚ ਗੁਆਂਢੀਆਂ ਨੇ ਵਿਆਹ ਵਾਲੇ ਘਰ ’ਤੇ ਹਮਲਾ ਕਰ ਦਿੱਤਾ।
ਦੱਸਦੇ ਚਲੀਏ ਕਿ ਹੁਸ਼ਿਆਰਪੁਰ ਦੇ ਕਸਬਾ ਟਾਂਡਾ ਉੜਮੁੜ ਵਿਚ ਦੋ ਸਾਲ ਪੁਰਾਣੇ ਹੱਤਿਆ ਦੀ ਕੋਸ਼ਿਸ਼ ਕੇਸ ਵਿਚ ਗਵਾਹੀ ਦੇਣ ਵਾਲੇ ਪਰਵਾਰ ’ਤੇ ਕਰੀਬ ਇੱਕ ਦਰਜਨ ਤੋਂ ਜ਼ਿਆਦਾ ਹਮਲਾਵਰਾਂ ਨੇ ਜਾਨ ਲੇਵਾ ਹਮਲਾ ਕਰ ਦਿੱਤਾ। ਜਿਸ ਘਰ ’ਤੇ ਹਮਲਾ ਹੋਇਆ, ਉਸ ਘਰ ਵਿਚ 11 ਮਾਰਚ ਨੂੰ ਵਿਆਹ ਸੀ। ਪਹਿਲਾਂ ਤਾਂ ਘਰ ਦੇ ਬਾਹਰ ਇੱਟਾਂ ਤੇ ਪੱਥਰ ਮਾਰੇ ਗਏ ਫਿਰ ਘਰ ਦੇ ਅੰਦਰ ਵੜ ਕੇ ਤੇਜ਼ਧਾਰ ਹਥਿਆਰਾਂ ਨਾਲ ਸਮਾਨ ਤੋੜਿਆ। ਇਸ ਦੌਰਾਨ ਮੁਲਜ਼ਮਾਂ ਨੇ ਘਰ ਵਿਚ ਹਵਾਈ ਫਾਇਰਿੰਗ ਵੀ ਕੀਤੀ।
ਘਟਨਾ ਵਿਚ ਲਾੜਾ ਅਤੇ ਉਸ ਦਾ ਪਿਤਾ ਜ਼ਖਮੀ ਹੋਏ ਹਨ। ਪੂਰੀ ਘਟਨਾ ਦੇ ਕੁਝ ਵੀਡੀਓ ਵੀ ਸਾਹਮਣੇ ਆਏ ਹਨ। ਜਿਸ ਵਿਚ ਮੁਲਜ਼ਮ ਹਮਲਾ ਕਰਦੇ ਹੋਏ ਦਿਖਾਈ ਦੇ ਰਹੇ ਹਨ। ਥਾਣਾ ਟਾਂਡਾ ਦੀ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਟਾਂਡਾ ਉੜਮੁੜ ਦੇ ਪਿੰਡ ਰਾਣੀ ਪਿੰਡ ਦੇ ਰਹਿਣ ਵਾਲੇ ਜਸਵਿੰਦਰ ਸਿੰਘ ਨੇ ਪੁਲਿਸ ਨੂੰ ਕਿਹਾ ਕਿ ਉਨ੍ਹਾਂ ਦੇ ਘਰ ਵਿਚ ਬੇਟੇ ਮਨਿੰਦਰ ਸਿੰਘ ਦਾ ਵਿਆਹ ਸੀ। ਇਸ ਦੇ ਚਲਦਿਆਂ ਘਰ ਵਿਚ ਕਾਫੀ ਮਹਿਮਾਨ ਆਏ ਹੋਏ ਸੀ। ਬੀਤੇ ਦਿਨ ਰੋਜ਼ਾਨਾ ਦੀ ਤਰ੍ਹਾਂ ਪੂਰਾ ਪਰਵਾਰ ਘਰ ਦੇ ਵਿਹੜੇ ਵਿਚ ਬੈਠਾ ਸੀ। ਸ਼ਾਮ ਕਰੀਬ ਸਾਢੇ ਛੇ ਵਜੇ ਇੱਕ ਦਰਜਨ ਹਮਲਾਵਰਾਂ ਨੇ ਪੱਥਰ ਮਾਰਨੇ ਸ਼ੁਰੂ ਕਰ ਦਿੱਤੇ। ਘਟਨਾ ਸਮੇਂ ਪਰਵਾਰ ਘਰ ਦੇ ਵਿਹੜੇ ਵਿਚ ਬੈਠ ਕੇ ਸ਼ਗਨ ਗਿਣ ਰਿਹਾ ਸੀ।
ਮੁਲਜ਼ਮਾਂ ਨੇ ਹਮਲਾ ਕਰਦੇ ਸਮੇਂ ਘਰ ਦੇ ਅੰਦਰ ਹਵਾਈ ਫਾਇਰ ਵੀ ਕੀਤੇ। ਘਟਨਾ ਵਿਚ ਲਾੜਾ ਅਤੇ ਉਸ ਦਾ ਪਿਤਾ ਬੁਰੀ ਤਰ੍ਹਾਂ ਜ਼ਖਮੀ ਹੋਏ ਹਨ। ਜਿਨ੍ਹਾਂ ਇਲਾਜ ਲਈ ਟਾਂਡਾ ਦੇ ਸਰਕਾਰੀ ਹਸਪਤਾਲ ਵਿਚ ਭਰਤੀ ਕਰਾਇਆ ਗਿਆ। ਪਰਵਾਰ ਨੇ ਹਮਲਾ ਕਰਨ ਦਾ ਇਲਜ਼ਾਮ ਪਿੰਡ ਦੇ ਹੀ ਰਹਿਣ ਵਾਲੇ ਸੁਰਜੀਤ ਸਿੰਘ ਅਤੇ ਉਨ੍ਹਾਂ ਦੇ ਬੇਟੇ ਮਨਦੀਪ ਸਿੰਘ, ਦਲਵੀਰ ਸਿੰਘ, ਅਮਰੀਕ ਸਿੰਘ, ਗੁਰਨੇਕ ਸਿੰਘ ਅਤੇ ਮਨਦੀਪ ਸਿੰਘ ’ਤੇ ਲਗਾਇਆ ਹੈ। ਪੁਲਿਸ ਨੇ ਸਾਰਿਆਂ ਖ਼ਿਲਾਫ਼ ਵੱਖ ਵੱਖ ਧਾਰਾਵਾਂ ਹੇਠ ਕੇਸ ਦਰਜ ਕਰ ਲਿਆ।

Related post

ਰਾਹੁਲ ਗਾਂਧੀ ਨੂੰ ਲੈ ਕੇ ਪੀਐੱਮ ਮੋਦੀ ਦਾ ਵੱਡਾ ਬਿਆਨ, ਸ਼ਹਿਜਾਦੇ ਨੇ ਅਡਾਨੀ-ਅੰਬਾਨੀ ਨੂੰ ਗਾਲਾਂ ਕੱਢਣੀਆਂ ਕੀਤੀਆਂ ਬੰਦ, ਰਾਤੋਂ-ਰਾਤ ਅਜਿਹੀ ਕਿਹੜੀ ਹੋਈ ਡੀਲ

ਰਾਹੁਲ ਗਾਂਧੀ ਨੂੰ ਲੈ ਕੇ ਪੀਐੱਮ ਮੋਦੀ ਦਾ ਵੱਡਾ…

ਨਵੀਂ ਦਿੱਲੀ, 8 ਮਈ, ਪਰਦੀਪ ਸਿੰਘ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੁੱਧਵਾਰ ਨੂੰ ਤੇਲੰਗਾਨਾ ਦੇ ਕਰੀਮਨਗਰ ‘ਚ ਪਹਿਲੀ ਵਾਰ ਅਡਾਨੀ-ਅੰਬਾਨੀ…
ਜਲੰਧਰ : ਬੈੱਡ ਵਿਚੋਂ ਸੜੀ ਹੋਈ ਲਾਸ਼ ਮਿਲੀ, ਮੁਲਜ਼ਮ ਕਾਬੂ

ਜਲੰਧਰ : ਬੈੱਡ ਵਿਚੋਂ ਸੜੀ ਹੋਈ ਲਾਸ਼ ਮਿਲੀ, ਮੁਲਜ਼ਮ…

ਜਲੰਧਰ, 8 ਮਈ, ਨਿਰਮਲ : ਜਲੰਧਰ ਪੁਲਿਸ ਕਮਿਸ਼ਨਰੇਟ ਨੇ 24 ਘੰਟਿਆਂ ਵਿੱਚ ਕਤਲ ਦੀ ਗੁੱਥੀ ਸੁਲਝਾ ਕੇ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ…
ਧਾਕੜ ਅਫ਼ਸਰ ਡਾ. ਲਖਵੀਰ ਸਿੰਘ ਕਾਂਗਰਸ ‘ਚ ਹੋਏ ਸ਼ਾਮਿਲ, ਅਕਾਲੀ ਦਲ ਨੂੰ ਕਿਹਾ BYE-BYE

ਧਾਕੜ ਅਫ਼ਸਰ ਡਾ. ਲਖਵੀਰ ਸਿੰਘ ਕਾਂਗਰਸ ‘ਚ ਹੋਏ ਸ਼ਾਮਿਲ,…

ਹੁਸ਼ਿਆਰਪੁਰ,6 ਮਈ, ਪਰਦੀਪ ਸਿੰਘ – ਹੁਸ਼ਿਆਰਪੁਰ ਦੇ ਸਾਬਕਾ ਜ਼ਿਲ੍ਹਾ ਸਿਹਤ ਅਫ਼ਸਰ ਜਿਸ ਨੂੰ ਧਾਕੜ ਅਫ਼ਸਰ ਵਜੋਂ ਵੀ ਜਾਣਿਆ ਜਾਂਦਾ ਹੈ। ਧਾਕੜ…