ਫ਼ੋਨ ‘ਤੇ ਹੁਣ ਨਹੀਂ ਆਉਣਗੀਆਂ ਧੋਖਾਧੜੀ ਵਾਲੀਆਂ ਕਾਲਾਂ

ਫ਼ੋਨ ‘ਤੇ ਹੁਣ ਨਹੀਂ ਆਉਣਗੀਆਂ ਧੋਖਾਧੜੀ ਵਾਲੀਆਂ ਕਾਲਾਂ

Truecaller ਲੈ ਕੇ ਆਇਆ AI ਸਪੈਮ ਫਿਲਟਰ ਫੀਚਰ
ਨਵੀਂ ਦਿੱਲੀ :
ਦੇਸ਼ ਦੇ ਕਰੋੜਾਂ ਮੋਬਾਈਲ ਫੋਨ ਉਪਭੋਗਤਾ ਦਿਨ ਭਰ ਆ ਰਹੀਆਂ ਫਰਜ਼ੀ ਕਾਲਾਂ ਤੋਂ ਪ੍ਰੇਸ਼ਾਨ ਹਨ। ਕਈ ਵਾਰ ਫਰਜ਼ੀ ਕਾਲਾਂ ਕਾਰਨ ਲੋਕਾਂ ਨੂੰ ਭਾਰੀ ਨੁਕਸਾਨ ਉਠਾਉਣਾ ਪੈਂਦਾ ਹੈ। ਹਾਲ ਹੀ ‘ਚ ਟੈਲੀਕਾਮ ਰੈਗੂਲੇਟਰੀ ਟਰਾਈ ਨੇ ਵੀ ਟੈਲੀਕਾਮ ਕੰਪਨੀਆਂ ਨੂੰ ਫਰਜ਼ੀ ਕਾਲ ‘ਤੇ ਰੋਕ ਲਗਾਉਣ ਲਈ ਕਦਮ ਚੁੱਕਣ ਲਈ ਕਿਹਾ ਹੈ। ਥਰਡ-ਪਾਰਟੀ ਕਾਲਰ ਆਈਡੀ ਐਪ Truecaller ਨੇ ਉਪਭੋਗਤਾਵਾਂ ਦੇ ਫੋਨਾਂ ‘ਤੇ ਜਾਅਲੀ ਕਾਲਾਂ ਨੂੰ ਰੋਕਣ ਲਈ AI ਫਿਲਟਰ ਰੋਲਆਊਟ ਕੀਤਾ ਹੈ।

Truecaller ਦਾ ਇਹ ਫੀਚਰ ਭਾਰਤੀ ਯੂਜ਼ਰਸ ਲਈ ਲਿਆਂਦਾ ਗਿਆ ਹੈ। ਇਸ ਫੀਚਰ ਨੂੰ ਐਪ ‘ਚ ਮੈਕਸ ਪ੍ਰੋਟੈਕਸ਼ਨ ਦੇ ਨਾਂ ਨਾਲ ਜੋੜਿਆ ਗਿਆ ਹੈ। ਇਸ ਫੀਚਰ ਨੂੰ ਇਨੇਬਲ ਕਰਨ ਤੋਂ ਬਾਅਦ ਯੂਜ਼ਰਸ ਨੂੰ ਆਪਣੇ ਸਮਾਰਟਫੋਨ ‘ਤੇ ਕਿਸੇ ਤਰ੍ਹਾਂ ਦੀ ਫਰਾਡ ਜਾਂ ਫਰਜ਼ੀ ਕਾਲ ਨਹੀਂ ਮਿਲੇਗੀ। ਹਾਲਾਂਕਿ, ਟਰੂ ਕਾਲਰ ਦਾ ਇਹ ਫੀਚਰ ਸਿਰਫ ਪੇਡ ਯੂਜ਼ਰਸ ਯਾਨੀ ਪ੍ਰੀਮੀਅਮ ਸਬਸਕ੍ਰਾਈਬਰਸ ਲਈ ਲਿਆਇਆ ਗਿਆ ਹੈ।

ਮੈਕਸ ਫੀਚਰ ਨੂੰ ਇਨੇਬਲ ਕਰਨ ਲਈ ਯੂਜ਼ਰਸ ਨੂੰ ਆਪਣੇ ਸਮਾਰਟਫੋਨ ‘ਤੇ Truecaller ਐਪ ਨੂੰ ਲਾਂਚ ਕਰਨਾ ਹੋਵੇਗਾ।
ਇਸ ਤੋਂ ਬਾਅਦ ਤੁਹਾਨੂੰ ਸੈਟਿੰਗ ‘ਚ ਜਾ ਕੇ ਬਲਾਕ ‘ਤੇ ਜਾਣਾ ਹੋਵੇਗਾ। ਉੱਥੇ ਉਹ ਇਸ ਨਵੇਂ ਮੈਕਸ ਫੀਚਰ ਨੂੰ ਦੇਖਣਗੇ।

Related post

ਸ਼ੇਅਰ ਬਾਜ਼ਾਰ ਦਾ ਮਾਰਕੀਟ ਕੈਪ ਪਹਿਲੀ ਵਾਰ 5 ਟ੍ਰਿਲੀਅਨ ਡਾਲਰ ਤੋਂ ਪਾਰ

ਸ਼ੇਅਰ ਬਾਜ਼ਾਰ ਦਾ ਮਾਰਕੀਟ ਕੈਪ ਪਹਿਲੀ ਵਾਰ 5 ਟ੍ਰਿਲੀਅਨ…

ਮੁੰਬਈ, 21 ਮਈ, ਪਰਦੀਪ ਸਿੰਘ: ਭਾਰਤੀ ਸ਼ੇਅਰ ਬਾਜ਼ਾਰ ਪਹਿਲੀ ਵਾਰ 5 ਟ੍ਰਿਲੀਅਨ ਡਾਲਰ (ਲਗਭਗ 416 ਲੱਖ ਕਰੋੜ) ਦੇ ਅੰਕੜੇ ਨੂੰ ਛੂਹ…
ਚਾਰਧਾਮ ਯਾਤਰਾ ਤੋਂ ਆਈ ਬੁਰੀ ਖ਼ਬਰ, ਹੁਣ ਤੱਕ 21 ਲੋਕਾਂ ਦੀ ਗਰਮੀ ਦੇ ਕਹਿਰ ਕਾਰਨ ਮੌਤ

ਚਾਰਧਾਮ ਯਾਤਰਾ ਤੋਂ ਆਈ ਬੁਰੀ ਖ਼ਬਰ, ਹੁਣ ਤੱਕ 21…

ਉੱਤਰਾਖੰਡ, 21 ਮਈ, ਪਰਦੀਪ ਸਿੰਘ: ਚਾਰਧਾਮ ਯਾਤਰਾ 10 ਮਈ ਤੋਂ ਸ਼ੁਰੂ ਹੋਈ ਹੈ। ਹੁਣ ਤੱਕ ਲੱਖਾਂ ਸ਼ਰਧਾਲੂ ਦਰਸ਼ਨ ਕਰ ਚੁੱਕੇ ਹਨ…
ਸਿੰਗਾਪੁਰ ਏਅਰਲਾਈਨਜ਼ ਦੀ ਫਲਾਈਟ ‘ਚ ਟਰਬੂਲੈਂਸ ਨਾਲ ਯਾਤਰੀ ਦੀ ਮੌਤ, 30 ਜ਼ਖਮੀ, ਐਮਰਜੈਂਸੀ ਲੈਂਡਿੰਗ

ਸਿੰਗਾਪੁਰ ਏਅਰਲਾਈਨਜ਼ ਦੀ ਫਲਾਈਟ ‘ਚ ਟਰਬੂਲੈਂਸ ਨਾਲ ਯਾਤਰੀ ਦੀ…

ਨਵੀਂ ਦਿੱਲੀ, 21 ਮਈ, ਪਰਦੀਪ ਸਿੰਘ: ਸਿੰਗਾਪੁਰ ਏਅਰਲਾਈਨਜ਼ ਦੀ ਫਲਾਈਟ ‘ਚ ਏਅਰ ਟਰਬੂਲੈਂਸ ਕਾਰਨ ਇਕ ਯਾਤਰੀ ਦੀ ਮੌਤ ਹੋ ਗਈ ਅਤੇ…