Itly News ਇਟਲੀ ਵਿਚ ਖਾਲਸਾ ਸਾਜਨਾ ਦਿਹਾੜੇ ਮੌਕੇ ਸਜਾਇਆ ਗਿਆ ਨਗਰ ਕੀਰਤਨ

Itly News ਇਟਲੀ ਵਿਚ ਖਾਲਸਾ ਸਾਜਨਾ ਦਿਹਾੜੇ ਮੌਕੇ ਸਜਾਇਆ ਗਿਆ ਨਗਰ ਕੀਰਤਨ

ਨਿਰਮਲ

ਰੋਮ, ਇਟਲੀ (ਗੁਰਸ਼ਰਨ ਸਿੰਘ ਸੋਨੀ) ਸਰਬੰਸਦਾਨੀ ਸਾਹਿਬ-ਏ-ਕਮਾਲ ਨੀਲੇ ਦੇ ਸ਼ਾਹ ਅਸਵਾਰ ਕਲਗੀਧਰ ਪਿਤਾ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ 1699 ਈ: ਦੀ ਵਿਸਾਖੀ ਨੂੰ ਖਾਲਸੇ ਦੀ ਸਿਰਜਣਾ ਕਰਕੇ ਜੋ ਸਿੱਖ ਧਰਮ(ਪੰਥ) ਪੈਦਾ ਕੀਤਾ ਉਹ ਦੁਨੀਆਂ ਦੇ ਇਤਿਹਾਸ ਵਿੱਚ ਹਮੇਸ਼ਾ ਲਈ ਸੁਨਹਿਰੀ ਅੱਖਰਾਂ ਵਿੱਚ ਲਿਖਿਆ ਗਿਆ। ਦੁਨੀਆਂ ਦੇ ਵੱਖ ਵੱਖ ਦੇਸ਼ਾਂ ਜਿੱਥੇ ਵੀ ਸਿੱਖ ਕੌਮ ਵੱਸਦੀ ਹੈ। ਇਸ ਦਿਨ ਨੂੰ ਖਾਲਸਾ ਸਾਜਨਾ ਦਿਵਸ(ਵਿਸਾਖੀ) ਦੇ ਤੌਰ ਤੇ ਮਨਾਉਂਦੀ ਹੈ। ਇਸੇ ਹੀ ਲੜੀ ਤਹਿਤ ਉਤਰੀ ਇਟਲੀ ਦੇ ਸੂਬਾ ਇਮੀਲੀਆ ਰੋਮਾਨੀਆ ਦੇ ਜ਼ਿਲ੍ਹਾ ਪਾਰਮਾ ਵਿਖੇ ਬੀਤੇ ਦਿਨ 20 ਅਪ੍ਰੈਲ 2024 ਦਿਨ ਸ਼ਨੀਵਾਰ ਨੂੰ ਖਾਲਸਾ ਸਾਜਨਾ ਦਿਵਸ ਨੂੰ ਸਮਰਪਤਿ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ। ਜ਼ਿਕਰਯੋਗ ਹੈ ਕਿ ਨਗਰ ਕੀਰਤਨ ਦੀ ਅਰੰਭਤਾ ਤੋਂ ਪਹਿਲਾਂ ਪਾਰਮਾ ਸ਼ਹਿਰ ਦੇ ਮੇਅਰ ਮੀਕੇਲੇ ਗੂਐਰਾ ਗੁਰਦੁਆਰਾ ਸਾਹਿਬ ਵਿਖੇ ਹਾਜ਼ਰੀ ਭਰ ਕੇ ਸੰਗਤਾਂ ਨੂੰ ਇਸ ਦਿਹਾੜੇ ਦੀਆਂ ਅਤੇ ਨਗਰ ਕੀਰਤਨ ਦੀਆਂ ਵਧਾਈਆਂ ਦਿੱਤੀਆਂ। ਨਗਰ ਕੀਰਤਨ ਦੀ ਅਰੰਭਤਾ ਪੰਜ ਪਿਆਰਿਆਂ ਅਤੇ ਨਿਸ਼ਾਨਚੀ ਸਿੰਘਾਂ ਦੀ ਅਗਵਾਈ ਅਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਸਾਢੇ ਗਿਆਰਾ ਵਜੇ ਗੁਰਦੁਆਰਾ ਸਾਹਿਬ ਤੋਂ ਹੋਈ। ਨਗਰ ਕੀਰਤਨ ਸ਼ਹਿਰ ਵਿੱਚੋ ਪ੍ਰਕਰਮਾ ਕਰਦਾ ਹੋਇਆ ਸ਼ਾਮ ਤਿੰਨ ਵੱਜ ਕੇ ਤੀਹ ਮਿੰਟ ਤੇ ਗੁਰਦੁਆਰਾ ਸਾਹਿਬ ਵਿਖੇ ਵਾਪਸ ਪਹੁੰਚਿਆ। ਇਸ ਨਗਰ ਕੀਰਤਨ ਵਿੱਚ ਪੰਥ ਦੇ ਰਾਗੀ, ਢਾਡੀ ਅਤੇ ਕਵੀਸ਼ਰੀ ਜਥਿਆ ਵੱਲੋ ਸ਼ਬਦ ਗੁਰਬਾਣੀ ਅਤੇ ਗੁਰ ਇਤਿਹਾਸ ਸਰਵਣ ਕਰਵਾਇਆ ਗਿਆ। ਸੰਗਤਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੁੰਦਰ ਸਜਾ ਪਾਲਕੀ ਦੇ ਪਿੱਛੇ-ਪਿੱਛੇ ਗੁਰੂ ਜਸ ਕਰ ਰਹੀਆਂ ਸਨ। ਮੌਸਮ ਬਹੁਤ ਸੋਹਾਵਣਾ ਸੀ।

ਗੁਰਬਾਣੀ ਦੇ ਅੰਮ੍ਰਿਤ ਮਈ ਬੋਲਾਂ ਦੀ ਧੁਨੀ ਵਾਤਾਵਰਨ ਵਿੱਚ ਸੁਗੰਧੀ ਘੋਲ ਰਹੀ ਸੀ। ਸਮਾਂ ਜਿਵੇਂ ਰੁਕ ਗਿਆ ਹੋਵੇ। ਸੰਗਤਾਂ ਗੁਰੂ ਸਾਹਿਬ ਦੇ ਪ੍ਰੇਮ ਅਤੇ ਨਗਰ ਕੀਰਤਨ ਦੇ ਉਤਸ਼ਾਹ ਵਿੱਚ ਖੀਵੀਆਂ ਹੋਈਆਂ ਸੜਕ ਤੇ ਝਾੜੂ ਲਗਾ ਅਤੇ ਜਲ ਛਿੜਕਾਅ ਰਹੀਆਂ ਸਨ। ਗੁਰੂ ਸਾਹਿਬ ਜੀ ਦਾ ਇੰਨਾ ਸਤਿਕਾਰ ਵੇਖਕੇ ਇਟਾਲੀਅਨ ਲੋਕ ਵੀ ਵਾਹ-ਵਾਹ ਕਰ ਰਹੇ ਸਨ। ਨੌਜਵਾਨ,ਬੱਚੇ ਬਜ਼ੁਰਗ ਸਭ ਗੁਰੂ ਸਾਹਿਬ ਦੀ ਕੀਰਤੀ ਕਰ ਰਹੇ ਸਨ। ਸਿੱਖ ਮਾਰਸ਼ਲ ਆਰਟ ਗੱਤਕੇ ਦੀ ਟੀਮ ਵੱਲੋਂ ਗੱਤਕੇ ਦੇ ਅਦਭੁੱਤ ਜੌਹਰ ਦਿਖਾਏ ਗਏ। ਕਲਤੂਰਾ ਸਿੱਖ ਸੰਸਥਾ ਅਤੇ ਸਿੱਖੀ ਸੇਵਾ ਸੁਸਾਇਟੀ ਦੇ ਸਿੰਘਾਂ ਵੱਲੋਂ ਸਿੱਖ ਧਰਮ ਨਾਲ ਸਬੰਧਤ ਕਿਤਾਬਾਂ ਇਟਾਲੀਅਨ ਭਾਈਚਾਰੇ ਵਿੱਚ ਫਰੀ ਵੰਡੀਆਂ ਗਈਆਂ। ਇਸ ਮੌਕੇ ਸੇਵਾਦਾਰਾਂ ਵੱਲੋਂ ਆਈਆਂ ਸੰਗਤਾਂ ਲਈ ਵੱਖ ਵੱਖ ਪ੍ਰਕਾਰ ਦੇ ਭੋਜਨ ਦੇ ਲੰਗਰ ਵੀ ਲਗਾਏ ਗਏ ਸਨ। ਨਗਰ ਕੀਰਤਨ ਦੀ ਸਮਾਪਤੀ ਮੌਕੇ ਅਰਦਾਸ ਤੋਂ ਬਾਅਦ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਮੁੱਖ ਸੇਵਾਦਾਰ ਭਾਈ ਭੁਪਿੰਦਰ ਸਿੰਘ, ਲਖਵਿੰਦਰ ਸਿੰਘ, ਇੰਦਰਸ਼ਿਵਦਿਆਲ ਸਿੰਘ, ਸੁਖਜਿੰਦਰ ਸਿੰਘ, ਗੁਰਦੇਵ ਸਿੰਘ, ਬਲਵੰਤ ਸਿੰਘ, ਦਲਜੀਤ ਸਿੰਘ, ਆਤਮਾ ਸਿੰਘ, ਪ੍ਰੇਮ ਸਿੰਘ, ਪਰਮਜੀਤ ਸਿੰਘ, ਜਸਪਾਲ ਸਿੰਘ ਵੱਲੋਂ ਪਹੁੰਚੀਆਂ ਸਮੂਹ ਸੰਗਤਾਂ, ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀਆਂ,ਲੰਗਰਾਂ ਦੇ ਸੇਵਾਦਾਰਾਂ,ਪਤਵੰਤੇ ਸੱਜਣਾਂ ਅਤੇ ਇਟਾਲੀਅਨ ਇੰਡੀਅਨ ਪ੍ਰੈਸ ਕਲੱਬ ਦਾ ਵਿਸ਼ੇਸ਼ ਤੌਰ ਤੇ ਹਾਜ਼ਰੀ ਭਰਨ ਲਈ ਧੰਨਵਾਦ ਕੀਤਾ ਅਤੇ ਸਿਰੋਪਾਓ ਦੀ ਬਖਸ਼ਿਸ਼ ਵੀ ਕੀਤੀ ਗਈ। ਜ਼ਿਕਰਯੋਗ ਹੈ ਕਿ ਇਸ ਸਾਰੇ ਸਮਾਗਮ ਦਾ ਲਾਈਵ ਕਲਤੂਰਾ ਸਿੱਖ ਟੀ ਵੀ ਤੇ ਕੀਤਾ ਗਿਆ।

Related post

ਮਸ਼ਹੂਰ ਕਾਮੇਡੀਅਨ ਭਾਰਤੀ ਸਿੰਘ ਦੀ ਵਿਗੜੀ ਸਿਹਤ ਜਾਣੋ ਕੀ ਹੈ ਵਜ੍ਹਾ

ਮਸ਼ਹੂਰ ਕਾਮੇਡੀਅਨ ਭਾਰਤੀ ਸਿੰਘ ਦੀ ਵਿਗੜੀ ਸਿਹਤ ਜਾਣੋ ਕੀ…

ਮੁੰਬਈ, 3 ਮਈ, ਪਰਦੀਪ ਸਿੰਘ: ਮਸ਼ਹੂਰ ਕਾਮੇਡੀਅਨ ਭਾਰਤੀ ਸਿੰਘ ਆਪਣੀ ਕਮਾਲ ਦੀ ਕਮੇਡੀ ਅਤੇ ਜ਼ਬਰਦਸਤ ਸ਼ੋਅ ਹੋਸਟਿੰਗ ਦੇ ਲਈ ਜਾਣੀ ਜਾਂਦੀ…
ਪੁਲਿਸ ਨੇ 4 ਕਿੱਲੋਂ ICE ਡਰੱਗ, 1 ਕਿੱਲੋ ਹੈਰੋਇਨ ਸਮੇਤ 2 ਤਸਕਰ ਕੀਤੇ ਕਾਬੂ

ਪੁਲਿਸ ਨੇ 4 ਕਿੱਲੋਂ ICE ਡਰੱਗ, 1 ਕਿੱਲੋ ਹੈਰੋਇਨ…

ਚੰਡੀਗੜ੍ਹ/ਅੰਮ੍ਰਿਤਸਰ, 3 ਮਈ, ਪਰਦੀਪ ਸਿੰਘ: ਸਰਹੱਦ ਪਾਰੋਂ ਨਸ਼ਾ ਤਸਕਰੀ ਕਰਨ ਵਾਲੇ ਨੈਟਵਰਕ ਦੇ ਖਿਲਾਫ ਖੁਫੀਆ ਇਤਲਾਹ ’ਤੇ ਕੀਤੀ ਕਾਰਵਾਈ ਵਿੱਚ, ਕਾਊਂਟਰ…
ਸੰਗਰੂਰ ਵਾਸੀਆਂ ਨੂੰ ਚੁੱਲ੍ਹਿਆਂ ਦੀ ਅੱਗ ਪਿਆਰੀ ਹੈ ਨਾ ਕਿ ਲੱਛੇਦਾਰ ਭਾਸ਼ਣ: ਮੀਤ ਹੇਅਰ

ਸੰਗਰੂਰ ਵਾਸੀਆਂ ਨੂੰ ਚੁੱਲ੍ਹਿਆਂ ਦੀ ਅੱਗ ਪਿਆਰੀ ਹੈ ਨਾ…

ਲਹਿਰਾਗਾਗਾ, 3 ਮਈ,ਪਰਦੀਪ ਸਿੰਘ : ਆਮ ਆਦਮੀ ਪਾਰਟੀ ਦੇ ਸੰਗਰੂਰ ਤੋਂ ਉਮੀਦਵਾਰ ਅਤੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਕਿਹਾ…