Begin typing your search above and press return to search.

ਸੀਰੀਆ ਵਿਚ ਅਮਰੀਕੀ ਟਿਕਾਣਿਆਂ ’ਤੇ ਹਮਲੇ

ਸੀਰੀਆ, 22 ਅਪ੍ਰੈਲ, ਨਿਰਮਲ : ਇਜ਼ਰਾਈਲ-ਈਰਾਨ ਵਿਚ ਚਲ ਰਹੇ ਤਣਾਅ ਦੇ ਵਿਚਾਲੇ ਸੀਰੀਆ ਵਿਚ ਅਮਰੀਕੀ ਫੌਜ ਦੇ ਟਿਕਾਣਿਆਂ ’ਤੇ ਹਮਲੇ ਹੋਏ ਹਨ। ਰਿਪੋਰਟ ਮੁਤਾਬਕ ਇਹ ਹਮਲਾ ਇਰਾਕ ਤੋਂ ਕੀਤਾ ਗਿਆ। ਇਰਾਕ ਦੀ ਸਕਿਓਰਿਟੀ ਫੋਰਸ ਦੇ ਮੁਤਾਬਕ ਅਮਰੀਕਾ ਦੇ ਮਿਲਟਰੀ ਬੇਸ ’ਤੇ ਨਿਨੇਵੇਹ ਇਲਾਕੇ ਤੋਂ 5 ਰਾਕੇਟ ਦਾਗੇ ਗਏ। ਫਿਲਹਾਲ ਹਮਲਾ ਕਰਨ ਵਾਲਿਆਂ ਨੂੰ ਫੜਨ ਲਈ […]

ਸੀਰੀਆ ਵਿਚ ਅਮਰੀਕੀ ਟਿਕਾਣਿਆਂ ’ਤੇ ਹਮਲੇ
X

Editor EditorBy : Editor Editor

  |  22 April 2024 6:55 AM IST

  • whatsapp
  • Telegram

ਸੀਰੀਆ, 22 ਅਪ੍ਰੈਲ, ਨਿਰਮਲ : ਇਜ਼ਰਾਈਲ-ਈਰਾਨ ਵਿਚ ਚਲ ਰਹੇ ਤਣਾਅ ਦੇ ਵਿਚਾਲੇ ਸੀਰੀਆ ਵਿਚ ਅਮਰੀਕੀ ਫੌਜ ਦੇ ਟਿਕਾਣਿਆਂ ’ਤੇ ਹਮਲੇ ਹੋਏ ਹਨ। ਰਿਪੋਰਟ ਮੁਤਾਬਕ ਇਹ ਹਮਲਾ ਇਰਾਕ ਤੋਂ ਕੀਤਾ ਗਿਆ। ਇਰਾਕ ਦੀ ਸਕਿਓਰਿਟੀ ਫੋਰਸ ਦੇ ਮੁਤਾਬਕ ਅਮਰੀਕਾ ਦੇ ਮਿਲਟਰੀ ਬੇਸ ’ਤੇ ਨਿਨੇਵੇਹ ਇਲਾਕੇ ਤੋਂ 5 ਰਾਕੇਟ ਦਾਗੇ ਗਏ।


ਫਿਲਹਾਲ ਹਮਲਾ ਕਰਨ ਵਾਲਿਆਂ ਨੂੰ ਫੜਨ ਲਈ ਸਰਚ ਅਪਰੇਸ਼ਨ ਕੀਤਾ ਜਾ ਰਿਹਾ। ਹਮਲੇ ਦਾ ਦੋਸ਼ ਇਰਾਕ ਵਿਚ ਈਰਾਨੀ ਹਮਾਇਤੀ ਸਮੂਹ ਕਾਤਿਬ ਹਿਜ਼ਬੁਲਾ ’ਤੇ ਹਨ। ਜੋ ਇਰਾਕ ਤੋਂ ਅਮਰੀਕੀ ਫੌਜ ਨੂੰ ਬਾਹਰ ਕਰਨਾ ਚਾਹੁੰਦਾ ਹੈ
ਹਾਲ ਹੀ ਵਿਚ ਇਰਾਕ ਦੇ ਪ੍ਰਧਾਨ ਮੰਤਰੀ ਮੁਹੰਮਦ ਸ਼ਿਆ ਅਲ ਸੁਦਾਨੀ ਅਮਰੀਕਾ ਦੇ ਦੌਰੇ ਤੇ ਗਏ ਸੀ। ਇਸ ਦੌਰਾਨ ਉਨ੍ਹਾਂ ਨੇ ਅਮਰੀਕੀ ਰਾਸ਼ਟਰਪਤੀ ਤੋਂ ਮੰਗ ਕੀਤੀ ਸੀ ਕਿ ਉਹ ਇਰਾਕ ਤੋਂ ਅਪਣੀ ਫੌਜ ਨੂੰ ਕੱਢ ਲੈਣ।

ਇਰਾਕੀ ਫੌਜੀ ਅਧਿਕਾਰੀਆਂ ਮੁਤਾਬਕ ਇਹ ਰਾਕੇਟ ਸੀਰੀਆ ਦੇ ਇਕ ਛੋਟੇ ਟਰੱਕ ਤੋਂ ਇਰਾਕੀ ਸ਼ਹਿਰ ਜੁਮਰ ’ਤੇ ਦਾਗੇ ਗਏ। ਇਸ ਦੌਰਾਨ ਜਿਸ ਟਰੱਕ ਵਿੱਚ ਰਾਕੇਟ ਲਾਂਚਰ ਰੱਖਿਆ ਗਿਆ ਸੀ, ਉਸ ਵਿੱਚ ਵੀ ਧਮਾਕਾ ਹੋ ਗਿਆ। ਇਸ ਧਮਾਕੇ ਦੌਰਾਨ ਇਰਾਕ ਵਿੱਚ ਕੁਝ ਲੜਾਕੂ ਜਹਾਜ਼ ਦੇਖੇ ਗਏ।

ਅਜਿਹੇ ’ਚ ਮੰਨਿਆ ਜਾ ਰਿਹਾ ਹੈ ਕਿ ਅਮਰੀਕਾ ਨੇ ਹਮਲੇ ਤੋਂ ਬਾਅਦ ਟਰੱਕ ’ਤੇ ਕਾਰਵਾਈ ਕੀਤੀ ਹੈ। ਜਿਸ ਤੋਂ ਬਾਅਦ ਪੂਰਾ ਟਰੱਕ ਸੜ ਕੇ ਸੁਆਹ ਹੋ ਗਿਆ। ਹਾਲਾਂਕਿ ਇਰਾਕ ਦੇ ਸੁਰੱਖਿਆ ਬਲਾਂ ਨੇ ਅਜੇ ਤੱਕ ਇਸ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਹੈ ਕਿ ਅਮਰੀਕਾ ਕਾਰਵਾਈ ਕਰੇਗਾ ਜਾਂ ਨਹੀਂ।

ਸੀਰੀਆ ਵਿਚ ਅਮਰੀਕਾ ਦੇ ਟਿਕਾਣਿਆਂ ’ਤੇ ਹਮਲਾ ਅਜਿਹੇ ਸਮੇਂ ਵਿਚ ਹੋਇਆ ਹੈ ਜਦੋਂ ਹਾਲ ਹੀ ਵਿਚ ਈਰਾਨ ਨੇ ਇਜ਼ਰਾਈਲ ’ਤੇ ਹਵਾਈ ਹਮਲਾ ਕੀਤਾ ਸੀ ਅਤੇ ਫਿਰ ਇਜ਼ਰਾਈਲ ਨੇ ਈਰਾਨ ’ਤੇ ਹਵਾਈ ਹਮਲਾ ਕੀਤਾ ਸੀ। ਇਹ ਸੀਰੀਆ ਵਿੱਚ ਈਰਾਨੀ ਟਿਕਾਣਿਆਂ ’ਤੇ ਇਜ਼ਰਾਈਲ ਦੇ ਹਮਲਿਆਂ ਨਾਲ ਸ਼ੁਰੂ ਹੋਇਆ ਸੀ।

ਅਮਰੀਕੀ ਮੀਡੀਆ ਹਾਊਸ ਨਿਊਯਾਰਕ ਟਾਈਮਜ਼ ਮੁਤਾਬਕ ਈਰਾਨ ਅਤੇ ਇਜ਼ਰਾਈਲ ਨੇ ਇਕ-ਦੂਜੇ ’ਤੇ ਵਾਰ ਕੀਤਾ ਹੈ ਪਰ ਇਸ ਨੂੰ ਈਰਾਨ ਅਤੇ ਪੱਛਮੀ ਦੇਸ਼ਾਂ ਵਿਚਾਲੇ ਸੰਘਰਸ਼ ਦਾ ਅੰਤ ਨਹੀਂ ਮੰਨਿਆ ਜਾਣਾ ਚਾਹੀਦਾ ਹੈ। ਇਰਾਨ ਅਤੇ ਇਜ਼ਰਾਈਲ ਇੱਕ ਦੂਜੇ ਨਾਲ ਲੜਨ ਦੀ ਬਜਾਏ ਇਰਾਕ ਅਤੇ ਸੀਰੀਆ ਵਿੱਚ ਇੱਕ ਦੂਜੇ ਦੇ ਟਿਕਾਣਿਆਂ ਨੂੰ ਦੁਬਾਰਾ ਨਿਸ਼ਾਨਾ ਬਣਾਉਣਗੇ ਅਤੇ ਜਵਾਬਦੇਹੀ ਵੀ ਨਹੀਂ ਲੈਣਗੇ।

ਇਸੇ ਤਰ੍ਹਾਂ ਦੀ ਸਥਿਤੀ ਜਨਵਰੀ 2020 ਵਿੱਚ ਅਮਰੀਕਾ ਅਤੇ ਈਰਾਨ ਵਿਚਕਾਰ ਵੀ ਵਾਪਰੀ ਸੀ। ਜਦੋਂ ਈਰਾਨ ਦੇ ਚੋਟੀ ਦੇ ਜਨਰਲ ਕਾਸਿਮ ਸੁਲੇਮਾਨੀ ਬਗਦਾਦ ਹਵਾਈ ਅੱਡੇ ਦੇ ਨੇੜੇ ਇੱਕ ਅਮਰੀਕੀ ਡਰੋਨ ਹਮਲੇ ਵਿੱਚ ਮਾਰਿਆ ਗਿਆ ਸੀ। ਸੁਲੇਮਾਨੀ ’ਤੇ ਇਰਾਕ ਯੁੱਧ ਦੌਰਾਨ ਈਰਾਨ ਤੋਂ ਬਾਹਰ ਫੌਜੀ ਅਤੇ ਖੁਫੀਆ ਕਾਰਵਾਈਆਂ ਚਲਾਉਣ ਦਾ ਦੋਸ਼ ਸੀ।

ਇਹ ਖ਼ਬਰ ਵੀ ਪੜ੍ਹੋ

ਜਦੋਂ ਤੋਂ ਲੋਕ ਸਭਾ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਹੋਇਆ, ਉਦੋਂ ਤੋਂ ਹੀ ਵੱਖ ਵੱਖ ਸਿਆਸੀ ਪਾਰਟੀਆਂ ਦੇ ਆਗੂ ਆਪੋ ਆਪਣੇ ਖੇਤਰਾਂ ਵਿਚ ਪੂਰੀ ਤਰ੍ਹਾਂ ਸਰਗਰਮ ਹੋ ਚੁੱਕੇ ਨੇ, ਹੁਣ ਤਾਂ ਬਹੁਤ ਸਾਰੇ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਵੀ ਹੋ ਚੁੱਕਿਆ, ਜਿਸ ਕਰਕੇ ਇਹ ਚੋਣਾਵੀ ਜੰਗ ਹੋਰ ਵੀ ਜ਼ਿਆਦਾ ਭਖ ਚੁੱਕੀ ਹੈ। ਨੇਤਾਵਾਂ ਦਾ ਇੱਕ ਤੋਂ ਦੂਜੀ ਪਾਰਟੀ ਵਿਚ ਸ਼ਾਮਲ ਹੋਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ।

ਪੰਜਾਬ ਕਾਂਗਰਸ ਨੂੰ ਅੱਜ ਵੱਡਾ ਝਟਕਾ ਲੱਗ ਸਕਦਾ ਹੈ। ਦੱਸ ਦਈਏ ਕਿ ਖ਼ਬਰ ਸਾਹਮਣੇ ਆ ਰਹੀ ਹੈ ਕਿ ਪੰਜਾਬ ਕਾਂਗਰਸ ਦਾ ਸਾਬਕਾ ਪ੍ਰਧਾਨ ਅਤੇ ਜਲੰਧਰ ਤੋਂ ਦਿੱਗਜ਼ ਆਗੂ ਮੁਹਿੰਦਰ ਸਿੰਘ ਕੇਪੀ ਅੱਜ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋ ਸਕਦੇ ਹਨ। ਮੁਹਿੰਦਰ ਸਿੰਘ ਕੇਪੀ 2009 ਵਿੱਚ ਲੋਕ ਸਭਾ ਮੈਂਬਰ, 3 ਵਾਰ ਵਿਧਾਇਕ, 2 ਵਾਰ ਮੰਤਰੀ ਅਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਰਹਿ ਚੁੱਕੇ ਹਨ।

ਮਿਲੀ ਜਾਣਕਾਰੀ ਦੇ ਮੁਤਾਬਿਕ ਅਕਾਲੀ ਦਲ ਜਲੰਧਰ ਤੋਂ ਕੇਪੀ ਨੂੰ ਆਪਣਾ ਉਮੀਦਵਾਰ ਬਣਾ ਸਕਦਾ ਹੈ। ਇਸ ਸਬੰਧੀ ਇੱਕ ਮੀਟਿੰਗ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਦੇਖ-ਰੇਖ ਹੇਠ ਹੋ ਰਹੀ ਹੈ। ਅਜੇ ਤੱਕ ਇਸ ਬਾਰੇ ਕੇਪੀ ਵੱਲੋਂ ਕੋਈ ਬਿਆਨ ਸਾਹਮਣੇ ਨਹੀਂ ਆਇਆ ਹੈ।

ਮੁਹਿੰਦਰ ਸਿੰਘ ਕੇਪੀ 2009 ਵਿੱਚ ਲੋਕ ਸਭਾ ਮੈਂਬਰ, 3 ਵਾਰ ਵਿਧਾਇਕ, 2 ਵਾਰ ਮੰਤਰੀ ਅਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਰਹਿ ਚੁੱਕੇ ਹਨ। ਤੁਹਾਨੂੰ ਦੱਸ ਦੇਈਏ ਕਿ ਮਹਿੰਦਰ ਸਿੰਘ ਦਾ ਕੇਪੀ ਜਲੰਧਰ ਦੇ ਦਲਿਤ ਭਾਈਚਾਰੇ ਵਿੱਚ ਕਾਫੀ ਪ੍ਰਭਾਵ ਹੈ। ਹਾਲਾਂਕਿ ਕੇਪੀ ਵੀ ਚੰਨੀ ਦੇ ਕਰੀਬੀ ਮੰਨੇ ਜਾਂਦੇ ਹਨ। ਸ਼੍ਰੋਮਣੀ ਅਕਾਲੀ ਦਲ ਲਈ ਜਲੰਧਰ ਤੇ ਹੁਸ਼ਿਆਰਪੁਰ ਵਿੱਚ ਉਮੀਦਵਾਰ ਲੱਭਣੇ ਔਖੇ ਹੋ ਗਏ ਹਨ ਕਿਉਂਕਿ ਬੀਤੇ ਦਿਨੀਂ ਸੀਨੀਅਰ ਅਕਾਲੀ ਆਗੂ ਪਵਨ ਕੁਮਾਰ ਟੀਨੂੰ ‘ਆਪ’ ਵਿੱਚ ਸ਼ਾਮਲ ਹੋ ਗਏ ਸਨ ਜਿਸ ਕਾਰਨ ਸ਼੍ਰੋਮਣੀ ਅਕਾਲੀ ਦਲ ਕੋਲ ਜਲੰਧਰ ਵਿੱਚ ਕੋਈ ਉਮੀਦਵਾਰ ਨਹੀਂ ਸੀ। ਇਸ ਕਾਰਨ ਅੱਜ ਬਾਦਲ ਮੀਟਿੰਗ ਲਈ ਜਲੰਧਰ ਪੁੱਜੇ। ਜਲੰਧਰ ਸ਼੍ਰੋਮਣੀ ਅਕਾਲੀ ਦਲ ਜਲੰਧਰ ਅਤੇ ਹੁਸ਼ਿਆਰਪੁਰ ਸੀਟਾਂ ਬਾਰੇ ਐਲਾਨ ਕਰ ਸਕਦਾ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਮਹਿੰਦਰ ਸਿੰਘ ਸਾਲ 2009 ਵਿੱਚ ਕਾਂਗਰਸ ਦੀ ਟਿਕਟ ’ਤੇ ਕੇਪੀ ਜਲੰਧਰ ਲੋਕ ਸਭਾ ਸੀਟ ਤੋਂ ਸੰਸਦ ਮੈਂਬਰ ਬਣੇ ਸਨ ਜਿਸ ਤੋਂ ਬਾਅਦ ਕਾਂਗਰਸ ਨੇ 2014 ’ਚ ਹੁਸ਼ਿਆਰਪੁਰ ਤੋਂ ਕੇ.ਪੀ. ਨੂੰ ਮੌਦਾਨ ਵਿੱਚ ਉਤਾਰਿਆ ਸੀ ਜਿੱਥੇ ਉਸ ਦੀ ਹਾਰ ਹੋਈ। ਉਨ੍ਹਾਂ ਨੂੰ ਭਾਜਪਾ ਉਮੀਦਵਾਰ ਵਿਜੇ ਸਾਂਪਲਾ ਨੇ ਹਰਾਇਆ ਸੀ। ਤੁਹਾਨੂੰ ਦੱਸ ਦੇਈਏ ਕਿ ਕੇਪੀ ਪੰਜਾਬ ਕਾਂਗਰਸ ਦੇ ਪ੍ਰਧਾਨ ਵੀ ਰਹਿ ਚੁੱਕੇ ਹਨ। ਇਸ ਲਈ ਕੇਪੀ ਦੇ ਅਕਾਲੀ ਦਲ ’ਚ ਸ਼ਾਮਲ ਹੋਣ ’ਤੇ ਕਾਂਗਰਸ ਨੂੰ ਵੱਡਾ ਝਟਕਾ ਲੱਗ ਸਕਦਾ ਹੈ।

Next Story
ਤਾਜ਼ਾ ਖਬਰਾਂ
Share it