ਡਰੱਗਜ਼ ਮਾਮਲੇ ‘ਚ ਮਜੀਠੀਆ ਤੋਂ 2.25 ਘੰਟੇ ਪੁੱਛਗਿੱਛ

ਡਰੱਗਜ਼ ਮਾਮਲੇ ‘ਚ ਮਜੀਠੀਆ ਤੋਂ 2.25 ਘੰਟੇ ਪੁੱਛਗਿੱਛ

ਪਟਿਆਲਾ : ਨਸ਼ਿਆਂ ਦੇ ਮਾਮਲੇ ਵਿੱਚ ਫਸੇ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਤੋਂ ਪਟਿਆਲਾ ਵਿੱਚ ਐਸਆਈਟੀ ਵੱਲੋਂ ਕਰੀਬ ਢਾਈ ਘੰਟੇ ਪੁੱਛਗਿੱਛ ਕੀਤੀ ਗਈ ਅਤੇ ਇਹ ਪੁੱਛਗਿੱਛ ਪੁਲੀਸ ਲਾਈਨਜ਼ ਦੇ ਅੰਦਰ ਹੋਈ। ਇਸ ਦੌਰਾਨ ਉਨ੍ਹਾਂ ਦੇ ਸਮਰਥਕ ਅਤੇ ਸੀਨੀਅਰ ਅਕਾਲੀ ਆਗੂ ਪੁਲੀਸ ਲਾਈਨਜ਼ ਦੇ ਬਾਹਰ ਬੈਠੇ ਰਹੇ। ਐਸਆਈਟੀ ਨੇ ਮਜੀਠੀਆ ਨੂੰ ਕੁੱਲ ਅੱਠ ਵਾਰ ਪੇਸ਼ੀ ਲਈ ਬੁਲਾਇਆ ਹੈ ਅਤੇ ਉਹ ਸੱਤ ਵਾਰ ਪੇਸ਼ ਹੋਏ ਹਨ।ਪੁਲਿਸ ਲਾਈਨਜ਼ ਦੇ ਅੰਦਰ ਐਸਆਈਟੀ ਅੱਗੇ ਪੇਸ਼ ਹੋਣ ਤੋਂ ਬਾਅਦ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਵਿਧਾਨ ਸਭਾ ਵਿੱਚ ਮੁੱਖ ਮੰਤਰੀ ਦਾ ਵਤੀਰਾ ਹੈਰਾਨੀਜਨਕ ਹੈ, ਜਿੱਥੇ ਵਿਧਾਨ ਸਭਾ ਦੀਆਂ ਰਵਾਇਤਾਂ ਦੀ ਉਲੰਘਣਾ ਹੋਈ ਹੈ

ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਪੰਜਾਬ ਪੁਲਿਸ ਦੀ ਐਸਆਈਟੀ ਮੁੱਖ ਮੰਤਰੀ ਦੇ ਨਿਰਦੇਸ਼ਾਂ ‘ਤੇ ਕੰਮ ਕਰ ਰਹੀ ਹੈ ਅਤੇ ਮੁੱਖ ਮੰਤਰੀ ਵੱਲੋਂ ਤਿਆਰ ਕੀਤੇ ਸਵਾਲ ਹੀ ਪੁੱਛੇ ਜਾਂਦੇ ਹਨ। ਇਹ ਐਸ.ਆਈ.ਟੀ ਪੂਰੀ ਤਰ੍ਹਾਂ ਨਾਲ ਬੇਨਕਾਬ ਹੈ। ਕਿਸਾਨ ਅੰਦੋਲਨ ਦੌਰਾਨ ਸਿਹਤ ਮੰਤਰੀ ਪੰਜਾਬ ਨੇ ਖੁਦ ਮੰਨਿਆ ਕਿ 250 ਕਿਸਾਨ ਜ਼ਖਮੀ ਹੋਏ ਅਤੇ 7 ਕਿਸਾਨਾਂ ਦੀ ਮੌਤ ਹੋ ਗਈ। ਪੰਜਾਬ ਦਾ ਇੰਨਾ ਨੁਕਸਾਨ ਹੋਇਆ ਹੈ, ਪਰ ਫਿਰ ਵੀ ਪਟਿਆਲਾ ਪੁਲਿਸ ਕਾਰਵਾਈ ਕਰਨ ਵਿੱਚ ਨਾਕਾਮ ਤੇ ਬੇਅਸਰ ਸਾਬਤ ਹੋਈ ਹੈ।

ਇਹ ਖ਼ਬਰ ਵੀ ਪੜ੍ਹੋ

ਅਮਰੀਕਾ ਤੇ ਹੂਤੀ ਬਾਗੀਆਂ ਵਿਚਾਲੇ ਚਲ ਰਿਹਾ ਰੇੜਕਾ ਰੁਕਣ ਦਾ ਨਾਂ ਨਹੀਂ ਲੈ ਰਿਹਾ। ਇਸੇ ਤਰ੍ਹਾਂ ਹੁਣ ਫਿਰ ਹੂਤੀ ਬਾਗੀਆਂ ਨੇ ਅਮਰੀਕੀ ਜੰਗੀ ਬੇੜਿਆਂ ’ਤੇ ਹਮਲਾ ਕੀਤਾ ਹੈ। ਦੱਸਦੇ ਚਲੀਏ ਕਿ ਈਰਾਨ ਸਮਰਥਿਤ ਹੂਤੀ ਬਾਗੀਆਂ ਨੇ ਲਾਲ ਸਾਗਰ ਵਿੱਚ ਅਮਰੀਕਾ ਦੇ ਦੋ ਜੰਗੀ ਬੇੜਿਆਂ ਨੂੰ ਨਿਸ਼ਾਨਾ ਬਣਾਉਣ ਦਾ ਦਾਅਵਾ ਕੀਤਾ ਹੈ। ਹੂਤੀ ਸੰਗਠਨ ਦੇ ਬੁਲਾਰੇ ਯਾਹਿਆ ਸਾਰਿਆ ਨੇ ਟੈਲੀਵਿਜ਼ਨ ’ਤੇ ਜਾਰੀ ਬਿਆਨ ’ਚ ਇਹ ਵੱਡਾ ਦਾਅਵਾ ਕੀਤਾ ਹੈ। ਹੂਤੀ ਬਾਗੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਲਾਲ ਸਾਗਰ ’ਚ ਅਮਰੀਕਾ ਦੇ ਦੋ ਜੰਗੀ ਬੇੜਿਆਂ ’ਤੇ ਮਿਜ਼ਾਈਲਾਂ ਅਤੇ ਡਰੋਨਾਂ ਨਾਲ ਹਮਲਾ ਕੀਤਾ। ਹਾਲਾਂਕਿ ਹੁਣ ਤੱਕ ਇਸ ਬਾਰੇ ਅਮਰੀਕਾ ਵੱਲੋਂ ਕੋਈ ਬਿਆਨ ਨਹੀਂ ਆਇਆ ਹੈ।

ਇਜ਼ਰਾਈਲ-ਹਮਾਸ ਯੁੱਧ ਦੀ ਸ਼ੁਰੂਆਤ ਤੋਂ ਬਾਅਦ, ਹੂਤੀ ਬਾਗੀ ਫਲਸਤੀਨ ਦੇ ਸਮਰਥਨ ਵਿੱਚ ਲਾਲ ਸਾਗਰ ਅਤੇ ਅਦਨ ਦੀ ਖਾੜੀ ਵਿੱਚ ਅੰਤਰਰਾਸ਼ਟਰੀ ਸ਼ਿਪਿੰਗ ਮਾਰਗਾਂ ’ਤੇ ਵਪਾਰਕ ਜਹਾਜ਼ਾਂ ਨੂੰ ਨਿਸ਼ਾਨਾ ਬਣਾ ਰਹੇ ਹਨ। ਇਨ੍ਹਾਂ ਹਮਲਿਆਂ ਕਾਰਨ ਕਈ ਵਪਾਰਕ ਫਰਮਾਂ ਨੇ ਅੰਤਰਰਾਸ਼ਟਰੀ ਸ਼ਿਪਿੰਗ ਰੂਟਾਂ ਦੀ ਬਜਾਏ ਲੰਬੇ ਰੂਟ ਰਾਹੀਂ ਆਪਣੇ ਜਹਾਜ਼ ਦੱਖਣੀ ਅਫਰੀਕਾ ਭੇਜਣੇ ਸ਼ੁਰੂ ਕਰ ਦਿੱਤੇ ਹਨ। ਇਸ ਕਾਰਨ ਵਿਸ਼ਵ ਵਿੱਚ ਮਹਿੰਗਾਈ ਵਧਣ ਦੀ ਸੰਭਾਵਨਾ ਹੈ। ਨਾਲ ਹੀ, ਹਾਉਤੀ ਬਾਗੀਆਂ ਦੇ ਹਮਲੇ ਨੇ ਪੂਰੇ ਅਰਬ ਖੇਤਰ ਵਿੱਚ ਇਜ਼ਰਾਈਲ-ਹਮਾਸ ਯੁੱਧ ਦੇ ਫੈਲਣ ਦਾ ਖਤਰਾ ਵਧਾ ਦਿੱਤਾ ਹੈ। ਅਮਰੀਕਾ ਨੇ ਆਪਣੇ ਸਹਿਯੋਗੀਆਂ ਨਾਲ ਮਿਲ ਕੇ ਅੰਤਰਰਾਸ਼ਟਰੀ ਸ਼ਿਪਿੰਗ ਰੂਟਾਂ ਦੀ ਸੁਰੱਖਿਆ ਲਈ ਨਿਗਰਾਨੀ ਵਧਾ ਦਿੱਤੀ ਹੈ। ਹਾਲਾਂਕਿ ਹੂਤੀ ਬਾਗੀ ਅਮਰੀਕੀ ਜੰਗੀ ਜਹਾਜ਼ਾਂ ਨੂੰ ਵੀ ਨਿਸ਼ਾਨਾ ਬਣਾ ਰਹੇ ਹਨ। ਅਮਰੀਕਾ ਦੇ ਜੰਗੀ ਜਹਾਜ਼ਾਂ ਨੇ ਪੂਰਬ ’ਚ ਹੂਤੀ ਬਾਗੀਆਂ ਦੇ ਕਈ ਹਮਲਿਆਂ ਨੂੰ ਨਾਕਾਮ ਕਰ ਦਿੱਤਾ ਹੈ।

Related post

ਅਫਗਾਨਿਸਤਾਨ ‘ਚ ਮੀਂਹ ਅਤੇ ਹੜ੍ਹ ਨੇ ਮਚਾਈ ਤਬਾਹੀ, 370 ਲੋਕਾਂ ਦੀ ਮੌਤ, 1600 ਲੋਕ ਜ਼ਖਮੀ

ਅਫਗਾਨਿਸਤਾਨ ‘ਚ ਮੀਂਹ ਅਤੇ ਹੜ੍ਹ ਨੇ ਮਚਾਈ ਤਬਾਹੀ, 370…

ਅਫਗਾਨਿਸਤਾਨ, 19 ਮਈ, ਪਰਦੀਪ ਸਿੰਘ : ਅਫਗਾਨਿਸਤਾਨ ‘ਚ ਤਿੰਨ ਹਫਤਿਆਂ ਤੋਂ ਹੋ ਰਹੀ ਭਾਰੀ ਬਾਰਿਸ਼ ਕਾਰਨ 370 ਤੋਂ ਵੱਧ ਲੋਕਾਂ ਦੀ…
ਪੀਐੱਮ ਮੋਦੀ 23 ਤੇ 24 ਮਈ ਨੂੰ ਆਉਣਗੇ ਪੰਜਾਬ

ਪੀਐੱਮ ਮੋਦੀ 23 ਤੇ 24 ਮਈ ਨੂੰ ਆਉਣਗੇ ਪੰਜਾਬ

ਨਵੀਂ ਦਿੱਲੀ, 19 ਮਈ, ਪਰਦੀਪ ਸਿੰਘ: ‘ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲੋਕ ਸਭਾ ਚੋਣਾਂ ਦੌਰਾਨ ਪੰਜਾਬ ‘ਚ ਭਾਜਪਾ ਦੇ ਉਮੀਦਵਾਰਾਂ…