ਜਿਹੜੇ ਆਗੂ ਕਿਸੇ ਹੋਰ ਪਾਰਟੀ ‘ਚ ਜਾਣਾ ਚਾਹੁੰਦੇ ਹਨ, ਖੁਸ਼ੀ ਨਾਲ ਜਾਣ : ਸੰਦੀਪ ਪਾਠਕ

ਜਿਹੜੇ ਆਗੂ ਕਿਸੇ ਹੋਰ ਪਾਰਟੀ ‘ਚ ਜਾਣਾ ਚਾਹੁੰਦੇ ਹਨ, ਖੁਸ਼ੀ ਨਾਲ ਜਾਣ : ਸੰਦੀਪ ਪਾਠਕ

ਲੁਧਿਆਣਾ : ਲੋਕ ਸਭਾ ਚੋਣਾਂ ਤੋਂ ਪਹਿਲਾਂ ਪਾਰਟੀਆਂ ਬਦਲਣ ਦਾ ਦੌਰ ਸ਼ੁਰੂ ਹੋ ਗਿਆ ਹੈ। ਸਾਰੀਆਂ ਪਾਰਟੀਆਂ ਆਪਣੇ ਆਗੂਆਂ ਨੂੰ ਦੂਜੀਆਂ ਪਾਰਟੀਆਂ ਵਿੱਚ ਸ਼ਾਮਲ ਹੋਣ ਤੋਂ ਰੋਕਣ ਲਈ ਮੀਟਿੰਗਾਂ ਕਰ ਰਹੀਆਂ ਹਨ। ਇਸੇ ਲੜੀ ਤਹਿਤ ਅੱਜ ਆਮ ਆਦਮੀ ਪਾਰਟੀ (ਆਪ) ਦੇ ਰਾਜ ਸਭਾ ਮੈਂਬਰ ਡਾ: ਸੰਦੀਪ ਪਾਠਕ ਨਿਰਧਾਰਿਤ ਪ੍ਰੋਗਰਾਮ ਤੋਂ 2 ਘੰਟੇ ਲੇਟ ਲੁਧਿਆਣਾ ਪੁੱਜੇ।

ਇਸ ਦੌਰਾਨ ਸੰਦੀਪ ਪਾਠਕ ਨੇ ਸਪੱਸ਼ਟ ਕੀਤਾ ਕਿ ਕੇਜਰੀਵਾਲ ਅਸਤੀਫਾ ਨਹੀਂ ਦੇਣਗੇ, ਸਗੋਂ ਜੇਲ ਤੋਂ ਜੋ ਵੀ ਹੁਕਮ ਦੇਣਗੇ ਅਸੀਂ ਉਸ ਨੂੰ ਲਾਗੂ ਕਰਾਂਗੇ। ਉਨ੍ਹਾਂ ਕਿਹਾ ਕਿ ਜਦੋਂ ਤੋਂ ਪੰਜਾਬ ‘ਚ ‘ਆਪ’ ਦੀ ਸਰਕਾਰ ਬਣੀ ਹੈ, ਭਾਜਪਾ ਵਾਲੇ ਕੇਜਰੀਵਾਲ ਤੋਂ ਡਰਦੇ ਹਨ ਅਤੇ ਹੁਣ ਇਕ-ਇਕ ਕਰਕੇ ਸਾਰਿਆਂ ਨੂੰ ਜੇਲ੍ਹ ‘ਚ ਡੱਕ ਰਹੇ ਹਨ, ਪਰ ਅਸੀਂ ਜੇਲ੍ਹ ਤੋਂ ਵੀ ਨਹੀਂ ਡਰਦੇ |

ਪਾਠਕ ਨੇ ਕਿਹਾ ਕਿ ਦੇਸ਼ ਕੇਜਰੀਵਾਲ ਨੂੰ ਪਿਆਰ ਕਰਦਾ ਹੈ। ਪਾਠਕ ਨੇ ਦਾਅਵਾ ਕੀਤਾ ਕਿ ਉਹ ਪੰਜਾਬ ਦੀਆਂ ਸਾਰੀਆਂ 13 ਸੀਟਾਂ ਜਿੱਤ ਕੇ ਕੇਜਰੀਵਾਲ ਦੀ ਝੋਲੀ ਵਿੱਚ ਪਾਉਣਗੇ। ਅੱਜ ਪੰਜਾਬ ਦੇ ਵਿਧਾਇਕਾਂ ‘ਤੇ 50-50 ਕਰੋੜ ਰੁਪਏ ਦਾ ਆਫਰ ਦੇ ਕੇ ਭਾਜਪਾ ‘ਚ ਸ਼ਾਮਲ ਹੋਣ ਲਈ ਦਬਾਅ ਪਾਇਆ ਜਾ ਰਿਹਾ ਹੈ।

ਸੰਦੀਪ ਪਾਠਕ ਨੇ ਆਪਣੀ ਪਾਰਟੀ ਦੇ ਵਿਧਾਇਕਾਂ ਅਤੇ ਆਗੂਆਂ ਵੱਲ ਇਸ਼ਾਰਾ ਕਰਦਿਆਂ ਇਕੱਠ ਵਿੱਚ ਕਿਹਾ ਕਿ ਜਿਹੜੇ ਵਿਧਾਇਕ ਜਾਂ ਆਗੂ ਤੁਹਾਨੂੰ ਛੱਡ ਕੇ ਕਿਸੇ ਹੋਰ ਪਾਰਟੀ ਵਿੱਚ ਜਾਣਾ ਚਾਹੁੰਦੇ ਹਨ, ਉਹ ਖੁਸ਼ੀ-ਖੁਸ਼ੀ ਅਜਿਹਾ ਕਰ ਸਕਦੇ ਹਨ। ਅਸੀਂ ਉਸ ਨੂੰ ਸਲਾਮ ਕਰਦੇ ਹਾਂ। ਭਾਜਪਾ ‘ਚ ਸ਼ਾਮਲ ਹੋਣ ਦੇ ਚਾਹਵਾਨ ਵਿਧਾਇਕਾਂ ਨੂੰ ਜਨਤਾ ਅੱਜ ਕਰਾਰਾ ਜਵਾਬ ਦੇਵੇਗੀ।

Related post

ਅਫਗਾਨਿਸਤਾਨ ‘ਚ ਮੀਂਹ ਅਤੇ ਹੜ੍ਹ ਨੇ ਮਚਾਈ ਤਬਾਹੀ, 370 ਲੋਕਾਂ ਦੀ ਮੌਤ, 1600 ਲੋਕ ਜ਼ਖਮੀ

ਅਫਗਾਨਿਸਤਾਨ ‘ਚ ਮੀਂਹ ਅਤੇ ਹੜ੍ਹ ਨੇ ਮਚਾਈ ਤਬਾਹੀ, 370…

ਅਫਗਾਨਿਸਤਾਨ, 19 ਮਈ, ਪਰਦੀਪ ਸਿੰਘ : ਅਫਗਾਨਿਸਤਾਨ ‘ਚ ਤਿੰਨ ਹਫਤਿਆਂ ਤੋਂ ਹੋ ਰਹੀ ਭਾਰੀ ਬਾਰਿਸ਼ ਕਾਰਨ 370 ਤੋਂ ਵੱਧ ਲੋਕਾਂ ਦੀ…
ਪੀਐੱਮ ਮੋਦੀ 23 ਤੇ 24 ਮਈ ਨੂੰ ਆਉਣਗੇ ਪੰਜਾਬ

ਪੀਐੱਮ ਮੋਦੀ 23 ਤੇ 24 ਮਈ ਨੂੰ ਆਉਣਗੇ ਪੰਜਾਬ

ਨਵੀਂ ਦਿੱਲੀ, 19 ਮਈ, ਪਰਦੀਪ ਸਿੰਘ: ‘ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲੋਕ ਸਭਾ ਚੋਣਾਂ ਦੌਰਾਨ ਪੰਜਾਬ ‘ਚ ਭਾਜਪਾ ਦੇ ਉਮੀਦਵਾਰਾਂ…