ਕਲਯੁੱਗੀ ਪੁੱਤਰ ਵਲੋਂ ਪਿਉ ਦਾ ਕਤਲ

ਕਲਯੁੱਗੀ ਪੁੱਤਰ ਵਲੋਂ ਪਿਉ ਦਾ ਕਤਲ


ਲੁਧਿਆਣਾ,26 ਮਾਰਚ, ਨਿਰਮਲ : ਲੁਧਿਆਣਾ ਵਿਚ ਕਲਯੁੱਗੀ ਪੁੱਤਰ ਵਲੋਂ ਪਿਉ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਅਪਣੇ ਹੀ ਪਿਉ ਦੇ ਸਿਰ ਵਿਚ ਉਸ ਨੇ ਲਗਾਤਾਰ ਇੱਟਾਂ ਨਾਲ ਹਮਲਾ ਕੀਤਾ। ਜਿਸ ਕਾਰਨ ਉਸ ਦੇ 65 ਸਾਲਾ ਪਿਤਾ ਨੇ ਦਮ ਤੋੜ ਦਿੱਤਾ। ਲੋਕਾਂ ਨੇ ਰੌਲਾ ਸੁਣ ਕੇ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ। ਮੌਕੇ ਤੋਂ ਭੱਜ ਰਹੇ ਪੁੱਤਰ ਨੂੰ ਫੜ ਲਿਆ। ਫਿਲਹਾਲ ਮੁਲਜ਼ਮ ਬੇਟੇ ਨੂੰ ਪਲਿਸ ਨੇ ਕਾਬੂ ਕਰ ਲਿਆ। ਮਾਮਲੇ ਦੀ ਪੜਤਾਲ ਜਾਰੀ ਹੈ। ਘਟਨਾ ਸਥਾਨ ਤੋਂ ਪੁਲਿਸ ਨੂੰ ਸ਼ਰਾਬ ਦੀ ਬੋਤਲਾਂ ਵੀ ਮਿਲੀਆਂ ਹਨ।
ਥਾਣਾ ਫੋਕਲ ਪੁਆਇੰਟ ਦੀ ਪੁਲਿਸ ਨੂੰ ਮ੍ਰਿਤਕ ਲਛਮਣ ਦਾਸ ਦੇ ਜਵਾਈ ਕਿਸ਼ਨ ਬਹਾਦਰ ਨੇ ਦੱਸਿਆ ਕਿ ਉਸ ਦਾ ਸਾਲਾ ਸੂਰਜ ਬਹਾਦਰ ਅਕਸਰ ਉਸ ਦੇ ਸਹੁਰੇ ਲਛਮਣ ਬਹਾਦਰ ਨਾਲ ਕਿਸੇ ਨਾ ਕਿਸੇ ਗੱਲ ਨੂੰ ਲੈ ਕੇ ਝਗੜ ਕਰਦਾ ਰਹਿੰਦਾ ਸੀ।


24 ਮਾਰਚ ਨੂੰ ਸਾਲੇ ਸੂਰਜ ਦੀ ਸਹੁਰੇ ਦੇ ਨਾਲ ਕਿਸੇ ਗੱਲ ਨੂੰ ਲੈ ਕੇ ਝੜਪ ਹੋ ਗਈ। ਦੋਵਾਂ ਵਿਚ ਝਗੜਾ ਹੋ ਗਿਆ। ਮਾਮਲਾ ਇੰਨਾ ਵਧ ਗਿਆ ਕਿ ਸੂਰਜ ਨੇ ਕਮਰੇ ਵਿਚ ਹੀ ਪਿਤਾ ’ਤੇ ਹਮਲਾ ਕਰ ਦਿੱਤਾ। ਕੁੱਟਮਾਰ ਕਰਕੇ ਉਸ ਦੇ ਸਿਰ ਵਿਚ ਇੱਟਾਂ ਨਾਲ ਵਾਰ ਕੀਤੇ।ਆਸ ਪਾਸ ਦੇ ਲੋਕਾਂ ਨੇ ਰੌਲਾ ਸੁਣ ਕੇ ਤੁਰੰਤ ਮੁਲਜ਼ਮ ਸੂਰਜ ਨੂੰ ਫੜ ਲਿਆ। ਉਸ ਦੇ ਪਿਤਾ ਨੂੰ ਡਾਕਟਰ ਕੋਲ ਲਿਜਾਣ ਤੋਂ ਪਹਿਲਾਂ ਹੀ ਦਮ ਤੋੜ ਦਿੱਤਾ। ਮੌਕੇ ’ਤੇ ਪਹੁੰਚੀ ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਦੇ ਲਈ ਰਖਵਾ ਦਿੱਤਾ ਹੈ। ਜਾਂਚ ਅਧਿਕਾਰੀ ਦਲਬੀਰ ਸਿੰਘ ਮੁਤਾਬਕ ਮਾਮਲੇ ਦੀ ਜਾਂਚ ਜਾਰੀ ਹੈ।

ਇਹ ਖ਼ਬਰ ਵੀ ਪੜ੍ਹੋ

ਅੰਬਾਲਾ ਜ਼ਿਲੇ੍ਹ ’ਚ ਹੋਲੀ ਵਾਲੇ ਦਿਨ ਪੁਰਾਣੀ ਰੰਜਿਸ਼ ਕਾਰਨ ਪਿੰਡ ਦੇ ਕੁਝ ਲੋਕਾਂ ਨੇ ਸਰਪੰਚ ਦੇ ਭਰਾ ’ਤੇ ਹਮਲਾ ਕਰ ਦਿੱਤਾ। ਜ਼ਖ਼ਮੀ ਸਰਪੰਚ ਦੇ ਭਰਾ ਨੂੰ ਮੁਲਾਣਾ ਮੈਡੀਕਲ ਕਾਲਜ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਇਹ ਘਟਨਾ ਅੰਬਾਲਾ ਦੇ ਬਰਾੜਾ ਥਾਣੇ ਅਧੀਨ ਪੈਂਦੇ ਪਿੰਡ ਥੰਬੜ ਦੀ ਹੈ। ਪੁਲਸ ਨੇ ਹਮਲਾਵਰਾਂ ਖਿਲਾਫ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਪਿੰਡ ਥੰਬੜ ਦੇ ਰਹਿਣ ਵਾਲੇ ਅਸ਼ੋਕ ਕੁਮਾਰ ਨੇ ਦੱਸਿਆ ਕਿ ਉਹ ਸੋਮਵਾਰ ਸ਼ਾਮ 4.30 ਵਜੇ ਆਪਣੀ ਕਾਰ ’ਚ ਘਰ ਪਰਤ ਰਿਹਾ ਸੀ। ਉਹ ਪਿੰਡ ਵਿੱਚ ਇੰਦਰਪਾਲ ਰਾਣਾ ਦੇ ਘਰ ਨੇੜੇ ਪਹੁੰਚ ਗਿਆ। ਇੱਥੇ ਕੁਝ ਲੋਕ ਪਹਿਲਾਂ ਹੀ ਲਾਠੀਆਂ ਲੈ ਕੇ ਖੜ੍ਹੇ ਸਨ। ਜਦੋਂ ਉਹ ਆਪਣੀ ਕਾਰ ਵਿਚ ਉਥੋਂ ਲੰਘਣ ਲੱਗਾ ਤਾਂ ਪੰਮੀ ਨੇ ਉਸ ਦੀ ਕਾਰ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਪਰ ਉਸ ਨੇ ਆਪਣੀ ਕਾਰ ਨਹੀਂ ਰੋਕੀ।

ਇਸ ਦੌਰਾਨ ਉਸ ਨੇ ਆਪਣੇ ਭਰਾ ਸਰਪੰਚ ਰੋਹਤਾਸ਼ ਨੂੰ ਫੋਨ ਕੀਤਾ। ਨੇ ਕਿਹਾ ਕਿ ਪੰਪੀ ਅਤੇ ਉਸ ਦੇ ਦੋਸਤ ਲੜਾਈ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਉਸ ਦਾ ਭਰਾ ਸ਼ਾਹਬਾਦ ਸੀ। ਇਸੇ ਦੌਰਾਨ ਮੁਲਜ਼ਮ ਪੰਪੀ ਅਤੇ ਅਰਜੁਨ ਸਿੰਘ ਨੇ ਉਸ ਦੀ ਕਾਰ ਅੱਗੇ ਮੋਟਰਸਾਈਕਲ ਰੋਕ ਲਿਆ। ਇੱਥੇ ਪੰਪੀ, ਅਰਜੁਨ, ਸੰਜੂ, ਮੋਹਿਤ, ਈਸ਼ਵਰ ਸਿੰਘ ਉਰਫ਼ ਆਸੂ, ਮੰਗਾ ਅਤੇ ਮਨੋਜ ਨੇ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਪੰਪੀ ਨੇ ਉਸ ਨੂੰ ਕਾਰ ’ਚੋਂ ਬਾਹਰ ਕੱਢ ਲਿਆ। ਆਸ਼ੂ ਨੇ ਤੁਰੰਤ ਉਸ ਦੇ ਸਿਰ ਅਤੇ ਬਾਹਾਂ ’ਤੇ ਕਿਸੇ ਤਿੱਖੀ ਚੀਜ਼ ਨਾਲ ਹਮਲਾ ਕਰ ਦਿੱਤਾ। ਇਸ ਸਬੰਧੀ ਪੁਲਿਸ ਨੇ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Related post

ਅਫਗਾਨਿਸਤਾਨ ‘ਚ ਮੀਂਹ ਅਤੇ ਹੜ੍ਹ ਨੇ ਮਚਾਈ ਤਬਾਹੀ, 370 ਲੋਕਾਂ ਦੀ ਮੌਤ, 1600 ਲੋਕ ਜ਼ਖਮੀ

ਅਫਗਾਨਿਸਤਾਨ ‘ਚ ਮੀਂਹ ਅਤੇ ਹੜ੍ਹ ਨੇ ਮਚਾਈ ਤਬਾਹੀ, 370…

ਅਫਗਾਨਿਸਤਾਨ, 19 ਮਈ, ਪਰਦੀਪ ਸਿੰਘ : ਅਫਗਾਨਿਸਤਾਨ ‘ਚ ਤਿੰਨ ਹਫਤਿਆਂ ਤੋਂ ਹੋ ਰਹੀ ਭਾਰੀ ਬਾਰਿਸ਼ ਕਾਰਨ 370 ਤੋਂ ਵੱਧ ਲੋਕਾਂ ਦੀ…
ਪੀਐੱਮ ਮੋਦੀ 23 ਤੇ 24 ਮਈ ਨੂੰ ਆਉਣਗੇ ਪੰਜਾਬ

ਪੀਐੱਮ ਮੋਦੀ 23 ਤੇ 24 ਮਈ ਨੂੰ ਆਉਣਗੇ ਪੰਜਾਬ

ਨਵੀਂ ਦਿੱਲੀ, 19 ਮਈ, ਪਰਦੀਪ ਸਿੰਘ: ‘ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲੋਕ ਸਭਾ ਚੋਣਾਂ ਦੌਰਾਨ ਪੰਜਾਬ ‘ਚ ਭਾਜਪਾ ਦੇ ਉਮੀਦਵਾਰਾਂ…
ਪੰਜਾਬ ਦੇ ਮੁੱਖ ਚੋਣ ਅਧਿਕਾਰੀ ਵੱਲੋਂ ਸਾਰੇ ਉਮੀਦਵਾਰਾਂ ਨੂੰ ਚੋਣ ਨਿਸ਼ਾਨ ਅਲਾਟ

ਪੰਜਾਬ ਦੇ ਮੁੱਖ ਚੋਣ ਅਧਿਕਾਰੀ ਵੱਲੋਂ ਸਾਰੇ ਉਮੀਦਵਾਰਾਂ ਨੂੰ…

ਚੰਡੀਗੜ੍ਹ, 19 ਮਈ, ਪਰਦੀਪ ਸਿੰਘ : ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਬਿਨ ਸੀ ਨੇ ਦੱਸਿਆ ਹੈ ਕਿ ਪੰਜਾਬ ਦੀਆਂ 13 ਲੋਕ…