ਇਮਰਾਨ ਖਾਨ ਨੇ ਪਾਕਿਸਤਾਨੀ ਫੌਜ ਮੁਖੀ ਨੂੰ ਦਿੱਤੀ ਧਮਕੀ

ਇਮਰਾਨ ਖਾਨ ਨੇ ਪਾਕਿਸਤਾਨੀ ਫੌਜ ਮੁਖੀ ਨੂੰ ਦਿੱਤੀ ਧਮਕੀ

ਜੇਕਰ ਮੇਰੀ ਪਤਨੀ ਨੂੰ ਕੁਝ ਹੋਇਆ ਤਾਂ ਮੈਂ ਆਸਿਮ ਮੁਨੀਰ ਨੂੰ ਨਹੀਂ ਛੱਡਾਂਗਾ – ਇਮਰਾਨ ਖਾਨ
ਇਮਰਾਨ ਖ਼ਾਨ ਤਹਿਰੀਕ-ਏ-ਇਨਸਾਫ਼ ਦੇ ਸੰਸਥਾਪਕ ਨੇ ਅਦਿਆਲਾ ਜੇਲ੍ਹ ‘ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਫ਼ੌਜ ਮੁਖੀ ‘ਤੇ ਕਈ ਦੋਸ਼ ਲਾਏ। ਇਸ ਸਬੰਧੀ ਖਾਨ ਦੇ ਅਧਿਕਾਰਤ ਐਕਸ ਅਕਾਊਂਟ ‘ਤੇ ਇਕ ਲੰਬੀ ਪੋਸਟ ਅਪਲੋਡ ਕੀਤੀ ਗਈ ਹੈ।
ਇਸਲਾਮਾਬਾਦ : ਪਾਕਿਸਤਾਨ ਤਹਿਰੀਕ-ਏ-ਇਨਸਾਫ ਦੇ ਸੰਸਥਾਪਕ ਅਤੇ ਜੇਲ ‘ਚ ਬੰਦ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਬੁੱਧਵਾਰ ਨੂੰ ਦੋਸ਼ ਲਗਾਇਆ ਕਿ ਫੌਜ ਮੁਖੀ ਜਨਰਲ ਅਸੀਮ ਮੁਨੀਰ ਉਨ੍ਹਾਂ ਦੀ ਪਤਨੀ ਬੁਸ਼ਰਾ ਬੀਬੀ ਦੀ ਕੈਦ ਲਈ ਸਿੱਧੇ ਤੌਰ ‘ਤੇ ਜ਼ਿੰਮੇਵਾਰ ਹਨ। ਦੱਸ ਦੇਈਏ ਕਿ ਬੁਸ਼ਰਾ ਬੀਬੀ ਨੂੰ ਭ੍ਰਿਸ਼ਟਾਚਾਰ ਦੇ ਮਾਮਲੇ ਦੇ ਨਾਲ-ਨਾਲ ਇਮਰਾਨ ਖਾਨ ਨਾਲ ਗੈਰ-ਕਾਨੂੰਨੀ ਵਿਆਹ ਦੇ ਮਾਮਲੇ ਵਿੱਚ ਵੀ ਦੋਸ਼ੀ ਠਹਿਰਾਇਆ ਗਿਆ ਸੀ। ਉਨ੍ਹਾਂ ਨੂੰ ਇਸਲਾਮਾਬਾਦ ਸਥਿਤ ਉਨ੍ਹਾਂ ਦੇ ਬਨੀ ਗਾਲਾ ਨਿਵਾਸ ‘ਤੇ ਨਜ਼ਰਬੰਦ ਕੀਤਾ ਗਿਆ ਹੈ।

ਤਹਿਰੀਕ-ਏ-ਇਨਸਾਫ਼ ਦੇ ਸੰਸਥਾਪਕ ਨੇ ਅਦਿਆਲਾ ਜੇਲ੍ਹ ‘ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਫ਼ੌਜ ਮੁਖੀ ‘ਤੇ ਕਈ ਦੋਸ਼ ਲਾਏ। ਇਸ ਸਬੰਧੀ ਖਾਨ ਦੇ ਅਧਿਕਾਰਤ ਐਕਸ ਅਕਾਊਂਟ ‘ਤੇ ਇਕ ਲੰਬੀ ਪੋਸਟ ਅਪਲੋਡ ਕੀਤੀ ਗਈ ਹੈ। ਇਮਰਾਨ ਖਾਨ ਨੇਕਿਹਾ, ”ਮੇਰੀ ਪਤਨੀ ਨੂੰ ਦਿੱਤੀ ਗਈ ਸਜ਼ਾ ‘ਚ ਜਨਰਲ ਆਸਿਮ ਮੁਨੀਰ ਸਿੱਧੇ ਤੌਰ ‘ਤੇ ਸ਼ਾਮਲ ਹਨ।” ਉਨ੍ਹਾਂ ਦਾਅਵਾ ਕੀਤਾ ਕਿ ਬੁਸ਼ਰਾ ਨੂੰ ਦੋਸ਼ੀ ਠਹਿਰਾਉਣ ਵਾਲੇ ਜੱਜ ਨੇ ਕਿਹਾ ਕਿ ਉਨ੍ਹਾਂ ਨੂੰ ਇਹ ਫੈਸਲਾ ਦੇਣ ਲਈ ਮਜਬੂਰ ਕੀਤਾ ਗਿਆ ਸੀ।

ਇਮਰਾਨ ਖਾਨ ਨੇ ਕਿਹਾ, ”ਜੇਕਰ ਮੇਰੀ ਪਤਨੀ ਨੂੰ ਕੁਝ ਹੋਇਆ ਤਾਂ ਮੈਂ ਆਸਿਮ ਮੁਨੀਰ ਨੂੰ ਨਹੀਂ ਛੱਡਾਂਗਾ। ਮੈਂ ਆਸਿਮ ਮੁਨੀਰ ਨੂੰ ਜ਼ਿੰਦਾ ਨਹੀਂ ਛੱਡਾਂਗਾ। ਮੈਂ ਉਨ੍ਹਾਂ ਦੇ ਗੈਰ-ਸੰਵਿਧਾਨਕ ਅਤੇ ਗੈਰ-ਕਾਨੂੰਨੀ ਕਦਮਾਂ ਦਾ ਪਰਦਾਫਾਸ਼ ਕਰਾਂਗਾ।” ਇਮਰਾਨ ਖਾਨ ਨੇ ਕਿਹਾ ਕਿ ਦੇਸ਼ ‘ਚ ਜੰਗਲ ਰਾਜ ਹੈ ਅਤੇ ਸਭ ਕੁਝ ਜੰਗਲ ਦਾ ਰਾਜਾ ਕਰ ਰਿਹਾ ਹੈ।

ਉਨ੍ਹਾਂ ਇਹ ਵੀ ਕਿਹਾ ਕਿ ਪੀਟੀਆਈ ਨੂੰ ਉਪ ਚੋਣ ਲੜਨ ਤੋਂ ਰੋਕਿਆ ਜਾ ਰਿਹਾ ਹੈ। ਇਮਰਾਨ ਖਾਨ ਦੇ ਇਨ੍ਹਾਂ ਗੰਭੀਰ ਦੋਸ਼ਾਂ ‘ਤੇ ਫੌਜ ਨੇ ਅਜੇ ਤੱਕ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਹੈ।

ਇਹ ਵੀ ਪੜ੍ਹੋ : ਅੱਜ ਦਾ ਹੁਕਮਨਾਮਾ, ਸ੍ਰੀ ਹਰਿਮੰਦਰ ਸਾਹਿਬ (18 ਅਪ੍ਰੈਲ 2024)


ਇਹ ਵੀ ਪੜ੍ਹੋ
ਅੱਜ ਵੀ ਰੇਲ ਪਟੜੀ ‘ਤੇ ਬੈਠੇ ਕਿਸਾਨ
ਕਿਸਾਨਾਂ ‘ਤੇ ਵਿਰੋਧੀਆਂ ਨੇ ਚਲਾਏ ਇੱਟਾਂ ਰੋੜੇ
ਕਈ ਕਿਸਾਨ ਜ਼ਖ਼ਮੀ
ਕਿਸਾਨ ਆਗੂ ਨਵਦੀਪ ਸਿੰਘ ਜਲਬੇੜਾ ਸਮੇਤ 3 ਕਿਸਾਨਾਂ ਨੂੰ ਰਿਹਾਅ ਕਰਨ ਦੀ ਮੰਗ
ਸਾਥੀਆਂ ਨੂੰ ਰਿਹਾਅ ਕਰੋ ਤਾਂ ਅਸੀਂ ਧਰਨਾ ਖ਼ਤਮ ਕਰਾਂਗੇ : ਪੰਧੇਰ
ਅੰਬਾਲਾ : ਪੰਜਾਬ-ਹਰਿਆਣਾ ਦੇ ਸ਼ੰਭੂ ਸਰਹੱਦ ‘ਤੇ ਅੰਦੋਲਨ ਕਰ ਰਹੇ ਕਿਸਾਨ ਬੁੱਧਵਾਰ ਤੋਂ ਸ਼ੰਭੂ ਰੇਲਵੇ ਸਟੇਸ਼ਨ ‘ਤੇ ਰੇਲਵੇ ਟਰੈਕ ‘ਤੇ ਬੈਠੇ ਹਨ। ਟ੍ਰੈਕ ਜਾਮ ਕਾਰਨ 30 ਤੋਂ ਵੱਧ ਟਰੇਨਾਂ ਪ੍ਰਭਾਵਿਤ ਹੋਈਆਂ ਹਨ। ਕਈ ਟਰੇਨਾਂ ਨੂੰ ਪੂਰੀ ਤਰ੍ਹਾਂ ਰੱਦ ਕਰ ਦਿੱਤਾ ਗਿਆ ਹੈ, ਜਦੋਂ ਕਿ ਕਈ ਟਰੇਨਾਂ ਦੇ ਰੂਟ ਮੋੜ ਦਿੱਤੇ ਗਏ ਹਨ ਅਤੇ ਕੁਝ ਦੇ ਰੂਟ ਛੋਟੇ ਕਰ ਦਿੱਤੇ ਗਏ ਹਨ। ਜਿਸ ਕਾਰਨ ਯਾਤਰੀਆਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਕਿਸਾਨ ਸਰਕਾਰ ਤੋਂ ਨੌਜਵਾਨ ਆਗੂ ਨਵਦੀਪ ਸਿੰਘ ਜਲਬੇੜਾ ਸਮੇਤ 3 ਕਿਸਾਨਾਂ ਨੂੰ ਰਿਹਾਅ ਕਰਨ ਦੀ ਮੰਗ ਕਰ ਰਹੇ ਹਨ। ਇਸ ਸਬੰਧੀ ਪਹਿਲਾਂ ਉਨ੍ਹਾਂ ਦੀ ਹਰਿਆਣਾ ਅਤੇ ਪੰਜਾਬ ਸਰਕਾਰਾਂ ਨਾਲ ਮੀਟਿੰਗ ਹੋਈ ਸੀ, ਜਿਸ ਤੋਂ ਬਾਅਦ ਉਨ੍ਹਾਂ ਦੀ ਰਿਹਾਈ ਦਾ ਭਰੋਸਾ ਦਿੱਤਾ ਗਿਆ ਸੀ। ਜਿਸ ਤੋਂ ਬਾਅਦ ਕਿਸਾਨਾਂ ਨੇ ਸਰਕਾਰ ਨੂੰ 16 ਅਪ੍ਰੈਲ ਤੱਕ ਦਾ ਸਮਾਂ ਦਿੱਤਾ ਸੀ। ਜਦੋਂ ਸਰਕਾਰ ਨੇ ਉਨ੍ਹਾਂ ਨੂੰ ਰਿਹਾਅ ਨਾ ਕੀਤਾ ਤਾਂ ਉਹ ਟਰੈਕ ‘ਤੇ ਉਤਰ ਆਏ। ਪੁਲੀਸ ਨੇ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ, ਜਿਸ ਕਾਰਨ ਪੁਲੀਸ ਅਤੇ ਕਿਸਾਨਾਂ ਵਿਚਾਲੇ ਝੜਪ ਹੋ ਗਈ। ਪਰ ਕਿਸਾਨ ਬੈਰੀਕੇਡ ਤੋੜ ਕੇ ਟਰੈਕ ‘ਤੇ ਬੈਠ ਗਏ।

ਭਾਜਪਾ ਆਗੂ ਸਰਵਣ ਸਿੰਘ ਪੰਧੇਰ ਸਿੰਘ ਨੇ ਦੱਸਿਆ ਕਿ ਕੱਲ੍ਹ ਸ਼ਾਮ 4 ਵਜੇ ਦੇ ਕਰੀਬ ਭਾਰਤੀ ਜਨਤਾ ਪਾਰਟੀ ਦੇ ਮੁੱਖ ਪ੍ਰਚਾਰਕ ਮੁਖਤਾਰ ਸਿੰਘ ਜੋ ਕਿ ਪਿੰਡ ਭਿੱਟੇਵੱਡ ਵਿੱਚ ਆਏ ਸਨ, ਦਾ ਕਿਸਾਨ ਜਥੇਬੰਦੀਆਂ ਵੱਲੋਂ ਵਿਰੋਧ ਕਰਨ ’ਤੇ ਉਨ੍ਹਾਂ ’ਤੇ ਇੱਟਾਂ ਰੋੜੇ ਚਲਾਏ ਗਏ,

ਭਾਜਪਾ ਦੇ ਕੁਝ ਆਗੂਆਂ (ਅਨੂਪ ਸਿੰਘ, ਕਾਬਲ ਸਿੰਘ, ਜਗਬੀਰ ਸਿੰਘ, ਤਜਿੰਦਰ ਸਿੰਘ) ਨੇ ਕਿਸਾਨਾਂ ਤੇ ਮਜ਼ਦੂਰਾਂ ‘ਤੇ ਇੱਟਾਂ-ਰੋੜਿਆਂ ਨਾਲ ਹਮਲਾ ਕਰ ਦਿੱਤਾ, ਜਿਸ ਕਾਰਨ ਕਈ ਕਿਸਾਨ ਜ਼ਖ਼ਮੀ ਹੋ ਗਏ। ਪੁਲਿਸ, ਪ੍ਰਸ਼ਾਸਨ ਅਤੇ ਆਗੂ ਤਮਾਸ਼ਾ ਦੇਖਦੇ ਰਹੇ। ਇਸ ਦੇ ਖਿਲਾਫ ਅੱਜ ਅੰਮ੍ਰਿਤਸਰ ਵਿੱਚ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ।

Related post

India T20 WC squad: T20 ਵਿਸ਼ਵ ਕੱਪ ਲਈ ਭਾਰਤੀ ਟੀਮ ਦਾ ਐਲਾਨ, ਜਾਣੋ ਕਿਹੜੇ-ਕਿਹੜੇ ਖਿਡਾਰੀ ਨੂੰ ਮਿਲਿਆ ਮੌਕਾ

India T20 WC squad: T20 ਵਿਸ਼ਵ ਕੱਪ ਲਈ ਭਾਰਤੀ…

ਨਵੀਂ ਦਿੱਲੀ, 30 ਅਪ੍ਰੈਲ, ਪਰਦੀਪ ਸਿੰਘ: ਟੀ-20 ਵਿਸ਼ਵ ਕੱਪ 2024 ਲਈ ਭਾਰਤੀ ਟੀਮ ਦਾ ਐਲਾਨ ਕਰ ਦਿੱਤਾ ਗਿਆ ਹੈ। ਟੀਮ ਦੀ…
ਜਲੰਧਰ ਦੇ ਹਸਪਤਾਲ ਨੂੰ ਲਗਾਇਆ ਲੱਖਾਂ ਰੁਪਏ ਦਾ ਜੁਰਮਾਨਾ

ਜਲੰਧਰ ਦੇ ਹਸਪਤਾਲ ਨੂੰ ਲਗਾਇਆ ਲੱਖਾਂ ਰੁਪਏ ਦਾ ਜੁਰਮਾਨਾ

ਜਲੰਧਰ, 30 ਅਪੈ੍ਰਲ, ਨਿਰਮਲ : ਖਪਤਕਾਰ ਅਦਾਲਤ ਨੇ ਜਲੰਧਰ ਦੀ ਸਭ ਤੋਂ ਵੱਡੀ ਪੀਮਸ ਮੈਡੀਕਲ ਐਂਡ ਐਜੂਕੇਸ਼ਨਲ ਚੈਰੀਟੇਬਲ ਸੁਸਾਇਟੀ ਦੇ ਡਾਕਟਰ…
ਜੇਕਰ ਤੁਸੀਂ ਆਪਣੇ ਪਾਚਣ ਤੰਤਰ ਨੂੰ ਠੀਕ ਕਰਨਾ ਚਾਹੁੰਦੇ ਹੋ ਤਾਂ ਖਾਓ ਇਹ ਫ਼ਲ

ਜੇਕਰ ਤੁਸੀਂ ਆਪਣੇ ਪਾਚਣ ਤੰਤਰ ਨੂੰ ਠੀਕ ਕਰਨਾ ਚਾਹੁੰਦੇ…

ਚੰਡੀਗੜ੍ਹ, 30 ਅਪ੍ਰੈਲ, ਪਰਦੀਪ ਸਿੰਘ: ਗਰਮੀ ਦੇ ਮੌਸਮ ਵਿੱਚ ਭੁੱਖ ਘੱਟ ਲਗਣ ਦੇ ਕਾਰਨ ਖਾਣਾ ਘੱਟ ਖਾ ਹੁੰਦਾ ਹੈ ਜਿਸ ਕਰਕੇ…