ਗੈਰ-ਕਾਨੂੰਨੀ ਢੰਗ ਨਾਲ ਹੱਜ ਕਰਨ ਵਾਲੇ ਹੋ ਜਾਓ ਸਾਵਧਾਨ

ਗੈਰ-ਕਾਨੂੰਨੀ ਢੰਗ ਨਾਲ ਹੱਜ ਕਰਨ ਵਾਲੇ ਹੋ ਜਾਓ ਸਾਵਧਾਨ

ਸਾਊਦੀ ਅਰਬ, 2 ਮਈ, ਪਰਦੀਪ ਸਿੰਘ: ਸਾਊਦੀ ਅਰਬ ਵਿੱਚ ਪਹਿਲਾ ਗੈਰ ਕਾਨੂੰਨੀ ਢੰਗ ਨਾਲ ਹੱਜ ਦੇ ਲਈ ਪਹੁੰਚਣ ਵਾਲੇ ਲੋਕਾਂ ਉੱਤੇ ਸ਼ਿਕੰਜਾ ਕੱਸਣ ਲਈ ਤਿਆਰੀ ਕਰ ਲਈ ਹੈ। ਇਸ ਸਾਲ ਹੱਜ ਯਾਤਰਾ ਦੇ ਲਈ ਵਿਦੇਸ਼ੀ ਮੁਸਲਮਾਨਾਂ ਦੇ ਪਹਿਲੇ ਗਰੁੱਪ ਪਹੁੰਚਣ ਤੋਂ ਕਰੀਬ ਦੋ ਹਫ਼ਤੇ ਪਹਿਲਾ ਹੀ ਨਿਯਮਾਂ ਵਿੱਚ ਬਦਲਾਅ ਕੀਤਾ ਗਿਆ ਹੈ।

ਹੱਜ ਮੰਤਰਾਲੇ ਨੇ ਅਧਿਕਾਰਤ ਤੌਰ ‘ਤੇ ਹੱਜ ਸੀਜ਼ਨ ਦੌਰਾਨ ਪਵਿੱਤਰ ਸਥਾਨਾਂ ‘ਤੇ ਪ੍ਰਵੇਸ਼ ਕਰਨ ਲਈ ਸ਼ਰਧਾਲੂਆਂ ਲਈ ਇੱਕ ਟੈਗ ਲਾਂਚ ਕੀਤਾ ਹੈ। ਸਾਊਦੀ ਹੱਜ ਮੰਤਰੀ ਤੌਫੀਕ ਅਲ ਰਾਬੀਆ ਨੇ ਇਸ ਹਫਤੇ ਇੰਡੋਨੇਸ਼ੀਆ ਵਿੱਚ ਨੁਸੁਕ ਕਾਰਡ ਲਾਂਚ ਕੀਤੇ, ਇੰਡੋਨੇਸ਼ੀਆ ਹੱਜ ਮਿਸ਼ਨ ਲਈ ਪਹਿਲਾ ਜੱਥਾ ਪੇਸ਼ ਕੀਤਾ।

ਹਰ ਹਾਜੀ ਨੂੰ ਨੁਸੁਕ ਕਾਰਡ ਦਿੱਤਾ ਜਾਵੇਗਾ, ਇਸ ਦਾ ਡਿਜੀਟਲ ਵਰਜ਼ਨ ਵੀ ਹੋਵੇਗਾ। ਨੁਸੁਕ ਕਾਰਡ ਵਿੱਚ ਹਰੇਕ ਸ਼ਰਧਾਲੂ ਦਾ ਵਿਆਪਕ ਡੇਟਾ ਹੁੰਦਾ ਹੈ। ਹੱਜ ਲਈ ਆਉਣ ਵਾਲੇ ਸ਼ਰਧਾਲੂਆਂ ਨੂੰ ਮੱਕਾ ਸ਼ਹਿਰ ਦੇ ਅੰਦਰ ਅਤੇ ਆਲੇ-ਦੁਆਲੇ ਦੇ ਪਵਿੱਤਰ ਸਥਾਨਾਂ ਦੀ ਯਾਤਰਾ ਕਰਦੇ ਸਮੇਂ ਇਹ ਕਾਰਡ ਆਪਣੇ ਨਾਲ ਰੱਖਣਾ ਹੋਵੇਗਾ। ਇਸ ਕਾਰਡ ਰਾਹੀਂ ਅਧਿਕਾਰੀ ਆਸਾਨੀ ਨਾਲ ਹੱਜ ਯਾਤਰੀਆਂ ਦੀ ਪਛਾਣ ਕਰ ਸਕਣਗੇ ਅਤੇ ਕਿਸੇ ਵੀ ਫਰਜ਼ੀ ਸ਼ਰਧਾਲੂ ਦੀ ਐਂਟਰੀ ਨੂੰ ਰੋਕਿਆ ਜਾ ਸਕੇਗਾ।

ਨੁਸੁਨ ਕਾਰਡ ਤੀਰਥਯਾਤਰਾ ਵੀਜਾ ਜਾਰੀ ਹੋਣ ਦੇ ਬਾਅਦ ਸਬੰਧਿਤ ਹੱਜ ਵਿਭਾਗ ਦੁਆਰਾ ਵਿਦੇਸ਼ੀ ਤੀਰਥ ਯਾਤਰੀਆਂ ਨੂੰ ਸੌਂਪ ਦਿੱਤਾ ਜਾਵੇਗਾ। ਘੇਰਲੂ ਤੀਰਥ ਯਾਤਰੀਆਂ ਨੂੰ ਹੱਜ ਪਰਮਿਟ ਜਾਰੀ ਹੋਵੇਗਾ। ਵਿਭਾਗ ਦਾ ਕਹਿਣਾ ਹੈ ਕਿ ਇਸ ਕਾਰਡ ਦਾ ਉਦੇਸ਼ ਹੈ ਕਿ ਸਿਰਫ਼ ਤੀਰਥ ਯਾਤਰੀਆਂ ਦੀ ਪਹਿਚਾਣ ਕਰਨਾ ਹੈ। ਇਸਦਾ ਡਿਜੀਟਲ ਵਰਜਨ ਸਾਊਦੀ ਐਪ ਨੁਸੁਨ ਉੱਤੇ ਉਪਲਬਧ ਹੈ।

ਇਹ ਵੀ ਪੜ੍ਹੋ:-

 ਮਿਆਂਮਾਰ ’ਚ ਫੌਜ ਅਤੇ ਹਥਿਆਰਬੰਦ ਬਾਗੀ ਬਲਾਂ ਵਿਚਾਲੇ ਚੱਲ ਰਹੇ ਸੰਘਰਸ਼ ਦੌਰਾਨ ਸੈਂਕੜੇ ਹਿੰਦੂ ਅਣਮਿੱਥੇ ਸਮੇਂ ਲਈ ਸੰਕਟ ’ਚ ਫਸੇ ਹੋਏ ਹਨ। ਮਿਆਂਮਾਰ ਦੀ ਫੌਜ ਅਤੇ ਬਾਗੀ ਅਰਾਕਾਨ ਆਰਮੀ ਵਿਚਾਲੇ ਰਖਾਇਨ ਸੂਬੇ ਦੇ ਬੁਥੀਦੌਂਗ ਸ਼ਹਿਰ ’ਚ ਇਸ ਸਮੇਂ ਭਿਆਨਕ ਲੜਾਈ ਚੱਲ ਰਹੀ ਹੈ, ਜਿਸ ’ਚ ਇੱਥੇ ਰਹਿਣ ਵਾਲੇ ਹਿੰਦੂ ਅਤੇ ਰਾਖੀਨ ਭਾਈਚਾਰੇ ਦੇ ਲੋਕ ਮਜਬੂਰ ਹਨ। ਨਿਊ ਇੰਡੀਅਨ ਐਕਸਪ੍ਰੈਸ ਦੀ ਰਿਪੋਰਟ ਮੁਤਾਬਕ ਸੰਘਰਸ਼ ਨੇ 1,500 ਤੋਂ ਵੱਧ ਹਿੰਦੂਆਂ ਅਤੇ 20 ਰਾਖੀਨਾਂ ਨੂੰ ਇਲਾਕਾ ਛੱਡਣ ਤੋਂ ਰੋਕਿਆ ਹੈ। ਮਿਆਂਮਾਰ ’ਚ ਨਸਲੀ ਵੰਡ ਕਾਰਨ ਉਨ੍ਹਾਂ ਦੀ ਸਥਿਤੀ ਬਦਤਰ ਹੋ ਗਈ ਹੈ। ਹਾਲ ਹੀ ’ਚ ਮਿਆਂਮਾਰ ਦੀ ਫੌਜ ’ਤੇ ਰੋਹਿੰਗਿਆ ਭਾਈਚਾਰੇ ਦੇ ਲੋਕਾਂ ਨੂੰ ਜ਼ਬਰਦਸਤੀ ਫੌਜ ’ਚ ਭਰਤੀ ਕਰਕੇ ਜੰਗ ’ਤੇ ਭੇਜਣ ਦਾ ਦੋਸ਼ ਲੱਗਾ ਸੀ।

ਰਿਪੋਰਟਾਂ ਮੁਤਾਬਕ ਜ਼ਮੀਨੀ ਲੜਾਈ ਤੇਜ਼ ਹੋਣ ਕਾਰਨ ਬੁਥੀਦੌਂਗ ਵਿੱਚ ਸਥਿਤੀ ਅਸੁਰੱਖਿਅਤ ਹੋ ਗਈ ਹੈ। ਜੰਗ ਕਾਰਨ ਇੱਥੇ 1500 ਤੋਂ ਵੱਧ ਹਿੰਦੂ ਅਤੇ ਰਾਖੀਨ ਭਾਈਚਾਰੇ ਦੇ 20 ਲੋਕ ਫਸੇ ਹੋਏ ਹਨ। ਰੋਹਿੰਗਿਆ ਨੂੰ ਜਬਰੀ ਫੌਜ ਵਿੱਚ ਭਰਤੀ ਕੀਤਾ ਜਾ ਰਿਹਾ ਹੈ ਅਤੇ ਉਨ੍ਹਾਂ ਦੇ ਲੋਕਾਂ ਨੂੰ ਧਰਮ ਅਤੇ ਨਸਲ ਦੇ ਆਧਾਰ ’ਤੇ ਨਿਸ਼ਾਨਾ ਬਣਾਉਣ ਲਈ ਕਿਹਾ ਜਾ ਰਿਹਾ ਹੈ। ਰਖਾਇਨ ਸੂਬੇ ਦੇ ਬੁਥਿਦੌਂਗ ਅਤੇ ਮਾਂਗਡੌ ਖੇਤਰਾਂ ਵਿੱਚ ਸ਼ਾਮ 7 ਵਜੇ ਤੋਂ ਸਵੇਰੇ 6 ਵਜੇ ਤੱਕ ਕਰਫਿਊ ਲਗਾਇਆ ਗਿਆ ਹੈ। ਬਾਗੀ ਅਰਾਕਾਨ ਆਰਮੀ ਨੇ ਇਨ੍ਹਾਂ ਇਲਾਕਿਆਂ ਦੇ ਆਲੇ-ਦੁਆਲੇ 25 ਕਿਲੋਮੀਟਰ ਲੰਬੀ ਸੜਕ ’ਤੇ ਕਬਜ਼ਾ ਕਰਨ ਦਾ ਦਾਅਵਾ ਕੀਤਾ ਹੈ।

ਹਾਲ ਹੀ ਦੇ ਦਿਨਾਂ ’ਚ ਮਿਆਂਮਾਰ ਦੀ ਫੌਜ ਨੇ ਬਾਗੀਆਂ ਖਿਲਾਫ ਮੁਹਿੰਮ ਤੇਜ਼ ਕਰ ਦਿੱਤੀ ਹੈ। ਕੁਝ ਇਲਾਕਿਆਂ ’ਚ ਬਾਗੀਆਂ ਦੇ ਪਿੱਛੇ ਹਟਣ ਦੀਆਂ ਖਬਰਾਂ ਹਨ। ਇਸ ਦੌਰਾਨ ਮਿਆਂਮਾਰ ਦੇ ਪੱਛਮੀ ਹਿੱਸੇ ਵਿੱਚ ਥੰਦਵੇ ਸ਼ਹਿਰ ਵਿੱਚ ਹਾਈਡਰੋ ਪਾਵਰ ਪ੍ਰੋਜੈਕਟ ਨੇੜੇ ਲੜਾਈ ਤੇਜ਼ ਹੋ ਗਈ ਹੈ। ਅਜਿਹੀਆਂ ਖਬਰਾਂ ਆਈਆਂ ਹਨ ਕਿ ਫੌਜ ਦਵਾਈਆਂ ਦੀਆਂ ਦੁਕਾਨਾਂ ਨੂੰ ਬੰਦ ਕਰ ਰਹੀ ਹੈ ਅਤੇ ਮਹੱਤਵਪੂਰਨ ਦਵਾਈਆਂ ਦੀ ਦਰਾਮਦ ’ਤੇ ਪਾਬੰਦੀ ਲਗਾ ਰਹੀ ਹੈ। ਥੰਦਵੇ ਵਿੱਚ ਫਾਰਮੇਸੀ ਮਾਲਕਾਂ ਨੇ ਫੌਜ ਦੇ ਫੈਸਲੇ ’ਤੇ ਨਿਰਾਸ਼ਾ ਜ਼ਾਹਰ ਕੀਤੀ ਹੈ ਅਤੇ ਸਵਾਲ ਕੀਤਾ ਹੈ ਕਿ ਦਵਾਈ ਤੱਕ ਪਹੁੰਚ ਨੂੰ ਬੰਦ ਕਰਨ ਨਾਲ ਮਰੀਜ਼ਾਂ ਨੂੰ ਕੀ ਫਾਇਦਾ ਹੋਵੇਗਾ।

Related post

ਜੇਕਰ ਤੁਸੀਂ ਆਪਣੇ ਵਿਆਹੁਤਾ ਜੀਵਨ ਵਿੱਚ ਖੁਸ਼ ਰਹਿਣਾ ਚਾਹੁੰਦੇ ਹੋ ਤਾਂ ਅਪਣਾਓ ਇਹ ਟਿੱਪਸ

ਜੇਕਰ ਤੁਸੀਂ ਆਪਣੇ ਵਿਆਹੁਤਾ ਜੀਵਨ ਵਿੱਚ ਖੁਸ਼ ਰਹਿਣਾ ਚਾਹੁੰਦੇ…

ਨਵੀਂ ਦਿੱਲੀ, 17 ਮਈ, ਪਰਦੀਪ ਸਿੰਘ: ਅੱਜ ਦੀ ਰੁਝੇਵਿਆਂ ਭਰੀ ਜ਼ਿੰਦਗੀ ਵਿੱਚ ਲੋਕ ਸਵੇਰੇ ਕੰਮ ਲਈ ਨਿਕਲਦੇ ਹਨ ਅਤੇ ਰਾਤ ਨੂੰ…
ਸਾਡੇ 2 ਸਾਲ ਦੇ ਕੀਤੇ ਕੰਮ ਪਿਛਲੀਆਂ ਸਰਕਾਰਾਂ ਦੇ 70 ਸਾਲਾਂ ਨਾਲੋਂ ਵੀ ਵੱਧ: ਮੀਤ ਹੇਅਰ

ਸਾਡੇ 2 ਸਾਲ ਦੇ ਕੀਤੇ ਕੰਮ ਪਿਛਲੀਆਂ ਸਰਕਾਰਾਂ ਦੇ…

ਨਿਰਮਲ ਸੰਗਰੂਰ, 17 ਮਈ, ਦਲਜੀਤ ਕੌਰ : ਸੰਗਰੂਰ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਅਤੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ…

North East ਦੇ ਲੋਕ ਰਮ ਦੇ ਸ਼ੌਕੀਨ, ਦੱਖਣੀ ਭਾਰਤ…

ਨਵੀਂ ਦਿੱਲੀ, 17 ਮਈ, ਪਰਦੀਪ ਸਿੰਘ : ਭਾਰਤ ਵਿਭਿੰਨਤਾਵਾਂ ਵਾਲਾ ਦੇਸ਼ ਹੈ। ਕੁਝ ਪੱਛਮੀ ਕੱਪੜੇ ਪਸੰਦ ਕਰਦੇ ਹਨ ਜਦੋਂ ਕਿ ਕੁਝ…