ਹਿਮਾਚਲ ਪ੍ਰਦੇਸ਼ : 6 ਵਿਧਾਇਕ ਮੁਅੱਤਲ, ਬਣੇਗੀ ਤਾਲਮੇਲ ਕਮੇਟੀ

ਹਿਮਾਚਲ ਪ੍ਰਦੇਸ਼ : 6 ਵਿਧਾਇਕ ਮੁਅੱਤਲ, ਬਣੇਗੀ ਤਾਲਮੇਲ ਕਮੇਟੀ

ਹਿਮਾਚਲ ਪ੍ਰਦੇਸ਼ : ਹਿਮਾਚਲ ਪ੍ਰਦੇਸ਼ ਦੀਆਂ ਰਾਜ ਸਭਾ ਚੋਣਾਂ ਵਿੱਚ ਭਾਜਪਾ ਦੇ ਹੱਕ ਵਿੱਚ ਵੋਟ ਪਾਉਣ ਵਾਲੇ ਛੇ ਕਾਂਗਰਸੀ ਵਿਧਾਇਕਾਂ ਨੂੰ ਅਯੋਗ ਕਰਾਰ ਦਿੱਤਾ ਗਿਆ ਹੈ। ਇਸ ਗੱਲ ਦਾ ਐਲਾਨ ਖੁਦ ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਦੇ ਸਪੀਕਰ ਕੁਲਦੀਪ ਸਿੰਘ ਪਠਾਨੀਆ ਨੇ ਕੀਤਾ। ਉਨ੍ਹਾਂ ਨੇ ਪ੍ਰੈੱਸ ਕਾਨਫਰੰਸ ‘ਚ ਦੱਸਿਆ ਕਿ ਕਾਂਗਰਸ ਦੇ ਚੋਣ ਨਿਸ਼ਾਨ ‘ਤੇ ਚੋਣ ਲੜਨ ਵਾਲੇ 6 ਵਿਧਾਇਕਾਂ ਨੇ ਉਨ੍ਹਾਂ ਖਿਲਾਫ ਦਲ-ਬਦਲ ਵਿਰੋਧੀ ਕਾਨੂੰਨ ਦੀਆਂ ਧਾਰਾਵਾਂ ਦੇ ਉਲਟ ਕੰਮ ਕੀਤਾ ਹੈ। ਜਿਨ੍ਹਾਂ 6 ਕਾਂਗਰਸੀ ਵਿਧਾਇਕਾਂ ਨੂੰ ਅਯੋਗ ਕਰਾਰ ਦਿੱਤਾ ਗਿਆ ਹੈ, ਉਨ੍ਹਾਂ ਵਿੱਚ ਰਾਜਿੰਦਰ ਰਾਣਾ, ਸੁਧੀਰ ਸ਼ਰਮਾ, ਇੰਦਰ ਦੱਤ ਲਖਨਪਾਲ, ਦਵਿੰਦਰ ਕੁਮਾਰ ਭੁੱਟੂ, ਰਵੀ ਠਾਕੁਰ ਅਤੇ ਚੇਤਨਿਆ ਸ਼ਰਮਾ ਸ਼ਾਮਲ ਹਨ।

ਹੁਣ ਹਿਮਾਚਲ ਸਰਕਾਰ ਨੇ ਇਕ ਹੋਰ ਫ਼ੈਸਲਾ ਲਿਆ ਹੈ ਕਿ ਭਵਿੱਖ ਵਿਚ ਅਜਿਹਾ ਨਾ ਹੋਵੇ ਇਸ ਲਈ ਤਾਲਮੇਲ ਕਮੇਟੀ ਬਣਾਈ ਜਾਵੇਗੀ
ਇਹ ਤਾਲਮੇਲ ਕਮੇਟੀ ਵਿਚ ਸੂਬਾ ਪ੍ਰਧਾਨ ਅਤੇ ਮੁੱਖ ਮੰਤਰੀ ਵੀ ਸ਼ਾਮਲ ਹੋਣਗੇ ਅਤੇ ਸਾਰੇ ਵਿਧਾਇਕਾਂ ਅਤੇ ਮੰਤਰੀਆਂ ਨਾਲ ਤਾਲਮੇਲ ਬਣਾ ਕੇ ਰੱਖਿਆ ਜਾਵੇਗਾ।

ਪਿੰਡ ਬੱਲੋ ’ਚ ਹੋਇਆ ਸ਼ੁਭਕਰਨ ਦਾ ਅੰਤਿਮ ਸਸਕਾਰ

ਬਠਿੰਡਾ, 29 ਫਰਵਰੀ : ਕਿਸਾਨੀ ਅੰਦੋਲਨ ਦੌਰਾਨ ਖਨੌਰੀ ਬਾਰਡਰ ’ਤੇ ਗੋਲੀ ਲੱਗਣ ਨਾਲ ਸ਼ਹੀਦ ਹੋਏ ਸ਼ੁਭਕਰਨ ਸਿੰਘ ਦਾ ਅੱਜ ਉਸ ਦੇ ਬਠਿੰਡਾ ਜ਼ਿਲ੍ਹੇ ਵਿਚ ਪੈਂਦੇ ਪਿੰਡ ਬੱਲੋ ਵਿਖੇ ਪੂਰੇ ਸਨਮਾਨਾਂ ਦੇ ਨਾਲ ਅੰਤਿਮ ਸਸਕਾਰ ਕਰ ਦਿੱਤਾ ਗਿਆ। ਇਸ ਮੌਕੇ ਸੈਂਕੜਿਆਂ ਦੀ ਗਿਣਤੀ ਵਿਚ ਕਿਸਾਨ ਸ਼ੁਭਕਰਨ ਨੂੰ ਸ਼ਰਧਾਂਜਲੀ ਦੇਣ ਲਈ ਪੁੱਜੇ ਹੋਏ ਸਨ। ਪਰਿਵਾਰਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਸੀ ਕਿਉਂਕਿ ਸ਼ੁਭਕਰਨ ਆਪਣੇ ਮਾਪਿਆਂ ਦਾ ਇਕਲੌਤਾ ਪੁੱਤ ਸੀ।

ਖਨੌਰੀ ਬਾਰਡਰ ’ਤੇ ਗੋਲੀ ਵੱਜਣ ਨਾਲ ਸ਼ਹੀਦ ਹੋਏ ਸ਼ੁਭਕਰਨ ਸਿੰਘ ਦਾ ਬਠਿੰਡਾ ਦੇ ਪਿੰਡ ਬੱਲੋ ਵਿਖੇ ਅੰਤਿਮ ਸਸਕਾਰ ਕਰ ਦਿੱਤਾ ਗਿਆ। ਅੱਜ ਸਵੇਰੇ ਹੀ ਉਸ ਦੀ ਮ੍ਰਿਤਕ ਦੇਹ ਨੂੰ ਪਟਿਆਲਾ ਦੇ ਰਾਜਿੰਦਰਾ ਹਸਪਤਾਲ ਤੋਂ ਪਹਿਲਾਂ ਖਨੌਰੀ ਬਾਰਡਰ ’ਤੇ ਲਿਜਾਇਆ ਗਿਆ, ਜਿੱਥੇ ਕਿਸਾਨਾਂ ਵੱਲੋਂ ਸ਼ੁਭਕਰਨ ਦੀ ਮ੍ਰਿਤਕ ਦੇਹ ’ਤੇ ਫੁੱਲਾਂ ਦੀ ਵਰਖਾ ਕੀਤੀ ਗਈ, ਇਸ ਤੋਂ ਬਾਅਦ ਇਕ ਕਾਫ਼ਲੇ ਦੇ ਰੂਪ ਵਿਚ ਸ਼ੁਭਕਰਨ ਦੀ ਮ੍ਰਿਤਕ ਦੇਹ ਨੂੰ ਪਿੰਡ ਬੱਲੋ ਲਿਆਂਦਾ ਗਿਆ, ਜਿੱਥੇ ਉਸ ਦਾ ਅੰਤਿਮ ਸਸਕਾਰ ਕੀਤਾ ਗਿਆ।

Himachal Pradesh: 6 MLAs suspended

Related post

ਹਿਮਾਚਲ ਕਾਂਗਰਸ ‘ਚ ਬਗਾਵਤ ਦਾ ਮਾਸਟਰਮਾਈਂਡ ਕੌਣ ਸੀ ? ਲੱਗ ਰਿਹੈ ਪਤਾ

ਹਿਮਾਚਲ ਕਾਂਗਰਸ ‘ਚ ਬਗਾਵਤ ਦਾ ਮਾਸਟਰਮਾਈਂਡ ਕੌਣ ਸੀ ?…

ਸ਼ਾਹੀ ਪਰਿਵਾਰ ਨਾਲ ਮਿਲ ਕੇ ਖੇਡਿਆਨਵੀਂ ਦਿੱਲੀ : ਸੁਖਵਿੰਦਰ ਸਿੰਘ ਸੁੱਖੂ ਫਿਲਹਾਲ ਹਿਮਾਚਲ ਪ੍ਰਦੇਸ਼ ਵਿੱਚ ਆਪਣੀ ਸਰਕਾਰ ਬਚਾਉਣ ਵਿੱਚ ਕਾਮਯਾਬ ਰਹੇ…
ਹਿਮਾਚਲ ਕਾਂਗਰਸ ਲਈ ਹਾਲ ਦੀ ਘੜੀ ਖ਼ੁਸ਼ ਪਰ ਮੁਸੀਬਤ ਟਲੀ ਨਹੀਂ

ਹਿਮਾਚਲ ਕਾਂਗਰਸ ਲਈ ਹਾਲ ਦੀ ਘੜੀ ਖ਼ੁਸ਼ ਪਰ ਮੁਸੀਬਤ…

ਨਵੀਂ ਦਿੱਲੀ: ਰਾਜ ਸਭਾ ਚੋਣਾਂ ਵਿੱਚ ਕਰਾਸ ਵੋਟਿੰਗ ਤੋਂ ਬਾਅਦ ਹਿਮਾਚਲ ਪ੍ਰਦੇਸ਼ ਵਿੱਚ ਪੈਦਾ ਹੋਇਆ ਸਿਆਸੀ ਸੰਕਟ ਫਿਲਹਾਲ ਟਲ ਗਿਆ ਹੈ।…
ਹਿਮਾਚਲ ਪ੍ਰਦੇਸ਼ : ਮਨਾ ਲਿਆ ਗਿਆ ਵਿਕਰਮਾਦਿੱਤਿਆ ਸਿੰਘ ਨੂੰ ਕਾਂਗਰਸੀ ਵਿਧਾਇਕਾਂ ਦੀ ਮੀਟਿੰਗ ਵਿਚ

ਹਿਮਾਚਲ ਪ੍ਰਦੇਸ਼ : ਮਨਾ ਲਿਆ ਗਿਆ ਵਿਕਰਮਾਦਿੱਤਿਆ ਸਿੰਘ ਨੂੰ…

ਸ਼ਿਮਲਾ : ਹਿਮਾਚਲ ਪ੍ਰਦੇਸ਼ ‘ਚ ਰਾਜ ਸਭਾ ਚੋਣਾਂ ‘ਚ ਭਾਜਪਾ ਦੀ ਜਿੱਤ ਤੋਂ ਬਾਅਦ ਸ਼ੁਰੂ ਹੋਇਆ ਸਿਆਸੀ ਹਲਚਲ ਰੁਕਣ ਦਾ ਨਾਂ…