ਸ਼ੇਅਰ ਬਾਜ਼ਾਰ ‘ਚ ਅੱਜ ਭਾਰੀ ਗਿਰਾਵਟ, ਸੈਂਸੈਕਸ 906.07 ਅੰਕ ਡਿੱਗਿਆ

ਸ਼ੇਅਰ ਬਾਜ਼ਾਰ ‘ਚ ਅੱਜ ਭਾਰੀ ਗਿਰਾਵਟ, ਸੈਂਸੈਕਸ 906.07 ਅੰਕ ਡਿੱਗਿਆ

ਮੁੰਬਈ: ਸ਼ੇਅਰ ਬਾਜ਼ਾਰ ‘ ਚ ਪਿਛਲੇ ਕੁਝ ਦਿਨਾਂ ਤੋਂ ਚੱਲ ਰਹੀ ਭਾਰੀ ਵਿਕਰੀ ਅੱਜ ਸੁਨਾਮੀ ‘ਚ ਬਦਲ ਗਈ। ਮਿਡ ਅਤੇ ਸਮਾਲ ਕੈਪਸ ਦੇ ਨਾਲ ਵੱਡੇ ਕੈਪਸ ‘ਚ ਭਾਰੀ ਵਿਕਰੀ ਨੇ ਨਿਵੇਸ਼ਕਾਂ ਦੀਆਂ ਅੱਖਾਂ ‘ਚ ਹੰਝੂ ਲਿਆ ਦਿੱਤੇ। ਬਾਜ਼ਾਰ ‘ਚ ਵਿਕਰੀ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਅੱਜ ਨਿਵੇਸ਼ਕਾਂ ਨੂੰ ਇਕ ਦਿਨ ‘ਚ 13 ਲੱਖ ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ।

ਤੁਹਾਨੂੰ ਦੱਸ ਦੇਈਏ ਕਿ ਬੁੱਧਵਾਰ ਨੂੰ BSE ਸੈਂਸੈਕਸ 906.07 ਅੰਕਾਂ ਦੀ ਭਾਰੀ ਗਿਰਾਵਟ ਦੇ ਨਾਲ 72,761.89 ਅੰਕਾਂ ‘ਤੇ ਬੰਦ ਹੋਇਆ ਸੀ। ਇਸ ਦੇ ਨਾਲ ਹੀ NSE ਨਿਫਟੀ 338.00 ਅੰਕਾਂ ਦੀ ਗਿਰਾਵਟ ਨਾਲ 21,997.70 ‘ਤੇ ਬੰਦ ਹੋਇਆ। ਮਿਡ ਅਤੇ ਸਮਾਲ ਕੈਪ ਸੂਚਕਾਂਕ ‘ਚ ਅੱਜ ਸਭ ਤੋਂ ਵੱਡੀ ਗਿਰਾਵਟ ਦੇਖਣ ਨੂੰ ਮਿਲੀ। ਨਿਫਟੀ ਮਿਡ ਕੈਪ 2,115.45 ਅੰਕ ਡਿੱਗ ਕੇ 45,971.40 ‘ਤੇ ਬੰਦ ਹੋਇਆ। ਇਸ ਦੇ ਨਾਲ ਹੀ ਸਮਾਲ ਕੈਪ 797.05 ਅੰਕ ਡਿੱਗ ਕੇ 14,295.05 ‘ਤੇ ਬੰਦ ਹੋਇਆ।

ਬਾਜ਼ਾਰ ‘ਚ ਭਾਰੀ ਵਿਕਰੀ ਕਾਰਨ ਬੀਐੱਸਈ ‘ਤੇ ਸੂਚੀਬੱਧ ਕੰਪਨੀਆਂ ਦੇ ਬਾਜ਼ਾਰ ਕੈਪ ‘ਚ ਕਰੀਬ 13 ਲੱਖ ਕਰੋੜ ਰੁਪਏ ਦੀ ਗਿਰਾਵਟ ਆਈ ਹੈ। ਤੁਹਾਨੂੰ ਦੱਸ ਦੇਈਏ ਕਿ ਜਦੋਂ 12 ਮਾਰਚ ਨੂੰ ਬਾਜ਼ਾਰ ਬੰਦ ਹੋਇਆ ਸੀ ਤਾਂ BSE ‘ਤੇ ਸੂਚੀਬੱਧ ਕੰਪਨੀਆਂ ਦਾ ਕੁੱਲ ਬਾਜ਼ਾਰ ਕੈਪ 3,85,64,425.51 ਕਰੋੜ ਰੁਪਏ ਸੀ।

Related post

Lok Sabha Election ਕੇਜਰੀਵਾਲ ਦੀ ਭੈਣ ਸੰਗਰੂਰ ਤੋਂ ਲੜੇਗੀ ਚੋਣ

Lok Sabha Election ਕੇਜਰੀਵਾਲ ਦੀ ਭੈਣ ਸੰਗਰੂਰ ਤੋਂ ਲੜੇਗੀ…

ਸੰਗਰੂਰ, 8 ਮਈ, ਨਿਰਮਲ : ਅਰਵਿੰਦ ਕੇਜਰੀਵਾਲ ਦੀ ਮੂੰਹਬੋਲੀ ਭੈਣ ਸੀਪੀ ਸ਼ਰਮਾ ਨੇ ਵੀ ਚੋਣ ਮੈਦਾਨ ਵਿੱਚ ਉਤਰਨ ਦਾ ਫੈਸਲਾ ਕੀਤਾ…
ਕਪੂਰਥਲਾ ‘ਚ ਵਕੀਲ ਨਾਲ 1.33 ਲੱਖ ਦੀ ਠੱਗੀ, ਜਾਣੋ ਕੀ ਹੈ ਪੂਰਾ ਮਾਮਲਾ

ਕਪੂਰਥਲਾ ‘ਚ ਵਕੀਲ ਨਾਲ 1.33 ਲੱਖ ਦੀ ਠੱਗੀ, ਜਾਣੋ…

ਕਪੂਰਥਲਾ, 8 ਮਈ, ਪਰਦੀਪ ਸਿੰਘ: ਕਪੂਰਥਲਾ ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਸਾਬਕਾ ਸਕੱਤਰ ਐਡਵੋਕੇਟ ਅਜੇ ਕੁਮਾਰ ਦਾ ਮੋਬਾਈਲ ਫ਼ੋਨ ਹੈਕ ਕਰਕੇ 1.33…
ਬਿਜਲੀ ਸੰਕਟ: ਗਰਮੀ ਕਾਰਨ ਵਧੀ ਬਿਜਲੀ ਦੀ ਮੰਗ, 3 ਥਰਮਲ ਪਲਾਂਟ ਹੋਏ ਖਰਾਬ

ਬਿਜਲੀ ਸੰਕਟ: ਗਰਮੀ ਕਾਰਨ ਵਧੀ ਬਿਜਲੀ ਦੀ ਮੰਗ, 3…

ਬਿਜਲੀ ਸੰਕਟ, 8 ਮਈ, ਪਰਦੀਪ ਸਿੰਘ:– ਮਈ ਦਾ ਮਹੀਨਾ ਸ਼ੁਰੂ ਹੁੰਦੇ ਸਾਰ ਹੀ ਗਰਮੀ ਦਾ ਕਹਿਰ ਸ਼ੁਰੂ ਹੋ ਗਿਆ ਹੈ। ਗਰਮੀ…