ਅਬੋਹਰ ‘ਚ ਦੋ ਗੁੱਟਾਂ ‘ਚ ਗੈਂਗਵਾਰ, ਇਕ ਦੀ ਮੌਤ

ਅਬੋਹਰ ‘ਚ ਦੋ ਗੁੱਟਾਂ ‘ਚ ਗੈਂਗਵਾਰ, ਇਕ ਦੀ ਮੌਤ

ਅਬੋਹਰ : ਹਲਕਾ ਬੱਲੂਆਣਾ ਦੇ ਪਿੰਡ ਸੀਤੋ ਗੁੰਨੋ ਵਿੱਚ ਸ਼ਨੀਵਾਰ ਦੇਰ ਰਾਤ ਦੋ ਗੈਂਗ ਆਪਸ ਵਿੱਚ ਭਿੜ ਗਏ। ਜਿਸ ਵਿੱਚ ਇੱਕ ਗਰੋਹ ਦੇ ਦੋ ਨੌਜਵਾਨ ਬੁਰੀ ਤਰ੍ਹਾਂ ਜ਼ਖਮੀ ਹੋ ਗਏ। ਜਿਨ੍ਹਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ। ਜਿੱਥੇ ਇੱਕ ਨੌਜਵਾਨ ਸੁਰਿੰਦਰ ਕੁਮਾਰ ਦੀ ਮੌਤ ਹੋ ਗਈ, ਜਦਕਿ ਦੂਜੇ ਨੌਜਵਾਨ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਡਾਕਟਰਾਂ ਨੇ ਮੁੱਢਲੀ ਸਹਾਇਤਾ ਦੇ ਬਾਅਦ ਰੈਫਰ ਕਰ ਦਿੱਤਾ। ਦੂਜੇ ਪਾਸੇ ਥਾਣਾ ਬਹਾਵਾਲਾ ਦੀ Police ਨੇ ਸੂਚਨਾ ਮਿਲਣ ਦੇ ਬਾਅਦ ਮੌਕੇ ‘ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਨੌਜਵਾਨ ਦਾ ਕਤਲ ਕਰਨ ਵਾਲੇ ਦੋਸ਼ੀਆਂ ਦੀ ਭਾਲ ਕੀਤੀ ਜਾ ਰਹੀ ਹੈ।

ਇਹ ਖ਼ਬਰ ਵੀ ਪੜ੍ਹੋ : ਹੁਣ ED ਨੇ ਕੇਜਰੀਵਾਲ ਨੂੰ ਭੇਜਿਆ ਨਵਾਂ ਸੰਮਨ

ਇਹ ਖ਼ਬਰ ਵੀ ਪੜ੍ਹੋ : ਸਿੱਧੂ ਮੂਸੇਵਾਲਾ ਦੀ ਮਾਤਾ ਨੇ ਦਿੱਤਾ ਪੁੱਤਰ ਨੂੰ ਜਨਮ

ਜਾਣਕਾਰੀ ਮੁਤਾਬਕ ਪਿੰਡ ਸੀਤੋ ਗੁੰਨੋ ‘ਚ ਦੋ ਗੈਂਗ ਹਨ, ਜਿਨ੍ਹਾਂ ‘ਚੋਂ ਇਕ ਅੰਕਿਤ ਬਿਸ਼ਨੋਈ ਗੈਂਗ ਅਤੇ ਦੂਜਾ ਨੀਲਕੰਠ ਬਿਸ਼ਨੋਈ ਗੈਂਗ ਹੈ। ਦੋਵਾਂ ਗਰੋਹਾਂ ਦੇ ਇੱਕ ਮੈਂਬਰ ਵੱਲੋਂ ਪ੍ਰੇਮ ਵਿਆਹ ਕਰਵਾਉਣ ਨੂੰ ਲੈ ਕੇ ਪੁਰਾਣੀ ਰੰਜਿਸ਼ ਚੱਲ ਰਹੀ ਹੈ। ਜਿਸ ਕਾਰਨ ਬੀਤੀ ਦੇਰ ਰਾਤ ਸੀਤੋ ਗੁੰਨੋ ਦੇ ਪ੍ਰਾਇਮਰੀ ਸਕੂਲ ‘ਚ ਦੋਵਾਂ ਗੈਂਗਸਟਰਾਂ ਨੇ ਰੰਜਿਸ਼ ਰੱਖ ਕੇ ਇਕ ਦੂਜੇ ‘ਤੇ ਹਮਲਾ ਕਰ ਦਿੱਤਾ।

Related post

ਲਾਅ ਯੂਨੀਵਰਸਿਟੀ ਦੇ 4 ਵਿਦਿਆਰਥੀਆਂ ਦੀ ਮੌਤ

ਲਾਅ ਯੂਨੀਵਰਸਿਟੀ ਦੇ 4 ਵਿਦਿਆਰਥੀਆਂ ਦੀ ਮੌਤ

ਪਟਿਆਲਾ, 18 ਮਈ, ਨਿਰਮਲ : ਪਟਿਆਲਾ ਤੋਂ ਬਹੁਤ ਹੀ ਮੰਦਭਾਗੀ ਖ਼ਬਰ ਸਾਹਮਣੇ ਆ ਰਹੀ ਹੈ। ਇੱਥੇ ਇੱਕ ਬਹੁਤ ਹੀ ਵੱਡਾ ਸੜਕ…
ਪਤਨੀ ਸਮੇਤ ਸਹੁਰੇ ਪਰਿਵਾਰ ਦੇ ਚਾਰ ਜੀਆਂ ਦੀ ਗੋਲੀਆਂ ਮਾਰ ਕੇ ਹੱਤਿਆ ਕਰਨ ਦੇ ਦੋਸ਼ ਵਿਚ ਅਦਾਲਤ ਨੇ ਭਾਰਤੀ ਮੂਲ ਦੇ ਟਰੱਕ ਡਰਾਈਵਰ ਨੂੰ ਸੁਣਾਈ ਮੌਤ ਦੀ ਸ਼ਜਾ

ਪਤਨੀ ਸਮੇਤ ਸਹੁਰੇ ਪਰਿਵਾਰ ਦੇ ਚਾਰ ਜੀਆਂ ਦੀ ਗੋਲੀਆਂ…

ਨਿਰਮਲ ਨਿਊਯਾਰਕ, 15 ਮਈ (ਰਾਜ ਗੋਗਨਾ)- ਅਮਰੀਕਾ ਦੇ ਓਹੀਓ ਸੂਬੇ ਵਿੱਚ ਇੱਕ ਤਿੰਨ ਜੱਜਾਂ ਦੇ ਪੈਨਲ ਨੇ ਸੰਨ 2019 ਵਿੱਚ ਆਪਣੀ…
ਕਪੂਰਥਲਾ ਵਿਚ ਵੱਡੇ ਭਰਾ ਵਲੋਂ ਛੋਟੇ ਦੀ ਹੱਤਿਆ

ਕਪੂਰਥਲਾ ਵਿਚ ਵੱਡੇ ਭਰਾ ਵਲੋਂ ਛੋਟੇ ਦੀ ਹੱਤਿਆ

ਕਪੂਰਥਲਾ, 9 ਮਈ, ਨਿਰਮਲ : ਕਪੂਰਥਲਾ ਦੇ ਕਸਬਾ ਨਡਾਲਾ ’ਚ ਇਕ ਭਰਾ ਨੇ ਆਪਣੇ ਛੋਟੇ ਭਰਾ ਦਾ ਕਤਲ ਕਰਕੇ ਲਾਸ਼ ਨੂੰ…