ਸ਼ੂਗਰ ਤੋਂ ਬਚਣ ਲਈ ਅਪਣਾਓ ਇਹ ਟਿੱਪਸ

ਸ਼ੂਗਰ ਤੋਂ ਬਚਣ ਲਈ ਅਪਣਾਓ ਇਹ ਟਿੱਪਸ

ਚੰਡੀਗੜ੍ਹ, 1 ਮਈ, ਪਰਦੀਪ ਸਿੰਘ: ਮਨੁੱਖ ਅਜੋਕੇ ਦੌਰ ਵਿੱਚ ਆਪਣੀ ਸਿਹਤ ਦਾ ਧਿਆਨ ਨਹੀਂ ਰੱਖਦਾ ਜਿਸ ਕਰਕੇ ਸਰੀਰ ਵਿੱਚ ਕਈ ਤਰ੍ਹਾਂ ਦੇ ਰੋਗ ਪੈਦਾ ਹੁੰਦੇ ਹਨ। ਕਈ ਰੋਗ ਜਿਹੇ ਹਨ ਜੋ ਕਿ ਜਨੈਟਿਕ ਹੁੰਦੇ ਹਨ ਜਿਵੇਂ ਕਿ ਸ਼ੂਗਰ। ਸ਼ੂਗਰ ਤੋਂ ਬਚਣ ਲਈ ਕਈ ਤਰ੍ਹਾਂ ਦੇ ਟਿੱਪਸ ਹਨ ਉਨ੍ਹਾਂ ਦਾ ਖਾਸ ਧਿਆਨ ਰੱਖਣਾ ਪੈਦਾ ਹੈ। ਸ਼ੂਗਰ ਜਿਹੀ ਬਿਮਾਰੀ ਹੈ ਜਿਸ ਕੰਟਰੋਲ ਕਰਨਾ ਬਹੁਤ ਔਖਾ ਹੋ ਜਾਂਦਾ ਹੈ।

ਹਰ ਰੋਜ ਕਸਰਤ
ਜ਼ਿੰਦਗੀ ਵਿੱਚ ਜਿੰਨ੍ਹੇ ਮਰਜੀ ਰੁਝੇਵੇਂ ਹੋਣ ਪਰ ਹਰ ਰੋਜ ਕਸਰਤ ਕਰਨੀ ਚਾਹੀਦੀ ਹੈ ਤਾਂ ਕਿ ਸਰੀਰ ਦੇ ਹਰਮੋਨ ਦੀ ਸਥਿਰਤਾ ਬਣੀ ਰਹੇ। ਕਸਰਤ ਕਰਨ ਨਾਲ ਸਰੀਰ ਦਾ ਖੂਨ ਸਾਫ਼ ਹੁੰਦਾ ਹੈ ਅਤੇ ਤਾਜ਼ਗੀ ਆਉਂਦੀ ਹੈ। ਸ਼ੂਗਰ ਕਰਕੇ ਕਈ ਵਿਅਕਤੀਆਂ ਦੀ ਕਾਮ ਊਰਜਾ ਅਸਥਿਰ ਹੋ ਜਾਂਦੀ ਹੈ ਜਿਸ ਕਰਕੇ ਵਿਆਹੁਤਾ ਜੀਵਨ ਖਤਮ ਹੋ ਜਾਂਦਾ ਹੈ। ਤੰਦਰੁਸਤ ਰਹਿਣ ਲਈ ਸਵੇਰੇ ਜਾਂ ਸ਼ਾਮ ਨੂੰ ਹਰ ਰੋਜ ਕਸਰਤ ਕਰਨੀ ਲਾਜ਼ਮੀ ਹੈ।

ਪੌਸ਼ਟਿਕ ਭੋਜਨ ਖਾਓ
ਸ਼ੂਗਰ ਤੋਂ ਬਚਣ ਲਈ ਮਨੁੱਖ ਨੂੰ ਭੋਜਨ ਉੱਤੇ ਧਿਆਨ ਦੇਣਾ ਚਾਹੀਦਾ ਹੈ। ਹਰ ਮਨੁੱਖ ਨੂੰ ਮੌਸਮੀ ਸਬਜ਼ੀਆਂ ਅਤੇ ਫਲ ਖਾਣੇ ਚਾਹੀਦੇ ਹਨ। ਬੇਮੌਸਮੀ ਫਲਾਂ ਤੋਂ ਪ੍ਰਹੇਜ ਕਰਨਾ ਚਾਹੀਦਾ ਹੈ। ਬਾਜ਼ਾਰ ਵਿੱਚ ਤਿਆਰ ਹੋਏ ਭੋਜਨ ਤੋਂ ਬਚਣਾ ਚਾਹੀਦਾ ਹੈ ਕਿਉਂਕਿ ਇਸ ਨਾਲਕਈ ਤਰ੍ਹਾਂ ਦੀਆਂ ਬਿਮਾਰੀਆਂ ਲੱਗਦੀਆਂ ਹਨ।

ਬੇਲੌੜੀ ਦਵਾਈਆਂ ਤੋਂ ਪ੍ਰਹੇਜ ਕਰੋ

ਮਨੁੱਖ ਨੂੰ ਬੇਲੌੜੀਆਂ ਦਵਾਈਆਂ ਤਂ ਪ੍ਰਹੇਜ ਕਰਨਾ ਚਾਹੀਦਾ ਹੈ। ਕਈ ਵਾਰੀ ਸਿਰ ਦਰਦ ਹੋਣ ਉੱਤੇ ਅਸੀਂ ਆਰਾਮ ਕਰਨ ਦੀ ਬਜਾਏ ਦਵਾਈ ਖਾ ਲੈਂਦੇ ਹਾਂ ਜਾਂ ਸਰੀਰ ਵਿੱਚ ਹਲਕੀ ਦਰਦ ਹੋਣ ਉੱਤੇ ਦਰਦ ਨਾਸ਼ਕ ਦਵਾਈਆਂ ਲੈਂਦੇ ਹਾਂ ਜੋ ਸਾਡੇ ਸਰੀਰ ਲਈ ਬੇਹੱਦ ਨੁਕਸਾਨ ਦਾਇਕ ਹਨ।

ਇਹ ਵੀ ਪੜ੍ਹੋ:-

ਅਜੋਕੇ ਦੌਰ ਵਿੱਚ ਮਰਦ ਆਪਣੀ ਰੁਝੇਵਿਆ ਭਰੀ ਜ਼ਿੰਦਗੀ ਵਿੱਚ ਆਪਣੀ ਸਿਹਤ ਧਿਆਨ ਘੱਟ ਰੱਖਦਾ ਹੈ ਜਿਸ ਕਰਕੇ ਕਾਮ ਊਰਜਾ ਘੱਟਣੀ ਸ਼ੁਰੂ ਹੋ ਜਾਂਦੀ ਹੈ। ਕਈ ਵਾਰੀ ਵਿਅਕਤੀ ਨੂੰ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਜਾਂਦਾ ਹੈ। ਅਕਸਰ ਲੋਕ ਮੱਝ ਅਤੇ ਗਾਂ ਦਾ ਦੁੱਧ ਪੀਂਦੇ ਹਨ ਪਰ ਰਾਜਸਥਾਨ ਵਿੱਚ ਊਠਣੀ ਦੇ ਦੁੱਧ ਨੂੰ ਅਮ੍ਰਿਤ ਸਮਝਿਆ ਜਾਂਦਾ ਹੈ। ਊਠਣੀ ਦਾ ਦੁੱਧ ਮਰਦ ਨੂੰ ਹਮੇਸ਼ਾ ਜਵਾਨ ਰੱਖਦਾ ਹੈ। ਊਠਣੀ ਦੇ ਦੁੱਧ ਦੇ ਅਨੇਕਾਂ ਫਾਇਦੇ ਹਨ ਇਹ ਮਨੁੱਖ ਨੂੰ ਬਿਮਾਰੀਆਂ ਤੋਂ ਬਚਾਉਂਦਾ ਹੈ। ਊਠਣੀ ਦੀ ਸਰੀਰ ਬਣਤਰ ਤੋਂ ਹੀ ਉਸ ਦੇ ਸਖਤ ਕੰਮਾਂ ਦਾ ਅੰਦਾਜਾ ਲਗਾਇਆ ਜਾ ਸਕਦਾ ਹੈ।

ਊਠ ਦੀ ਔਸਤ ਉਮਰ 35 ਤੋਂ 40 ਸਾਲ ਹੁੰਦੀ ਹੈ। ਇਸ ਤੋਂ ਇਲਾਵਾ ਪੂਰੀ ਤਰ੍ਹਾਂ ਵਿਕਸਿਤ ਖੜੇ ਬਾਲਗ ਊਠ ਦੀ ਉਚਾਈ ਮੋਢੇ ਤਕ 1.86 ਮੀਟਰ ਅਤੇ ਢੁੱਠ ਤਕ 2.15 ਮੀਟਰ ਹੁੰਦੀ ਹੈ। ਢੁੱਠ ਸ੍ਰੀਰ ਤੋਂ ਲਗਭਗ 30 ਇੰਚ ਉੱਪਰ ਤਕ ਵਧਦਾ ਹੈ। ਕਿਹਾ ਜਾਂਦਾ ਹੈ ਕਿ ਆਧੁਨਿਕ ਊਠਾਂ ਦੇ ਪੂਰਵਜਾਂ ਦਾ ਵਿਕਾਸ ਉੱਤਰੀ ਅਮਰੀਕਾ ਵਿਚ ਹੋਇਆ ਹੈ ਜੋ ਬਾਅਦ ਵਿਚ ਏਸ਼ੀਆ ਵਿਚ ਫੈਲ ਗਏ।

ਕਈ ਬਿਮਾਰੀਆਂ ਨੂੰ ਕਰਦਾ ਹੈ ਖ਼ਤਮ

ਊਠਣੀ ਦਾ ਦੁੱਧ ਮੰਦਬੁੱਧੀ ਬੱਚਿਆਂ ਤੇ ਹੋਰ ਗੰਭੀਰ ਬਿਮਾਰੀਆਂ ਦੇ ਇਲਾਜ ਲਈ ਸਹਾਈ ਸਿੱਧ ਹੋ ਰਿਹਾ ਹੈ। ਡਾ. ਪਾਟਿਲ ਨੇ ਦਸਿਆ ਕਿ ਮਾਨਸਕ ਅਪਾਹਜਤਾ, ਕੈਂਸਰ, ਡੇਂਗੂ, ਏਡਜ਼, ਸ਼ੂਗਰ, ਟਾਈਫ਼ਾਈਡ, ਐਲਰਜੀ ਅਤੇ ਚਿੜਚਿੜੇਪਣ ਵਰਗੀਆਂ ਬਿਮਾਰੀਆਂ ਦੇ ਇਲਾਜ ਲਈ ਊਠਣੀ ਦਾ ਦੁੱਧ (ਕੈਮਲ ਮਿਲਕ) ਬੇਹੱਦ ਲਾਹੇਵੰਦ ਦਸਿਆ ਜਾਂਦਾ ਹੈ। ਸਵਿਟਜ਼ਰਲੈਂਡ, ਇਜ਼ਰਾਈਲ, ਰਸ਼ੀਆ ਤੇ ਲੰਡਨ ਦੇਸ਼ਾਂ ਦੇ ਸਿਹਤ ਵਿਗਿਆਨੀਆਂ ਨੇ ਖੋਜ ਰਾਹੀਂ ਸਿੱਟਾਂ ਕਢਿਆ ਸੀ ਕਿ ਊਠਣੀ ਦੇ ਦੁੱਧ ਨਾਲ ਮਾਨਸਕ ਅਪਾਹਜਤਾ ਸਮੇਤ ਅਨੇਕਾਂ ਬਿਮਾਰੀਆਂ ਠੀਕ ਹੋ ਰਹੀਆਂ ਹਨ।

ਵਿਟਾਮਿਨ ਅਤੇ ਕੈਲਸ਼ੀਅਮ ਨਾਲ ਹੁੰਦਾ ਭਰਪੂਰ

ਊਠਣੀ ਦੇ ਦੁੱਧ ਵਿਚ ਵਿਟਾਮਿਨ-ਬੀ, ਸੀ, ਕੈਲਸ਼ੀਅਮ ਅਤੇ ਲੋਹਾ ਵੱਡੀ ਮਾਤਰਾ ਵਿਚ ਮੌਜੂਦ ਹੁੰਦਾ ਹੈ। ਡਾ. ਪਾਟਿਲ ਨੇ ਦਸਿਆ ਕਿ ਪਾਣੀ ਤੋਂ ਵਾਝਿਆਂ ਰੱਖਣ ਉਪ੍ਰੰਤ ਵੀ ਊਠਣੀ ਦਾ ਪ੍ਰਤੀਕਰਮ ਬੜਾ ਅਜੀਬ ਹੁੰਦਾ ਹੈ। ਦੁੱਧ ਵਿਚ ਪਾਣੀ ਦੀ ਮਾਤਰਾ 84 ਫ਼ੀ ਸਦੀ ਤੋਂ ਵੱਧ ਕੇ 91 ਫ਼ੀ ਸਦੀ ਹੋ ਜਾਂਦੀ ਹੈ ਤੇ ਚਰਬੀ 4 ਫ਼ੀ ਸਦੀ ਤੋਂ ਘਟ ਕੇ 1 ਫ਼ੀ ਸਦੀ ਰਹਿ ਜਾਂਦੀ ਹੈ। ਇਸ ਦਾ ਮਤਲਬ ਇਹ ਹੋਇਆ ਕਿ ਕੁਦਰਤ ਮਾਂ ਇਸ ਤਰ੍ਹਾਂ ਦੇ ਪ੍ਰਬੰਧ ਰਾਹੀਂ ਊਠਣੀ ਅਤੇ ਉਸ ਦੇ ਚੁੰਘ ਰਹੇ ਬੱਚੇ ਨੂੰ ਕੁੱਝ ਹੋਰ ਸਮੇਂ ਲਈ ਸੰਕਟ ਦਾ ਮੁਕਾਬਲਾ ਕਰਨ ਦੀ ਸਮਰੱਥਾ ਬਖ਼ਸ਼ਦੀ ਹੈ।

ਕਾਮ ਊਰਜਾ ਵਿੱਚ ਕਰਦਾ ਹੈ ਵਾਧਾ
ਮਰਦ ਨੂੰ ਊਠਣੀ ਦਾ ਦੁੱਧ ਸਦਾ ਜਵਾਨ ਰੱਖਦਾ ਹੈ ਜਿਹੜਾ ਮਰਦ ਊਠਣੀ ਦਾ ਦੁੱਧ ਪੀਦਾ ਹੈ ਉਸ ਵਿੱਚ ਸੰਭੋਗ ਕਰਨ ਦੀ ਸਮਰਥਾ ਵਧੇਰੇ ਹੁੰਦੀ ਹੈ। ਬਹੁਤ ਸਾਰੀਆਂ ਸਰੀਰਕ ਸਮਰਥਾ ਵਧਾਉਣ ਵਾਲੀਆ ਦਵਾਈਆ ਵਿੱਚ ਊਠਣੀ ਦੇ ਦੁੱਧ ਦੀ ਵਰਤੋ ਹੁੰਦੀ ਹੈ।

ਨੋਟ- ਇਹ ਜਾਣਕਾਰੀ ਆਮ ਸਰੋਤਾਂ ਤੋਂ ਲਈ ਗਈ ਹੈ ਇਸ ਕਰਕੇ ਹਮਦਰਦ ਟੀਵੀ ਇਸ ਦੀ ਪੁਸ਼ਟੀ ਨਹੀਂ ਕਰਦਾ ਹੈ।

Related post

ਸੋਨਾ ਹੋਇਆ ਮਹਿੰਗਾ, 74 ਹਜ਼ਾਰ ਨੂੰ ਕੀਤਾ ਪਾਰ

ਸੋਨਾ ਹੋਇਆ ਮਹਿੰਗਾ, 74 ਹਜ਼ਾਰ ਨੂੰ ਕੀਤਾ ਪਾਰ

ਨਵੀਂ ਦਿੱਲੀ, 21 ਮਈ, ਪਰਦੀਪ ਸਿੰਘ: ਸੋਨਾ ਅਤੇ ਚਾਂਦੀ ਅੱਜ ਯਾਨੀ 21 ਮਈ ਨੂੰ ਸਭ ਤੋਂ ਉੱਚੇ ਪੱਧਰ ‘ਤੇ ਪਹੁੰਚ ਗਏ…
ਕੀ ਹੁੰਦਾ ਹੈ ਰਾਸ਼ਟਰੀ ਸੋਗ? ਇਸ ਤੋਂ ਪਹਿਲਾਂ ਕਿਸ ਵਿਦੇਸ਼ੀ ਨੇਤਾ ਦੀ ਮੌਤ ‘ਤੇ ਭਾਰਤ ਨੇ ਝੁਕਾਇਆ ਸੀ ਰਾਸ਼ਟਰੀ ਝੰਡਾ

ਕੀ ਹੁੰਦਾ ਹੈ ਰਾਸ਼ਟਰੀ ਸੋਗ? ਇਸ ਤੋਂ ਪਹਿਲਾਂ ਕਿਸ…

ਨਵੀਂ ਦਿੱਲੀ, 21 ਮਈ, ਪਰਦੀਪ ਸਿੰਘ: ਈਰਾਨ ਦੇ ਰਾਸ਼ਟਰਪਤੀ ਇਬਰਾਹਿਮ ਰਾਇਸੀ ਦੇ ਦੇਹਾਂਤ ‘ਤੇ ਭਾਰਤ ‘ਚ ਇੱਕ ਦਿਨ ਦਾ ਰਾਸ਼ਟਰੀ ਸੋਗ…
ਜੇਕਰ ਤੁਸੀਂ ਮੋਟਾਪਾ ਖ਼ਤਮ ਕਰਨਾ ਚਾਹੁੰਦੇ ਹੋ ਤਾਂ ਆਪਣਾਓ ਇਹ ਨੁਕਤੇ

ਜੇਕਰ ਤੁਸੀਂ ਮੋਟਾਪਾ ਖ਼ਤਮ ਕਰਨਾ ਚਾਹੁੰਦੇ ਹੋ ਤਾਂ ਆਪਣਾਓ…

ਚੰਡੀਗੜ੍ਹ, 21 ਮਈ, ਪਰਦੀਪ ਸਿੰਘ: ਸਵੇਰੇ ਖਾਲੀ ਪੇਟ ਕੋਸੇ ਪਾਣੀ ਦਾ ਸੇਵਨ ਕਰਨਾ ਸਿਹਤ ਲਈ ਬਹੁਤ ਫਾਇਦੇਮੰਦ ਮੰਨਿਆ ਜਾਂਦਾ ਹੈ। ਕੋਸੇ…