3 ਮਹੀਨੇ ਬਾਅਦ ਪੰਜਾਬ ਵਿਚ ਕਰੋਨਾ ਨਾਲ ਪਹਿਲੀ ਮੌਤ

3 ਮਹੀਨੇ ਬਾਅਦ ਪੰਜਾਬ ਵਿਚ ਕਰੋਨਾ ਨਾਲ ਪਹਿਲੀ ਮੌਤ


ਬਠਿੰਡਾ 10 ਮਈ, ਨਿਰਮਲ : ਬਠਿੰਡਾ ਵਿਚ ਕਰੋਨਾ ਨਾਲ 25 ਸਾਲ ਦੇ ਨੌਜਵਾਨ ਦੀ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ। ਮ੍ਰਿਤਕ ਦੇ ਸੰਪਰਕ ਵਿਚ ਆਏ ਤਿੰਨ ਹੋਰ ਨੌਜਵਾਨ ਵੀ ਕਰੋਨਾ ਪੀੜਤ ਮਿਲੇ ਹਨ। ਦੱਸ ਦੇਈਏ ਕਿ ਪੰਜਾਬ ਵਿਚ ਵਾਇਰਸ ਦੇ ਕਾਰਨ ਜਨਵਰੀ ਤੋਂ ਬਾਅਦ ਇਹ ਪਹਿਲੀ ਮੌਤ ਹੈ। ਪੰਜਾਬ ਵਿਚ ਕੋਵਿਡ 19 ਦੇ ਨੋਡਲ ਅਧਿਕਾਰੀ ਡਾ. ਰਾਜੇਸ਼ ਨੇ ਦੱਸਿਆ ਕਿ ਨੌਜਵਾਨ ਨਸ਼ੇ ਦੇ ਟੀਕੇ ਲਾਉਂਦਾ ਸੀ। ਇਸ ਕਾਰਨ ਕਰਕੇ ਉਹ ਪਹਿਲਾਂ ਹੀ ਐਚਆਈਵੀ ਪੀੜਤ ਵੀ ਸੀ।
ਇਸ ਦੇ ਨਾਲ ਹੀ ਉਸ ਨੂੰ ਅਨੀਮੀਆ ਦੀ ਸ਼ਿਕਾਇਤ ਅਤੇ ਪੇਟ ਵਿਚ ਪਾਣੀ ਭਰਿਆ ਸੀ। ਸਿਹਤ ਖਰਾਬ ਹੋਣ ’ਤੇ ਜਦ ਨੌਜਵਾਨ ਨੂੰ ਹਸਪਤਾਲ ਲਿਆਇਆ ਗਿਆ। ਉਥੇ ਸੈਂਪਲ ਲੈਣ ’ਤੇ ਕਰੋਨਾ ਪੀੜਤ ਮਿਲਿਆ। ਬਾਅਦ ਵਿਚ ਉਸ ਦੀ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਨੌਜਵਾਨ ਦੀ ਮੌਤ 7 ਮਈ ਨੂੰ ਹੋਈ ਸੀ। ਇਸ ਨੌਜਵਾਨ ਤੋਂ ਇਲਾਵਾ ਕਰੋਨਾ ਦੇ ਤਿੰਨ ਹੋਰ ਪੀੜਤ ਵੀ ਸਾਹਮਣੇ ਆਏ ਹਨ। ਇਸ ਦੇ ਨਾਲ ਪੰਜਾਬ ਵਿਚ ਕਰੋਨਾ ਮਰੀਜ਼ਾਂ ਦੀ ਗਿਣਤੀ 11 ਹੋ ਗਈ ਹੈ।

ਇਹ ਵੀ ਪੜ੍ਹੋ

ਪਰਮਪਾਲ ਕੌਰ ਮਲੂਕਾ ਨੇ ਸਵੈ-ਇੱਛੁਕ ਸੇਵਾਮੁਕਤੀ ਲਈ ਵੀਆਰਐਸ ਦੀ ਪ੍ਰਕਿਰਿਆ ਨੂੰ ਅਪਣਾਇਆ ਸੀ ਤਾਂ ਜੋ ਨੌਕਰੀ ਛੱਡਣ ਤੋਂ ਬਾਅਦ ਉਹ ਸਾਰੇ ਲਾਭ ਪ੍ਰਾਪਤ ਕਰ ਸਕੇ ਜੋ ਕਿਸੇ ਵੀ ਆਈਏਐਸ ਅਧਿਕਾਰੀ ਨੂੰ ਆਪਣਾ ਕਾਰਜਕਾਲ ਪੂਰਾ ਹੋਣ ਤੋਂ ਬਾਅਦ ਸੇਵਾਮੁਕਤ ਹੋਣ ’ਤੇ ਮਿਲਦਾ ਹੈ।

ਬਠਿੰਡਾ ਤੋਂ ਭਾਜਪਾ ਦੀ ਉਮੀਦਵਾਰ ਸਾਬਕਾ ਆਈਏਐਸ ਅਧਿਕਾਰੀ ਪਰਮਪਾਲ ਕੌਰ ਸਿੱਧੂ ਨੇ ਬੁੱਧਵਾਰ ਨੂੰ ਪੰਜਾਬ ਸਰਕਾਰ ਵੱਲੋਂ ਭੇਜੇ ਨੋਟਿਸ ਦਾ ਜਵਾਬ ਦਿੱਤਾ। ਪਰਮਪਾਲ ਕੌਰ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਮੈਨੂੰ ਸੇਵਾ ਮੁਕਤ ਕਰ ਦਿੱਤਾ ਹੈ।

ਭਾਜਪਾ ਉਮੀਦਵਾਰ ਪਰਮਪਾਲ ਕੌਰ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਜੋ ਵੀ ਕਾਰਵਾਈ ਕਰਨੀ ਹੈ, ਉਸ ਨਾਲ ਮੈਨੂੰ ਕੋਈ ਫਰਕ ਨਹੀਂ ਪੈਂਦਾ। ਉਸ ਨੇ ਕਿਹਾ ਕਿ ਜਦੋਂ ਉਹ ਪਹਿਲਾਂ ਹੀ ਸੇਵਾਮੁਕਤ ਹੋ ਚੁੱਕੀ ਹੈ ਤਾਂ ਪੰਜਾਬ ਸਰਕਾਰ ਵੱਲੋਂ ਉਸ ਨੂੰ ਨੋਟਿਸ ਭੇਜਣ ਦੀ ਕੋਈ ਤੁਕ ਨਹੀਂ ਬਣਦੀ।

ਉਸ ਨੇ ਦੱਸਿਆ ਕਿ ਜਦੋਂ ਉਸ ਨੇ ਸੇਵਾਮੁਕਤੀ ਲਈ ਅਰਜ਼ੀ ਭੇਜੀ ਸੀ ਤਾਂ ਉਸ ਨੇ ਲਿਖਿਆ ਸੀ ਕਿ ਉਹ ਬਠਿੰਡਾ ਜਾ ਕੇ ਆਪਣੇ ਬਜ਼ੁਰਗ ਮਾਪਿਆਂ ਨਾਲ ਰਹਿਣਾ ਚਾਹੁੰਦੀ ਹੈ। ਉਸ ਦੀ ਜ਼ਿੰਦਗੀ ਵਿਚ ਹੋਰ ਵੀ ਯੋਜਨਾਵਾਂ ਹਨ ਜਿਸ ਤਹਿਤ ਉਹ ਹੁਣ ਚੋਣ ਲੜ ਰਹੀ ਹੈ।

ਪਰਮਪਾਲ ਕੌਰ ਨੇ ਕਿਹਾ ਕਿ ਜਦੋਂ ਪੰਜਾਬ ਵਿੱਚ ਸਰਕਾਰ ਹੀ ਵਿਵਾਦਾਂ ਵਿੱਚ ਘਿਰੀ ਹੋਵੇ ਤਾਂ ਮੈਂ ਇਸ ਬਾਰੇ ਕੁਝ ਨਹੀਂ ਕਰ ਸਕਦੀ।

ਉਨ੍ਹਾਂ ਕਿਹਾ ਕਿ ਪੰਜਾਬ ’ਚ ਤਾਇਨਾਤ ਇਕ ਆਈ.ਪੀ.ਐਸ.ਅਧਿਕਾਰੀ ਨੇ ਨੌਕਰੀ ਤੋਂ ਮੁਕਤ ਹੋਣ ’ਤੇ ਲਿਖਿਆ ਕਿ ਉਹ ਪਿੰਜਰੇ ’ਚੋਂ ਮੁਕਤ ਹੋ ਗਈ ਹੈ । ਉਨ੍ਹਾਂ ਸਪੱਸ਼ਟ ਕੀਤਾ ਕਿ ਉਹ ਅਗਲੇ ਦਿਨਾਂ ਵਿੱਚ ਆਪਣੇ ਨਾਮਜ਼ਦਗੀ ਪੱਤਰ ਦਾਖ਼ਲ ਕਰਕੇ ਚੋਣ ਲੜਨਗੇ।

ਭਾਜਪਾ ਉਮੀਦਵਾਰ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਸਿਕੰਦਰ ਸਿੰਘ ਮਲੂਕਾ ਦੀ ਨੂੰਹ ਆਈਏਐਸ ਪਰਮਪਾਲ ਕੌਰ ਮਲੂਕਾ ਨੇ ਆਪਣੇ ਅਹੁਦੇ ਤੋਂ ਵੀ.ਆਰ.ਐਸ. ਲਈ ਸੀ। ਇਸ ਤੋਂ ਬਾਅਦ ਉਹ ਭਾਜਪਾ ਵਿਚ ਸ਼ਾਮਲ ਹੋ ਗਈ ਅਤੇ ਬਠਿੰਡਾ ਤੋਂ ਪਾਰਟੀ ਦੀ ਉਮੀਦਵਾਰ ਬਣੀ।

ਦੱਸਦੇ ਚਲੀਏ ਕਿ ਮੰਗਲਵਾਰ ਨੂੰ ਪੰਜਾਬ ਸਰਕਾਰ ਨੇ ਉਸ ਨੂੰ ਨੋਟਿਸ ਜਾਰੀ ਕਰਕੇ ਤੁਰੰਤ ਆਪਣੀ ਡਿਊਟੀ ਜੁਆਇਨ ਕਰਨ ਲਈ ਕਿਹਾ ਸੀ, ਕਿਉਂਕਿ ਉਸ ਨੂੰ ਤਿੰਨ ਮਹੀਨਿਆਂ ਦੇ ਨੋਟਿਸ ਪੀਰੀਅਡ ਤੋਂ ਛੋਟ ਨਹੀਂ ਦਿੱਤੀ ਗਈ ਹੈ। ਉਨ੍ਹਾਂ ਨੂੰ ਡਿਊਟੀ ਤੋਂ ਮੁਕਤ ਜਾਂ ਸੇਵਾਮੁਕਤ ਨਹੀਂ ਮੰਨਿਆ ਜਾ ਸਕਦਾ। ਉਨ੍ਹਾਂ ਨੂੰ ਡਿਊਟੀ ਜੁਆਇਨ ਨਾ ਕਰਨ ਦੀ ਸੂਰਤ ਵਿੱਚ ਬਣਦੀ ਕਾਰਵਾਈ ਦੀ ਚਿਤਾਵਨੀ ਦਿੱਤੀ ਗਈ ਹੈ।

Related post

ਕਾਂਗਰਸ ਦੇ ਸੀਨੀਅਰ ਲੀਡਰਾਂ ਨੇ ਪੰਜਾਬ ਵਿਚ ਲਾਏ ਡੇਰੇ

ਕਾਂਗਰਸ ਦੇ ਸੀਨੀਅਰ ਲੀਡਰਾਂ ਨੇ ਪੰਜਾਬ ਵਿਚ ਲਾਏ ਡੇਰੇ

ਚੰਡੀਗੜ੍ਹ, 20 ਮਈ, ਨਿਰਮਲ : ਕੇਸੀ ਵੇਣੂਗੋਪਾਲ ਨੇ ਜਲੰਧਰ, ਲੁਧਿਆਣਾ ਅਤੇ ਅੰਮ੍ਰਿਤਸਰ ਦੇ ਆਗੂਆਂ ਨਾਲ ਮੀਟਿੰਗ ਕੀਤੀ। ਇਹ ਮੀਟਿੰਗ ਸ਼ਨੀਵਾਰ ਅਤੇ…
ਪੰਜਾਬ ਦੇ ਸਕੂਲਾਂ ਵਿਚ ਛੁੱਟੀਆਂ ਦਾ ਐਲਾਨ

ਪੰਜਾਬ ਦੇ ਸਕੂਲਾਂ ਵਿਚ ਛੁੱਟੀਆਂ ਦਾ ਐਲਾਨ

ਚੰਡੀਗੜ੍ਹ, 20 ਮਈ, ਨਿਰਮਲ : ਪੰਜਾਬ ਦੇ ਸਕੂਲਾਂ ਵਿਚ ਛੁੱਟੀਆਂ ਦਾ ਐਲਾਨ ਕਰ ਦਿੱਤਾ ਗਿਆ ਹੈ। ਪੰਜਾਬ ਵਿਚ ਲਗਾਤਾਰ ਵਧ ਰਹੀ…
ਪੰਜਾਬ ਪੁੱਜੀਆਂ ਗੁਜਰਾਤ ਪੁਲਿਸ ਦੀ 7 ਕੰਪਨੀਆਂ

ਪੰਜਾਬ ਪੁੱਜੀਆਂ ਗੁਜਰਾਤ ਪੁਲਿਸ ਦੀ 7 ਕੰਪਨੀਆਂ

23 ਮਈ ਨੂੰ ਪੰਜਾਬ ਵਿਚ ਪ੍ਰਚਾਰ ਕਰਨਗੇ ਪੀਐਮ ਮੋਦੀ ਚੰਡੀਗੜ੍ਹ, 20 ਮਈ, ਨਿਰਮਲ : ਪ੍ਰਧਾਨ ਮੰਤਰੀ ਨਰਿੰਦਰ ਮੋਦੀ 23 ਮਈ ਨੂੰ…