ਪੰਜਾਬ-ਚੰਡੀਗੜ੍ਹ ਦੇ ਸਕੂਲਾਂ ‘ਚ ਵਧੀਆਂ ਛੁੱਟੀਆਂ

ਪੰਜਾਬ-ਚੰਡੀਗੜ੍ਹ ਦੇ ਸਕੂਲਾਂ ‘ਚ ਵਧੀਆਂ ਛੁੱਟੀਆਂ

ਚੰਡੀਗੜ੍ਹ : ਪੰਜਾਬ ਅਤੇ ਚੰਡੀਗੜ੍ਹ ਦੇ ਸਕੂਲਾਂ ਵਿੱਚ ਸਰਦੀਆਂ ਦੀਆਂ ਛੁੱਟੀਆਂ ਵਧਾ ਦਿੱਤੀਆਂ ਗਈਆਂ ਹਨ। ਹੁਣ ਪੰਜਾਬ ਵਿੱਚ 5ਵੀਂ ਜਮਾਤ ਤੱਕ ਦੇ ਸਾਰੇ ਸਰਕਾਰੀ, ਸਹਾਇਤਾ ਪ੍ਰਾਪਤ, ਮਾਨਤਾ ਪ੍ਰਾਪਤ ਸਕੂਲ 21 ਜਨਵਰੀ ਤੱਕ ਬੰਦ ਰਹਿਣਗੇ। ਜਦਕਿ ਮਿਡਲ, ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲ ਸੋਮਵਾਰ ਨੂੰ ਸਵੇਰੇ 10 ਵਜੇ ਤੋਂ ਦੁਪਹਿਰ 3 ਵਜੇ ਤੱਕ ਖੁੱਲ੍ਹਣਗੇ। ਇਸ ਦੇ ਨਾਲ ਹੀ ਡਬਲ ਸ਼ਿਫਟ ਵਾਲੇ ਸਕੂਲਾਂ ਦਾ ਸਮਾਂ ਸਵੇਰੇ 9 ਵਜੇ ਤੋਂ ਸ਼ਾਮ 4 ਵਜੇ ਤੱਕ ਹੋਵੇਗਾ। ਇਹ ਜਾਣਕਾਰੀ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਸੋਸ਼ਲ ਮੀਡੀਆ ‘ਤੇ ਪੋਸਟ ਕਰਕੇ ਦਿੱਤੀ।

ਇਸ ਤੋਂ ਪਹਿਲਾਂ ਚੰਡੀਗੜ੍ਹ ਸਕੂਲ ਸਿੱਖਿਆ ਵਿਭਾਗ ਨੇ ਸਕੂਲਾਂ ਦੀਆਂ ਛੁੱਟੀਆਂ ਵਧਾਉਣ ਦੇ ਹੁਕਮ ਜਾਰੀ ਕੀਤੇ ਹਨ। ਚੰਡੀਗੜ੍ਹ ਵਿੱਚ ਪਹਿਲੀ ਤੋਂ ਅੱਠਵੀਂ ਜਮਾਤ ਤੱਕ ਦੇ ਸਕੂਲ 20 ਜਨਵਰੀ ਤੱਕ ਬੰਦ ਰਹਿਣਗੇ। ਹਾਲਾਂਕਿ ਉਦੋਂ ਤੱਕ ਸਕੂਲ ਆਨਲਾਈਨ ਕਲਾਸਾਂ ਲਗਾ ਸਕਣਗੇ। ਜਦੋਂ ਕਿ 9ਵੀਂ ਤੋਂ 12ਵੀਂ ਤੱਕ ਦੇ ਵਿਦਿਆਰਥੀਆਂ ਨੂੰ ਪਹਿਲਾਂ ਵਾਂਗ ਨਿਯਮਤ ਤੌਰ ‘ਤੇ ਸਕੂਲ ਆਉਣਾ ਪਵੇਗਾ।

ਵਿਭਾਗ ਨੇ ਆਪਣੇ ਹੁਕਮਾਂ ਵਿੱਚ ਕਿਹਾ ਹੈ ਕਿ 9ਵੀਂ ਤੋਂ 12ਵੀਂ ਤੱਕ ਦੇ ਵਿਦਿਆਰਥੀਆਂ ਦੀਆਂ ਕਲਾਸਾਂ ਸਵੇਰੇ 9:30 ਵਜੇ ਤੋਂ ਪਹਿਲਾਂ ਅਤੇ ਸ਼ਾਮ 4:30 ਤੋਂ ਬਾਅਦ ਨਹੀਂ ਲੱਗਣਗੀਆਂ। ਸਾਰੇ ਸਕੂਲਾਂ ਨੂੰ ਸਟਾਫ ਦਾ ਸਮਾਂ 9.30 ਤੋਂ ਸ਼ਾਮ 4 ਵਜੇ ਤੱਕ ਤੈਅ ਕਰਨਾ ਹੋਵੇਗਾ। ਇਸ ਤੋਂ ਪਹਿਲਾਂ ਸਕੂਲ 9 ਜਨਵਰੀ ਨੂੰ ਖੁੱਲ੍ਹਣੇ ਸਨ ਪਰ ਠੰਢ ਵਧਣ ਕਾਰਨ ਛੁੱਟੀਆਂ ਵਧਾ ਦਿੱਤੀਆਂ ਗਈਆਂ ਸਨ।

ਵਿਦੇਸ਼ ਜਾਣ ਮਗਰੋਂ 75 ਫ਼ੀਸਦੀ ਨੇ ਛੱਡਿਆ ਪੰਜਾਬ!

ਚੰਡੀਗੜ੍ਹ, 14 ਜਨਵਰੀ (ਸ਼ਾਹ) : ਪੰਜਾਬ ਗੁਰੂਆਂ ਪੀਰਾਂ ਅਤੇ ਸ਼ਹੀਦਾਂ ਦੀ ਧਰਤੀ ਐ, ਜਿਸ ਨੂੰ ਦੇਸ਼ ਦੇ ਮਾਲ਼ਾ ਵਿਚ ਪਰੋਏ ਸੂਬਿਆਂ ਵਿਚੋਂ ਸਭ ਤੋਂ ਕੀਮਤੀ ਮਣਕਾ ਮੰਨਿਆ ਜਾਂਦਾ ਏ ਪਰ ਵਰਤਮਾਨ ਸਮੇਂ ਪੰਜਾਬ ਛੱਡ ਕੇ ਦੂਜੇ ਦੇਸ਼ਾਂ ਵਿਚ ਵੱਸਣ ਵਾਲੇ ਲੋਕਾਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਐ। ਹੈਰਾਨੀ ਦੀ ਅਤੇ ਚਿੰਤਾ ਦੀ ਗੱਲ ਇਹ ਐ ਕਿ ਇਸ ਪਰਵਾਸ ਦੇ ਲਈ ਜ਼ਿਆਦਾਤਰ ਲੋਕ ਆਪਣੇ ਘਰ, ਜ਼ਮੀਨ ਜਾਇਦਾਦ, ਸੋਨਾ ਅਤੇ ਟਰੈਕਟਰ ਤੱਕ ਵੇਚ ਰਹੇ ਨੇ। ਪੰਜਾਬ ਛੱਡ ਕੇ ਵਿਦੇਸ਼ ਜਾਣ ਦੇ ਜੋ ਤਾਜ਼ਾ ਅੰਕੜੇ ਸਾਹਮਣੇ ਆਏ, ਉਸ ਬਾਰੇ ਜਾਣ ਕੇ ਤੁਹਾਡੇ ਵੀ ਹੋਸ਼ ਉਡ ਜਾਣਗੇ।

ਭਾਰਤ ਵਿਚ ਪੰਜਾਬ ਨੂੰ ਭਾਵੇਂ ਦੂਜੇ ਸੂਬਿਆਂ ਦੇ ਮੁਕਾਬਲੇ ਵਧੀਆ ਸੂਬਾ ਮੰਨਿਆ ਜਾਂਦਾ ਏ ਪਰ ਮੌਜੂਦਾ ਸਮੇਂ ਪੰਜਾਬ ਛੱਡ ਕੇ ਵਿਦੇਸ਼ਾਂ ਵਿਚ ਵੱਸਣ ਵਾਲੇ ਲੋਕਾਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਐ। ਸੂਬੇ ਦੇ 13.4 ਫ਼ੀਸਦੀ ਪੇਂਡੂ ਪਰਿਵਾਰਾਂ ਵਿਚੋਂ ਘੱਟ ਤੋਂ ਘੱਟ ਇਕ ਮੈਂਬਰ ਅਜਿਹਾ ਏ ਜੋ ਵਿਦੇਸ਼ ਪਲਾਇਨ ਕਰ ਚੁੱਕਿਆ ਏ। ਸਭ ਤੋਂ ਖ਼ਤਰਨਾਕ ਗੱਲ ਇਹ ਐ ਕਿ ਵਿਦੇਸ਼ ਜਾਣ ਦੇ ਚੱਕਰ ਵਿਚ ਜ਼ਿਆਦਾਤਰ ਲੋਕਾਂ ਵੱਲੋਂ ਆਪਣੀ ਜ਼ਮੀਨ ਜਾਇਦਾਦ, ਘਰ, ਸੋਨਾ ਤੱਕ ਵੇਚਿਆ ਜਾ ਰਿਹਾ ਏ, ਜਦਕਿ ਕਈ ਲੋਕ ਤਾਂ ‘ਕਿਸਾਨ ਦਾ ਪੁੱਤ’ ਮੰਨੇ ਜਾਂਦੇ ਟਰੈਕਟਰ ਤੱਕ ਨੂੰ ਵੀ ਵੇਚ ਰਹੇ ਨੇ।

ਇਕ ਰਿਪੋਰਟ ਦੇ ਮੁਤਾਬਕ ਰੁਜ਼ਗਾਰ ਦੇ ਮੌਕਿਆਂ ਦੀ ਕਮੀ, ਭ੍ਰਿਸ਼ਟਾਚਾਰ ਅਤੇ ਨਸ਼ੇ ਦੇ ਵਧ ਰਹੇ ਰੁਝਾਨ ਨੂੰ ਇਸ ਪਰਵਾਸ ਦਾ ਮੁੱਖ ਕਾਰਨ ਦੱਸਿਆ ਜਾ ਰਿਹਾ ਏ। ਇਹ ਖ਼ੁਲਾਸਾ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਡਿਪਾਰਟਮੈਂਟ ਆਫ਼ ਇਕੋਨਾਮਿਕਸ ਐਂਡ ਸੋਸ਼ਿਓਲੌਜੀ ਦੇ ਤਾਜ਼ਾ ਅਧਿਐਨ ਵਿਚ ਕੀਤਾ ਗਿਆ ਏ।

ਅਧਿਐਨ ਵਿਚ ਇਹ ਗੱਲ ਸਾਹਮਣੇ ਆਈ ਐ ਕਿ ਪੰਜਾਬ ਛੱਡ ਕੇ ਜਾਣ ਵਾਲਿਆਂ ਵਿਚ 42 ਫ਼ੀਸਦੀ ਲੋਕਾਂ ਦਾ ਪਸੰਦੀਦਾ ਦੇਸ਼ ਕੈਨੇਡਾ ਏ, ਜਦਕਿ ਇਸ ਤੋਂ ਬਾਅਦ 16 ਫ਼ੀਸਦੀ ਲੋਕ ਦੁਬਈ, 10 ਫ਼ੀਸਦੀ ਆਸਟ੍ਰੇਲੀਆ, 6 ਫ਼ੀਸਦੀ ਇਟਲੀ ਅਤੇ 3-3 ਫ਼ੀਸਦੀ ਲੋਕ ਯੂਰਪ ਅਤੇ ਇੰਗਲੈਂਡ ਦਾ ਰੁਖ਼ ਕਰ ਰਹੇ ਨੇ। ਹੈਰਾਨੀਜਨਕ ਰੂਪ ਨਾਲ ਪੰਜਾਬ ਛੱਡ ਕੇ ਦੂਜੇ ਦੇਸ਼ ਜਾਣ ਵਾਲਿਆਂ ਵਿਚ 74 ਫ਼ੀਸਦੀ ਲੋਕ ਸਾਲ 2016 ਤੋਂ ਬਾਅਦ ਵਿਦੇਸ਼ ਗਏ ਨੇ।

Related post

ਕੈਂਸਰ ਤੋਂ ਬਚਣ ਲਈ ਅਪਣਾਓ ਇਹ ਟਿੱਪਸ

ਕੈਂਸਰ ਤੋਂ ਬਚਣ ਲਈ ਅਪਣਾਓ ਇਹ ਟਿੱਪਸ

ਚੰਡੀਗੜ੍ਹ. 20 ਮਈ, ਪਰਦੀਪ ਸਿੰਘ: ਅਜੋਕੇ ਦੌਰ ਵਿੱਚ ਮਨੁੱਖ ਆਪਣੀ ਜਿੰਦਗੀ ਵਿੱਚ ਭੱਜਦੌਰ ਜਿਆਦਾ ਕਰਦਾ ਹੈ ਅਤੇ ਉਹ ਆਪਣੇ ਖਾਣ-ਪੀਣ ਵਾਲੀਆਂ…
ਪੰਜਾਬ ਦੇ ਸਕੂਲਾਂ ਵਿਚ ਛੁੱਟੀਆਂ ਦਾ ਐਲਾਨ

ਪੰਜਾਬ ਦੇ ਸਕੂਲਾਂ ਵਿਚ ਛੁੱਟੀਆਂ ਦਾ ਐਲਾਨ

ਚੰਡੀਗੜ੍ਹ, 20 ਮਈ, ਨਿਰਮਲ : ਪੰਜਾਬ ਦੇ ਸਕੂਲਾਂ ਵਿਚ ਛੁੱਟੀਆਂ ਦਾ ਐਲਾਨ ਕਰ ਦਿੱਤਾ ਗਿਆ ਹੈ। ਪੰਜਾਬ ਵਿਚ ਲਗਾਤਾਰ ਵਧ ਰਹੀ…
ਦਿੱਲੀ ਤੋਂ ਲੈ ਕੇ ਬਠਿੰਡਾ ਤੱਕ ਅਸਮਾਨ ‘ਚ ਅੱਗ, 45 ਡਿਗਰੀ ਦਰਜ ਕੀਤਾ ਤਾਪਮਾਨ

ਦਿੱਲੀ ਤੋਂ ਲੈ ਕੇ ਬਠਿੰਡਾ ਤੱਕ ਅਸਮਾਨ ‘ਚ ਅੱਗ,…

ਨਵੀਂ ਦਿੱਲੀ, 20 ਮਈ, ਪਰਦੀਪ ਸਿੰਘ: ਉੱਤਰੀ ਭਾਰਤ ਵਿੱਚ ਗਰਮੀ ਦਾ ਕਹਿਰ ਦਿਨੋਂ ਦਿਨ ਵੱਧਦਾ ਜਾ ਰਿਹਾ ਹੈ। ਦਿੱਲੀ ਸਮੇਤ ਪੰਜਾਬ,…