Congress ਵਲੋਂ ਚੋਣ ਮੈਨੀਫੈਸਟੋ ਜਾਰੀ

Congress ਵਲੋਂ ਚੋਣ ਮੈਨੀਫੈਸਟੋ ਜਾਰੀ


ਨਵੀਂ ਦਿੱਲੀ, 5 ਅਪ੍ਰੈਲ, ਨਿਰਮਲ : ਲੋਕ ਸਭਾ ਚੋਣਾਂ ਲਈ ਕਾਂਗਰਸ ਨੇ ਸ਼ੁੱਕਰਵਾਰ ਨੂੰ ਅਪਣਾ ਚੋਣ ਮੈਨੀਫੈਸਟੋ ਜਾਰੀ ਕਰ ਦਿੱਤਾ। ਦਿੱਲੀ ਵਿਚ ਕਾਂਗਰਸ ਦੇ ਹੈਡਕੁਆਰਟਰ ਵਿਚ ਸੋਨੀਆ ਗਾਂਧੀ, ਰਾਹੁਲ ਗਾਂਧੀ, ਖੜਗੇ ਅਤੇ ਮੈਨੀਫੈਸਟੋ ਕਮੇਟੀ ਦੇ ਪ੍ਰਧਾਨ ਪੀ. ਚਿਦੰਬਰਮ ਨੇ 5 ਨਿਆ ਅਤੇ 25 ਗਾਰੰਟੀ ਦਾ ਐਲਾਨ ਕੀਤਾ। ਪਾਰਟੀ ਦੇ ਚੋਣ ਮੈਨੀਫੈਸਟੋ ਵਿਚ ਮਜ਼ਦੂਰੀ 400 ਰੁਪਏ ਕਰਨ, ਗਰੀਬ ਪਰਵਾਰ ਦੀ ਮਹਿਲਾ ਨੂੰ ਸਾਲ ਵਿਚ 1 ਲੱਖ ਰੁਪਏ ਦੇਣ ਅਤੇ ਐਮਐਸਪੀ ਨੂੰ ਕਾਨੂੰਨ ਬਣਾਉਣ ਦਾ ਜ਼ਿਕਰ ਕੀਤਾ ਹੈ।

ਕਾਂਗਰਸ ਨੇ ਅਪਣੇ ਮੈਨੀਫੈਸਟੋ ਵਿਚ ਨੌਜਵਾਨ, ਮਹਿਲਾ, ਮਜ਼ਦੂਰ ਅਤੇ ਕਿਸਾਨਾਂ ’ਤੇ ਫੋਕਸ ਕੀਤਾ ਹੈ। ਇਨ੍ਹਾਂ ਸਾਰੇ ਵਰਗਾਂ ਦੇ ਲਈ ਅਲੱਗ ਅਲੱਗ ਤਰ੍ਹਾਂ ਦੀ ਸਕੀਮ ਦਾ ਵਾਅਦਾ ਕੀਤਾ ਗਿਆ। ਪਾਰਟੀ ਨੇ ਕਿਹਾ ਹੈ ਕਿ ਉਸ ਦਾ ਚੋਣ ਮੈਨੀਫੈਸਟੋ ਵਰਕ, ਵੈਲਥ ਅਤੇ ਵੈਲਫੇਅਰ ’ਤੇ ਆਧਾਰਤ ਹੈ। ਇੱਥੇ ਵਰਕ ਦੇ ਮਾਇਨੇ ਰੋਜ਼ਗਾਰ, ਵੈਲਥ ਦੇ ਮਾਇਨੇ ਆਮਦਨੀ ਅਤੇ ਵੈਲਫੇਅਰ ਦੇ ਮਾਇਨੇ ਸਰਕਾਰੀ ਸਕੀਮ ਦੇ ਫਾਇਦੇ ਦਿਵਾਉਣਾ ਹੈ।

ਕਾਂਗਰਸ ਦੀ ਨਾਰੀ ਨਿਆਏ ‘ਗਾਰੰਟੀ’
ਗਰੀਬ ਪਰਿਵਾਰ ਦੀ ਔਰਤ ਨੂੰ ਹਰ ਸਾਲ 1 ਲੱਖ ਰੁਪਏ
ਕੇਂਦਰ ਸਰਕਾਰ ਦੀਆਂ ਨਵੀਆਂ ਨੌਕਰੀਆਂ ਵਿੱਚ ਔਰਤਾਂ ਨੂੰ 50 ਫੀਸਦੀ ਰਾਖਵਾਂਕਰਨ
ਆਸ਼ਾ, ਮਿਡ ਡੇ ਮੀਲ, ਆਂਗਣਵਾੜੀ ਵਰਕਰਾਂ ਨੂੰ ਵੱਧ ਤਨਖਾਹ
ਹਰ ਪੰਚਾਇਤ ਵਿੱਚ ਇੱਕ ਅਧਿਕਾਰ ਸਹੇਲੀ
ਕੰਮਕਾਜੀ ਔਰਤਾਂ ਲਈ ਡਬਲ ਹੋਸਟਲ

ਕਾਂਗਰਸ ਦੀ ਕਿਸਾਨ ਨਿਆਏ ਦੀ ‘ਗਾਰੰਟੀ’
ਸਵਾਮੀਨਾਥਨ ਫਾਰਮੂਲੇ ਨਾਲ ਐਮਐਸਪੀ ਦੀ ਕਾਨੂੰਨੀ ਗਾਰੰਟੀ
ਕਰਜ਼ਾ ਮੁਆਫੀ ਯੋਜਨਾ ਨੂੰ ਲਾਗੂ ਕਰਨ ਲਈ ਕਮਿਸ਼ਨ
ਫਸਲ ਦੇ ਨੁਕਸਾਨ ’ਤੇ 30 ਦਿਨਾਂ ਦੇ ਅੰਦਰ ਪੈਸੇ ਟ੍ਰਾਂਸਫਰ
ਕਿਸਾਨਾਂ ਦੀ ਸਲਾਹ ਨਾਲ ਨਵੀਂ ਦਰਾਮਦ-ਨਿਰਯਾਤ ਨੀਤੀ
ਖੇਤੀ ਲਈ ਜ਼ਰੂਰੀ ਹਰ ਚੀਜ਼ ਤੋਂ ਜੀਐਸਟੀ ਹਟੇਗੀ

ਕਾਂਗਰਸ ਦੀ ਮਜ਼ਦੂਰ ਇਨਸਾਫ਼ ਦੀ ਗਾਰੰਟੀ
ਦਿਹਾੜੀ 400 ਰੁਪਏ, ਮਨਰੇਗਾ ਵਿੱਚ ਵੀ ਲਾਗੂ
25 ਲੱਖ ਰੁਪਏ ਦਾ ਸਿਹਤ ਕਵਰ, ਮੁਫ਼ਤ ਇਲਾਜ, ਹਸਪਤਾਲ, ਡਾਕਟਰ, ਦਵਾਈ, ਟੈਸਟ, ਸਰਜਰੀ
ਸ਼ਹਿਰਾਂ ਲਈ ਵੀ ਮਨਰੇਗਾ ਵਰਗੀ ਨਵੀਂ ਨੀਤੀ
ਅਸੰਗਠਿਤ ਕਾਮਿਆਂ ਲਈ ਜੀਵਨ ਅਤੇ ਦੁਰਘਟਨਾ ਬੀਮਾ
ਮੁੱਖ ਸਰਕਾਰੀ ਕੰਮਾਂ ਵਿੱਚ ਠੇਕਾ ਮਜ਼ਦੂਰੀ ਬੰਦ

ਇਹ ਖ਼ਬਰ ਵੀ ਪੜ੍ਹੋ

ਖਟਕੜ ਕਲਾਂ ਵਿਚ ਸੀਐਮ ਮਾਨ ਤੇ ਹੋਰ ਆਮ ਆਦਮੀ ਪਾਰਟੀ ਦੇ ਨੇਤਾ ਭੁੱਖ ਹੜਤਾਲ ਕਰਨ ਦੀ ਤਿਆਰੀ ਕਰ ਰਹੇ ਹਨ।
ਆਮ ਆਦਮੀ ਪਾਰਟੀ (ਆਪ) ਵੱਲੋਂ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਦੀ ਗ੍ਰਿਫ਼ਤਾਰੀ ਦੇ ਵਿਰੋਧ ਵਿੱਚ 7 ਅਪ੍ਰੈਲ ਨੂੰ ਦੇਸ਼ ਭਰ ਵਿੱਚ ਭੁੱਖ ਹੜਤਾਲ ਕੀਤੀ ਜਾ ਰਹੀ ਹੈ। ਇਸੇ ਲੜੀ ਤਹਿਤ ‘ਆਪ’ ਨੇ ਸ਼ਹੀਦੇ ਆਜ਼ਮ ਭਗਤ ਦੇ ਪਿੰਡ ਖਟਕੜ ਕਲਾਂ ਵਿੱਚ ਸਮੂਹਿਕ ਭੁੱਖ ਹੜਤਾਲ ਕਰਨ ਦੀ ਰਣਨੀਤੀ ਬਣਾਈ ਹੈ।

ਇਸ ਦੀ ਅਗਵਾਈ ਮੁੱਖ ਮੰਤਰੀ ਭਗਵੰਤ ਮਾਨ ਖੁਦ ਕਰਨਗੇ। ਪਾਰਟੀ ਵੱਲੋਂ ਜ਼ਿਲ੍ਹਾ ਤੇ ਤਹਿਸੀਲ ਪੱਧਰ ’ਤੇ ਵੀ ਪ੍ਰੋਗਰਾਮ ਉਲੀਕੇ ਜਾਣਗੇ। ਇਸ ਦੇ ਨਾਲ ਹੀ ਲੋਕ ਸਭਾ ਚੋਣਾਂ ਵਿੱਚ ਜਿੱਤ ਯਕੀਨੀ ਬਣਾਉਣ ਲਈ ਮੁੱਖ ਮੰਤਰੀ ਨੇ ਆਗੂਆਂ ਦੇ ਨਾਲ-ਨਾਲ ਵਲੰਟੀਅਰਾਂ ਨੂੰ ਵੀ ਸ਼ਾਮਲ ਕਰਨ ਦੀ ਤਿਆਰੀ ਕਰ ਲਈ ਹੈ। ਇਹ ਸ਼ਨੀਵਾਰ ਤੋਂ ਸ਼ੁਰੂ ਹੋਵੇਗਾ। ਇਸ ਮਹੀਨੇ ਮੁੱਖ ਮੰਤਰੀ ਗੁਆਂਢੀ ਸੂਬੇ ਹਰਿਆਣਾ ਸਮੇਤ ਕਈ ਸੂਬਿਆਂ ਦਾ ਦੌਰਾ ਵੀ ਕਰਨਗੇ। ਆਪ ਵਲੰਟੀਅਰਾਂ ਨੂੰ ਆਪਣੀ ਤਾਕਤ ਮੰਨਦੀ ਹੈ। ਅਜਿਹੇ ’ਚ ਮੁੱਖ ਮੰਤਰੀ ਨੇਤਾਵਾਂ ਦੇ ਨਾਲ-ਨਾਲ ਵਲੰਟੀਅਰਾਂ ਨਾਲ ਵੀ ਜੁੜਨ ਦੀ ਕੋਸ਼ਿਸ਼ ਕਰ ਰਹੇ ਹਨ। 6 ਅਪ੍ਰੈਲ ਨੂੰ ਦੁਪਹਿਰ 12 ਵਜੇ ਮੋਗਾ ਅਤੇ 3 ਵਜੇ ਜਲੰਧਰ ਵਿਖੇ ਵਲੰਟੀਅਰ ਮੀਟਿੰਗ ਕੀਤੀ ਜਾ ਰਹੀ ਹੈ। ਮੋਗਾ ਵਿੱਚ ਮਾਲਵੇ ਨਾਲ ਸਬੰਧਤ ਵਲੰਟੀਅਰ ਹਿੱਸਾ ਲੈਣਗੇ, ਜਦਕਿ ਜਲੰਧਰ ਵਿੱਚ ਦੁਆਬਾ ਖੇਤਰ ਦੇ ਆਗੂਆਂ ਦੀ ਮੀਟਿੰਗ ਕੀਤੀ ਗਈ ਹੈ। ਇਸ ਵਿੱਚ ਪਿੰਡ ਪੱਧਰ ਦੇ ਆਗੂ ਸ਼ਾਮਲ ਹੋਣਗੇ। ਇਨ੍ਹਾਂ ਪ੍ਰੋਗਰਾਮਾਂ ’ਚ ਮੁੱਖ ਮੰਤਰੀ ਖੁਦ ਸ਼ਿਰਕਤ ਕਰਨਗੇ। ਪਾਰਟੀ ਦੇ ਰਾਸ਼ਟਰੀ ਸੰਗਠਨ ਜਨਰਲ ਸਕੱਤਰ ਡਾ: ਸੰਦੀਪ ਪਾਠਕ ਵੀ ਪੰਜਾਬ ਦੌਰੇ ’ਤੇ ਹਨ।

ਸੀਐਮ ਭਗਵੰਤ ਮਾਨ ਹੁਣ ਹਰਿਆਣਾ ਤੋਂ ਗੁਜਰਾਤ ਦਾ ਦੌਰਾ ਕਰਨਗੇ। 8 ਅਪ੍ਰੈਲ ਨੂੰ ਕੁਰੂਕਸ਼ੇਤਰ ਵਿੱਚ ਸੀਐਮ ਦਾ ਪ੍ਰੋਗਰਾਮ ਹੈ। ਇੱਥੇ ਉਹ ਪਾਰਟੀ ਦੇ ਉਮੀਦਵਾਰ ਦੇ ਹੱਕ ਵਿੱਚ ਚੋਣ ਪ੍ਰਚਾਰ ਕਰਨਗੇ। 12 ਅਤੇ 13 ਅਪ੍ਰੈਲ ਨੂੰ ਦਿੱਲੀ ’ਚ ਪ੍ਰੋਗਰਾਮ ’ਚ ਹਿੱਸਾ ਲੈਣਗੇ। 16 ਅਤੇ 17 ਨੂੰ ਗੁਜਰਾਤ ਵਿੱਚ ਪ੍ਰੋਗਰਾਮ ਹੋਵੇਗਾ। ਗੁਜਰਾਤ ਵਿੱਚ ਪਾਰਟੀ ਉਮੀਦਵਾਰਾਂ ਦੀ ਨਾਮਜ਼ਦਗੀ ਵਿੱਚ ਸ਼ਾਮਲ ਹੋਣਗੇ। ਇਸ ਤੋਂ ਇਲਾਵਾ ਹੋਰ ਪ੍ਰੋਗਰਾਮ ਵੀ ਹੋਣਗੇ।

Related post

ਅਫਗਾਨਿਸਤਾਨ ‘ਚ ਮੀਂਹ ਅਤੇ ਹੜ੍ਹ ਨੇ ਮਚਾਈ ਤਬਾਹੀ, 370 ਲੋਕਾਂ ਦੀ ਮੌਤ, 1600 ਲੋਕ ਜ਼ਖਮੀ

ਅਫਗਾਨਿਸਤਾਨ ‘ਚ ਮੀਂਹ ਅਤੇ ਹੜ੍ਹ ਨੇ ਮਚਾਈ ਤਬਾਹੀ, 370…

ਅਫਗਾਨਿਸਤਾਨ, 19 ਮਈ, ਪਰਦੀਪ ਸਿੰਘ : ਅਫਗਾਨਿਸਤਾਨ ‘ਚ ਤਿੰਨ ਹਫਤਿਆਂ ਤੋਂ ਹੋ ਰਹੀ ਭਾਰੀ ਬਾਰਿਸ਼ ਕਾਰਨ 370 ਤੋਂ ਵੱਧ ਲੋਕਾਂ ਦੀ…
ਪੀਐੱਮ ਮੋਦੀ 23 ਤੇ 24 ਮਈ ਨੂੰ ਆਉਣਗੇ ਪੰਜਾਬ

ਪੀਐੱਮ ਮੋਦੀ 23 ਤੇ 24 ਮਈ ਨੂੰ ਆਉਣਗੇ ਪੰਜਾਬ

ਨਵੀਂ ਦਿੱਲੀ, 19 ਮਈ, ਪਰਦੀਪ ਸਿੰਘ: ‘ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲੋਕ ਸਭਾ ਚੋਣਾਂ ਦੌਰਾਨ ਪੰਜਾਬ ‘ਚ ਭਾਜਪਾ ਦੇ ਉਮੀਦਵਾਰਾਂ…