ਡਿਊਟੀ ਦੌਰਾਨ ਸ਼ਰਾਬੀ ASI ਨੇ ਪਾ ਲਿਆ ਖਿਲਾਰਾ

ਡਿਊਟੀ ਦੌਰਾਨ ਸ਼ਰਾਬੀ ASI ਨੇ ਪਾ ਲਿਆ ਖਿਲਾਰਾ

ਅਬੋਹਰ : ਏਐਸਆਈ ਗੁਰਦੇਵ ਸਿੰਘ ਬੀਤੀ ਰਾਤ ਦੋਦਾ ਚਾਹ ਪੁਆਇੰਟ ’ਤੇ ਤਾਇਨਾਤ ਸਨ ਅਤੇ ਕਮਾਂਡੋਜ਼ ਵੱਲੋਂ ਨਾਕਾਬੰਦੀ ਲਈ ਡਿਊਟੀ ’ਤੇ ਲਾਇਆ ਗਿਆ ਸੀ। ਡਿਊਟੀ ਦੌਰਾਨ ਉਹ ਸ਼ਰਾਬ ਦੇ ਨਸ਼ੇ ‘ਚ ਸੀ। ਉਸ ਨੇ ਲੰਘ ਰਹੇ ਕੁਝ ਟਰੱਕ ਡਰਾਈਵਰਾਂ ਤੋਂ ਪੈਸੇ ਮੰਗੇ ਅਤੇ ਜਦੋਂ ਉਸ ਨੇ ਪੈਸੇ ਨਾ ਦਿੱਤੇ ਤਾਂ ਉਸ ਨੇ ਕਥਿਤ ਤੌਰ ’ਤੇ ਰਿਸ਼ਵਤ ਵੀ ਮੰਗੀ। ਇਸ ਸਬੰਧੀ ਇਕ ਸੋਸ਼ਲ ਮੀਡੀਆ ‘ਤੇ ਵੀ ਵਾਇਰਲ ਹੋਇਆ ਸੀ।

ਅਸਲ ਵਿਚ ਅਬੋਹਰ ‘ਚ ਪਿੰਡ ਦੋਦਾ ਦੇ ਟੀ ਪੁਆਇੰਟ ‘ਤੇ ਨਾਕੇ ‘ਤੇ ਮੌਜੂਦ ਪੁਲਿਸ ਮੁਲਾਜ਼ਮਾਂ ਨੇ ਸ਼ਰਾਬ ਪੀ ਕੇ ਲੰਘ ਰਹੇ ਵਾਹਨ ਚਾਲਕਾਂ ਨਾਲ ਦੁਰਵਿਵਹਾਰ ਕੀਤਾ। ਜਿਸ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ। ਇਸ ਸਬੰਧੀ ਡੀਐਸਪੀ ਅਵਤਾਰ ਸਿੰਘ ਨਾਲ ਗੱਲ ਕਰਨ ’ਤੇ ਉਨ੍ਹਾਂ ਕਿਹਾ ਕਿ ਉਹ ਪੂਰੀ ਰਿਪੋਰਟ ਤਿਆਰ ਕਰਕੇ ਉੱਚ ਅਧਿਕਾਰੀਆਂ ਨੂੰ ਸੌਂਪਣਗੇ।

ਵੀਡੀਓ ‘ਚ ਉਕਤ ਏ.ਐੱਸ.ਆਈ ਸ਼ਰਾਬ ਦੇ ਨਸ਼ੇ ‘ਚ ਕਹਿ ਰਿਹਾ ਸੀ ਕਿ ਉਸ ਨੂੰ ਕਿਸੇ ਐੱਸਐੱਸਪੀ, ਡੀਐੱਸਪੀ ਅਤੇ ਥਾਣਾ ਇੰਚਾਰਜ ਦਾ ਕੋਈ ਡਰ ਨਹੀਂ ਹੈ, ਜੋ ਵੀ ਉਸ ਦੀ ਸ਼ਿਕਾਇਤ ਕਰਨੀ ਚਾਹੁੰਦਾ ਹੈ, ਉਹ ਕਰ ਲਵੇ।

ਡੀਐਸਪੀ ਅਵਤਾਰ ਸਿੰਘ ਨਾਲ ਗੱਲ ਕਰਨ ’ਤੇ ਉਨ੍ਹਾਂ ਦੱਸਿਆ ਕਿ ਉਕਤ ਏਐਸਆਈ ਗੁਰਦੇਵ ਸਿੰਘ ਕਮਾਂਡੋ ਦੀ ਤਰਫੋਂ ਨਾਕਾਬੰਦੀ ’ਤੇ ਤਾਇਨਾਤ ਸੀ, ਜਿਸ ਦੀ ਸ਼ਰਾਬ ਦੇ ਨਸ਼ੇ ਵਿੱਚ ਕੁਝ ਟਰੱਕ ਚਾਲਕਾਂ ਨਾਲ ਬਹਿਸ ਹੋ ਗਈ। ਜਿਸ ਦੀ ਰਿਪੋਰਟ ਤਿਆਰ ਕਰਕੇ ਉੱਚ ਅਧਿਕਾਰੀਆਂ ਨੂੰ ਸੌਂਪੀ ਜਾਵੇਗੀ।

Related post

ਲਾਹੌਰੀਆ-ਗੌਂਡਰ ਗੈਂਗ ਦੇ ਚਾਰ ਬਦਮਾਸ਼ ਪੁਲਿਸ ਹੱਥੇ ਚੜ੍ਹੇ

ਲਾਹੌਰੀਆ-ਗੌਂਡਰ ਗੈਂਗ ਦੇ ਚਾਰ ਬਦਮਾਸ਼ ਪੁਲਿਸ ਹੱਥੇ ਚੜ੍ਹੇ

ਜਲੰਧਰ : ਵੱਡੀ ਖ਼ਬਰ ਜਲੰਧਰ ਤੋਂ ਸਾਹਮਣੇ ਆ ਰਹੀ ਐ, ਜਿੱਥੇ ਪੁਲਿਸ ਨੇ ਸ਼ਹਿਰ ਦੇ ਇਕ ਸੰਘਣੀ ਆਬਾਦੀ ਵਾਲੇ ਇਲਾਕੇ ਵਿਚੋਂ…
ਕਾਰ ਦਰੱਖਤ ਨਾਲ ਟਕਰਾਉਣ ਕਾਰਨ ਏਐਸਆਈ ਦੀ ਮੌਤ

ਕਾਰ ਦਰੱਖਤ ਨਾਲ ਟਕਰਾਉਣ ਕਾਰਨ ਏਐਸਆਈ ਦੀ ਮੌਤ

ਜਗਰਾਉਂ,26 ਮਾਰਚ, ਨਿਰਮਲ : ਜਗਰਾਉਂ ਦੇ ਸਿੱਧਵਾਂ ਬੇਟ ਥਾਣੇ ਵਿੱਚ ਤਾਇਨਾਤ ਇੱਕ ਏਐਸਆਈ ਦੀ ਸੜਕ ਹਾਦਸੇ ਵਿੱਚ ਮੌਤ ਹੋ ਗਈ ਜਦਕਿ…
ਰਿਸ਼ਵਤ ਲੈਂਦਾ ਏ.ਐਸ.ਆਈ. ਵਿਜੀਲੈਂਸ ਵੱਲੋਂ ਕਾਬੂ

ਰਿਸ਼ਵਤ ਲੈਂਦਾ ਏ.ਐਸ.ਆਈ. ਵਿਜੀਲੈਂਸ ਵੱਲੋਂ ਕਾਬੂ

ਚੰਡੀਗੜ੍ਹ, 20 ਮਾਰਚ, ਨਿਰਮਲ: ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਵਿੱਢੀ ਮੁਹਿੰਮ ਦੌਰਾਨ ਪੰਜਾਬ ਵਿਜੀਲੈਂਸ ਬਿਊਰੋ ਨੇ ਸੰਗਰੂਰ ਜ਼ਿਲ੍ਹੇ ਦੇ ਥਾਣਾ ਸ਼ੇਰਪੁਰ ਵਿਖੇ…